Saturday, September 26, 2026
ਤਾਜਾ ਖਬਰਾਂ
• ਕੀਆ ਇੰਡੀਆ ਨੇ ਕੈਂਟੋਨਮੈਂਟ ਬੋਰਡ ਅੰਬਾਲਾ ਦੇ ਸਹਿਯੋਗ ਨਾਲ ਪ੍ਰੋਜੈਕਟ ਡੀ.ਆਰ.ਓ.ਪੀ. ਦੇ ਪੰਜਵੇਂ ਪੜਾਅ ਦੀ ਸ਼ੁਰੂਆਤ ਕੀਤੀ, ਇੰਡਿਅਨ ਪਾਲਿਊਸ਼ਨ ਕੰਟਰੋਲ ਐਸੋਸੀਏਸ਼ਨ ਵੱਲੋਂ ਕੀਤਾ ਗਿਆ ਲਾਗੂਕਰਨ • ਤਿੰਨ ਮਾਸੂਮ ਬੱਚਿਆਂ ਦੀ ਮੌਤ ਦਾ ਮਾਮਲਾ ਟਰੇਸ, ਮਾਂ ਹੀ ਨਿਕਲੀ ਬੱਚਿਆਂ ਦੀ ਕਾਤਿਲ • ਕੈਨੇਡਾ ਦੇ ਸਸਕੈਚਵਨ ਵਿੱਚ ਜਹਾਜ਼ ਹਾਦਸੇ ਵਿੱਚ ਦੋ ਭਾਰਤੀ ਸਿਖਲਾਈ ਪਾਇਲਟਾਂ ਦੀ ਮੌਤ • ਬੀਐਸਐਫ ਨੇ ਅਕਾਲ ਤਖ਼ਤ ਦੇ ਜਥੇਦਾਰ, ਸਿੱਖ ਸੰਗਤ ਨੂੰ ਜ਼ੀਰੋ ਲਾਈਨ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ; ਅਕਾਲ ਤਖ਼ਤ ਦੇ ਜਥੇਦਾਰ ਨੇ ਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਲਈ ਅਰਦਾਸ ਕੀਤੀ • ਮਾਲੇਰਕੋਟਲਾ ਦੇ ਡੀਸੀ 'ਤੇ ਸਟਾਫ ਨੂੰ 'ਅਪਮਾਨਿਤ' ਕਰਨ ਦਾ ਦੋਸ਼; ਕਰਮਚਾਰੀਆਂ ਨੇ 25 ਸਤੰਬਰ ਨੂੰ ਹੜਤਾਲ ਦਾ ਐਲਾਨ ਕੀਤਾ • ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ AAP ਸਰਕਾਰ ਦਾ ਧੋਖਾ, 8% DA ਵਧਾ ਕੇ ਆਪਣੀ ਪਿੱਠ ਥਪਥਪਾ ਰਹੀ ਸਰਕਾਰ: ਤਰੁਣ ਚੁਗ

Chandigarh

ਆੱਲ ਇੰਡੀਆ ਜੱਟ ਮਹਾਂਸਭਾ ਦੇ ਚੰਡੀਗੜ੍ਹ ਸਟੇਟ ਪ੍ਰਧਾਨ ਰਾਜਿੰਦਰ ਸਿੰਘ ਬਡਹੇੜੀ ਵੱਲੋਂ ਬੀ.ਬੀ. ਬਹਿਲ ਦੇ ਦੇਹਾਂਤ ’ਤੇ ਸ਼ੋਕ ਪ੍ਰਗਟ

ਪੰਜਾਬ ਨਿਊਜ਼ ਐਕਸਪ੍ਰੈਸ | January 24, 2021 06:28 PM

ਚੰਡੀਗੜ੍ਹ: ਆੱਲ ਇੰਡੀਆ ਜੱਟ ਮਹਾਂਸਭਾ ਦੇ ਚੰਡੀਗੜ੍ਹ ਸਟੇਟ ਪ੍ਰਧਾਨ ਅਤੇ ਚੰਡੀਗੜ੍ਹ ਨੰਬਰਦਾਰ ਯੂਨੀਅਨ ਦੇ ਪ੍ਰਧਾਨ ਸ. ਰਾਜਿੰਦਰ ਸਿੰਘ ਬਡਹੇੜੀ ਨੇ ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਨ ਬਹਿਲ ਦੇ ਦੇਹਾਂਤ ਉੱਤੇ ਡੂੰਘੇ ਸ਼ੋਕ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਇੱਥੇ ਇੱਕ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਇੱਕ ਮਹਾਨ ਨੇਤਾ ਤੇ ਸਮਾਜ ਸੇਵਕ ਬੀ.ਬੀ. ਬਹਿਲ ਦੇ ਅਕਾਲ ਚਲਾਣੇ ਕਾਰਣ ਕਦੇ ਵੀ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਪਿਆ ਹੈ। ਚੰਡੀਗੜ੍ਹ ਨਿਵਾਸੀ ਉਨ੍ਹਾਂ ਦੇ ਯੋਗਦਾਨ ਨੂੰ ਕਦੇ ਭੁਲਾ ਨਹੀਂ ਸਕਣਗੇ।

ਇੱਥੇ ਵਰਨਣਯੋਗ ਹੈ ਕਿ ਸ੍ਰੀ ਬਹਿਲ ਪਿਛਲੇ ਲੰਮੇ ਸਮੇਂ ਤੋਂ ਅਮਰੀਕਾ ’ਚ ਆਪਣੀ ਧੀ ਕੋਲ ਰਹਿ ਰਹੇ ਸਨ ਤੇ ਉਨ੍ਹਾਂ ਉੱਥੇ ਹੀ ਆਖ਼ਰੀ ਸਾਹ ਲਿਆ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਮਿਲਦਿਆਂ ਹੀ ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਵਿੱਚ ਸ਼ੋਕ ਦੀ ਲਹਿਰ ਦੌੜ ਗਈ ਹੈ।

ਸ. ਬਡਹੇੜੀ ਨੇ ਦੱਸਿਆ ਕਿ ਸਾਲ 1999 ’ਚ ਲੋਕ ਸਭਾ ਦੀ ਚੰਡੀਗੜ੍ਹ ਸੀਟ ਉੱਤੇ ਕਾਂਗਰਸ ਦੀ ਜਿੱਤ ਤੋਂ ਬਾਅਦ ਸ੍ਰੀ ਬੀ.ਬੀ. ਬਹਿਲ ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਬਣੇ ਸਨ ਤੇ ਜਨਵਰੀ 2015 ਤੱਕ ਇਸ ਅਹੁਦੇ ’ਤੇ ਰਹੇ। ਸ੍ਰੀ ਬਹਿਲ ਤੋਂ ਇਲਾਵਾ ਹੋਰ ਕੋਈ ਵੀ ਆਗੂ ਇਸ ਅਹੁਦੇ ਉੱਤੇ ਇੰਨਾ ਲੰਮਾ ਸਮਾਂ ਨਿਯੁਕਤ ਨਹੀਂ ਰਿਹਾ – ਇੰਝ ਇਹ ਰਿਕਾਰਡ ਹਾਲੇ ਤੱਕ ਉਨ੍ਹਾਂ ਦੇ ਨਾਮ ਹੈ। ਉਨ੍ਹਾਂ ਨੂੰ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਦਾ ਕਰੀਬੀ ਮੰਨਿਆ ਜਾਂਦਾ ਸੀ।

ਸ. ਬਡਹੇੜੀ ਨੇ ਸ੍ਰੀ ਬਹਿਲ ਦੇ ਨਿਜੀ ਜੀਵਨ ਬਾਰੇ ਬੋਲਦਿਆਂ ਅੱਗੇ ਦੱਸਿਆ ਕਿ ਉਨ੍ਹਾਂ ਦਾ ਚੰਡੀਗੜ੍ਹ ਸੈਕਟਰ–26 ’ਚ ਆਪਣਾ ਹੋਟਲ ‘ਪ੍ਰੈਜ਼ੀਡੈਂਟ’ ਸੀ। ਪਰ ਉਮਰ ਦੇ ਤਕਾਜ਼ੇ ਕਾਰਣ ਉਹ ਆਪਣੀ ਬਾਕੀ ਜ਼ਿੰਦਗੀ ਗੁਜ਼ਾਰਨ ਲਈ 2015 ’ਚ ਹੀ ਅਮਰੀਕਾ ਚਲੇ ਗਏ ਸਨ।

ਸ. ਬਡਹੇੜੀ ਨੇ ਅੱਗੇ ਦੱਸਿਆ ਕਿ ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਵਜੋਂ ਹੀ ਉਨ੍ਹਾਂ ਸੈਕਟਰ–35 ਸਥਿਤ ਕਾਂਗਰਸ ਦੇ ਦਫ਼ਤਰ ਦੀ ਮੁੜ–ਉਸਾਰੀ ਕਰਵਾਈ ਸੀ। ਪਹਿਲਾਂ ਉੱਥੇ ਦਫ਼ਤਰ ਸਿਰਫ਼ ਦੋ ਕਮਰਿਆਂ ’ਚ ਚੱਲਦਾ ਹੁੰਦਾ ਸੀ ਪਰ ਉਨ੍ਹਾਂ ਉੱਥੇ ਵਿਸ਼ਾਲ ਇਮਾਰਤ ਖੜ੍ਹੀ ਕੀਤੀ।

ਸ. ਬਡਹੇੜੀ ਨੇ ਇਹ ਵੀ ਦੱਸਿਆ ਕਿ ਸ੍ਰੀ ਬਹਿਲ ਦੇ ਕਾਰਜਕਾਲ ਦੌਰਾਨ ਚੰਡੀਗੜ੍ਹ ’ਚ ਕਾਂਗਰਸ ਨਗਰ ਨਿਗਮ ਤੋਂ ਲੈ ਕੇ ਮਾਰਕਿਟ ਕਮੇਟੀ ਤੱਕ ਕੋਈ ਚੋਣ ਨਹੀਂ ਹਾਰੀ ਸੀ। ਉਹ ਬਚਪਨ ਤੋਂ ਹੀ ਕਾਂਗਰਸੀ ਵਿਚਾਰਧਾਰਾ ਤੋਂ ਡਾਢੇ ਪ੍ਰਭਾਵਿਤ ਸਨ। ਉਨ੍ਹਾਂ ਦੀ ਇੱਛਾ ਸਦਾ ਪਾਰਟੀ ਪ੍ਰੈਜ਼ੀਡੈਂਟ (ਪ੍ਰਧਾਨ) ਬਣਨ ਦੀ ਰਹੀ ਸੀ; ਇਸੇ ਲਈ ਉਨ੍ਹਾਂ ਆਪਣੇ ਹੋਟਲ ਦਾ ਨਾਂਅ ਵੀ ‘ਪ੍ਰੈਜ਼ੀਡੈਂਟ’ ਹੀ ਰੱਖਿਆ ਸੀ।

Have something to say? Post your comment

google.com, pub-6021921192250288, DIRECT, f08c47fec0942fa0

Chandigarh

ਸੀਸੀਐਚ, ਸੀਜੀਸੀ ਲਾਂਡਰਾਂ ਨੇ ਰਸੋਈ ਮੁਕਾਬਲੇ ‘ਕਹੀਂ ਗੁਮ ਨਾ ਹੋ ਜਾਏਂ ‘ ਸੀਜ਼ਨ-9 ਦੀ ਮੇਜ਼ਬਾਨੀ ਕੀਤੀ

ਚੰਡੀਗੜ੍ਹ ’ਚ ‘ਭਾਰਤ ਟੈਕਸੀ’ ਹੋਈ ਲਾਂਚ

ਮੋਬਾਈਲ ’ਤੇ ਰੀਲਾਂ ਦੇਖਣ ਤੋਂ ਰੋਕਿਆ ਤਾਂ ਘਰੋਂ ਭੱਜਿਆ 8 ਸਾਲਾ ਬੱਚਾ

ਚੰਡੀਗੜ੍ਹ ਦਾ ਐਪ-ਕੈਬ ਸੰਕਟ: ਉਬੇਰ, ਓਲਾ, ਇਨਡਰਾਈਵ ਅਤੇ ਰੈਪਿਡੋ ਮੁਅੱਤਲ, ਯਾਤਰੀ ਅਤੇ ਡਰਾਈਵਰ ਚਿੰਤਾ ਵਿੱਚ ਹਨ

ਸਕੂਲ ਬੰਕ ਕਰਨਾ ਹੋਵੇਗਾ ਮੁਸ਼ਕਲ, ਗੈਰਹਾਜ਼ਰ ਹੁੰਦੇ ਹੀ ਮਾਪਿਆਂ ਨੂੰ ਆਵੇਗਾ SMS

ਚੰਡੀਗੜ੍ਹ ਵਿੱਚ ਟੈਂਟ ਡੈਕੋਰ ਇੰਡੀਆ 2026 ਦਾ ਸ਼ਾਨਦਾਰ ਆਗਾਜ਼, ਪਹਿਲੇ ਹੀ ਦਿਨ ਭਾਰੀ ਭੀੜ

ਅੱਜ 5 ਸਤੰਬਰ ਤੋਂ ਚੰਡੀਗੜ੍ਹ ਵਿੱਚ ਪਹਿਲੀ ਵਾਰ ਲੱਗੀ ਟੈਂਟ ਅਤੇ ਡੈਕੋਰ ਇੰਡਸਟਰੀ ਦੀ ਸ਼ਾਨਦਾਰ ਪ੍ਰਦਰਸ਼ਨੀ

ਸੁੰਦਰ ਨਗਰ ਵਿੱਚ ਦੇਸ਼ ਭਗਤੀ ਦੇ ਰੰਗ ਵਿੱਚ ਮਨਾਇਆ ਆਜ਼ਾਦੀ ਦਿਹਾੜਾ, ਆਸਿਫ਼ ਚੌਧਰੀ ਨੇ ਲਹਿਰਾਇਆ ਤਿਰੰਗਾ

ਚੰਡੀਗੜ੍ਹ ਪੁਲਿਸ ਨੇ ਮ੍ਰਿਤਕ ਸਾਬਕਾ MLA ਦਾ ਨਾਂਅ FIR 'ਚੋਂ ਹਟਾਇਆ

ਕੋਠੀ ਦਾ ਕਬਜ਼ਾ ਲੈਣ ਆਈ ਮਹਿਲਾ ਨੂੰ ਇੱਕ ਵਕੀਲ ਨੇ ਮਾਰੀ ਗੋਲੀ