Tuesday, November 24, 2026

World

61 ਸਾਲਾ ਮਹਿਲਾ ਨੇ 5 ਘੰਟੇ ਪਲੈਂਕ ਕਰਕੇ ਬਣਾਇਆ ਵਿਸ਼ਵ ਰਿਕਾਰਡ

ਪੰਜਾਬ ਨਿਊਜ਼ ਐਕਸਪ੍ਰੈੱਸ | October 09, 2026 06:06 PM

ਨਵੀਂ ਦਿੱਲੀ: ਅਮਰੀਕਾ ਦੀ 61 ਸਾਲਾ ਮਹਿਲਾ ਡੋਨਾਜੀਨ ਵਾਈਲਡ ਨੇ ਲਗਾਤਾਰ ਪੰਜ ਘੰਟੇ ਐਬਡੋਮਿਨਲ ਪਲੈਂਕ ਕਰਕੇ ਨਵਾਂ ਵਿਸ਼ਵ ਰਿਕਾਰਡ ਬਣਾਇਆ ਹੈ। ਹੰਟਸਮੈਨ ਵਰਲਡ ਸੀਨੀਅਰ ਗੇਮਜ਼ ਵਿੱਚ ਉਨ੍ਹਾਂ ਦੇ ਇਸ ਕਾਰਨਾਮੇ ਨੇ ਫਿਟਨੈੱਸ ਦੇ ਸ਼ੌਕੀਨਾਂ ਨੂੰ ਹੈਰਾਨ ਕਰ ਦਿੱਤਾ। ਸਮਾਗਮ ਦੇ ਪ੍ਰਬੰਧਕਾਂ ਵੱਲੋਂ ਰਿਕਾਰਡ ਬਣਾਉਣ ਦੇ ਪਲਾਂ ਦੀ ਵੀਡੀਓ ਆਨਲਾਈਨ ਸਾਂਝੀ ਕੀਤੀ ਗਈ, ਜੋ ਤੇਜ਼ੀ ਨਾਲ ਵਾਇਰਲ ਹੋ ਗਈ।

ਵੀਡੀਓ ਵਿੱਚ ਡੋਨਾਜੀਨ ਪੰਜ ਘੰਟੇ ਦਾ ਸਮਾਂ ਪੂਰਾ ਹੋਣ ਤੋਂ ਬਾਅਦ ਵੀ ਪੂਰੀ ਇਕਾਗਰਤਾ ਨਾਲ ਪਲੈਂਕ ਦੀ ਸਥਿਤੀ ਵਿੱਚ ਨਜ਼ਰ ਆ ਰਹੀ ਹੈ। ਵੀਡੀਓ ਦੇ ਕੈਪਸ਼ਨ ਵਿੱਚ ਲਿਖਿਆ ਗਿਆ ਕਿ 61 ਸਾਲ ਦੀ ਉਮਰ ਵਿੱਚ ਡੋਨਾਜੀਨ ਵਾਈਲਡ ਨੇ ਪੰਜ ਘੰਟੇ ਪਲੈਂਕ ਕਰਕੇ ਸਭ ਤੋਂ ਲੰਬੇ ਮਹਿਲਾ ਐਬਡੋਮਿਨਲ ਪਲੈਂਕ ਦਾ ਵਿਸ਼ਵ ਰਿਕਾਰਡ ਤੋੜ ਦਿੱਤਾ।

ਕੀ ਹੁੰਦੀ ਹੈ ਪਲੈਂਕ ਕਸਰਤ ?
ਪਲੈਂਕ ਸਰੀਰ ਦੇ ਆਪਣੇ ਭਾਰ ਨਾਲ ਕੀਤੀ ਜਾਣ ਵਾਲੀ ਕਸਰਤ ਹੈ, ਜੋ ਪੇਟ ਅਤੇ ਸਰੀਰ ਦੇ ਵਿਚਕਾਰਲੇ ਹਿੱਸੇ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਦੀ ਹੈ। ਇਸ ਨੂੰ ਕਰਨ ਲਈ ਵਿਅਕਤੀ ਨੂੰ ਪੁਸ਼-ਅੱਪ ਵਰਗੀ ਸਥਿਤੀ ਵਿੱਚ ਆ ਕੇ ਬਾਂਹਾਂ ਦੀਆਂ ਕੂਹਣੀਆਂ ਨੂੰ ਮੋਢਿਆਂ ਦੇ ਬਿਲਕੁਲ ਹੇਠਾਂ ਰੱਖਣਾ ਹੁੰਦਾ ਹੈ। ਇਸ ਦੌਰਾਨ ਸਰੀਰ ਨੂੰ ਸਿਰ ਤੋਂ ਅੱਡੀਆਂ ਤੱਕ ਸਿੱਧੀ ਲਾਈਨ ਵਿੱਚ ਰੱਖਿਆ ਜਾਂਦਾ ਹੈ ਅਤੇ ਪੇਟ ਦੀਆਂ ਮਾਸਪੇਸ਼ੀਆਂ ਨੂੰ ਕੱਸ ਕੇ ਰੱਖਣਾ ਪੈਂਦਾ ਹੈ।

ਇਸ ਸਥਿਤੀ ਵਿੱਚ ਲੰਬੇ ਸਮੇਂ ਤੱਕ ਬਣੇ ਰਹਿਣ ਲਈ ਸਰੀਰਕ ਸਹਿਣਸ਼ੀਲਤਾ, ਸੰਤੁਲਿਤ ਸਾਹ ਅਤੇ ਮਾਨਸਿਕ ਦ੍ਰਿੜ੍ਹਤਾ ਦੀ ਲੋੜ ਹੁੰਦੀ ਹੈ। ਜ਼ਿਆਦਾਤਰ ਲੋਕਾਂ ਲਈ ਕੁਝ ਮਿੰਟਾਂ ਤੱਕ ਪਲੈਂਕ ਕਰਨਾ ਵੀ ਚੁਣੌਤੀਪੂਰਨ ਹੁੰਦਾ ਹੈ। ਇਸੇ ਕਰਕੇ 61 ਸਾਲ ਦੀ ਉਮਰ ਵਿੱਚ ਪੰਜ ਘੰਟੇ ਤੱਕ ਇਹ ਕਸਰਤ ਕਰਨ ਲਈ ਸੋਸ਼ਲ ਮੀਡੀਆ ’ਤੇ ਲੋਕ ਡੋਨਾਜੀਨ ਵਾਈਲਡ ਦੀ ਤਾਰੀਫ਼ ਕਰ ਰਹੇ ਹਨ।

Have something to say? Post your comment

google.com, pub-6021921192250288, DIRECT, f08c47fec0942fa0

World

ਐਫਬੀਆਈ ਨੇ 'ਦਸ ਮੋਸਟ ਵਾਂਟੇਡ' ਪੋਸਟਰ ਜਾਰੀ ਕੀਤਾ, ਗੋਲਡੀ ਬਰਾੜ ਦੇ ਸਿਰ 'ਤੇ 10 ਲੱਖ ਦਾ ਇਨਾਮ ਰੱਖਿਆ

ਟਰੰਪ, ਸ਼ੀ, ਅਤੇ ਪੁਤਿਨ ਨੇ ਪ੍ਰਮਾਣੂ-ਜੋਖਮ ਗੱਲਬਾਤ, ਸੰਯੁਕਤ ਰਾਸ਼ਟਰ ਸੁਧਾਰ ਦਾ ਵਾਅਦਾ ਕੀਤਾ

ਕੈਨੇਡਾ ਵਿੱਚ ਕਪਿਲ ਸ਼ਰਮਾ ਕੈਫੇ ਗੋਲੀਬਾਰੀ ਦੇ ਮਾਮਲੇ ਵਿੱਚ ਦੋ ਗ੍ਰਿਫ਼ਤਾਰ

ਸਪੇਨ ’ਚ ਦੋ ਟ੍ਰੇਨਾਂ ਦੀ ਭਿਆਨਕ ਟੱਕਰ, 10 ਲੋਕਾਂ ਦੀ ਮੌਤ

TikTok ਪੋਸਟ ਤੋਂ ਬਾਅਦ 13 ਸਾਲਾ ਵਿਦਿਆਰਥੀ ’ਤੇ ਅਧਿਆਪਕਾ ਤੇ ਸਾਥੀ ਵਿਦਿਆਰਥੀ ਨੂੰ ਚਾਕੂ ਮਾਰਨ ਦਾ ਦੋਸ਼

ਅਮਰੀਕਾ ’ਚ ਐਕਸਪ੍ਰੈੱਸਵੇਅ ’ਤੇ ਕ੍ਰੈਸ਼ ਹੋਇਆ ਛੋਟਾ ਜਹਾਜ਼, ਬੱਚੇ ਸਮੇਤ ਤਿੰਨ ਜਣੇ ਵਾਲ-ਵਾਲ ਬਚੇ

ਇਟਲੀ ’ਚ ਸਖ਼ਤ ਸੁਰੱਖਿਆ ਕਾਨੂੰਨ ਲਾਗੂ: ਨਾਬਾਲਗਾਂ ਵੱਲੋਂ ਕੀਤੀ ਤੋੜ-ਭੰਨ ਤੇ ਲੁੱਟਮਾਰ ਲਈ ਮਾਪੇ ਵੀ ਹੋਣਗੇ ਜ਼ਿੰਮੇਵਾਰ

ਅਮਰੀਕਾ ’ਚ ਇਮੀਗ੍ਰੇਸ਼ਨ ਨਿਯਮ ਸਖ਼ਤ, ਜੀਵਨ ਸਾਥੀਆਂ ਲਈ ਵਰਕ ਪਰਮਿਟ ਦੀ ਆਟੋਮੈਟਿਕ ਮਿਆਦ ਵਧਾਉਣ ਦੀ ਸਹੂਲਤ ਖ਼ਤਮ

ਭਾਰਤੀ-ਅਮਰੀਕੀ ਨਵਨੀਤਮ ਪਿੱਲੇ ਨੂੰ ਨੋਬਲ ਸ਼ਾਂਤੀ ਪੁਰਸਕਾਰ

ਲੰਡਨ ਦੇ ਭਾਰਤੀ ਰੈਸਟੋਰੈਂਟ ’ਚ ਅੱਗ ਲਾਉਣ ਵਾਲੇ ਦੋ ਨਾਬਾਲਗਾਂ ਨੂੰ 10-10 ਸਾਲ ਦੀ ਕੈਦ