Saturday, April 27, 2024

Campus Buzz

ਖ਼ਾਲਸਾ ਕਾਲਜ ਇੰਜਨੀਅਰਿੰਗ ਵਿਖੇ ‘ਐਨਾਲਿਟਿਕਲ ਇੰਸਟਰੂਮੈਂਟੇਸ਼ਨ ਰਿਸਰਚ ਦੇ ਤਾਜ਼ਾ ਰੁਝਾਨਾਂ’ ’ਤੇ ਸੈਮੀਨਾਰ ਆਯੋਜਿਤ

PUNJAB NEWS EXPRESS | December 08, 2022 04:11 PM

ਅੰਮ੍ਰਿਤਸਰ : ਖ਼ਾਲਸਾ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਵਿਖੇ ‘ਐਨਾਲਿਟਿਕਲ ਇੰਸਟਰੂਮੈਂਟੇਸ਼ਨ ਰਿਸਰਚ ਦੇ ਤਾਜ਼ਾ ਰੁਝਾਨਾਂ’ ਵਿਸ਼ੇ ’ਤੇ ਕਰਵਾਏ ਸੈਮੀਨਾਰ ’ਚ ਮਾਹਿਰਾਂ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ। ਕਾਲਜ ਡਾਇਰੈਕਟਰ ਡਾ. ਮੰਜ਼ੂ ਬਾਲਾ ਦੇ ਸਰਪ੍ਰਸਤੀ ਹੇਠ ਕਰਵਾਇਆ ਗਿਆ ਇਹ ਭਾਸ਼ਣ ਕਾਲਜ ਦੇ ਆਈ. ਐਸ. ਟੀ. ਈ. ਵਿਦਿਆਰਥੀ ਚੈਪਟਰ ਅਤੇ ਐਸ. ਸੀ. ਆਰ. ਐਸ. ਚੈਪਟਰ ਵੱਲੋਂ ਸਾਂਝੇ ਤੌਰ ’ਤੇ ਆਯੋਜਿਤ ਕੀਤਾ ਗਿਆ ਸੀ।

ਇਸ ਮੌਕੇ ਡਾ. ਮੰਜੂ ਬਾਲਾ ਨੇ ਮੁੱਖ ਬੁਲਾਰੇ ਯੂਨੀਵਰਸਿਟੀ ਸਾਇੰਸ ਇੰਸਟਰੂਮੈਂਟੇਸ਼ਨ ਸੈਂਟਰ, ਜੇਐਨਯੂ, ਦਿੱਲੀ ਤੋਂ ਸਾਬਕਾ ਡੀਆਰਡੀਓ ਵਿਗਿਆਨੀ, ਐਨਬੀਏ ਸਲਾਹਕਾਰ ਅਤੇ ਡਾਇਰੈਕਟਰ ਡਾ. ਸ਼ਤੇਂਦਰ ਕੇ. ਸ਼ਰਮਾ ਦਾ ਸਵਾਗਤ ਕੀਤਾ। ਉਪਰੰਤ ਡਾ. ਬਾਲਾ ਨੇ ਕਿਹਾ ਕਿ ਅਜਿਹੇ ਭਾਸ਼ਣਾਂ ਦਾ ਮਕਸਦ ਫੈਕਲਟੀ ਨੂੰ ਨਵੀਨਤਮ ਖੋਜ ਰੁਝਾਨਾਂ ਪ੍ਰਤੀ ਜਾਗਰੂਕ ਅਤੇ ਪ੍ਰੇਰਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਲੈਕਚਰ ਫੈਕਲਟੀ ਨੂੰ ਆਧੁਨਿਕ ਖੋਜ ਤਕਨੀਕਾਂ ਅਤੇ ਮੌਜੂਦਾ ਵਾਤਾਵਰਨ ਸਮੱਸਿਆਵਾਂ ਨੂੰ ਦੂਰ ਕਰਨ ਦੇ ਤਰੀਕਿਆਂ ਬਾਰੇ ਜਾਣੂ ਕਰਵਾਉਂਦੇ ਹਨ।

ਇਸ ਮੌਕੇ ਡਾ. ਸ਼ਤੇਂਦਰ ਸ਼ਰਮਾ ਨੇ ਨੈਨੋ-ਮਟੀਰੀਅਲ ਖੋਜ ਨਾਲ ਸਬੰਧਿਤ ਵੱਖ-ਵੱਖ ਤਕਨੀਕਾਂ ਐਕਸ. ਆਰ. ਡੀ., ਐਫ਼. ਆਈ. ਟੀ. ਆਰ., ਐਕਸ. ਆਰ. ਐਫ਼., ਟੀ. ਈ. ਐਮ., ਏ. ਐਫ਼. ਐਮ. ਆਦਿ ਬਾਰੇ ਚਰਚਾ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਪਦਾਰਥ ਵਿਗਿਆਨ ਦੀ ਰੌਸ਼ਨੀ ’ਚ ਇਨ੍ਹਾਂ ਸਮੂਹ ਤਕਨੀਕਾਂ ਦੇ ਵੱਖ-ਵੱਖ ਉਪਯੋਗਾਂ ਬਾਰੇ ਵੀ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਖਣਿਜ, ਮਿੱਟੀ ਦਾ ਵਿਸ਼ਲੇਸ਼ਣ, ਮੈਡੀਕਲ ਵਿਗਿਆਨ, ਖੇਤੀਬਾੜੀ ਤੇ ਸਿਵਲ ਇੰਜੀਨੀਅਰਿੰਗ ਦੇ ਖੇਤਰ ’ਚ ਨੈਨੋ ਤਕਨਾਲੋਜੀ ਅਤੇ ਤਕਨੀਕਾਂ ਦੇ ਉਪਯੋਗ ਬਾਰੇ ਵੀ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਡਾ. ਸ਼ਰਮਾ ਨੇ ਡੀ. ਆਰ. ਡੀ. ਓ. ਦੇ ਸਾਬਕਾ ਵਿਗਿਆਨੀ ਵਜੋਂ ਆਪਣੇ ਖੋਜ ਅਨੁਭਵ ਅਤੇ ਵੱਖ-ਵੱਖ ਖੋਜ ਬਾਰੇ ਵੀ ਦੱਸਿਆ।

ਇਸ ਮੌਕੇ ਡੀਨ ਅਕਾਦਮਿਕ ਡਾ. ਜੁਗਰਾਜ ਸਿੰਘ ਨੇ ਧੰਨਵਾਦ ਕੀਤਾ। ਉਪਰੰਤ ਡਾ. ਮੰਜੂ ਬਾਲਾ ਨੇ ਡਾ. ਸ਼ਤੇਂਦਰ ਸ਼ਰਮਾ ਨੂੰ ਯਾਦਗਾਰੀ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਕੀਤਾ। ਇਸ ਮੌਕੇ ਕਾਲਜ ਸਟਾਫ਼ ਤੋਂ ਇਲਾਵਾ ਵੱਡੀ ਗਿਣਤੀ ’ਚ ਵਿਦਿਆਰਥੀ ਮੌਜ਼ੂਦ ਸੀ।

Have something to say? Post your comment

google.com, pub-6021921192250288, DIRECT, f08c47fec0942fa0

Campus Buzz

ਪੁਰਾਣੀ ਪੁਲਿਸ ਲਾਈਨ ਸਕੂਲ ਦੀ ਵਿਦਿਆਰਥਣ ਖ਼ੁਸ਼ੀ ਗੋਇਲ ਨੇ ਕਾਮਰਸ ਗਰੁੱਪ 'ਚੋਂ 97.4 ਫ਼ੀਸਦੀ ਅੰਕ ਲੈਕੇ ਸੂਬੇ 'ਚੋਂ 13ਵਾਂ ਰੈਂਕ ਹਾਸਲ ਕੀਤਾ

ਨਵਰੀਤ ਕੌਰ ਨੇ ਸਰਕਾਰੀ ਸਕੂਲ ਖਿਆਲਾ ਕਲਾਂ ਦੀ 12 ਵੀਂ ਜਮਾਤ ਵਿੱਚ ਪਹਿਲਾ ਸਥਾਨ ਹਾਸਲ ਕੀਤਾ। 

ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਅਕਾਲ ਕਾਲਜ ਆਫ ਫਿਜ਼ੀਕਲ ਐਜ਼ੂਕੇਸ਼ਨ ਦੇ ਸਾਲਾਨਾ ਇਨਾਮ ਵੰਡ ਸਮਾਗਮ ‘ਚ ਮੁੱਖ ਮਹਿਮਾਨ ਵਜੋਂ ਸ਼ਿਰਕਤ

ਵਿਧਾਨ ਸਭਾ ਸਪੀਕਰ ਅਤੇ ਪਸ਼ੂ ਪਾਲਣ ਮੰਤਰੀ ਨੇ ਗਡਵਾਸੂ ਦੇ ਵਿਦਿਆਰਥੀਆਂ ਨੂੰ ਡਿਗਰੀਆਂ, ਮੈਰਿਟ ਸਰਟੀਫ਼ਿਕੇਟ ਅਤੇ ਸੋਨ ਤਮਗ਼ੇ ਵੰਡੇ

ਸਿੱਖਿਆ ਸੰਸਥਾਵਾਂ ਨੂੰ ਪੈਸੇ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ-ਮੁੱਖ ਮੰਤਰੀ

ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਨੇ ਮਨਾਇਆ ਯੋਗ ਉਤਸਵ

ਸਰਕਾਰੀ ਕਾਲਜ ਲੜਕੀਆਂ ਦੀ ਪ੍ਰਿੰਸੀਪਲ ਤੇ ਅਧਿਆਪਕਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਸ਼ੇਸ਼ ਧੰਨਵਾਦ

ਇੰਟੈਕ ਅੰਮ੍ਰਿਤਸਰ ਵੱਲੋਂ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਵਿਸ਼ਵ ਵਿਰਾਸਤ ਦਿਵਸ ਮਨਾਇਆ ਗਿਆ

ਖ਼ਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਵਰਚੁਅਲ ਲੈਬਾਂ ਦੇ ਨੋਡਲ ਕੇਂਦਰ ਦੀ ਹੋਈ ਸਥਾਪਨਾ

ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਇੰਟਰ-ਇੰਟਰਨਸ਼ਿਪ ਕੁਇਜ਼’ ਮੁਕਾਬਲਾ ਕਰਵਾਇਆ ਗਿਆ