Sunday, August 14, 2022

Chandigarh

ਆਲ ਇੰਡੀਆ ਸਿਵਲ ਸੇਵਾਵਾਂ ਟੂਰਨਾਮੈਂਟ

PUNJABNEWS EXPRESS | February 24, 2022 07:53 PM

ਚੰਡੀਗੜ:ਕੇਂਦਰੀ ਸਿਵਲ ਸੇਵਾਵਾਂ ਸੱਭਿਆਚਾਰਕ ਅਤੇ ਖੇਡ ਬੋਰਡ ਵੱਲੋਂ 10 ਤੋਂ 15 ਮਾਰਚ, 2022 ਤੱਕ ਦੇਸ਼ ਭਰ ਵਿੱਚ ਵੱਖ-ਵੱਖ ਥਾਵਾਂ ’ਤੇ ਫੁੱਟਬਾਲ (ਪੁਰਸ਼), ਸ਼ਤਰੰਜ (ਪੁਰਸ਼/ਮਹਿਲਾ) ਅਤੇ ਕਿ੍ਰਕਟ (ਪੁਰਸ਼) ਵਰਗ ਲਈ ਆਲ ਇੰਡੀਆ ਸਿਵਲ ਸੇਵਾਵਾਂ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਡਾਇਰੈਕਟਰ ਸਪੋਰਟਸ ਸ੍ਰੀ ਪਰਮਿੰਦਰ ਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਦੀ ਫੱੁਟਬਾਲ (ਪੁਰਸ਼ਾਂ) ਦੀ ਟੀਮ ਦੀ ਚੋਣ ਲਈ ਸਰਕਾਰੀ ਸੀਨੀਅਰ ਸੈਕੰਡਰੀ ਫੇਜ਼ 3ਬੀ-1 ਐਸ.ਏ.ਐਸ. ਨਗਰ, ਮੋਹਾਲੀ, ਪੁਰਸ਼ਾਂ ਦੀ ਕਿ੍ਰਕੇਟ ਟੀਮ ਲਈ ਪ੍ਰੈਕਟਿਸ ਗਰਾਊਂਡ ਪੀ.ਸੀ.ਏ ਸਟੇਡੀਅਮ, ਸੈਕਟਰ-63, ਮੋਹਾਲੀ ਅਤੇ ਸ਼ਤਰੰਜ (ਪੁਰਸ਼ ਅਤੇ ਮਹਿਲਾ) ਲਈ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ 2 ਮਾਰਚ ਨੂੰ ਸਵੇਰੇ 10 ਵਜੇ ਟਰਾਇਲ ਕਰਵਾਏ ਜਾਣਗੇ।

ਉਨਾਂ ਨੇ ਅੱਗੇ ਦੱਸਿਆ ਕਿ ਚਾਹਵਾਨ ਖਿਡਾਰੀ ਜੇਕਰ ਉਹ ਰੈਗੂਲਰ ਸਰਕਾਰੀ ਕਰਮਚਾਰੀ ਹਨ ਤਾਂ ਉਹ ਆਪੋ-ਆਪਣੇ ਵਿਭਾਗਾਂ ਤੋਂ ਐਨ.ਓ.ਸੀ. ਪ੍ਰਾਪਤ ਕਰਕੇ ਇਸ ਟੂਰਨਾਂਮੈਂਟ ਵਿੱਚ ਭਾਗ ਲੈ ਸਕਦੇ ਹਨ। ਖਿਡਾਰੀਆਂ ਨੂੰ ਆਉਣ-ਜਾਣ, ਰਹਿਣ-ਸਹਿਣ ਦਾ ਖਰਚਾ ਖੁਦ ਚੁੱਕਣਾ ਪੈਂਦਾ ਹੈ।

ਇਹ ਦੱਸਣਾ ਜ਼ਰੂਰੀ ਹੈ ਕਿ ਫੁੱਟਬਾਲ (ਪੁਰਸ਼) ਦੇ ਨਾਲ-ਨਾਲ ਸ਼ਤਰੰਜ (ਪੁਰਸ਼/ਮਹਿਲਾ) ਦੇ ਮੈਚ ਨਵੀਂ ਦਿੱਲੀ ਦੇ ਛਤਰਸਾਲ ਸਟੇਡੀਅਮ, ਨਵੀਂ ਦਿੱਲੀ ਵਿਚ ਕਰਵਾਏ ਜਾਣਗੇ ਜਦਕਿ ਕਿ੍ਰਕਟ (ਪੁਰਸ਼) ਦੇ ਮੁਕਾਬਲੇ ਭਾਰਤ ਨਗਰ ਸਪੋਰਟਸ ਕੰਪਲੈਕਸ ਅਤੇ ਵਿਨੈ ਮਾਰਗ ਸਪੋਰਟਸ ਕੰਪਲੈਕਸ, ਚਾਣਕਿਆਪੁਰੀ, ਨਵੀਂ ਦਿੱਲੀ ਵਿਖੇ ਕਰਵਾਏ ਜਾਣਗੇ।

Have something to say? Post your comment

Chandigarh

ਮੁੱਖ ਮੰਤਰੀ ਮੋਦੀ ਨੇ ਸੂਬੇ ਦੇ 1.42 ਕਰੋੜ ਲੋਕਾਂ ਨੂੰ ਦੋ ਸਾਲਾਂ ਲਈ ਮੁਫ਼ਤ ਰਾਸ਼ਨ ਦਿੱਤਾ: ਤਰੁਣ ਚੁੱਘ

ਚੰਡੀਗੜ੍ਹ ਦੇ ਮੁਲਾਜ਼ਮਾਂ ’ਤੇ ਕੇਂਦਰੀ ਸੇਵਾ ਨਿਯਮ ਲਾਗੂ ਕਰਨੇ ਪੰਜਾਬ ਨਾਲ ਧੱਕਾ-ਐਡਵੋਕੇਟ ਧਾਮੀ

ਐੱਸਜੀਪੀਸੀ ਦੇ ਸ਼ਰੀਕ ਬਣੇ "ਟਰੱਸਟ ਪ੍ਰਬੰਧਾਂ" ਨੇ ਅਰਬਾਂ ਦੀ ਜ਼ਾਇਦਾਦਾ `ਤੇ ਕੀਤੇ ਨਾਜਾਇਜ਼ ਕਬਜ਼ੇ: ਐੱਸਜੀਪੀਸੀ ਮੈਂਬਰ

ਤਹਿਸੀਲ ਪੱਧਰ 'ਤੇ ਭ੍ਰਿਸ਼ਟਾਚਾਰ-ਮੁਕਤ ਤੇ ਸੁਖਾਲੀ ਪਹੁੰਚ ਵਾਲਾ ਸ਼ਾਸਨ ਪ੍ਰਦਾਨ ਕਰਾਂਗੇ: ਬ੍ਰਮ ਸ਼ੰਕਰ ਜਿੰਪਾ

ਐਡਵੋਕੇਟ ਜਨਰਲ ਅਨਮੋਲ ਰਤਨ ਸਿੰਘ ਸਿੱਧੂ ਨੇ ਆਹੁਦਾ ਸੰਭਾਲਿਆ

ਕਾਲਕਾ ਵੱਲੋਂ ਅਕਾਲੀ ਦਲ ਨੁੰ ਦਿੱਲੀ ਗੁਰਦੁਆਰਾ ਕਮੇਟੀ ਨਾਲੋਂ ਨਿਖੇੜਨਾ ਪੰਥ ਵਿਰੋਧੀ ਤਾਕਤਾਂ ਦੀ ਡੂੰਘੀ ਸਾਜ਼ਿਸ਼ : ਅਕਾਲੀ ਦਲ

ਕੋਰੋਨਾ ਹਾਲਾਤਾਂ ਵਿਚ ਸੁਧਾਰ ਵੇਖਦਿਆਂ ਜੇਲ੍ਹਾਂ ਵਿਚ ਬੰਦ ਕੈਦੀਆਂ ਤੇ ਹਵਾਲਾਤੀਆਂ ਦੀਆਂ ਪਰਿਵਾਰਾਂ ਨਾਲ ਮੁਲਾਕਾਤਾਂ ਲਈ ਆਗਿਆ ਦਿੱਤੀ ਜਾਵੇ

ਅਕਾਲੀ ਦਲ ਨੇ ਪੰਜਾਬ ਦੇ ਡਾਕਟਰ ਚੰਡੀਗੜ੍ਹੋਂ ਵਾਪਸ ਭੇਜ ਹੋਰ ਪਾਸਿਓਂ ਡਾਕਟਰ ਡੈਪੂਟੇਸ਼ਨ ’ਤੇ ਸੱਦਣ ਦੀ ਤਜਵੀਜ਼ ਦਾ ਕੀਤਾ ਜ਼ੋਰਦਾਰ ਵਿਰੋਧ

ਭਾਰਤ ਸਰਕਾਰ ਵੱਲੋਂ ਪੀ.ਐਮ.ਆਈ.ਡੀ.ਸੀ. ਦੀ ‘ਐਮਸੇਵਾ’ ਪਹਿਲਕਦਮੀ ਲਈ ਪੰਜਾਬ ਸਰਕਾਰ ਦਾ ਗੋਲਡ ਐਵਾਰਡ ਨਾਲ ਸਨਮਾਨ

ਕੈਨੇਡੀਅਨ ਕਾਲਜਾਂ ਦੀ ਧੋਖਾਧੜੀ ਖਿਲਾਫ ਕੈਨੇਡੀਅਨ ਕੰਸਲੇਟ ਚੰਡੀਗੜ ਵਿਖੇ ਜਬਰਦਸਤ ਰੋਸ ਪ੍ਰਦਰਸ਼ਨ