Wednesday, December 08, 2021

Campus Buzz

ਖਾਲਸਾ ਕਾਲਜ ਇੰਜੀਨੀਅਰਿੰਗ ਵਿਖੇ ਮਨਾਇਆ ਗਿਆ ‘ਇੰਜੀਨੀਅਰ ਦਿਵਸ’

PUNJAB NEWS EXPRESS | September 20, 2021 04:37 PM

ਅੰਮ੍ਰਿਤਸਰ:ਇੰਜ਼ੀਨੀਅਰਿੰਗ ਮੋਕਸ਼ਾਗੁੰਡਮ ਵਿਸਵੇਸਵਰਿਆ ਦੇ ਜਨਮ ਦਿਨ ਨੂੰ ਸਮਰਪਿਤ ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੌਜੀ, ਰਣਜੀਤ ਐਵੀਨਿਊ ਵਿਖੇ ‘ਇੰਜੀਨੀਅਰ ਦਿਵਸ’ ਮਨਾਇਆ ਗਿਆ। ਇਸ ਮੌਕੇ ‘ਐਡਵਾਂਸਮੈਂਟ ਇਨ ਇੰਜੀਨੀਅਰਿੰਗ ਕੈਰੀਅਰ ਪੋਸਟ ‘ਕੋਵਿਡ-19’ (ਵੱਖ-ਵੱਖ ਖੇਤਰਾਂ ’ਚ) ਵਿਸ਼ੇ ’ਤੇ ਈ-ਕਨਕਲੇਵ ਦਾ ਆਯੋਜਨ ਐਮ. ਐਚ. ਆਰ. ਡੀ., ਇੰਸਟੀਚਿਊਟ ਇਨਓਵੇਸ਼ਨ ਕੌਂਸਲ ਅਤੇ ਏ. ਆਈ. ਸੀ. ਟੀ. ਈ. ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ।

ਇਸ ਮੌਕੇ ਵੱਖ -ਵੱਖ ਖੇਤਰਾਂ ਦੇ 5 ਨਾਮਵਰ ਬੁਲਾਰੇ ਜਿਨ੍ਹਾਂ ’ਚ ਸ਼੍ਰੀ ਰਾਜੀਵ ਸਜਦੇਹ (ਸੀ. ਆਈ. ਆਈ. ਚੇਅਰਮੈਨ), ਡਾ. ਸ਼ਵੇਤਾ (ਬੌਧਿਕ ਸੰਪਤੀ ਅਧਿਕਾਰਾਂ ਦੇ ਮਾਹਿਰ), ਸ਼੍ਰੀ ਦੀਪਾਂਸ਼ੂ ਪਰਾਸ਼ਰ (ਯੰਗੇਸਟ ਸਾਈਬਰ ਸੁਰੱਖਿਆ ਲੇਖਕ), ਇੰਜ਼. ਹਰਮਨਦੀਪ ਕੌਰ (ਟੀਮ ਲੀਡ, ਕੈਪੇਗਿਮਨੀ) ਅਤੇ ਸ੍ਰੀ ਸਾਜਨ ਅਨੇਜਾ (ਇੰਟਰਪਰਨਿਓਅਰ ਅਤੇ ਐਮ. ਡੀ. ਅਨੇਜਾ ਐਫ਼ ਐਂਡ ਬੀ) ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਇਸ ਮੌਕੇ ਕਾਲਜ ਡਾਇਰੈਕਟਰ ਡਾ. ਮੰਜੂ ਬਾਲਾ ਨੇ ਸਾਰੇ ਫੈਕਲਟੀ ਮੈਂਬਰਾਂ, ਵਿਦਿਆਰਥੀਆਂ ਅਤੇ ਸਟਾਫ ਨੂੰ ਇੰਜੀਨੀਅਰ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਉਭਰਦੇ ਇੰਜੀਨੀਅਰਾਂ ਲਈ ਅਜਿਹੇ ਸਮਾਗਮਾਂ ਦਾ ਬਹੁਤ ਮਹੱਤਵ ਹੈ। ਉਨ੍ਹਾਂ ਕਿਹਾ ਕਿ ਇੰਜੀਨੀਅਰਿੰਗ ਸਿਰਫ਼ ਸਿੱਖਣਾ ਹੀ ਨਹੀਂ ਹੈ, ਬਲਕਿ ਇਹ ਸਮਾਜ ਦੀ ਬਿਹਤਰੀ ਲਈ ਨਵੀਨਤਾਕਾਰੀ ਵਿਚਾਰਾਂ ਨੂੰ ਸਿਰਜਣ ਅਤੇ ਲਾਗੂ ਕਰਨ ਬਾਰੇ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਇੰਜੀਨੀਅਰਾਂ ਨੂੰ ਸਟਾਰਟਅਪਸ ਅਤੇ ਇੰਟਰਪਰਨਿਓਅਰਸ਼ਿਪ ਵੱਲ ਖ਼ਾਸ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਉਹ ਨੌਕਰੀਆਂ ਪੈਦਾ ਕਰ ਸਕਣ।

ਇਸ ਮੌਕੇ ਸ੍ਰੀ ਸਜਦੇਹ ਨੇ ਵੱਖ -ਵੱਖ ਖੇਤਰਾਂ ਜਿਵੇਂ ਕਿ ਸਰਕਾਰੀ, ਜਨਤਕ ਅਤੇ ਨਿੱਜੀ ਖੇਤਰਾਂ ’ਚ ਇੰਜੀਨੀਅਰਿੰਗ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਉਦਯੋਗਿਕ ਖੇਤਰ ਦੇ ਆਪਣੇ ਤਜ਼ਰਬੇ ਨੂੰ ਸਟਾਫ਼ ਨਾਲ ਸਾਂਝਾ ਕੀਤਾ। ਡਾ. ਸ਼ਵੇਤਾ ਨੇ ਵਿਦਿਆਰਥੀਆਂ ਨੂੰ ਬਿਜ਼ਨਸ ਸਟਾਰਟਅਪਸ ਅਤੇ ਪੇਟੈਂਟਸ ਲਈ ਆਈ. ਪੀ. ਆਰ. ਬਾਰੇ ਜਾਗਰੂਕ ਕਰਦਿਆਂ ਕਿਹਾ ਕਿ ਅਜੋਕੇ ਸਮੇਂ ’ਚ ਉਕਤ ਵਿਸ਼ੇ ਦੀ ਮਹੱਤਤਾ ਬਹੁਤ ਵੱਧ ਗਈ ਹੈ ਤਾਂ ਜੋ ਜਿਆਦਾ ਤੋਂ ਜਿਆਦਾ ਵਿਦਿਆਰਥੀ ਸਵੈ-ਨਿਰਭਰਤਾ ਦੇ ਸੱਭਿਆਚਾਰ ਨੂੰ ਅਪਨਾ ਸਕਣ।

ਇਸ ਦੌਰਾਨ ਸ਼੍ਰੀ ਪਰਾਸ਼ਰ ਨੇ ਸਾਈਬਰ ਸੁਰੱਖਿਆ ਅਤੇ ਕੋਡਿੰਗ ਦੀ ਮਹੱਤਤਾ ਬਾਰੇ ਗਿਆਨ ਸਰੋਤਿਆਂ ਨਾਲ ਸਾਂਝਾ ਕੀਤਾ। ਜਦ ਕਿ ਸ੍ਰੀ ਅਨੇਜਾ ਨੇ ਇਕ ਇੰਜੀਨੀਅਰ ਵਜੋਂ ਆਪਣਾ ਅਨੁਭਵ ਸਾਂਝਾ ਕੀਤਾ ਅਤੇ ਵਿਦਿਆਰਥੀਆਂ ਨੂੰ ਸਰਕਾਰ ਦੁਆਰਾ ਸਟਾਰਟਅਪਸ ਲਈ ਮੁਹੱਈਆ ਕਰਵਾਈਆਂ ਗਈਆਂ ਵੱਖ-ਵੱਖ ਸਕੀਮਾਂ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇੇ ਮੁਕਾਮ ਨੂੰ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਇੰਜ਼. ਹਰਮਨਦੀਪ ਕੌਰ ਨੇ ਕਾਰਪੋਰੇਟ ਜਗਤ ’ਚ ਇਕ ਸਫਲ ਵਿਅਕਤੀ ਬਣਨ ਲਈ ਜ਼ਰੂਰੀ ਹੁਨਰ ਹੋਣ ਸਬੰਧ ਕੀਮਤੀ ਵਿਚਾਰ ਸਾਂਝੇ ਕੀਤੇ। ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਡਾ. ਮਹਿੰਦਰ ਸੰਗੀਤਾ (ਡੀਨ ਅਕਾਦਮਿਕ) ਨੇ ਸਮੂਹ ਬੁਲਾਰਿਆਂ ਅਤੇ ਪ੍ਰਬੰਧਕੀ ਕਮੇਟੀ ਦਾ ਧੰਨਵਾਦ ਕੀਤਾ । ਪ੍ਰੋਗਰਾਮ ਦੀ ਪ੍ਰਬੰਧਕੀ ਕਮੇਟੀ ’ਚ ਡਾ. ਰਿਪਿਨ ਕੋਹਲੀ (ਡੀਨ, ਆਰ ਐਂਡ ਸੀ), ਡਾ. ਜੁਗਰਾਜ ਸਿੰਘ, ਸ਼੍ਰੀ ਪੀ. ਪ੍ਰਸ਼ਾਂਤ ਅਤੇ ਇੰਜ਼: ਮਨੀਤ ਕੌਰ ਨੇ ਯੋਗਦਾਨ ਪਾਇਆ।

Have something to say? Post your comment

Campus Buzz

ਸਿੱਖਿਆ ਸਮਾਜ ਨੂੰ ਬਦਲਣ ਦਾ ਇਕ ਸਾਧਨ ਹੈ : ਉਪ ਕੁਲਪਤੀ ਪ੍ਰੋ : ਅਰਵਿੰਦ

ਖਾਲਸਾ ਕਾਲਜ ਵਿਖੇ 114ਵੀਂ ਕਾਨਵੋਕੇਸ਼ਨ ’ਚ 1700 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਬੰਗਾ ਨੂੰ ਮੁੱਖ ਮੰਤਰੀ ਵੱਲੋਂ 132 ਕਰੋੜ ਰੁਪਏ ਦਾ ਤੋਹਫ਼ਾ, ਸਰਹਾਲ ਰਾਣੂਆਂ ਵਿਖੇ ਨਵਾਂ ਡਿਗਰੀ ਕਾਲਜ ਅਤੇ ਖਟਕੜ ਕਲਾ ਵਿਖੇ ਬਣੇਗਾ ਇੰਟੈਗਰੇਟਿਡ ਖੇਡ ਸਟੇਡੀਅਮ

ਖ਼ਾਲਸਾ ਕਾਲਜ ਐਜ਼ੂਕੇਸ਼ਨ ਵਿਖੇ ‘ਅਧਿਆਪਨ ਸਿਖਲਾਈ‐ਸਿੱਖਿਆ’ ’ਤੇ ਸੈਮੀਨਾਰ ਆਯੋਜਿਤ

ਖਾਲਸਾ ਸੰਸਥਾਵਾਂ ਵਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਸਜਾਇਆ ਵਿਸ਼ਾਲ ‘ਨਗਰ ਕੀਰਤਨ’

ਪੰਜਾਬ ਐਸ.ਸੀ. ਕਮਿਸ਼ਨ ਦੇ ਦਖ਼ਲ ਪਿੱਛੋਂ ਪੀ.ਟੀ.ਯੂ. ਦੇ ਡਿਪਟੀ ਰਜਿਸਟਰਾਰ ਨੂੰ ਮਿਲਿਆ ਇਨਸਾਫ਼

ਕਾਲਜਿਜ਼ ਫੈਡਰੇਸ਼ਨ ਨੇ ਪੰਜਾਬ ਸਰਕਾਰ ਦੇ ਪ੍ਰਸਤਾਵਿਤ ਕਾਲਜ ਸੋਧ ਬਿੱਲ ’ਤੇ ਜਤਾਇਆ ਤਿੱਖਾ ਵਿਰੋਧ

2 ਰੋਜ਼ਾ ‘6ਵਾਂ ਖ਼ਾਲਸਾ ਕਾਲਜ ਯੂਥ ਫੈਸਟੀਵਲ–2021’ ਯਾਦਗਾਰੀ ਹੋ ਨਿੱਬੜਿਆ

ਵੋਟਰ ਸਾਖਰਤਾ, ਵੋਟਰ ਰਜਿਸਟ੍ਰੇਸ਼ਨ ਅਤੇ ਵੋਟਰਾਂ ਦੇ ਕੋਵਿਡ ਤੋਂ ਬਚਾਓ ਲਈ ਜਾਗਰੂਕਤਾ ਲਈ ਤੁਰੀ ਜ਼ਿਲ੍ਹਾ ਸਵੀਪ ਟੀਮ

ਏਡਿਡ-ਕਾਲਜ ਮੈਨੇਜਮੈਂਟ ਫ਼ੈਡਰੇਸ਼ਨ ਨੇ ਉੱਚ ਸਿੱਖਿਆ ’ਤੇ ਸੂਬਾ ਸਰਕਾਰ ਵਲੋਂ ਲਾਈ ਜਾ ਰਹੀ ਢਾਹ ’ਤੇ ਜਤਾਈ ਚਿੰਤਾ