Friday, April 26, 2024

Campus Buzz

ਰਾਸ਼ਟਰੀ ਸਿੱਖਿਆ ਨੀਤੀ 2020 ਨੂੰ ਲਾਗੂ ਕਰਨ ਵਿੱਚ ਮੀਡੀਆ ਨਿਭਾਏ ਪ੍ਰਮੁੱਖ ਭੂਮਿਕਾ: ਪ੍ਰੋ ਦ੍ਵਿਵੇਦੀ

September 16, 2020 11:27 AM

ਬਠਿੰਡਾ: ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ (ਸੀਯੂਪੀਬੀ) ਦੇ ਮਾਸ ਕੰਮੁਨੀਕੈਸ਼ਨ ਅਤੇ ਮੀਡੀਆ ਸਟੱਡੀਜ਼ ਵਿਭਾਗ ਨੇ ਮਾਨਯੋਗ ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪੀ. ਤਿਵਾੜੀ  ਦੀ ਸਰਪ੍ਰਸਤੀ ਹੇਠ “ਰਾਸ਼ਟਰੀ ਸਿੱਖਿਆ ਨੀਤੀ (ਐਨਈਪੀ) 2020 ਨੂੰ ਲਾਗੂ ਕਰਨ ਵਿੱਚ ਮੀਡੀਆ ਦੀ ਭੂਮਿਕਾ” ਵਿਸ਼ੇ ਤੇ ਇਕ ਵੈਬਿਨਾਰ ਕਰਵਾਇਆ। ਇਸ ਮੌਕੇ ਪ੍ਰੋਫੈਸਰ ਸੰਜੇ ਦ੍ਵਿਵੇਦੀ, ਡਾਇਰੈਕਟਰ-ਜਨਰਲ, ਭਾਰਤੀ ਜਨ ਸੰਚਾਰ ਸੰਸਥਾਨ, ਨਵੀ ਦਿੱਲੀ ਮੁੱਖ ਬੁਲਾਰੇ ਸਨ।

ਪ੍ਰੋਗਰਾਮ ਦੀ ਸ਼ੁਰੂਆਤ ਜਾਣਕਾਰੀ ਅਤੇ ਸੰਚਾਰ ਅਧਿਐਨ ਸਕੂਲ ਦੇ ਡੀਨ ਅਤੇ ਡੀਨ ਵਿਦਿਆਰਥੀ ਭਲਾਈ ਪ੍ਰੋ. ਵੀ.ਕੇ. ਗਰਗ ਦੇ ਸਵਾਗਤ ਭਾਸ਼ਣ ਨਾਲ ਹੋਈ। ਪ੍ਰੋ. ਗਰਗ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਪ੍ਰੋ. ਦ੍ਵਿਵੇਦੀ ਇੱਕ ਬਹੁਪੱਖੀ ਸ਼ਖਸੀਅਤ ਵਾਲੇ ਵਿਅਕਤੀ ਹਨ ਅਤੇ ਪੱਤਰਕਾਰੀ ਅਤੇ ਮੀਡੀਆ ਸਿੱਖਿਆ ਦੇ ਖੇਤਰ ਵਿੱਚ ਉਨ੍ਹਾਂ ਦਾ ਵਿਸ਼ਾਲ ਤਜ਼ਰਬਾ ਹੈ। ਵੈਬਿਨਾਰ ਦੇ ਵਿਸ਼ੇ ਤੇ ਚਾਨਣਾ ਪਾਉਂਦਿਆਂ ਪ੍ਰੋ. ਗਰਗ ਨੇ ਇਹ ਦੱਸਦਿਆਂ ਵਿਚਾਰ ਵਟਾਂਦਰੇ ਨੂੰ ਅੱਗੇ ਤੋਰਿਆ ਕਿ ਮੀਡੀਆ ਲੋਕਤੰਤਰ ਦਾ ਚੌਥਾ ਥੰਮ ਹੈ ਅਤੇ ਐਨਈਪੀ -2020 ਦੇ ਸਫਲਤਾਪੂਰਵਕ ਅਮਲ ਵਿੱਚ ਅਹਿਮ ਭੂਮਿਕਾ ਅਦਾ ਕਰ ਸਕਦਾ ਹੈ।

ਮੁੱਖ ਬੁਲਾਰੇ ਪ੍ਰੋ. ਸੰਜੇ ਦ੍ਵਿਵੇਦੀ ਨੇ ਦੱਸਿਆ ਕਿ ਭਾਰਤ ਦੇ ਲੋਕ ਬਹੁ-ਭਾਸ਼ਾਈ ਅਤੇ ਬਹੁ-ਸਭਿਆਚਾਰਕ ਸਮਾਜ ਵਿੱਚ ਰਹਿੰਦੇ ਹਨ ਅਤੇ ਐਨਈਪੀ -2020, ਮੁੱਲ-ਅਧਾਰਤ ਸਿੱਖਿਆ ਨੂੰ ਉਤਸ਼ਾਹਤ ਕਰਨ, ਵਿਗਿਆਨਕ ਸੁਭਾਅ ਨੂੰ ਵਿਕਸਤ ਕਰਨ, ਅਤੇ ਵਿਸ਼ਵਵਿਆਪੀ ਨਾਗਰਿਕ ਪੈਦਾ ਕਰਨ ਤੇ ਕੇਂਦ੍ਰਤ ਹੈ ਜੋ ਸੱਸਟੇਨੇਬਲ ਵਿਕਾਸ ਅਤੇ ਆਤਮ ਨਿਰਭਰ ਭਾਰਤ ਦਾ ਸੁਪਨਾ ਸਾਕਾਰ ਕਰਨ ਵੱਲ ਕੰਮ ਕਰਨਗੇ ਅਤੇ ਨਵੀਆਂ ਰਣਨੀਤੀਆਂ ਅਪਣਾਉਣਗੇ। ਉੰਨ੍ਹਾਂਨੇ ਆਪਣਾ ਪੱਕਾ ਵਿਸ਼ਵਾਸ ਜਤਾਇਆ ਕਿ ਮੀਡੀਆ ਸਮਾਜ ਦੇ ਵੱਖ ਵੱਖ ਭਾਗਾਂ ਵਿੱਚ ਐਨਈਪੀ -2020 ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਗਰੂਕਤਾ ਫੈਲਾ ਸਕਦਾ ਹੈ ਅਤੇ ਇਸ ਦੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਲੋਕਾਂ ਦੀ ਭਾਗੀਦਾਰੀ ਨੂੰ ਸ਼ਾਮਲ ਕਰ ਸਕਦਾ ਹੈ। ਐਨਈਪੀ -2020 'ਤੇ ਵੱਖ-ਵੱਖ ਨਵੀਨਤਾਪੂਰਣ ਸੁਧਾਰਾਂ ਬਾਰੇ ਜਾਣਕਾਰੀ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਮੀਡੀਆ ਪੱਤਰਕਾਰਾਂ ਨੂੰ ਐਨਈਪੀ -2020 ਦਾ ਸੰਪੂਰਨ ਖਰੜਾ ਪੜ੍ਹਨਾ ਚਾਹੀਦਾ ਹੈ ਅਤੇ ਨਵੀਨਤਾਕਾਰੀ ਸੁਧਾਰਾਂ ਦੇ ਭਵਿੱਖ ਦੇ ਸਮਾਜਿਕ ਪ੍ਰਭਾਵਾਂ ਬਾਰੇ ਖ਼ਬਰਾਂ / ਲੇਖਾਂ ਦੀ ਲੜੀ ਲਿਖਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਐਨਈਪੀ -2020 ਦੇ ਇਨ੍ਹਾਂ ਸੁਧਾਰਾਂ ਬਾਰੇ ਜ਼ਮੀਨੀ ਪੱਧਰ 'ਤੇ ਜਾਗਰੂਕਤਾ ਕਰਨ ਨਾਲ ਹਰ ਇਕ ਨੂੰ ਮੌਕੇ ਦੀ ਪਹੁੰਚ ਯਕੀਨੀ ਹੋਵੇਗੀ।

ਆਪਣੇ ਸੰਬੋਧਨ ਦੌਰਾਨ ਪ੍ਰੋ. ਦ੍ਵਿਵੇਦੀ ਨੇ ਕਿਹਾ ਕਿ ਮੀਡੀਆ ਸਾਡੇ ਸਮਾਜ ਵਿੱਚ ਪਹਿਰੇਦਾਰ ਦੀ ਅਹਿਮ ਭੂਮਿਕਾ ਅਦਾ ਕਰਦਾ ਹੈ ਅਤੇ ਐਨਈਪੀ -2020 ਨੂੰ ਸਫਲ ਬਣਾਉਣ ਲਈ ਵੀ ਮੀਡੀਆ ਨੂੰ ਇਸ ਦੇ ਲਾਗੂ ਕਰਨ ਦੇ ਪੜਾਅ ਦੌਰਾਨ ਖਾਮੀਆਂ ਦੀ ਪਛਾਣ, ਹਿੱਸੇਦਾਰ ਦੀ ਫੀਡਬੈਕ, ਅਤੇ ਅਕਾਦਮਿਕ ਚਿੰਤਾਵਾਂ ਨਾਲ ਜੁੜੇ ਨਿਯਮਿਤ ਅਪਡੇਟ ਪ੍ਰਕਾਸ਼ਤ ਕਰਕੇ ਸਰਕਾਰ ਅਤੇ ਪ੍ਰਸ਼ਾਸਨ ਲਈ ਉਤਪ੍ਰੇਰਕ ਦੀ ਭੂਮਿਕਾ ਨਿਭਾਉਣੀ ਪਏਗੀ। ਉਨ੍ਹਾਂ ਮੀਡੀਆ ਪੱਤਰਕਾਰਾਂ ਅਤੇ ਸਿੱਖਿਆ ਸ਼ਾਸਤਰੀਆਂ ਨੂੰ ਅਪੀਲ ਕੀਤੀ ਕਿ ਉਹ ਨਵੀਂ ਮੀਡੀਆ ਟੈਕਨਾਲੋਜੀ ਦੀ ਵਰਤੋਂ ਨਾਲ ਵੱਧ ਤੋਂ ਵੱਧ ਵਿਚਾਰ-ਵਟਾਂਦਰੇ ਦੇ ਪ੍ਰੋਗਰਾਮ ਆਯੋਜਿਤ ਕਰਨ ਅਤੇ ਨੌਜਵਾਨਾਂ ਨੂੰ ਆਪਣੇ ਸੁਝਾਅ ਦੇਣ ਲਈ ਆਨ ਲਾਈਨ ਅਤੇ ਆਫਲਾਈਨ ਦੋਵਾਂ ਤਰੀਕਿਆਂ ਨਾਲ ਸੱਦਾ ਦੇਣ। ਪ੍ਰੋ. ਦ੍ਵਿਵੇਦੀ ਨੇ ਆਪਣਾ ਭਾਸ਼ਣ ਦੇ ਅੰਤ ਵਿੱਚ ਕਿਹਾ ਕਿ ਐਨਈਪੀ -2020 ਸਵਾਮੀ ਵਿਵੇਕਾਨੰਦ ਜੀ ਦੀ ਵਿਚਾਰਧਾਰਾ ਨਾਲ ਜੁੜੀ ਹੈ ਅਤੇ ਜ਼ਿੰਮੇਵਾਰ ਸਮਾਜ ਦੀ ਸਿਰਜਣਾ ਲਈ ਉਤਸ਼ਾਹਿਤ ਕਰਦੀ ਲਈ ਹੁਨਰ ਵਿਕਾਸ ਅਤੇ ਚਰਿੱਤਰ ਨਿਰਮਾਣ ਤੇ ਧਿਆਨ ਕੇਂਦ੍ਰਤ ਕਰਦੀ ਹੈ, ਅਤੇ ਇਸ ਸੁਪਨੇ ਨੂੰ ਸਾਕਾਰ ਕਰਨ ਲਈ ਸਾਰੇ ਸੰਚਾਰ ਮਾਧਿਅਮਾਂ ਤੇ ਪ੍ਰਭਾਵਸ਼ਾਲੀ ਢੰਗ ਨਾਲ ਐਨਈਪੀ-2020 ਬਾਰੇ ਜਾਗਰੂਕਤਾ ਮੁਹਿੰਮ ਚਲਾਨੀ ਪਵੇਗੀ ਤਾਂ ਜੋ ਕੋਈ ਵੀ ਹਨੇਰੇ ਅਤੇ ਅਗਿਆਨਤਾ ਵਿੱਚ ਇਕੱਲੇ ਨਾ ਰਹੇ।

ਪ੍ਰੋਗਰਾਮ ਦੇ ਕੋਆਰਡੀਨੇਟਰ ਅਤੇ ਸੰਚਾਲਕ ਡਾ. ਰੁਬਲ ਕਨੋਜ਼ੀਆ ਨੇ ਇਸ ਵੈਬਿਨਾਰ ਦੇ ਵਿਸ਼ੇ ਦੀ ਚੋਣ ਕਰਨ ਲਈ ਮਾਰਗਦਰਸ਼ਨ ਕਰਨ ਲਈ ਮਾਨਯੋਗ ਵਾਈਸ-ਚਾਂਸਲਰ ਦਾ ਧੰਨਵਾਦ ਕੀਤਾ।

ਸੀਯੂਪੀਬੀ ਦੇ ਰਜਿਸਟਰਾਰ ਸ੍ਰੀ ਕੇ.ਪੀ.ਐਸ. ਮੁੰਦਰਾ ਨੇ ਇਸ ਵੈਬਿਨਾਰ ਦੌਰਾਨ ਮੌਜੂਦ ਸਾਰੇ ਮਹਿਮਾਨਾਂ ਅਤੇ ਪਤਵੰਤਿਆਂ ਦਾ ਧੰਨਵਾਦ ਕੀਤਾ।

ਇਸ ਵੈਬਿਨਾਰ ਵਿੱਚ ਆਈਕਿਯੂਏਸੀ ਦੇ ਡਾਇਰੈਕਟਰ ਪ੍ਰੋ: ਐਸ.ਕੇ. ਬਾਵਾ, ਡੀਨ ਇੰਚਾਰਜ ਅਕਾਦਮਿਕ ਪ੍ਰੋ: ਆਰ.ਕੇ. ਵੁਸਿਰੀਕਾ, ਫੈਕਲਟੀ ਮੈਂਬਰ, ਸਟਾਫ ਅਤੇ ਯੂਨੀਵਰਸਿਟੀ ਦੇ ਵਿਦਿਆਰਥੀ ਸ਼ਾਮਲ ਹੋਏ।

Have something to say? Post your comment

google.com, pub-6021921192250288, DIRECT, f08c47fec0942fa0

Campus Buzz

ਪੁਰਾਣੀ ਪੁਲਿਸ ਲਾਈਨ ਸਕੂਲ ਦੀ ਵਿਦਿਆਰਥਣ ਖ਼ੁਸ਼ੀ ਗੋਇਲ ਨੇ ਕਾਮਰਸ ਗਰੁੱਪ 'ਚੋਂ 97.4 ਫ਼ੀਸਦੀ ਅੰਕ ਲੈਕੇ ਸੂਬੇ 'ਚੋਂ 13ਵਾਂ ਰੈਂਕ ਹਾਸਲ ਕੀਤਾ

ਨਵਰੀਤ ਕੌਰ ਨੇ ਸਰਕਾਰੀ ਸਕੂਲ ਖਿਆਲਾ ਕਲਾਂ ਦੀ 12 ਵੀਂ ਜਮਾਤ ਵਿੱਚ ਪਹਿਲਾ ਸਥਾਨ ਹਾਸਲ ਕੀਤਾ। 

ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਅਕਾਲ ਕਾਲਜ ਆਫ ਫਿਜ਼ੀਕਲ ਐਜ਼ੂਕੇਸ਼ਨ ਦੇ ਸਾਲਾਨਾ ਇਨਾਮ ਵੰਡ ਸਮਾਗਮ ‘ਚ ਮੁੱਖ ਮਹਿਮਾਨ ਵਜੋਂ ਸ਼ਿਰਕਤ

ਵਿਧਾਨ ਸਭਾ ਸਪੀਕਰ ਅਤੇ ਪਸ਼ੂ ਪਾਲਣ ਮੰਤਰੀ ਨੇ ਗਡਵਾਸੂ ਦੇ ਵਿਦਿਆਰਥੀਆਂ ਨੂੰ ਡਿਗਰੀਆਂ, ਮੈਰਿਟ ਸਰਟੀਫ਼ਿਕੇਟ ਅਤੇ ਸੋਨ ਤਮਗ਼ੇ ਵੰਡੇ

ਸਿੱਖਿਆ ਸੰਸਥਾਵਾਂ ਨੂੰ ਪੈਸੇ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ-ਮੁੱਖ ਮੰਤਰੀ

ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਨੇ ਮਨਾਇਆ ਯੋਗ ਉਤਸਵ

ਸਰਕਾਰੀ ਕਾਲਜ ਲੜਕੀਆਂ ਦੀ ਪ੍ਰਿੰਸੀਪਲ ਤੇ ਅਧਿਆਪਕਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਸ਼ੇਸ਼ ਧੰਨਵਾਦ

ਇੰਟੈਕ ਅੰਮ੍ਰਿਤਸਰ ਵੱਲੋਂ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਵਿਸ਼ਵ ਵਿਰਾਸਤ ਦਿਵਸ ਮਨਾਇਆ ਗਿਆ

ਖ਼ਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਵਰਚੁਅਲ ਲੈਬਾਂ ਦੇ ਨੋਡਲ ਕੇਂਦਰ ਦੀ ਹੋਈ ਸਥਾਪਨਾ

ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਇੰਟਰ-ਇੰਟਰਨਸ਼ਿਪ ਕੁਇਜ਼’ ਮੁਕਾਬਲਾ ਕਰਵਾਇਆ ਗਿਆ