Monday, October 26, 2020

Crime-Justice

ਮੁੰਬਈ : 4 ਭੈਣ-ਭਰਾਵਾਂ ਦਾ ਬੇਰਹਿਮੀ ਨਾਲ ਕਤਲ

PUNJAB NEWS EXPRESS | October 17, 2020 11:25 AM

ਮੁੰਬਈ: ਮਹਾਰਾਸ਼ਟਰ ਦੇ ਜਲਗਾਂਵ ਜ਼ਿਲ੍ਹੇ 'ਚ ਇੱਕ ਦਿਨ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ । ਇੱਥੇ ਇਕ ਅਣਪਛਾਤੇ ਵਿਅਕਤੀ ਨੇ 4 ਬੱਚਿਆਂ ਦਾ ਕੁਹਾੜੀ ਮਾਰ ਕਤਲ ਕਰ ਦਿੱਤਾ । ਪੁਲਿਸ ਅਧਿਕਾਰੀ ਨੇ ਸ਼ੁੱਕਰਵਾਰ ਇਹ ਜਾਣਕਾਰੀ ਦਿੱਤੀ । ਉਨ੍ਹਾਂ ਨੇ ਦੱਸਿਆ ਕਿ ਰਾਵੇਰ ਤਾਲੁਕ ਦੇ ਬੋਰਖੇੜਾ ਸ਼ਿਵਾਰ ਪਿੰਡ 'ਚ ਇਕ ਖੇਤ 'ਚ ਬਣੇ ਮਕਾਨ 'ਚ ਬੱਚਿਆਂ ਦੀਆਂ ਲਾਸ਼ਾਂ ਖੂਨ ਨਾਲ ਲੱਥਪੱਥ ਮਿਲੀਆਂ । ਅਧਿਕਾਰੀ ਨੇ ਦੱਸਿਆ, ''ਘਟਨਾ ਉਸ ਸਮੇਂ ਹੋਈ ਜਦੋਂ ਬੱਚਿਆਂ ਦੇ ਮਾਤਾ-ਪਿਤਾ ਆਪਣੇ ਵੱਡੇ ਬੇਟੇ ਨਾਲ ਕਿਸੇ ਰਿਸ਼ਤੇਦਾਰ ਦੀ ਮੌਤ ਤੋਂ ਬਾਅਦ ਕਰਮਕਾਂਡ 'ਚ ਸ਼ਾਮਲ ਹੋਣ ਲਈ ਮੱਧ ਪ੍ਰਦੇਸ਼ ਗਏ ਸਨ ।''
ਉਨ੍ਹਾਂ ਨੇ ਦੱਸਿਆ, ''ਖੇਤ ਦਾ ਮਾਲਕ ਸੇਵੇਰ ਜਦੋਂ ਖੇਤਾਂ 'ਤੇ ਗਿਆ ਤਾਂ ਉਸ ਨੇ ਚਾਰੇ ਭਰਾ-ਭੈਣਾਂ ਦੀਆਂ ਲਾਸ਼ਾਂ ਖੂਨ ਨਾਲ ਲੱਥਪੱਥ ਦੇਖੀਆਂ ਅਤੇ ਇਸ ਦੀ ਸੂਚਨਾ ਪਿੰਡ ਵਾਲਿਆਂ ਅਤੇ ਪੁਲਿਸ ਨੂੰ ਦਿੱਤੀ। ''ਉਨ੍ਹਾਂ ਨੇ ਦੱਸਿਆ ਕਿ ਰਾਵੇਰ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ । ਮਰਨ ਵਾਲੇ ਬੱਚਿਆਂ ਦੇ ਨਾਮ ਸੰਗੀਤਾ (13), ਰਾਹੁਲ (11), ਅਨਿਲ (8) ਅਤੇ ਨਨੀ (6) ਹਨ । ਉਨ੍ਹਾਂ ਨੇ ਕਿਹਾ, ''ਬੱਚਿਆਂ ਦਾ ਕਤਲ ਕੁਹਾੜੀ ਨਾਲ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਗਲੇ 'ਤੇ ਡੂੰਘੇ ਜ਼ਖਮ ਹਨ । ''ਉਨ੍ਹਾਂ ਨੇ ਕਿਹਾ ਕਿ ਪੁਲਸ ਨੇ ਮਾਮਲਾ ਦਰਜ ਕਰ ਕੇ ਕੁਝ ਲੋਕਾਂ ਤੋਂ ਪੁੱਛ-ਗਿੱਛ ਕੀਤੀ ਹੈ ।

Have something to say? Post your comment

Crime-Justice

ਅੰਮ੍ਰਿਤਸਰ ਦੇ ਚਰਚ ਵਿਚ ਗੋਲੀ ਦੀ ਵਾਰਦਾਤ, ਇੱਕ ਦੀ ਮੌਤ, ਇੱਕ ਜਖਮੀ, ਪੁਰਾਣੀ ਦੁਸ਼ਮਣੀ ਬਣੀ ਕਾਰਨ

ਗੈਂਗਸਟਰ ਅਤੇ ਸ਼ਾਰਪ ਸ਼ੂਟਰ ਹਰਮਨਜੀਤ ਭਾਉ ਮੋਗਾ ਪੁਲਿਸ ਵਲੋਂ ਗਿਰਫ਼ਤਾਰ

ਫਰੀਦਕੋਟ ਦੇ ਇਕ ਪਰਿਵਾਰ ਦੇ ਚਾਰ ਮੈਂਬਰਾਂ ਨੇ ਲਾਕ ਡਾਊਨ ਕਾਰਨ ਮਾਲੀ ਹਾਲਤ ਵਿਗੜਣ ਮਗਰੋਂ ਕੀਤੀ ਖ਼ੁਦਕੁਸ਼ੀ

ਬਾਘਾ ਪੁਰਾਣਾ ਸ਼ਹਿਰ ਅੰਦਰ ਚੋਰ, ਲੁਟੇਰੇ ਸ਼ਰੇਆਮ ਦੇ ਰਹੇ ਨੇ ਵਾਰਦਾਤਾਂ ਨੂੰ ਅੰਜਾਮ, ਪੁਲਿਸ ਅਜੇ ਵੀ ਸੁਸਤੀ ਦੇ ਆਲਮ 'ਚ

ਰੋਡ਼ ਰੇਜ ਦੇ ਚੱਲਦੇ ਹੋਇਆ ਮਰਡਰ

ਗੱਡੀਆਂ ਓਵਰਟੈਕ ਕਰਨ ਨੂੰ ਲੈ ਕੇ ਭਿੜੇ ਦੋ ਗਰੁੱਪ, ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ

ਅੰਮ੍ਰਿਤਸਰ ‘ਚ ਪਤੀ-ਪਤਨੀ ਵੱਲੋਂ ਜ਼ਹਿਰ ਖਾ ਕੇ ਖੁਦਕੁਸ਼ੀ

ਅੰਮ੍ਰਿਤਸਰ ‘ਚ ਗੋਲੀ ਮਾਰ ਕੇ ਵਿਅਕਤੀ ਦਾ ਕਤਲ, ਜਾਂਚ ‘ਚ ਜੁਟੀ ਪੁਲਿਸ

ਦਿੱਲੀ ਮੁਕਾਬਲੇ ਦੌਰਾਨ ਗੋਲ਼ੀਬਾਰੀ ਤੋਂ ਬਾਅਦ 4 ਭਗੌੜੇ ਦਿੱਲੀ ਪੁਲਿਸ ਵੱਲੋਂ ਕਾਬੂ

ਦਿਸ਼ਾ ਮੌਤ ਕੇਸ 'ਚ ਪਟੀਸ਼ਨਕਰਤਾ ਨੂੰ ਬੰਬੇ ਹਾਈਕੋਰਟ ਜਾਣ ਦੀ ਸਲਾਹ