Monday, August 03, 2026
ਤਾਜਾ ਖਬਰਾਂ
NAPA ਨੇ ਪਾਕਿਸਤਾਨ ਵਿੱਚ ਸਿੱਖ ਦੁਕਾਨਦਾਰ 'ਤੇ ਹਮਲੇ ਦੀ ਨਿੰਦਾ ਕੀਤੀ, ਘੱਟ ਗਿਣਤੀਆਂ ਲਈ ਸੁਰੱਖਿਆ ਨੂੰ ਮਜ਼ਬੂਤ ​​ਕਰਨ ਦੀ ਅਪੀਲ ਕੀਤੀਪੰਜਾਬ ਪੁਲਿਸ ਵੱਲੋਂ 75,000 ਨਸ਼ਾ ਤਸਕਰ, 40,000 ਗੈਂਗਸਟਰ ਗ੍ਰਿਫ਼ਤਾਰ - ਪਰ ਉਹ ਸਾਰੇ ਕਿੱਥੇ ਗਏ?ਚੰਨੀ ਦੀ ਖੁੱਲੀ ਬਾਗਵਤ ਨੇ ਪੰਜਾਬ ਕਾਂਗਰਸ ਨੂੰ ਚੌਰਾਹੇ 'ਤੇ ਖੜ੍ਹਾ ਕੀਤਾ : ਕੀ ਉਹ ਪਾਰਟੀ ਛੱਡਣ ਦੀ ਤਿਆਰੀ ਕਰ ਰਹੇ ਹਨ?ਹਰਿਆਣਾ ਦਾ ਭਿਵਾਨੀ ਬਣ ਗਿਆ ਹੈ ਨਕਲ ਦਾ ਗੜ੍ਹ; ਹਰਿਆਣਾ ਦੇ ਪਾਲੇ ਪੇਪਰ ਲੀਕ ਮਾਫੀਆ ਨੇ ਹਜ਼ਾਰਾਂ ਨੌਜਵਾਨਾਂ ਦੇ ਸੁਪਨਿਆਂ ਦਾ ਕਤਲ ਕੀਤਾ: ਹਰਜੋਤ ਸਿੰਘ ਬੈਂਸਵਾਰਾਣਸੀ ਤੋਂ ਪਵਿੱਤਰ ਮਿੱਟੀ 1 ਅਗਸਤ ਨੂੰ ਪੰਜਾਬ ਪਹੁੰਚੇਗੀ, ਸੂਬੇ ਭਰ ਵਿੱਚ ਨਿਕਲਣਗੀਆਂ ਕਲਸ਼ ਯਾਤਰਾਵਾਂਕੈਨੇਡਾ ਸਰਕਾਰ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੇ ਨਿਯਮਾਂ ਵਿੱਚ ਕੀਤੀਆਂ ਤਬਦੀਲੀਆਂ 'ਤੇ ਮੁੜ ਵਿਚਾਰ ਕਰੇ: ਸੁਨੀਲ ਜਾਖੜ

Business

ਪੈਸੇ ਕਢਵਾਉਣ ਦੇ ਲਈ ਐਸਬੀਆਈ ਤੋਂ ਬਾਅਦ ਪੀਐਨਬੀ ਨੇ ਲਾਗੂ ਕੀਤਾ ਇਹ ਨਿਯਮ, 1 ਦਸੰਬਰ ਤੋਂ ਹੋਵੇਗਾ ਲਾਗੂ

PUNJAB NEWS EXPRESS | November 30, 2020 09:11 AM

ਨਵੀਂ ਦਿੱਲੀ: ਐਸਬੀਆਈ ਤੋਂ ਬਾਅਦ ਪੰਜਾਬ ਨੈਸ਼ਨਲ ਬੈਂਕ ਨੇ ਵੀ ਪੈਸੇ ਕਢਵਾਉਣ ਦੇ ਲਈ ਨਵਾਂ ਨਿਯਮ ਲਾਗੂ ਕਰ ਦਿੱਤਾ ਹੈ | ਪੀਐਨਬੀ ਦੇ ਗਾਹਕਾਂ ਨੂੰ 1 ਦਸੰਬਰ ਤੋਂ ਕੈਸ਼ ਕਢਵਾਉਣ ਤੇ ਇਹ ਨਿਯਮ ਲਾਗੂ ਹੋਵੇਗਾ | ਬੈਂਕ ਦੇ ਅਨੁਸਾਰ ਨਵਾਂ ਨਿਯਮ ਗਾਹਕਾਂ ਦੇ ਪੈਸੇ ਦੀ ਸੁਰੱਖਿਆ ਵਧਾਏਗਾ | ਦਰਅਸਲ ਪੀਐਨਬੀ 1 ਦਸੰਬਰ ਤੋਂ ਵਨ ਟਾਈਮ ਪਾਸਵਰਡ (ਓਟੀਪੀ) ਅਧਾਰਤ ਕੈਸ਼ ਕਢਵਾਉਣ ਦੀ ਸਹੂਲਤ ਲਾਗੂ ਕਰਨ ਜਾ ਰਿਹਾ ਹੈ |

ਇਹ ਸਹੂਲਤ ਇੱਕ ਵਾਰ 'ਚ 10 ਹਜ਼ਾਰ ਰੁਪਏ ਤੋਂ ਜ਼ਿਆਦਾ ਦਾ ਕੈਸ਼ ਕਢਵਾਉਣ ਤੇ ਲਾਗੂ ਹੋਵੇਗਾ | ਯਾਨੀ ਜੇ ਤੁਹਾਨੂੰ 10 ਹਜ਼ਾਰ ਤੋਂ ਵੱਧ ਰੁਪਏ ਕਢਵਾਉਣੇ ਹਨ ਤਾਂ ਮੋਬਾਈਲ ਤੇ ਆਇਆ ਓਟੀਪੀ ਏਟੀਐਮ 'ਚ ਦਰਜ ਕਰਨਾ ਪਏਗਾ, ਤਦ ਹੀ ਤੁਸੀਂ ਕੈਸ਼ ਕਢਵਾ ਸਕੋਗੇ |

ਇਸ ਲਈ ਗਾਹਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਬੈਂਕ ਨਾਲ ਜੁੜੇ ਮੋਬਾਈਲ ਏਟੀਐਮ ਤੱਕ ਨਾਲ ਜ਼ਰੂਰ ਲੈਕੇ ਜਾਣ | ਇਹ ਨਿਯਮ 1 ਦਸੰਬਰ ਤੋਂ ਰਾਤ 8 ਵਜੇ ਤੋਂ ਲੈਕੇ ਸਵੇਰੇ 8 ਵਜੇ ਦੀ ਵਿੱਚਕਾਰ ਲਾਗੂ ਹੋਵੇਗਾ |

ਇਹ ਵਰਣਨਯੋਗ ਹੈ ਕਿ ਪੀਐਨਬੀ 'ਚ 1 ਅਪ੍ਰੈਲ ਤੋਂ ਯੂਨਾਈਟਿਡ ਬੈਂਕ ਆਫ਼ ਇੰਡੀਆ ਅਤੇ ਓਰੀਐਂਟਲ ਬੈਂਕ ਆਫ਼ ਕਾਮਰਸ (ਓ ਬੀ ਸੀ) ਦਾ ਮਰਜਰ ਹੋ ਚੁੱਕਿਆ ਹੈ | ਇਸ ਲਈ ਪੀਐਨਬੀ ਦੀ ਓਟੀਪੀ ਬੇਸਡ ਸਹੂਲਤ ਇਨ੍ਹਾਂ ਬੈਂਕਾਂ ਦੇ ਗਾਹਕਾਂ ਅਤੇ ਏਟੀਐਮ ਤੇ ਲਾਗੂ ਹੋਵੇਗੀ |

ਇਸ ਤੋਂ ਪਹਿਲਾਂ ਸਟੇਟ ਬੈਂਕ ਆਫ ਇੰਡੀਆ (ਐਸਬੀਆਈ) ਨੇ ਵੀ ਏਟੀਐਮ ਤੋਂ ਓਟੀਪੀ ਬੇਸਡ ਕੈਸ਼ ਕਢਵਾਉਣ ਦੀ ਸਹੂਲਤ ਸ਼ੁਰੂ ਕੀਤੀ ਸੀ। ਸਤੰਬਰ ਮਹੀਨੇ ਤੋਂ ਐਸਬੀਆਈ ਨੇ 10 ਹਜ਼ਾਰ ਰੁਪਏ ਜਾਂ ਇਸ ਤੋਂ ਵੱਧ ਕੈਸ਼ ਕਢਵਾਉਣ ਦੇ ਲਈ ਓਟੀਪੀ ਬੇਸਡ ਸਹੂਲਤ ਸ਼ੁਰੂ ਕਰ ਦਿੱਤੀ ਹੈ |

Have something to say? Post your comment

google.com, pub-6021921192250288, DIRECT, f08c47fec0942fa0

Business

ਆਈਐਚਜੀ ਹੋਟਲਜ਼ ਐਂਡ ਰਿਜ਼ੋਰਟਸ ਨੇ The Aarlis Hotel Panchkula ਦੇ ਨਾਲ ਭਾਰਤ ਅਤੇ ਦੱਖਣ-ਪੱਛਮੀ ਏਸ਼ੀਆ ਵਿੱਚ ਪਹਿਲਾ ਵਿਗਨੇਟ ਕਲੈਕਸ਼ਨ ਕੀਤਾ ਸ਼ੁਰੂ

ਸਿਹਤ ਬੀਮਾ ਵਿੱਚ ਐੱਲ.ਆਈ.ਸੀ. ਦਾ ਦਾਖਲਾ ਇਸਦੀ ਮਾਰਕੀਟ ਹਿੱਸੇਦਾਰੀ ਨੂੰ ਮਹੱਤਵਪੂਰਣ ਰੂਪ ਵਿੱਚਵਧਾ ਸਕਦੀ ਹੈ

ਅਕਤੂਬਰ ਵਿੱਚ SUV ਦੀ ਵਿਕਰੀ ਵਿੱਚ ਵਾਧੇ ਨੇ ਭਾਰਤ ਦੇ ਆਟੋ ਸੈਕਟਰ ਵਿੱਚ ਸੁਧਾਰ ਕੀਤਾ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਟੇਟ ਪਬਲਿਕ ਪ੍ਰੋਕਿਉਰਮੈਂਟ ਪੋਰਟਲ ਦੀ ਸ਼ੁਰੂਆਤ

ਐਕਸਿਸ ਬੈਂਕ ’ਚ ਰਿਲੇਸ਼ਨਸ਼ਿਪ ਅਫ਼ਸਰਾਂ ਦੀ ਅਸਾਮੀ ਲਈ ਇੰਟਰਵਿਊ 23 ਫਰਵਰੀ ਨੂੰ

ਮਦਰ ਡੇਅਰੀ ਦਾ ਦੁੱਧ 2 ਰੁਪਏ ਪ੍ਰਤੀ ਲਿਟਰ ਹੋਇਆ ਮਹਿੰਗਾ

ਪੰਜਾਬ ਦੇ ਜੀਐਸਟੀ ਮਾਲੀਏ ਵਿੱਚ 24.76 ਫ਼ੀਸਦ ਵਾਧਾ ਦਰਜ

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਲਗਾਤਾਰ ਛੇਵੇਂ ਦਿਨ ਵੀ ਸਥਿਰ

ਕੇਂਦਰ ਸਰਕਾਰ ਨੇ ਕੌਮਾਂਤਰੀ ਉਡਾਣਾਂ ’ਤੇ ਲੱਗੀ ਪਾਬੰਦੀ ਦੀ ਮਿਆਦ ਵਧਾਈ

ਹੀਰੋ ਮੋਰਟਰਜ਼ ਕੰਪਨੀ ਵੱਲੋਂ ਧਨਾਨਸੂ ਦੀ ਹਾਈ ਟੈਕ ਸਾਈਕਲ ਵੈਲੀ ਵਿਖੇ ਨਵਾਂ ਪਲਾਂਟ ਸਥਾਪਤ