Thursday, August 13, 2026

Crime-Justice

ਦਿੱਲੀ ਏਅਰਪੋਰਟ ਥਾਣੇ ’ਚ ਤਾਇਨਾਤ 2 ਹੌਲਦਾਰ ਗ੍ਰਿਫ਼ਤਾਰ

PUNJAB NEWS EXPRESS | December 26, 2022 01:02 PM

ਨਵੀਂ ਦਿੱਲੀ :  ਦਿੱਲੀ ਪੁਲਿਸ ਨੇ ਲੁੱਟ ਦੇ ਇੱਕ ਮਾਮਲੇ ਵਿੱਚ ਆਪਣੇ ਹੀ ਦੋ ਕਾਂਸਟੇਬਲਾਂ ਨੂੰ ਗਿ੍ਰਫ਼ਤਾਰ ਕੀਤਾ ਹੈ । ਇਲਜ਼ਾਮਾਂ ਅਨੁਸਾਰ, ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (ਆਈਜੀਆਈ ਏਅਰਪੋਰਟ) ਥਾਣੇ ਵਿੱਚ ਤਾਇਨਾਤ ਦੋ ਹੈੱਡ ਕਾਂਸਟੇਬਲਾਂ ਨੇ ਤਲਾਸ਼ੀ ਦੇ ਬਹਾਨੇ ਦੋ ਯਾਤਰੀਆਂ ਤੋਂ 50 ਲੱਖ ਰੁਪਏ ਦਾ ਸੋਨਾ ਲੁੱਟ ਲਿਆ, ਫਿਲਹਾਲ ਇਸ ਮਾਮਲੇ ਦੀ ਜਾਂਚ ਜਾਰੀ ਹੈ । ਦੋਵਾਂ ਪੁਲਿਸ ਮੁਲਾਜ਼ਮਾਂ ਨੂੰ ਗਿ੍ਰਫ਼ਤਾਰ ਕਰਕੇ ਮੁਅੱਤਲ ਕਰ ਦਿੱਤਾ ਗਿਆ ਹੈ।
ਪੁਲਿਸ ਮੁਤਾਬਕ ਦੋਵੇਂ ਹੈੱਡ ਕਾਂਸਟੇਬਲ ਦਿੱਲੀ ਏਅਰਪੋਰਟ ਦੇ ਆਈਜੀਆਈ ਥਾਣੇ ਦੇ ਸਪੈਸ਼ਲ ਆਪਰੇਸ਼ਨ ਸਕੁਐਡ ਵਿੱਚ ਤਾਇਨਾਤ ਸਨ । ਉਨ੍ਹਾਂ ਨੇ ਮਸਕਟ ਅਤੇ ਕਤਰ ਤੋਂ ਆ ਰਹੇ ਦੋ ਯਾਤਰੀਆਂ ਨੂੰ ਚੈਕਿੰਗ ਦੇ ਬਹਾਨੇ ਡਰਾ ਧਮਕਾ ਕੇ ਉਨ੍ਹਾਂ ਕੋਲੋਂ ਕਰੀਬ 1 ਕਿਲੋ ਸੋਨਾ ਖੋਹ ਲਿਆ, ਜਿਸ ਦੀ ਕੀਮਤ ਕਰੀਬ 50 ਲੱਖ ਰੁਪਏ ਸੀ । ਇਹ ਲੋਕ ਕਥਿਤ ਤੌਰ ’ਤੇ ਆਪਣੇ ਮਾਲਕ ਦਾ ਸੋਨਾ ਲੈ ਕੇ ਆਏ ਸਨ । ਇਸ ਘਟਨਾ ਤੋਂ ਬਾਅਦ ਪੀੜਤ ਨੇ ਪੁਲਿਸ ਨੂੰ ਸੋਨਾ ਖੋਹਣ ਦੀ ਸ਼ਿਕਾਇਤ ਦਿੱਤੀ । 50 ਲੱਖ ਰੁਪਏ ਦਾ ਸੋਨਾ ਲੁੱਟਣ ਦਾ ਮਾਮਲਾ ਉੱਚ ਅਧਿਕਾਰੀਆਂ ਤੱਕ ਪਹੁੰਚਿਆ ਤਾਂ ਉਹ ਹਰਕਤ ’ਚ ਆ ਗਏ ਅਤੇ ਜਾਂਚ ਸ਼ੁਰੂ ਕਰ ਦਿੱਤੀ ।
ਦੋਸ਼ ਹੈ ਕਿ ਪੁਲਿਸ ਟੀਮ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਜਾਂਚ ਦੇ ਨਾਂ ’ਤੇ ਉਨ੍ਹਾਂ ਦਾ ਸਾਰਾ ਸੋਨਾ ਖੋਹ ਲਿਆ । ਫਿਲਹਾਲ ਦੋਵਾਂ ਹੈੱਡ ਕਾਂਸਟੇਬਲਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਨੇ ਇਹ ਸਾਜ਼ਿਸ਼ ਕਿਵੇਂ ਰਚੀ ਅਤੇ ਕਿਸ ਦੇ ਕਹਿਣ ’ਤੇ ਇਹ ਕਾਰਵਾਈ ਕੀਤੀ ਗਈ । ਦੋਵਾਂ ਹੈਡ ਕਾਂਸਟੇਬਲਾਂ ਨੂੰ ਮੁਅੱਤਲ ਕਰ ਕੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ।

Have something to say? Post your comment

google.com, pub-6021921192250288, DIRECT, f08c47fec0942fa0

Crime-Justice

ਚੰਡੀਗੜ੍ਹ ਅਦਾਲਤ ਨੇ ਨਾਈਜੀਰੀਅਨ ਵਿਅਕਤੀ ਦੀ ਜ਼ਮਾਨਤ ਪਟੀਸ਼ਨ ਕੀਤੀ ਰੱਦ, ਪੜ੍ਹੋ ਕੀ ਹੈ ਮਾਮਲਾ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 'ਆਪ' ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੂੰ ਨਿਯਮਤ ਜ਼ਮਾਨਤ ਦਿੱਤੀ

ਪੰਜਾਬ: ਗਾਇਕਾ ਦੀ ਲਾਸ਼ ਨਹਿਰ ਵਿੱਚੋਂ ਮਿਲੀ; ਪਰਿਵਾਰ ਨੇ ਕੈਨੇਡਾ ਸਥਿਤ ਵਿਅਕਤੀ ਨੂੰ ਦੋਸ਼ੀ ਠਹਿਰਾਇਆ

ਗੈਂਗਸਟਰਾਂ ‘ਤੇ ਵਾਰ ਦਾ 82ਵਾਂ ਦਿਨ: ਪੰਜਾਬ ਪੁਲਿਸ ਵੱਲੋਂ 522 ਥਾਵਾਂ ‘ਤੇ ਛਾਪੇਮਾਰੀ; 225 ਗ੍ਰਿਫ਼ਤਾਰ

ਵਿਜੀਲੈਂਸ ਬਿਊਰੋ ਵੱਲੋਂ 3 ਲੱਖ ਰੁਪਏ ਰਿਸ਼ਵਤ ਲੈਂਦਾ ਰੈਂਟ ਕੁਲੈਕਟਰ ਰੰਗੇ ਹੱਥੀਂ ਕਾਬੂ

ਸੈਕਟਰ 26 ਚੰਡੀਗੜ੍ਹ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਗੈਂਗਸਟਰ ਦੀ ਗੋਲੀ ਮਾਰ ਕੇ ਹੱਤਿਆ

50,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਡੀ.ਡੀ.ਪੀ.ਓ. ਦੀ ਰੀਡਰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

ਗੈਂਗਸਟਰ ਮਾਡਿਊਲ ਦੇ ਤਿੰਨ ਕਾਰਕੁਨ ਦੋ ਅਤਿ-ਆਧੁਨਿਕ ਪਿਸਤੌਲ ਸਮੇਤ ਕਾਬੂ

ਕਪੂਰਥਲਾ ਵਿੱਚ ਵਿਧਾਇਕ ਦੇ ਘਰ ਨੇੜੇ ਔਰਤ ਨੂੰ ਗੋਲੀ ਮਾਰੀ ਗਈ; ਪੁਲਿਸ ਨੇ ਮੁਲਜ਼ਮ ਦੀ ਭਾਲ ਸ਼ੁਰੂ ਕੀਤੀ

ਗਾਇਕ ਹਸਨ ਮਾਣਕ ਨੂੰ ਐਨਆਰਆਈ ਧੋਖਾਧੜੀ ਅਤੇ ਹਮਲੇ ਦੇ ਮਾਮਲੇ ਵਿੱਚ ਨਿਆਂਇਕ ਰਿਮਾਂਡ ’ਤੇ ਭੇਜਿਆ ਗਿਆ