Monday, October 26, 2020

Business

ਅਰਥਚਾਰੇ ਦਾ ਉਬਰਨਾ ਮੁਸ਼ਕਲ, -10.9 ਫੀਸਦੀ ਹੇਠਾ ਰਹੇਗੀ 2020-21 'ਚ ਵਿਕਾਸ ਦਰ

PUNJAB NEWS EXPRESS | September 02, 2020 03:38 PM

ਨਵੀਂ ਦਿੱਲੀ:ਮੌਜੂਦਾ ਵਿੱਤੀ ਵਰ੍ਹੇ ਵਿੱਚ ਕੋਰੋਨਾ ਮਹਾਂਮਾਰੀ ਅਤੇ ਤਾਲਾਬੰਦੀ ਦੇ ਝਟਕਿਆਂ ਕਾਰਨ ਭਾਰਤੀ ਅਰਥਚਾਰੇ ਦਾ ਉਬਰਨਾ ਮੁਸ਼ਕਲ ਹੈ। ਐਸਬੀਆਈ ਨੇ ਮੰਗਲਵਾਰ ਨੂੰ ਜਾਰੀ ਕੀਤੀ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਪਹਿਲੀ ਤਿਮਾਹੀ ਵਿਕਾਸ ਦਰ ਵਿੱਚ ਰਿਕਾਰਡ ਗਿਰਾਵਟ ਹੋਰ ਵੀ ਜਾਰੀ ਰਹੇਗੀ ਅਤੇ 2020-21 ਵਿੱਚ ਜੀਡੀਪੀ ਦੀ ਅਸਲ ਵਿਕਾਸ ਦਰ 10.9 ਫੀਸਦ ਤੋਂ ਹੇਠਾਂ ਰਹਿਣ ਦੀ ਉਮੀਦ ਹੈ।
ਸਰਕਾਰ ਨੇ ਜੀਡੀਪੀ ਦੇ ਅੰਕੜਿਆਂ ਨੂੰ ਸੋਮਵਾਰ ਨੂੰ ਜਾਰੀ ਕਰਦਿਆਂ ਕਿਹਾ ਕਿ ਪਹਿਲੀ ਤਿਮਾਹੀ (ਅਪ੍ਰੈਲ-ਜੂਨ) ਵਿੱਚ ਵਿਕਾਸ ਦਰ ਜੀਰੋਂ ਤੋਂ 23.9 ਪ੍ਰਤੀਸ਼ਤ ਹੇਠਾ ਰਹੀ ਹੈ। ਇਸ ਤੋਂ ਪਹਿਲਾਂ, ਈਕੋਰਪ ਰਿਪੋਰਟ ਵਿੱਚ ਮੌਜੂਦਾ ਵਿੱਤੀ ਵਰ੍ਹੇ ਲਈ (-) 6.8 ਫੀਸਦ ਦੇ ਵਾਧੇ ਦਾ ਅਨੁਮਾਨ ਲਗਾਇਆ ਗਿਆ ਸੀ। ਐਸਬੀਆਈ ਰਿਸਰਚ ਨੇ ਕਿਹਾ, ਸਾਡਾ ਸ਼ੁਰੂਆਤੀ ਅਨੁਮਾਨ ਇਹ ਹੈ ਕਿ ਜੀਡੀਪੀ ਦੀ ਵਾਧਾ ਦਰ ਸਾਰੇ ਖੇਤਰਾਂ ਵਿੱਚ ਨਕਾਰਾਤਮਕ ਰਹੇਗੀ। ਦੂਜੀ ਤਿਮਾਹੀ ਵਿਚ ਵੀ, ਵਿਕਾਸ ਦਰ 12-15% ਤੋਂ ਹੇਠਾਂ ਰਹਿਣ ਦੀ ਉਮੀਦ ਹੈ, ਜਦੋਂ ਕਿ ਤੀਜੀ ਤਿਮਾਹੀ ਵਿਚ ਇਹ (-) 5 ਤੋਂ 10 ਪ੍ਰਤੀਸ਼ਤ ਅਤੇ ਚੌਥੀ ਤਿਮਾਹੀ ਵਿਚ (-) 2 ਤੋਂ 5 ਪ੍ਰਤੀਸ਼ਤ ਰਹਿਣ ਦੀ ਉਮੀਦ ਹੈ। ਇਸ ਤਰ੍ਹਾਂ, ਜੀਡੀਪੀ ਵਿਕਾਸ ਦਰ ਪੂਰੇ ਵਿੱਤੀ ਸਾਲ ਲਈ (-) 10.9 ਪ੍ਰਤੀਸ਼ਤ ਹੋ ਸਕਦੀ ਹੈ।

Have something to say? Post your comment