ਇਮਾਨਦਾਰ ਸੋਚ ਨਾਲ ਨਿਆ ਦਿਵਾਉਣ ਲਈ ਕਨੂੰਨ ਦੇ ਵਿਦਿਆਰਥੀ ਅੱਗੇ ਆਉਣ ---ਜਸਟਿਸ ਗਰਗ
ਚੰਡੀਗੜ੍ਹ: ਅੱਜ ਸੈਕਟਰ 34 A ਚੰਡੀਗੜ੍ਹ ਵਿਖੇ ਐਚ ਐਨ ਬੀ ਲੀਗਲ ਲਾਅ ਫਰਮ (HNB LEGALS Law Farm ) ਦਾ ਉਦਘਾਟਨ ਜਸਟਿਸ ਸ੍ਰੀ ਰਾਕੇਸ਼ ਗਰਗ ਰਿਟਾਇਰਡ ਪੰਜਾਬ ਐਂਡ ਹਰਿਆਣਾ ਹਾਈਕੋਰਟ , ਐਕਸ ਚੇਅਰਪਰਸਨ ਐਨ ਆਰ ਆਈ ਕਮਿਸ਼ਨ ਪੰਜਾਬ ਅਤੇ ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਜਰਨਲ ਸਕੱਤਰ ਅਤੇ ਬੁਲਾਰਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤਾ ਗਿਆ I
ਇਸ ਮੌਕੇ ਤੇ HNB Legals ਦੇ ਪਾਰਟਨਰ ਐਡਵੋਕੇਟ ਹਰਸ਼ਿਵ ਕੁੰਦਰਾ ਅਤੇ ਐਡਵੋਕੇਟ ਨਵਤੇਜ ਸਿੰਘ ਬੰਗਾ ਨੇ ਦੱਸਿਆ ਕਿ ਉਹ ਆਪਣੀ ਲਾਅ ਫਰਮ ਦੇ ਪੈਨਲ ਦੁਆਰਾ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਸੇਵਾਵਾਂ ਪ੍ਰਦਾਨ ਕਰਨਗੇ l ਇਸ ਮੌਕੇ ਤੇ ਕਰਨਲ ਜਗਤਾਰ ਸਿੰਘ ਮੁਲਤਾਨੀ , ਕਰਨਲ ਅਨੂਤੋਸ਼ ਸ਼ਰਮਾ, ਕਮਿਸ਼ਨਰ ਰਿਟਾਇਰਡ ਬੀ ਐੱਸ ਸੰਧੂ ਆਈ ਏ ਐਸ , ਪ੍ਰਿੰਸੀਪਲ ਹਰਭਜਨ ਸਿੰਘ, ਭਾਰਤ ਜੋਤੀ ਕੁੰਦਰਾ, ਐੱਸ ਪੀ ਸੁਮਨਜੀਤ ਕੌਰ ਵਾਲੀਆ , ਸ੍ ਕਰਨੈਲ ਸਿੰਘ ਪੀਰਮੁਹੰਮਦ ਦੀ ਧਰਮਸੁਪਤਨੀ ਬੀਬੀ ਸੁਖਵਿੰਦਰ ਕੌਰ ਸੁੱਖ, ਐਡਵੋਕੇਟ ਬਿੱਕਰ ਸਿੰਘ, ਐਡਵੋਕੇਟ ਰਾਘਵ ਚੱਡਾ, ਸੀਨੀਅਰ ਐਡਵੋਕੇਟ ਸੁਨੀਲ ਚੱਡਾ, ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ ਸਭ ਸ਼ਾਮਿਲ ਰਹੇ l ਸ੍ ਕਰਨੈਲ ਸਿੰਘ ਪੀਰਮੁਹੰਮਦ ਜਰਨਲ ਸਕੱਤਰ ਸ੍ਰੌਮਣੀ ਅਕਾਲੀ ਦਲ ਨੇ ਐਡਵੋਕੇਟ ਨਵਤੇਜ ਸਿੰਘ ਬੰਗਾ ਅਤੇ ਐਡਵੋਕੇਟ ਹਰਵਿਸ ਕੁੰਦਰਾ ਨੂੰ ਮੁਬਾਰਕਬਾਦ ਦਿੰਦਿਆ ਕਿਹਾ ਕਿ ਅੱਜ ਗੁਰੂ ਅਮਰਦਾਸ ਜੀ ਦੀ ਗੁਰਿਆਈ ਦਿਵਸ ਤੇ ਮੁਬਾਰਕਬਾਦ ਦਿੰਦਿਆ ਕਿਹਾ ਕਿ ਇਸ ਪਵਿੱਤਰ ਦਿਹਾੜੇ ਮੌਕੇ ਲਾਅ ਫਰਮ ਦਾ ਉਦਘਾਟਨ ਬੇਹੱਦ ਸਲਾਘਾਯੋਗ ਕਦਮ ਹੈ ।