Friday, April 26, 2024

Campus Buzz

ਚੰਡੀਗੜ੍ਹ ਯੂਨੀਵਰਸਿਟੀ, ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੇ 200 ਤੋਂ ਵੱਧ ਵਿਦਿਆਰਥੀਆਂ ਦੀ ਹੋਈ ਪਲੇਸਮੈਂਟ

PUNJAB NEWSLINE BUREAU | July 08, 2020 01:07 PM

ਚੰਡੀਗੜ੍ : ਭਾਰਤ `ਚ ਮੀਡੀਆ ਖੇਤਰ ਦਾ ਦਾਇਰਾ ਬਹੁਤ ਵਿਸ਼ਾਲ ਹੋ ਗਿਆ ਹੈ, ਖੇਤਰੀ ਅਤੇ ਕੌਮੀ ਪੱਧਰ ਦੇ ਨਾਲ-ਨਾਲ ਅੰਤਰਰਾਸ਼ਟਰੀ ਪੱਧਰ `ਤੇ ਵੀ ਮੀਡੀਆ ਖੇਤਰ ਦੇ ਪੇਸ਼ੇਵਰਾਂ ਦੀ ਮੰਗ ਵੱਧ ਗਈ ਹੈ।ਤੇਜ਼ ਰਫ਼ਤਾਰ ਨਾਲ ਮੀਡੀਆ ਦਾ ਹੋ ਰਿਹਾ ਵਿਕਾਸ ਅਤੇ ਨਵੀਂਆਂ ਤਕਨੀਕਾਂ ਦੀ ਸ਼ਰੂਆਤ ਸੁਝਾਅ ਦਿੰਦੀ ਹੈ ਕਿ ਆਉਣ ਵਾਲੇ ਸਮੇਂ `ਚ ਮੀਡੀਆ ਖੇਤਰ ਵਿੱਚ ਤਜ਼ਰਬੇਕਾਰ ਅਤੇ ਸਮਰੱਥਾਵਾਨ ਪੇਸ਼ੇਵਰਾਂ ਦੀ ਮੰਗ ਵਧੇਰੇ ਹੋਵੇਗੀ।
ਜਿਸ ਦੇ ਮੱਦੇਨਜ਼ਰ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਆਪਣੇ ਜਰਨਲਿਜ਼ਮ ਅਤੇ ਮਾਸ ਕਮਿਊਨੀਕੇਸ਼ਨ ਦੇ ਵਿਦਿਆਰਥੀਆਂ ਨੂੰ ਇੰਡਸਟਰੀ ਦੀ ਮੰਗ ਅਨੁਸਾਰ ਤਿਆਰ ਕਰ ਰਹੀ ਹੈ।ਜਿਸ ਦੀ ਪ੍ਰਮਾਣਨਿਤਾ ਦਿੰਦੇ ਹੋਏ ਚੰਡੀਗੜ੍ਹ ਯੂਨੀਵਰਸਿਟੀ ਦੇ 200 ਤੋਂ ਵੱਧ ਵਿਦਿਆਰਥੀਆਂ ਨੇ ਮੀਡੀਆ ਖੇਤਰ `ਚ ਸ਼ਾਨਦਾਰ ਪਲੇਸਮੈਂਟਾਂ ਹਾਸਲ ਕੀਤੀਆਂ ਹਨ।ਇਹ ਜਾਣਕਾਰੀ ਚੰਡੀਗੜ੍ਹ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਆਰ.ਐਸ ਬਾਵਾ ਜੀ ਨੇ ਪੱਤਰਕਾਰਾਂ ਨਾਲ ਸਾਂਝੀ ਕੀਤੀ।ਮੀਡੀਆ ਦੇ ਰੂਬਰੂ ਹੁੰਦਿਆਂ ਡਾ. ਬਾਵਾ ਨੇ ਦੱਸਿਆ ਕਿ `ਵਰਸਿਟੀ ਦੇ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਦੇ 2 ਬੈਚ (2018 ਅਤੇ 2019) ਸਫ਼ਲਤਾਪੂਰਕ ਸੰਪੰਨ ਹੋ ਗਏ, ਜਿਨ੍ਹਾਂ ਵਿਚੋਂ 200 ਵਿਦਿਆਰਥੀਆਂ ਨੇ ਦੇਸ਼ ਦੇ ਪ੍ਰਮੁੱਖ ਅਖ਼ਬਾਰਾਂ, ਚੈਨਲਾਂ, ਰੇਡਿਉ, ਵਿਗਿਆਪਨ ਅਤੇ ਲੋਕ ਸੰਪਰਕ ਏਜੰਸੀਆਂ `ਚ ਸ਼ਾਨਦਾਰ ਸਾਲਾਨਾ ਪੈਕੇਜਾਂ `ਤੇ ਨੌਕਰੀਆਂ ਪ੍ਰਾਪਤ ਕਰਨ ਦਾ ਮਾਣ ਹਾਸਲ ਕੀਤਾ ਹੈ।ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਮੀਡੀਆ ਸਟੱਡੀਜ਼ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਬੈਚਲਰ ਇਨ ਜਰਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਅਤੇ ਮਾਸਟਰਜ਼ ਇਨ ਜਰਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਪ੍ਰੋਗਰਾਮਾਂ ਦੀ ਪੇਸ਼ਕਸ਼ ਕੀਤੀ ਜਾਂਦੀ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਡਾ. ਬਾਵਾ ਨੇ ਦੱਸਿਆ ਨੌਕਰੀਆਂ ਲਈ ਚੁਣੇ ਗਏ 200 ਵਿਦਿਆਰਥੀਆਂ ਵਿਚੋਂ 140 ਵਿਦਿਆਰਥੀ ਬੀ.ਏ ਜਰਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਨਾਲ ਸਬੰਧਿਤ ਹਨ ਜਦਕਿ 60 ਵਿਦਿਆਰਥੀ ਐਮ.ਏ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਤੋਂ ਹਨ।ਉਨ੍ਹਾਂ ਦੱਸਿਆ ਕਿ `ਵਰਸਿਟੀ ਦੇ ਪਾਸਆਊਟ ਹੋਏ ਦੋ ਬੈਚਾਂ ਦੀ ਕੈਂਪਸ ਪਲੇਸਮੈਂਟ ਲਈ 40 ਖੇਤਰੀ ਅਤੇ ਕੌਮੀ ਚੈਨਲ, 50 ਤੋਂ ਵੱਧ ਅੰਗਰੇਜ਼ੀ ਅਤੇ ਖੇਤਰੀ ਭਾਸ਼ਾਵਾਂ ਵਾਲੇ ਅਖ਼ਬਾਰ, 30 ਦੇ ਕਰੀਬ ਵਿਗਿਆਪਨ ਅਤੇ ਪੀ.ਆਰ ਏਜੰਸੀਆ ਅਤੇ 40 ਤੋਂ ਵੱਧ ਆਨਲਾਈਨ/ਡਿਜ਼ੀਟਲ ਚੈਨਲ ਪਹੁੰਚੇ।ਡਾ. ਬਾਵਾ ਨੇ ਕਿਹਾ ਕਿ ਅਸੀਂ ਮਾਣ ਮਹਿਸੂਸ ਕਰਦੇ ਹਾਂ ਕਿ ਸਾਡੇ ਮੀਡੀਆ ਖੇਤਰ ਦੇ 10 ਵਿਦਿਆਰਥੀ ਸਰਕਾਰੀ ਅਦਾਰਿਆਂ `ਚ ਸੇਵਾਵਾਂ ਨਿਭਾ ਰਹੇ ਹਨ ਜਦਕਿ 50 ਵਿਦਿਆਰਥੀ ਡਿਜ਼ੀਟਲ ਮੀਡੀਆ, 15 ਰੇਡਿਉ, 65 ਵਿਦਿਆਰਥੀ ਟੀਵੀ ਅਤੇ ਇੰਟਰਟੇਨਮੈਂਟ ਚੈਨਲਾਂ, 50 ਅਖ਼ਬਾਰਾਂ/ਮੈਗਜ਼ੀਨ ਅਤੇ 20 ਵਿਦਿਆਰਥੀ ਵਿਗਿਆਪਨ ਅਤੇ ਲੋਕ ਸੰਪਰਕ ਏਜੰਸੀਆਂ `ਚ ਨੌਕਰੀ ਲਈ ਚੁਣੇ ਗਏ ਹਨ।
ਡਾ. ਬਾਵਾ ਨੇ ਦੱਸਿਆ ਕਿ `ਵਰਸਿਟੀ ਇੰਸਟੀਚਿਊਟ ਆਫ਼ ਮੀਡੀਆ ਸਟੱਡੀਜ਼ ਵਿਭਾਗ ਦਾ ਮੁੱਢਲਾ ਉਦੇਸ਼ ਵਿਦਿਆਰਥੀਆਂ ਨੂੰ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਖੇਤਰ `ਚ ਇੰਡਸਟਰੀ ਦੀ ਲੋੜ ਅਨੁਸਾਰ ਤਿਆਰ ਕਰਨਾ ਹੈ, ਜਿਸ ਦੇ ਅੰਤਰਗਤ ਵਿਦਿਆਰਥੀਆਂ ਨੂੰ ਤਜ਼ਰਬੇਕਾਰ ਫੈਕਲਟੀ ਵੱਲੋਂ ਢੁੱਕਵਾਂ ਪਾਠਕ੍ਰਮ, ਹੱਥੀ ਤਜ਼ਰਬੇ ਮੁਹੱਈਆ ਕਰਵਾਏ ਜਾਂਦੇ ਹਨ।ਉਨ੍ਹਾਂ ਦੱਸਿਆ ਕਿ ਪਲੇਸਮੈਂਟ ਦੇ ਅਧੀਨ ਸਾਡੇ ਵਿਦਿਆਰਥੀ ਈ.ਟੀ.ਵੀ, ਏ.ਬੀ.ਪੀ, ਨਿਊਜ਼ 18, ਇੰਡੀਆ ਨਿਊਜ਼, ਜ਼ੀ, ਦੂਰਦਰਸ਼ਨ, ਪੀਟੀਸੀ, ਨਿਊਜ਼ 24 ਆਦਿ ਅਦਾਰਿਆਂ `ਚ ਸੇਵਾਵਾਂ ਨਿਭਾ ਰਹੇ ਹਨ ਅਤੇ ਬਹੁਤ ਸਾਰੇ ਵਿਦਿਆਰਥੀ ਦੈਨਿਕ ਭਾਸਕਰ, ਹਿੰਦੂਸਤਾਨ ਟਾਈਮਜ਼, ਪੰਜਾਬ ਕੇਸਰੀ, ਕਸ਼ਮੀਰ ਟਾਈਮਜ਼ ਅਤੇ ਟਾਈਮਜ਼ ਆਫ਼ ਇੰਡੀਆ ਆਦਿ ਅਖ਼ਬਾਰਾਂ `ਚ ਉਚ ਰੁਤਬਿਆਂ `ਤੇ ਤਾਇਨਾਤ ਹਨ ਜਦਕਿ ਰੇਡਿਓ ਅਦਾਰੇ ਜਿਵੇਂ ਕਿ ਬਿੱਗ ਐਫ਼ਐਮ, ਮਾਈ ਐਫ਼ਐਮ, ਰੈਡ ਐਫ਼ਐਮ ਅਤੇ ਰੇਡਿਉ ਮਿਰਚੀ ਆਦਿ ਵਿੱਚ `ਵਰਸਿਟੀ ਦੇ ਵਿਦਿਆਰਥੀ ਯੋਗ ਸੇਵਾਵਾਂ ਨਿਭਾ ਰਹੇ ਹਨ।
ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿ `ਵਰਸਿਟੀ ਵੱਲੋਂ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਗੁਣਾਤਮਿਕ ਤੇ ਆਧੁਨਿਕ ਸਿੱਖਿਆ ਦੇ ਕੇ ਉਨ੍ਹਾਂ ਨੂੰ ਵੱਖ-ਵੱਖ ਖੇਤਰਾਂ ਵਿੱਚ ਰੁਜ਼ਗਾਰ ਪ੍ਰਾਪਤ ਕਰਨ ਦੇ ਯੋਗ ਬਣਾਇਆ ਜਾ ਰਿਹਾ ਹੈ।ਜਿਸ ਸਦਕਾ `ਵਰਸਿਟੀ ਦੀ ਸਥਾਪਨਾਂ ਤੋਂ ਹੁਣ ਤੱਕ ਦੇ ਥੋੜ੍ਹੇ ਸਮੇਂ `ਚ ਚੰਗੇ ਅਕਾਦਮਿਕ ਨਤੀਜਿਆਂ ਸਦਕਾ 691 ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰੀ ਪ੍ਰਸਿੱਧ ਕੰਪਨੀਆਂ ਵੱਲੋਂ 6617 ਵਿਦਿਆਰਥੀਆਂ ਨੂੰ ਚੰਗੇ ਤਨਖ਼ਾਹ ਪੈਕੇਜ਼ਾ `ਤੇ ਨੌਕਰੀ ਲਈ ਚੁਣਿਆ ਗਿਆ ਹੈ।ਉਨ੍ਹਾਂ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਦਾ ਮੁੱਢਲਾ ਉਦੇਸ਼ ਹੈ ਕਿ ਜਰਨਲਿਜ਼ਮ ਐਂਡ ਮਾਸ ਕਾੱਮ ਦੇ ਵਿਦਿਆਰਥੀਆਂ ਨੂੰ ਖੇਤਰ ਸਬੰਧੀ ਚੌਤਰਫ਼ਾ ਗਿਆਨ ਪ੍ਰਦਾਨ ਕਰਵਾਉਣਾ ਹੈ ਤਾਂ ਜੋ ਸਮਾਜਿਕ, ਰਾਜਨੀਤਿਕ, ਆਰਥਿਕ ਅਤੇ ਧਾਰਮਿਕ ਖੇਤਰਾਂ `ਚ ਮੁਹਾਰਤ ਹਾਸਲ ਕਰਕੇ ਸਾਡੇ ਵਿਦਿਆਰਥੀ ਨਵੇਂ ਸਮਾਜ ਦੀ ਸਿਰਜਣਾ `ਚ ਯੋਗਦਾਨ ਪਾਉਣ ਕਾਬਲ ਬਣਨ।

Have something to say? Post your comment

google.com, pub-6021921192250288, DIRECT, f08c47fec0942fa0

Campus Buzz

ਪੁਰਾਣੀ ਪੁਲਿਸ ਲਾਈਨ ਸਕੂਲ ਦੀ ਵਿਦਿਆਰਥਣ ਖ਼ੁਸ਼ੀ ਗੋਇਲ ਨੇ ਕਾਮਰਸ ਗਰੁੱਪ 'ਚੋਂ 97.4 ਫ਼ੀਸਦੀ ਅੰਕ ਲੈਕੇ ਸੂਬੇ 'ਚੋਂ 13ਵਾਂ ਰੈਂਕ ਹਾਸਲ ਕੀਤਾ

ਨਵਰੀਤ ਕੌਰ ਨੇ ਸਰਕਾਰੀ ਸਕੂਲ ਖਿਆਲਾ ਕਲਾਂ ਦੀ 12 ਵੀਂ ਜਮਾਤ ਵਿੱਚ ਪਹਿਲਾ ਸਥਾਨ ਹਾਸਲ ਕੀਤਾ। 

ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਅਕਾਲ ਕਾਲਜ ਆਫ ਫਿਜ਼ੀਕਲ ਐਜ਼ੂਕੇਸ਼ਨ ਦੇ ਸਾਲਾਨਾ ਇਨਾਮ ਵੰਡ ਸਮਾਗਮ ‘ਚ ਮੁੱਖ ਮਹਿਮਾਨ ਵਜੋਂ ਸ਼ਿਰਕਤ

ਵਿਧਾਨ ਸਭਾ ਸਪੀਕਰ ਅਤੇ ਪਸ਼ੂ ਪਾਲਣ ਮੰਤਰੀ ਨੇ ਗਡਵਾਸੂ ਦੇ ਵਿਦਿਆਰਥੀਆਂ ਨੂੰ ਡਿਗਰੀਆਂ, ਮੈਰਿਟ ਸਰਟੀਫ਼ਿਕੇਟ ਅਤੇ ਸੋਨ ਤਮਗ਼ੇ ਵੰਡੇ

ਸਿੱਖਿਆ ਸੰਸਥਾਵਾਂ ਨੂੰ ਪੈਸੇ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ-ਮੁੱਖ ਮੰਤਰੀ

ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਨੇ ਮਨਾਇਆ ਯੋਗ ਉਤਸਵ

ਸਰਕਾਰੀ ਕਾਲਜ ਲੜਕੀਆਂ ਦੀ ਪ੍ਰਿੰਸੀਪਲ ਤੇ ਅਧਿਆਪਕਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਸ਼ੇਸ਼ ਧੰਨਵਾਦ

ਇੰਟੈਕ ਅੰਮ੍ਰਿਤਸਰ ਵੱਲੋਂ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਵਿਸ਼ਵ ਵਿਰਾਸਤ ਦਿਵਸ ਮਨਾਇਆ ਗਿਆ

ਖ਼ਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਵਰਚੁਅਲ ਲੈਬਾਂ ਦੇ ਨੋਡਲ ਕੇਂਦਰ ਦੀ ਹੋਈ ਸਥਾਪਨਾ

ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਇੰਟਰ-ਇੰਟਰਨਸ਼ਿਪ ਕੁਇਜ਼’ ਮੁਕਾਬਲਾ ਕਰਵਾਇਆ ਗਿਆ