Saturday, April 27, 2024

Chandigarh

ਪੇਡਾ ਵੱਲੋਂ ਪੰਜਾਬ ਵਿੱਚ ਇਲੈਕਟਿ੍ਰਕ ਵਾਹਨਾਂ ਲਈ ਪਬਲਿਕ ਚਾਰਜਿੰਗ ਸਟੇਸ਼ਨ ਸਥਾਪਤ ਕਰਨ ਵਾਸਤੇ ਕਨਵਰਜੈਂਸ ਐਨਰਜੀ ਸਰਵਿਸਸ ਲਿਮਟਡ ਨਾਲ ਐਮਓਯੂ ਸਹੀਬੱਧ

PUNJAB NEWS EXPRESS | September 18, 2021 05:52 PM

ਚੰਡੀਗੜ:ਪੰਜਾਬ ਭਰ ਵਿੱਚ ਇਲੈਕਟਿ੍ਰਕ ਵਾਹਨਾਂ ਲਈ ਪਬਲਿਕ ਚਾਰਜਿੰਗ ਸਟੇਸ਼ਨਾਂ ਦੀ ਸਥਾਪਨਾ ਨੂੰ ਯਕੀਨੀ ਬਣਾਉਣ ਲਈ, ਪੇਡਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਨਵਜੋਤ ਪਾਲ ਸਿੰਘ ਰੰਧਾਵਾ ਨੇ ਬੀਤੀ ਸ਼ਾਮ ਪੇਡਾ ਦਫਤਰ, ਚੰਡੀਗੜ ਵਿਖੇ ਭਾਰਤ ਸਰਕਾਰ ਦੇ ਊਰਜਾ ਮੰਤਰਾਲੇ ਅਧੀਨ ਪੀਐਸਯੂਜ਼ ਦੇ ਸਾਂਝੇ ਉੱਦਮ ਐਨਰਜੀ ਐਫੀਸ਼ੀਐਂਸੀ ਸਰਵਿਸਸ ਲਿਮਟਿਡ (ਈ.ਈ.ਐਸ.ਐਲ.) ਦੀ ਸਹਿਯੋਗੀ ਕਨਵਰਜੈਂਸ ਐਨਰਜੀ ਸਰਵਿਸਿਜ ਲਿਮਟਿਡ (ਸੀ.ਈ.ਐਸ.ਐਲ.) ਨਾਲ ਇੱਕ ਐਮਓਯੂ (ਸਮਝੌਤਾ ਪੱਤਰ) ‘ਤੇ ਹਸਤਾਖਰ ਕੀਤੇ।

ਸੂਬੇ ਵਿੱਚ ਈ-ਮੋਬਿਲਟੀ ਦੀ ਜਰੂਰਤ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਐਮਓਯੂ ‘ਤੇ ਹਸਤਾਖਰ ਕੀਤੇ ਗਏ ਹਨ। ਇਸ ਭਾਈਵਾਲੀ ਨਾਲ, ਸੀ.ਈ.ਐਸ.ਐਲ. ਆਪਣੇ ਈਵੀ ਟਰਾਂਜ਼ੀਸ਼ਨ ਪੋਰਟਫੋਲੀਓ ਦਾ ਵਿਸਤਾਰ ਕਰਨ ਅਤੇ ਰਾਜ ਵਿੱਚ ਸੁਖਾਲਾ ਅਤੇ ਕਿਫਾਇਤੀ ਚਾਰਜਿੰਗ ਬੁਨਿਆਦੀ ਢਾਂਚਾ ਮੁਹੱਈਆ ਕਰਨ ਦੀ ਯੋਜਨਾ ਬਣਾ ਰਹੀ ਹੈ। ਇਹ ਸਾਂਝੇਦਾਰੀ ਪੰਜਾਬ ਵਿੱਚ 2/3/4 ਪਹੀਆ ਇਲੈਕਟਿ੍ਰਕ ਵਾਹਨਾਂ ਸਮੇਤ ਈ-ਵਾਹਨਾਂ ਨੂੰ ਅਪਣਾਉਣ ਨੂੰ ਉਤਸ਼ਾਹਿਤ ਕਰਨ, ਵੱਖ-ਵੱਖ ਥਾਵਾਂ ‘ਤੇ ਜਨਤਕ ਚਾਰਜਿੰਗ ਸਟੇਸ਼ਨਾਂ ਦੀ ਸਥਾਪਨਾ ਲਈ ਰੂਪ ਰੇਖਾ ਤਿਆਰ ਕਰੇਗੀ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੇਡਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਨੇ ਦੱਸਿਆ ਕਿ “ਇਹ ਸਮਝੌਤਾ ਰਾਜ ਨੂੰ ਈ-ਮੋਬਿਲਟੀ ਦੇ ਖੇਤਰ ਵਿੱਚ ਨਵੇਂ ਮੁਕਾਮ ਵੱਲ ਲੈ ਕੇ ਜਾਵੇਗਾ। ਪੰਜਾਬ ਹੌਲੀ-ਹੌਲੀ ਨਵੀਂ ਗਤੀਸ਼ੀਲਤਾ ਦੇ ਅਨੁਕੂਲ ਹੋ ਰਿਹਾ ਹੈ ਅਤੇ ਅਸੀਂ ਸੀ.ਈ.ਐਸ.ਐਲ. ਦੇ ਨਾਲ ਇਸ ਸਹਿਯੋਗ ਬਾਰੇ ਕਾਫੀ ਆਸਮੰਦ ਹਾਂ। ਸਾਡਾ ਮੰਨਣਾ ਹੈ ਕਿ ਇਹ ਇਲੈਕਟਿ੍ਰਕ ਵਾਹਨ ਵਰਤਣ ਦੇ ਵੱਡੇ ਏਜੰਡੇ ਨੂੰ ਪ੍ਰਾਪਤ ਕਰਨ ਵਿੱਚ ਸਾਡੀ ਮਦਦ ਕਰੇਗਾ ਅਤੇ ਕਾਰਬਨ ਦੇ ਮਾਰੂ ਪ੍ਰਭਾਵਾਂ ਨੂੰ ਹੋਰ ਘਟਾਏਗਾ। ਪੇਡਾ ਦੇ ਡਾਇਰੈਕਟਰ ਸ੍ਰੀ ਐਮ.ਪੀ. ਸਿੰਘ ਨੇ ਅੱਗੇ ਦੱਸਿਆ ਕਿ ਇਲੈਕਟਿ੍ਰਕ ਵਾਹਨਾਂ ਦੀ ਵਿਸ਼ਾਲ ਸ੍ਰੇਣੀ ਦੇ ਅਨੁਕੂਲ ਚਾਰਜਿੰਗ ਯੂਨਿਟਾਂ ਦੀ ਉਪਲਬਧਤਾ ਦੇ ਨਾਲ, ਪੰਜਾਬ ਵਿੱਚ ਈ-ਮੋਬਿਲਟੀ ਅਪਣਾਉਣ ਲਈ ਉਤਸ਼ਾਹਤ ਕਰੇਗੀ। ਜਿਸ ਨਾਲ ਈਵੀ ਚਾਰਜਿੰਗ ਨੂੰ ਨਿਰਵਿਘਨ ਅਤੇ ਖਪਤਕਾਰਾਂ ਲਈ ਸੁਵਿਧਾਜਨਕ ਬਣਾਉਣ ਵਿੱਚ ਰਾਹ ਪੱਧਰਾ ਹੋਵੇਗਾ ਅਤੇ ਸੂਬੇ ਵਿੱਚ ਈ-ਮੋਬਿਲਟੀ ਦਾ ਨਵਾਂ ਅਧਿਆਏ ਸ਼ੁਰੂ ਹੋਵੇਗਾ।

ਇਸ ਮੌਕੇ ਸੀਈਐਸਐਲ ਦੇ ਕਲਸਟਰ ਹੈੱਡ (ਉੱਤਰੀ), ਰਜਨੀਸ਼ ਰਾਣਾ ਨੇ ਦੱਸਿਆ ਕਿ ਇਹ ਉਪਰਾਲਾ ਪੰਜਾਬ ਵਿੱਚ ਇਲੈਕਟਿ੍ਰਕ ਵਾਹਨਾਂ ਦੀ ਵਿਆਪਕ ਪ੍ਰਵਾਨਗੀ ਲਈ ਇੱਕ ਸੁਚੱਜਾ ਈ-ਚਾਰਜਿੰਗ ਬੁਨਿਆਦੀ ਢਾਂਚਾ ਵਿਕਸਤ ਕਰਨ ਲਈ ਇੱਕ ਪੁਲ ਵਜੋਂ ਕੰਮ ਕਰੇਗਾ। ਉਨਾਂ ਅੱਗੇ ਕਿਹਾ “ਈ-ਮੋਬਿਲਟੀ ਵੱਲ ਮੁੜਨ ਲਈ ਈਵੀ ਚਾਰਜਿੰਗ ਬੁਨਿਆਦੀ ਢਾਂਚੇ ਦਾ ਇੱਕ ਆਸਾਨ ਅਤੇ ਮਜਬੂਤ ਨੈਟਵਰਕ ਬਣਾਉਣਾ ਮਹੱਤਵਪੂਰਨ ਹੈ। ਇਹ ਨਾ ਸਿਰਫ ਸਾਨੂੰ ਨੈੱਟ-ਜੀਰੋ ਮਿਸ਼ਨ ਦੇ ਇੱਕ ਹੋਰ ਕਦਮ ਨੇੜੇ ਲੈ ਜਾਏਗਾ ਸਗੋਂ ਦੇਸ਼ ਦੇ ਆਵਾਜਾਈ ਖੇਤਰ ਵਿੱਚ ਨਵੀਨਤਾ ਲਿਆਉਣ ਵਿੱਚ ਵੀ ਮਦਦਗਾਰ ਸਾਬਿਤ ਹੋਵੇਗਾ। ਮੈਨੂੰ ਵਿਸਵਾਸ਼ ਹੈ ਕਿ ਪੇਡਾ ਦੇ ਸਹਿਯੋਗ ਨਾਲ, ਅਸੀਂ ਪੰਜਾਬ ਵਿੱਚ ਇੱਕ ਈਵੀ ਵਾਤਾਵਰਣ ਪ੍ਰਣਾਲੀ ਦੇ ਵਿਕਾਸ ਨੂੰ ਉਤਸ਼ਾਹਤ ਕਰਨ ਦੇ ਯੋਗ ਬਣ ਸਕਾਂਗੇ ।”

ਜ਼ਿਕਰਯੋਗ ਹੈ ਕਿ ਪੇਡਾ(ਪੰਜਾਬ ਊਰਜਾ ਵਿਕਾਸ ਏਜੰਸੀ) ਜੋ ਕਿ ਪੰਜਾਬ ਸਰਕਾਰ ਦੇ ਨਵੇਂ ਅਤੇ ਨਵਿਆਉਣਯੋਗ ਊਰਜਾ ਸਰੋਤਾਂ ਵਿਭਾਗ ਦੀ ਰਾਜ ਨਿਰਧਾਰਤ ਏਜੰਸੀ ਹੋਣ ਦੇ ਨਾਤੇ, ਐਨਰਜੀ ਕਨਜ਼ਰਵੇਸ਼ਨ ਐਕਟ, 2001 ਨੂੰ ਲਾਗੂ ਕਰਦੀ ਆ ਰਹੀ ਹੈ, ਨੇ ਵੱਖ -ਵੱਖ ਖੇਤਰਾਂ ਜਿਵੇਂ ਇਮਾਰਤਾਂ, ਉਦਯੋਗਾਂ , ਨਗਰ ਪਾਲਿਕਾਵਾਂ, ਖੇਤੀਬਾੜੀ ਅਤੇ ਟਰਾਂਸਪੋਰਟ ਆਦਿ ਵਿੱਚ ਐਨਰਜੀ ਐਫੀਸ਼ੀਐਂਸੀ ਨੂੰ ਉਤਸਾਹਤ ਕਰਨ ਦੇ ਯਤਨ ਕੀਤੇ ਹਨ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਮੈਨੇਜਰ ਪਰਮਜੀਤ ਸਿੰਘ, ਪੇਡਾ ਦੇ ਪ੍ਰਾਜੈਕਟ ਇੰਜੀਨੀਅਰ ਮਨੀ ਖੰਨਾ ਅਤੇ ਸੀਈਐਸਐਲ ਦੇ ਸਟੇਟ ਹੈੱਡ ਚੰਦਰਸ਼ੇਖਰ ਸ਼ਾਮਲ ਸਨ।

Have something to say? Post your comment

google.com, pub-6021921192250288, DIRECT, f08c47fec0942fa0

Chandigarh

ਚੰਡੀਗੜ੍ਹ ਦੇ ਮੇਅਰ ਦੀ ਚੋਣ ਬਾਰੇ ਸੁਪਰੀਮ ਕੋਰਟ ਦਾ ਫੈਸਲਾ ਜਮਹੂਰੀਅਤ ਅਤੇ ਸੱਚਾਈ ਦੀ ਜਿੱਤਃ ਮੁੱਖ ਮੰਤਰੀ

ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਸੈਕਟਰ 40-ਏ ਦੀ ਹੋਈ ਚੋਣ,  ਹਰਵਿੰਦਰ ਸਿੰਘ ਪ੍ਰਧਾਨ ਅਤੇ ਮਨਜੀਤ ਸਿੰਘ ਚਾਨਾ ਜਨਰਲ ਸਕੱਤਰ ਬਣੇ

ਪੰਜਾਬ ਸਿਵਲ ਸਕੱਤਰੇਤ ਦੇ ਮੁਲਾਜ਼ਮਾ ਨੇ ਸਕੱਤਰੇਤ ਕੀਤਾ ਬੰਦ

ਚੰਡੀਗੜ੍ਹ ਦੇ ਮੇਅਰ ਦੀ ਚੋਣ ਨੂੰ ਭਾਜਪਾ ਨੇ ਭਾਜਪਾ ਲਈ ਅਤੇ ਭਾਜਪਾ ਲਈ ਬਣਾਉਣ ਦੀ ਕੋਸ਼ਿਸ਼ ਕੀਤੀ: ਅਰਸ਼ਪ੍ਰੀਤ ਖਡਿਆਲ

ਐਮਿਟੀ ਸਕੂਲ ਨੂੰ ਪੰਜਾਬੀ ਵਿਸ਼ਾ ਨਾ ਪੜ੍ਹਾਉਣ ਕਾਰਨ 50 ਹਜ਼ਾਰ ਰੁਪਏ ਜ਼ੁਰਮਾਨਾ: ਹਰਜੋਤ ਸਿੰਘ ਬੈਂਸ

ਡੇਰਾ ਸਿਰਸਾ ਮੁਖੀ ਨੇ ਕੀਤੀ ਸਿਆਸਤ ਤੋਂ ਤੌਬਾ, ਸਿਆਸੀ ਵਿੰਗ ਕੀਤਾ ਭੰਗ

ਬੇਅਦਬੀ ਮਾਮਲੇ ਨੂੰ ਲੈ ਕੇ ਡੇਰਾ ਸਿਰਸਾ ਮੁਖੀ ਵੱਲੋਂ ਦਾਇਰ ਪਟੀਸ਼ਨ 'ਤੇ ਅੱਜ ਹੋਵੇਗੀ ਹਾਈਕੋਰਟ 'ਚ ਸੁਣਵਾਈ

ਸਕੱਤਰੇਤ ਕਲਚਰਲ ਸੁਸਾਇਟੀ ਵੱਲ ‘ਬੋਲ ਪੰਜਾਬ ਦੇ’ 23 ਫਰਵਰੀ ਨੂੰ

ਅਧਿਆਪਕ ਮੰਗਾਂ ਨੂੰ ਲੈ ਕੇ ਗਵਰਨਰ ਹਾਊਸ ਤੱਕ ਕੱਢਣਗੇ ਰੋਸ ਮਾਰਚ

ਚੰਡੀਗੜ੍ਹ ਪ੍ਰਸ਼ਾਸਨ, ਚੰਡੀਗੜ੍ਹ ਨਗਰ ਨਿਗਮ ਅਤੇ ਮੋਹਾਲੀ ਪ੍ਰਸ਼ਾਸਨ ਨੇ 74ਵੇਂ ਗਣਤੰਤਰ ਦਿਵਸ ਮੌਕੇ ਨੇ ਵਿਸ਼ਵਾਸ ਫਾਊਂਡੇਸ਼ਨ ਨੂੰ ਕੀਤਾ ਸਨਮਾਨਿਤ