Saturday, April 27, 2024

Business

ਬਿਟਕੌਇਨ ਦਾ ਤੇਜ਼ੀ ਨਾਲ ਵੱਧ ਰਿਹਾ ਇਸਤੇਮਾਲ, ਅਮਰੀਕਾ 'ਚ ਖੁੱਲ੍ਹੇ ਏਟੀਐਮ

PUNJAB NEWS EXPRESS | March 16, 2021 03:54 PM

ਨਿਊਯਾਰਕ:  ਕ੍ਰਿਪਟੋਕਰੰਸੀ ਬਿਟਕੌਇਨ ਦਾ ਇਸਤੇਮਾਲ ਦੁਨੀਆ ਵਿੱਚ ਤੇਜ਼ੀ ਨਾਲ ਵੱਧ ਰਿਹਾ ਹੈ। ਪਰ ਅਮਰੀਕਾ ਵਿੱਚ ਤਾਂ ਇਸਨੇ ਰਫਤਾਰ ਹੀ ਫੜ ਲਈ ਹੈ। ਜਿਸ ਕਰਕੇ ਇਥੇ ਤੇਜ਼ੀ ਨਾਲ ਕਈ ਬਿਟਕੌਇਨ ਏਟੀਐਮ ਖੁੱਲ੍ਹ ਰਹੇ ਹਨ। ਗੈਸ ਸਟੇਸ਼ਨ ਤੋਂ ਲੈ ਕੇ ਸਿਗਰਟ ਦੁਕਾਨ ਤੱਕ ਇਸ ਦੀ ਵਰਤੋਂ ਹੋ ਰਹੀ ਹੈ। ਇਹੀ ਕਾਰਨ ਹੈ ਕਿ ਇਸ ਵਰਚੁਅਲ ਕਰੰਸੀ ਜਾਂ ਆਭਾਸੀ ਕਰੰਸੀ ਦੇ ਭਾਅ ਬੀਤੇ ਦਿਨੀਂ 58 ਹਜ਼ਾਰ ਡਾਲਰ ਤੱਕ ਪਹੁੰਚ ਗਏ।

ਪਿਛਲੇ ਕੁਝ ਸਾਲਾਂ ਵਿੱਚ ਅਮਰੀਕਾ ਵਿੱਚ ਬਿਟਕੌਇਨ ਦਾ ਕਾਰੋਬਾਰ ਅਤੇ ਉਪਯੋਗ ਦੋਵੇਂ ਵਧੇ ਹਨ। ਇਸ ਨੂੰ ਦੇਖਦੇ ਹੋਏ ਕਿਓਸਕ ਅਪਰੇਟਰ ਕਵਾਈਨਫਿਲਿਪ ਅਤੇ ਕੌਇਨ ਕਲਾਉਡ ਨੇ ਹਜ਼ਾਰਾਂ ਏਟੀਐਮ ਸਥਾਪਤ ਕਰ ਦਿੱਤੇ ਹਨ। ਮੋਂਟੇਨਾ ਵਿੱਚ ਸਮੋਕ ਸ਼ਾਪ ਯਾਨੀ ਸਿਗਰੇਟ ਦੁਕਾਨਾਂ ਅਤੇ ਕੌਰੋਲਿਨਾਸ ਵਿਚ ਗੈਸ ਸਟੇਸ਼ਨ ਅਤੇ ਅਤੇ ਡੈਲਿਸ ਵਿੱਚ ਬਿਟਕੌਇਨ ਏਟੀਐਮ ਲੱਗ ਚੁੱਕੇ ਹਨ।

ਬਿਟਕੌਇਨ ਦੀ ਖਰੀਦ-ਵਿਕਰੀ ਦੁਕਾਨਾਂ ’ਤੇ ਵੀ ਹੋਣ ਲੱਗੀ ਹੈ। ਇਹੀ ਕਾਰਨ ਹੈ ਕਿ ਹਾਲ ਹੀ ਵਿੱਚ ਇਸ ਦੇ ਭਾਅ 58 ਹਜ਼ਾਰ ਡਾਲਰ ਤੱਕ ਪਹੁੰਚ ਗਏ ਸੀ। ਏਟੀਐਮ ਰਾਹੀਂ ਇਨ੍ਹਾਂ ਦੀ ਆਨਲਾਈਨ ਖਰੀਦ ਵਿਕਰੀ ਵੀ ਹੋ ਰਹੀ ਹੈ। ਜਨਵਰੀ ਤੱਕ 28 ਹਜ਼ਾਰ ਏਟੀਐਮ ਖੁੱਲ੍ਹ ਚੁੱਕੇ ਹਨ। ਇਸ ਨਿਰਪੱਖ ਸੋਧ ਇਕਾਈ ਦੇ ਅਨੁਸਾਰ ਇਨ੍ਹਾਂ ਵਿੱਚ ਦਸ ਹਜ਼ਾਰ ਪੰਜ ਮਹੀਨਿਆਂ ਅੰਦਰ ਖੁੱਲ੍ਹੇ। ਨਵੇਂ ਕਾਰੋਬਾਰੀ ਖੇਤਰਾਂ ਵਿੱਚ ਇਨ੍ਹਾਂ ਏਟੀਐਮ ਦਾ ਚਲਣ ਤੇਜ਼ੀ ਨਾਲ ਵਧ ਰਿਹਾ ਹੈ।

Have something to say? Post your comment

google.com, pub-6021921192250288, DIRECT, f08c47fec0942fa0

Business

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਟੇਟ ਪਬਲਿਕ ਪ੍ਰੋਕਿਉਰਮੈਂਟ ਪੋਰਟਲ ਦੀ ਸ਼ੁਰੂਆਤ

ਐਕਸਿਸ ਬੈਂਕ ’ਚ ਰਿਲੇਸ਼ਨਸ਼ਿਪ ਅਫ਼ਸਰਾਂ ਦੀ ਅਸਾਮੀ ਲਈ ਇੰਟਰਵਿਊ 23 ਫਰਵਰੀ ਨੂੰ

ਮਦਰ ਡੇਅਰੀ ਦਾ ਦੁੱਧ 2 ਰੁਪਏ ਪ੍ਰਤੀ ਲਿਟਰ ਹੋਇਆ ਮਹਿੰਗਾ

ਪੰਜਾਬ ਦੇ ਜੀਐਸਟੀ ਮਾਲੀਏ ਵਿੱਚ 24.76 ਫ਼ੀਸਦ ਵਾਧਾ ਦਰਜ

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਲਗਾਤਾਰ ਛੇਵੇਂ ਦਿਨ ਵੀ ਸਥਿਰ

ਕੇਂਦਰ ਸਰਕਾਰ ਨੇ ਕੌਮਾਂਤਰੀ ਉਡਾਣਾਂ ’ਤੇ ਲੱਗੀ ਪਾਬੰਦੀ ਦੀ ਮਿਆਦ ਵਧਾਈ

ਹੀਰੋ ਮੋਰਟਰਜ਼ ਕੰਪਨੀ ਵੱਲੋਂ ਧਨਾਨਸੂ ਦੀ ਹਾਈ ਟੈਕ ਸਾਈਕਲ ਵੈਲੀ ਵਿਖੇ ਨਵਾਂ ਪਲਾਂਟ ਸਥਾਪਤ

ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਪੰਜਾਬ ਲਈ ਹਾੜ੍ਹੀ ਮੰਡੀਕਰਨ ਸੀਜ਼ਨ-2021 ਵਾਸਤੇ 21658.73 ਕਰੋੜ ਰੁਪਏ ਸੀ.ਸੀ.ਐਲ. ਦੀ ਹਰੀ ਝੰਡੀ

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਛੇਤੀ ਘੱਟਣ ਦੀ ਉਮੀਦ, ਚੌਥੇ ਦਿਨ ਵੀ ਰੇਟ ਸਥਿਰ

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਤੀਜੇ ਦਿਨ ਸਥਿਰ, ਜਾਣੋ ਕੀ ਹੈ ਕੀਮਤ