Friday, April 26, 2024

Campus Buzz

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਡਾ. ਸੰਧੂ ਵੱਲੋਂ “ਸਾਡਾ ਸੋਹਣਾ ਪੰਜਾਬ” ਕੌਫ਼ੀ ਟੇਬਲ ਸਚਿੱਤਰ ਪੁਸਤਕ ਅੰਮ੍ਰਿਤਸਰ ਜਿਲ੍ਹੇ ਵਿਚ ਲੋਕ ਅਰਪਣ

ਅਮਰੀਕ ਸਿੰਘ | February 02, 2022 07:16 PM

ਅੰਮ੍ਰਿਤਸਰ:ਗੁਰੂ ਵਿਚ ਲੋਕ ਅਰਪਣ ਕੀਤਾ।ਪੰਜਾਬ ਦੇ ਕੁਦਰਤੀ ਧਰਤ ਦ੍ਰਿਸ਼ਾਂ ਦੀ ਸੁੰਦਰਤਾ ਨੂੰ ੳਜਾਗਰ ਕਰਨ ਵਾਲੀ ਇਹ ਕੌਫ਼ੀ ਟੇਬਲ ਬੁੱਕ “ਸਾਡਾ ਸੋਹਣਾ ਪੰਜਾਬ” ਸ਼੍ਰੀ ਹਰਪ੍ਰੀਤ ਸੰਧੂ, ਚੇਅਰਮੈਨ ਪੰਜਾਬ ਇੰਫੋਟੈੱਕ, ਦੁਆਰਾ ਬਣਾਈ ਗਈ ਹੈ। ਇਸ ਮੌਕੇ ਡੀਨ, ਅਕਾਦਮਿਕ ਮਾਮਲੇ, ਪ੍ਰੋ. ਹਰਦੀਪ ਸਿੰਘ, ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਅਤੇ ਓ.ਐਸ.ਡੀ. ਪ੍ਰੋ. ਸਰਬਜੋਤ ਸਿੰਘ ਬਹਿਲ ਹਾਜ਼ਰ ਸਨ।
ਪੰਜਾਬ ਦੇ ਕੁਦਰਤੀ ਧਰਤ ਦ੍ਰਿਸ਼ਾਂ ਦੀ ਸੁੰਦਰਤਾ ਨੂੰ ੳਜਾਗਰ ਕਰਨ ਵਾਲੀ ਇਹ ਕੌਫ਼ੀ ਟੇਬਲ ਬੁੱਕ ਸਾਡਾ ਸੋਹਣਾ ਪੰਜਾਬ, ਪੰਜਾਬ ਦੇ ਧਰਤ ਦ੍ਰਿਸ਼ਾਂ ਦੀ ਦਿਲਕਸ਼ ਕੁਦਰਤੀ ਸੁੰਦਰਤਾ ਦਾ ਜਲੌਅ ਹੈ। ਇਸ ਵਿਚ ਪੰਜਾਬ ਦੀਆਂ ਰਮਣੀਕ ਥਾਂਵਾਂ, ਸੰਘਣੇ ਜੰਗਲਾਂ ਦੇ ਵਿਸ਼ਾਲ ਦ੍ਰਿਸ਼ਾਂ ਅਤੇ ਝਮ ਝਮ ਕਰਦੇ ਨੀਲੇ ਪਾਣੀਆਂ ਵਾਲੇ ਸ਼ੂਕਦੇ ਭਰ ਵਗਦੇ ਦਰਿਆਵਾਂ ਦੇ ਦੀਦਾਰ ਹੁੰਦੇ ਹਨ।

ਪ੍ਰੋ. ਸੰਧੂ ਨੇ ਪੁੁਸਤਕ ਰਿਲੀਜ਼ ਉਪਰੰਤ ਕਿਹਾ ਕਿ ਕੁਦਰਤ ਨੇ ਪੰਜਾਬ ਨੂੰ ਸਾਰੀਆਂ ਰੁੱਤਾਂ ਦੇ ਰੰਗ ਬਖ਼ਸ਼ੇ ਹਨ। ਆਸਪਾਸ ਪਸਰੀ ਕੁਦਰਤ ਦੀ ਸੁੰਦਰਤਾ ਸਾਡੇ ਲਈ ਪਰਮਾਤਮਾ ਦੀ ਮਹਾਨ ਬਖ਼ਸ਼ਿਸ਼ ਹੈ। ਮੈਨੂੰ ਪੂਰਨ ਵਿਸ਼ਵਾਸ ਹੈ ਕਿ ਪੰਜਾਬ ਦੇ ਸਭ ਤੋਂ ਸੁਹਣੇ ਦਰਸ਼ਣੀ ਸਥਾਨਾਂ ਨੂੰ ਸਫ਼ਿਆਂ ਵਿਚ ਸੰਜੋਣ ਵਾਲ਼ੀ ਇਹ ਕੌਫ਼ੀ ਟੇਬਲ ਬੁੱਕ ਪੰਜਾਬ ਦੇ ਲੋਕਾਂ ਲਈ ਇਕ ਯਾਦਗਾਰੀ ਅਨੁਭਵ ਹੋਵੇਗੀ । ਕੁਦਰਤ ਨੂੰ ਪ੍ਰੇਮ ਕਰਨ ਵਾਲੇ ਵਿਅਕਤੀ ਜਦੋਂ ਇਸ ਪੁਸਤਕ ਨੂੰ ਪੜ੍ਹਨਗੇ ਤਾਂ ਉਨ੍ਹਾਂ ਦੇ ਦਿਲਾਂ ਵਿਚ ਪੰਜਾਬ ਦੀ ਇਸ ਅਣਦੇਖੀ ਸੁੰਦਰਤਾ ਨੂੰ ਦੇਖਣ ਦਾ ਚਾਅ ਅਤੇ ਉਮਾਹ ਪੈਦਾ ਹੋਵੇਗਾ ।ਇਸ ਪੁਸਤਕ ਵਿਚ ਪੰਜਾਬ ਦੀ ਅਨੂਠੀ ਕੁਦਰਤ ਦੇ ਨੇੜਿਓਂ ਦੇਖੇ ਦ੍ਰਿਸ਼ ਹਨ। ਇਸ ਕੌਫੀ ਟੇਬਲ ਬੁਕ ਤੋਂ ਮਿਲਣ ਵਾਲੇ ਅਨਮੋਲ ਸੁਨੇਹੇ ਨੂੰ ਆਪਣੇ ਦਿਲਾਂ ਵਿਚ ਸੰਭਾਲੀਏ ਤੇ ਪੂਰੀ ਸੁਹਿਰਦਤਾ ਨਾਲ ਉਸ ਤੇ ਅਮਲ ਕਰੀਏ। ਉਹ ਅਨਮੋਲ ਸੁਨੇਹਾ ਇਹ ਹੀ ਹੈ ਕਿ ਕੁਦਰਤ ਕਿੰਨੀ ਸੋਹਣੀ ਹੈ ਅਤੇ ਅਸੀਂ ਇਸ ਦਾ ਸਤਿਕਾਰ ਕਰੀਏ”।

ਇਸ ਪੁਸਤਕ ਵਿਚ ਅਸੀਂ ਕੁਦਰਤ ਦਾ ਬਦਲਦਾ ਹੋਇਆ ਰੂਪ ਦੇਖਦੇ ਹਾਂ ਕਿਉਂ ਕਿ ਇਸ ਵਿਚਲੀਆਂ ਤਸਵੀਰਾਂ ਸ਼੍ਰੀ ਹਰਪ੍ਰੀਤ ਸੰਧੂ ਨੇ ਲੌਕਡਾਊਨ ਦੇ ਦਿਨਾਂ ਵਿਚ ਖਿੱਚੀਆਂ। ਲੌਕਡਾਊਨ ਤੋਂ ਪਹਿਲਾਂ ਦੀ ਅਤੇ ਲੌਕਡਾਊਨ ਤੋਂ ਬਾਅਦ ਦੀ ਕੁਦਰਤੀ ਸੁੰਦਰਤਾ ਵਿਚਲਾ ਬਹੁਤ ਵੱਡਾ ਵਖਰੇਵਾਂ ਇਸ ਪੁਸਤਕ ਦੀਆਂ ਜਿਨ੍ਹਾਂ ਤਸਵੀਰਾਂ ਵਿਚ ਅਸੀਂ ਬਹੁਤ ਉਘੜਵੇਂ ਰੂਪ ਵਿਚ ਦੇਖ ਸਕਦੇ ਹਾਂ, ਉਹ ਹਨ : ਮਾਛੀਵਾੜੇ ਦਾ ਜੰਗਲ, ਖੰਨਾ, ਰਾਹੋਂ ਦੇ ਕੋਲ, ਰੋਪੜ ਡੈਮ, ਨੰਗਲ ਡੈਮ, ਆਨੰਦ ਪੁਰ ਸਾਹਿਬ ਦੇ ਕੋਲ ਦਰਿਆ, ਹਰੀਕੇ ਪੱਤਣ ਦਰਿਆ ਬਿਆਸ ਅਤੇ ਸਤਲੁਜ ਦਾ ਸੰਗਮ, ਸ਼ਾਹ ਪੁਰ ਕੰਡੀ ਡੈਮ, ਰਣਜੀਤ ਸਾਗਰ ਡੈਮ (ਪਠਾਨਕੋਟ ) ਅਤੇ ਥਾਰ ਝੀਲ, ਪੌਂਗ ਡੈਮ, 52 ਗੇਟ ਝੀਲ ਜੋ ਦਰਿਆ ਸਤਲੁਜ ਅਤੇ ਬਿਆਸ ਦੇ ਕੰਢਿਆਂ ਸਥਿਤ ਹੈ ।

ਇਹ ਸਭ ਦ੍ਰਿਸ਼ ਦੇਖ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਵਾਕ ਆਪਮੁਹਾਰੇ ਯਾਦ ਆ ਜਾਂਦੇ ਹਨ - ਬਲਿਹਾਰੀ ਕੁਦਰਤਿ ਵਸਿਆ ॥ਤੇਰਾ ਅੰਤੁ ਨ ਜਾਈ ਲਖਿਆ ॥ ਅਤੇ ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥ ਇਸ ਪੁਸਤਕ ਦਾ ਮੁੱਖ ਮੰਤਵ ਪੰਜਾਬੀਆਂ ਨੂੰ ਇਹ ਉੱਚਾ ਸੁੱਚਾ ਤੇ ਸਪਸ਼ਟ ਸੰਦੇਸ਼ ਦੇਣਾ ਹੈ ਕਿ ਇਸ ਸ੍ਰਿਸ਼ਟੀ ਦਾ ਸਿਰਜਣਹਾਰ ਪ੍ਰਭੂ ਕੁਦਰਤ ਵਿਚ ਹੀ ਵਸਦਾ ਹੈ। ਕੁਦਰਤ ਮਾਨਵਤਾ ਲਈ ਮਾਂ ਦਾ ਦਰਜਾ ਰੱਖਦੀ ਹੈ ।ਕੁਦਰਤ ਬਿਨਾ ਮਾਨਵ ਦਾ ਜੀਵਨ ਅਤੇ ਹੋਂਦ ਹੀ ਸੰਭਵ ਨਹੀਂ।ਇਸ ਪੁਸਤਕ ਦਾ ਇਕ ਉਦੇਸ਼ ਇਹ ਵੀ ਹੈ ਕਿ ਪੰਜਾਬ ਦੇ ਲੋਕ ਅਪਣੀ ਧਰਤੀ ਦੀ ਕੁਦਰਤੀ ਦੌਲਤ ਅਤੇ ਉਨ੍ਹਾਂ ਸੁਹਣੀਆਂ ਥਾਂਵਾਂ ਤੋਂ ਵਾਕਿਫ਼ ਹੋਣ , ਜਿਹੜੀਆਂ ਥਾਂਵਾਂ ਤੇ ਬਹੁਤ ਘੱਟ ਲੋਕ ਜਾਂਦੇ ਹਨ।

Have something to say? Post your comment

google.com, pub-6021921192250288, DIRECT, f08c47fec0942fa0

Campus Buzz

ਪੁਰਾਣੀ ਪੁਲਿਸ ਲਾਈਨ ਸਕੂਲ ਦੀ ਵਿਦਿਆਰਥਣ ਖ਼ੁਸ਼ੀ ਗੋਇਲ ਨੇ ਕਾਮਰਸ ਗਰੁੱਪ 'ਚੋਂ 97.4 ਫ਼ੀਸਦੀ ਅੰਕ ਲੈਕੇ ਸੂਬੇ 'ਚੋਂ 13ਵਾਂ ਰੈਂਕ ਹਾਸਲ ਕੀਤਾ

ਨਵਰੀਤ ਕੌਰ ਨੇ ਸਰਕਾਰੀ ਸਕੂਲ ਖਿਆਲਾ ਕਲਾਂ ਦੀ 12 ਵੀਂ ਜਮਾਤ ਵਿੱਚ ਪਹਿਲਾ ਸਥਾਨ ਹਾਸਲ ਕੀਤਾ। 

ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਅਕਾਲ ਕਾਲਜ ਆਫ ਫਿਜ਼ੀਕਲ ਐਜ਼ੂਕੇਸ਼ਨ ਦੇ ਸਾਲਾਨਾ ਇਨਾਮ ਵੰਡ ਸਮਾਗਮ ‘ਚ ਮੁੱਖ ਮਹਿਮਾਨ ਵਜੋਂ ਸ਼ਿਰਕਤ

ਵਿਧਾਨ ਸਭਾ ਸਪੀਕਰ ਅਤੇ ਪਸ਼ੂ ਪਾਲਣ ਮੰਤਰੀ ਨੇ ਗਡਵਾਸੂ ਦੇ ਵਿਦਿਆਰਥੀਆਂ ਨੂੰ ਡਿਗਰੀਆਂ, ਮੈਰਿਟ ਸਰਟੀਫ਼ਿਕੇਟ ਅਤੇ ਸੋਨ ਤਮਗ਼ੇ ਵੰਡੇ

ਸਿੱਖਿਆ ਸੰਸਥਾਵਾਂ ਨੂੰ ਪੈਸੇ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ-ਮੁੱਖ ਮੰਤਰੀ

ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਨੇ ਮਨਾਇਆ ਯੋਗ ਉਤਸਵ

ਸਰਕਾਰੀ ਕਾਲਜ ਲੜਕੀਆਂ ਦੀ ਪ੍ਰਿੰਸੀਪਲ ਤੇ ਅਧਿਆਪਕਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਸ਼ੇਸ਼ ਧੰਨਵਾਦ

ਇੰਟੈਕ ਅੰਮ੍ਰਿਤਸਰ ਵੱਲੋਂ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਵਿਸ਼ਵ ਵਿਰਾਸਤ ਦਿਵਸ ਮਨਾਇਆ ਗਿਆ

ਖ਼ਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਵਰਚੁਅਲ ਲੈਬਾਂ ਦੇ ਨੋਡਲ ਕੇਂਦਰ ਦੀ ਹੋਈ ਸਥਾਪਨਾ

ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਇੰਟਰ-ਇੰਟਰਨਸ਼ਿਪ ਕੁਇਜ਼’ ਮੁਕਾਬਲਾ ਕਰਵਾਇਆ ਗਿਆ