Saturday, July 05, 2025

Crime-Justice

ਘੱਟ ਗਿਣਤੀ ਕਮਿਸਨ ਨੇ ਘਰ ਦੀ ਭੰਨਤੋੜ ਅਤੇ ਹੱਤਿਆ ਦੇ ਮਾਮਲੇ ਦਾ ਲਿਆ ਨੋਟਿਸ

ਅਮਰੀਕ ਸਿੰਘ | March 17, 2022 07:55 PM

ਅੰੰਮ੍ਰਿਤਸਰ:ਰਮਦਾਸ ਦੇ ਪਿੰਡ ਮਾਛੀਵਾਲਾ ਵਿੱਚ ਇਕ ਮਹਿਲਾ ਦੇ ਘਰ ਵਿੱਚ ਵੜ੍ਹ ਕੇ ਘਰ ਦੀ ਭੰਨਤੋੜ ਅਤੇ ਉਸਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਪੰਜਾਬ ਘੱਟ ਗਿਣਤੀ ਕਮਿਸਨ ਦੇ ਚੇਅਰਮੈਨ ਪ੍ਰੋ. ਇਮੈਨੁਅਲ ਨਾਹਰ ਨੇ ਸਖਤ ਨੋਟਿਸ ਲਿਆ ਹੈ। ਪ੍ਰੋ. ਨਾਹਰ ਦੇ ਹੁਕਮਾਂ ’ਤੇ ਕਮਿਸਨ ਦੇ ਮੈਂਬਰ ਡਾਕਟਰ ਸੁਭਾਸ ਥੋਬਾ ਨੇ ਡੀਐਸਪੀ ਅਜਨਾਲਾ ਜਸਬੀਰ ਸਿੰਘ, ਐਸਐਚਓ ਰਾਮਦਾਸ ਮੇਜਰ ਸਿੰਘ ਨੂੰ ਨਾਲ ਲੈ ਕੇ ਪੀੜਤ ਔਰਤ ਦੇ ਬਿਆਨ ਕਲਮਬੰਦ ਕੀਤੇ। ਇਸ ਤੋਂ ਬਾਅਦ ਮਹਿਲਾ ਦੇ ਘਰ ਜਾ ਕੇ ਮੌਕੇ ਦਾ ਜਾਇਜਾ ਲਿਆ।

ਡਾ: ਥੋਬਾ ਨੇ ਦੱਸਿਆ ਕਿ ਕਾਂਤਾ ਨਾਮ ਦੀ ਇਹ ਔਰਤ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਤ ਹੈ। ਉਸਦਾ ਪਤੀ ਫੌਜ ਵਿੱਚ ਹੈ। ਕਾਂਤਾ ਆਪਣੇ ਬੱਚਿਆਂ ਨਾਲ ਪਿੰਡ ਮਾਛੀਵਾਲਾ ਵਿੱਚ ਰਹਿੰਦੀ ਹੈ। ਕਾਂਤਾ ਦੇ ਬੇਟੇ ਨੇ ਲਵ ਮੈਰਿਜ ਕੀਤੀ ਹੈ। ਬੇਟੇ ਦੀ ਪਤਨੀ ਦੇ ਮਾਪੇ ਇਸ ਵਿਆਹ ਤੋਂ ਖੁਸ ਨਹੀਂ ਸਨ। ਇਸ ਕਾਰਨ ਮਾਪਿਆਂ ਵਿਚਾਲੇ ਕਾਂਤਾ ਨਾਲ ਕਈ ਵਾਰ ਝਗੜਾ ਵੀ ਹੋਇਆ। ਅਜਿਹੇ ‘ਚ ਕਾਂਤਾ ਨੇ ਬੇਟੇ ਨੂੰ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਸੀ। ਬੇਟੇ ਦੇ ਪਰਿਵਾਰਕ ਮੈਂਬਰਾਂ ਨਾਲ ਝਗੜੇ ਕਾਰਨ ਕਾਂਤਾ ਨੇ ਹਾਈ ਕੋਰਟ ਵਿੱਚ ਅਰਜੀ ਦਾਇਰ ਕਰਕੇ ਸੁਰੱਖਿਆ ਦੀ ਮੰਗ ਕੀਤੀ ਸੀ।

2 ਮਾਰਚ 2022 ਨੂੰ ਕਾਂਤਾ ਆਪਣੇ ਘਰ ਸੀ। ਇਸੇ ਦੌਰਾਨ ਲੜਕੇ ਦੇ ਪਰਿਵਾਰਕ ਮੈਂਬਰ ਪੰਦਰਾਂ ਵਿਅਕਤੀਆਂ ਨਾਲ ਉਸ ਦੇ ਘਰ ਆਏ ਅਤੇ ਲੋਹੇ ਦਾ ਗੇਟ ਤੋੜਨ ਦੀ ਕੋਸ਼ਿਸ਼ ਕੀਤੀ। ਇਹ ਲੋਕ ਕਾਂਤਾ ਅਤੇ ਉਸਦੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਸਨ ਪਰ ਕਾਂਤਾ ਨੇ ਗੇਟ ਨੂੰ ਲੋਹੇ ਦੀਆਂ ਜੰਜੀਰਾਂ ਨਾਲ ਬੰਨ੍ਹ ਕੇ ਅੰਦਰ ਆਉਣ ਤੋਂ ਰੋਕ ਦਿੱਤਾ।

ਡਾਕਟਰ ਸੁਭਾਸ ਥੋਬਾ ਨੇ ਦੱਸਿਆ ਕਿ ਕਾਂਤਾ ਨੇ ਘੱਟ ਗਿਣਤੀ ਕਮਿਸਨ ਨੂੰ ਪੱਤਰ ਭੇਜ ਕੇ ਇਸ ਮਾਮਲੇ ਵਿੱਚ ਇਨਸਾਫ ਦੀ ਮੰਗ ਕੀਤੀ ਹੈ। ਉਸਨੇ ਕਿਹਾ ਕਿ ਉਸਦੀ ਅਤੇ ਉਸਦੇ ਪਰਿਵਾਰ ਦੀ ਜਾਨ ਨੂੰ ਖਤਰਾ ਹੈ। ਅਜਿਹੇ ‘ਚ ਕਮਿਸਨ ਨੇ ਪੁਲਸ ਦੇ ਨਾਲ ਕਾਂਤਾ ਦੇ ਘਰ ਦਾ ਮੁਆਇਨਾ ਕੀਤਾ ਅਤੇ ਰਮਦਾਸ ਥਾਣੇ ਦੇ ਐੱਸਐੱਚਓ ਮੇਜਰ ਸਿੰਘ ਨੂੰ ਦੋਸੀ ਖਿਲਾਫ ਮਾਮਲਾ ਦਰਜ ਕਰਨ ਦੇ ਹੁਕਮ ਦਿੱਤੇ। ਇਸਾਦਾਸ ਟੋਨੀ ਮੈਂਬਰ ਸਲਾਹਕਾਰ ਕਮੇਟੀ ਘੱਟ ਗਿਣਤੀ ਵੀ ਇਸ ਮੌਕੇ ਹਾਜਰ ਸਨ। ਡੀਐਸਪੀ ਅਜਨਾਲਾ ਜਸਬੀਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰ ਦਿੱਤੀ ਗਈ ਹੈ। ਜਲਦ ਹੀ ਦੋਸੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਜਾਵੇਗਾ।

Have something to say? Post your comment

google.com, pub-6021921192250288, DIRECT, f08c47fec0942fa0

Crime-Justice

ਨਾਂਦੇੜ ਕਤਲ ਮਾਮਲਾ: ਪੰਜਾਬ ਪੁਲਿਸ ਨੇ ਦਿੱਲੀ ਹਵਾਈ ਅੱਡੇ ਤੋਂ ਬੀ.ਕੇ.ਆਈ. ਅੱਤਵਾਦੀ ਮਾਡਿਊਲ ਦੇ ਇੱਕ ਹੋਰ ਕਾਰਕੁੰਨ ਨੂੰ ਕੀਤਾ ਗ੍ਰਿਫ਼ਤਾਰ

ਸਾਈਬਰ ਅਪਰਾਧ, ਤਫ਼ਤੀਸ਼ ਤੇ ਕਾਨੂੰਨਾਂ ਬਾਰੇ ਵਰਕਸ਼ਾਪ 2 ਮਾਰਚ ਨੂੰ ਚੰਡੀਗੜ੍ਹ ਚ

ਅਮਰੂਦ ਬਾਗ ਘੁਟਾਲਾ: ਧੋਖਾਧੜੀ ਨਾਲ 12 ਕਰੋੜ ਰੁਪਏ ਮੁਆਵਜ਼ਾ ਲੈਣ ਵਾਲਾ ਭਗੌੜਾ ਮੁਲਜ਼ਮ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਪੰਜਾਬ ਵੇਅਰਹਾਊਸਿੰਗ ਕਾਰਪੋਰੇਸ਼ਨ ਦਾ ਇੰਸਪੈਕਟਰ 45,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਜੁਰਮਾਨਾ ਐਡਜਸਟ ਕਰਨ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪੀ.ਐਸ.ਪੀ.ਸੀ.ਐਲ.  ਦਾ ਜੇ. ਈ. ਵਿਜਿਲੈਂਸ ਬਿਊਰੋ ਵਲੋਂ  ਕਾਬੂ 

ਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਮਾਲ ਪਟਵਾਰੀ ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ

ਲੋਹੀਆਂ ਖਾਸ ਵਾਸੀ ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਨ ਦਾ ਮਾਮਲਾ ਦਰਜ

ਏਕਤਾ ਕਪੂਰ ਦੀ ਪਟੀਸ਼ਨ: ਹਾਈਕੋਰਟ ਨੇ ਸੁਣਵਾਈ 18 ਫਰਵਰੀ ਤੱਕ ਮੁਲਤਵੀ ਕਰ ਦਿੱਤੀ ਹੈ

ਪੰਚਾਇਤੀ ਚੋਣਾਂ ਮੌਕੇ 15 ਲੱਖ ਰੁਪਏ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਐਸ.ਡੀ.ਓ ਤੇ ਖੇਤੀਬਾੜੀ ਸਬ-ਇੰਸਪੈਕਟਰ ਖਿਲਾਫ ਵਿਜੀਲੈਂਸ ਬਿਊਰੋ ਵੱਲੋਂ ਮੁਕੱਦਮਾ ਦਰਜ

ਜੇਲ 'ਚ ਬੰਦ ਗੈਂਗਸਟਰ ਲਾਰੇਂਸ ਬਿਸ਼ਨੋਈ ਦਾ ਭਗੌੜਾ ਭਰਾ ਅਨਮੋਲ ਬਿਸ਼ਨੋਈ ਅਮਰੀਕਾ 'ਚ ਗ੍ਰਿਫਤਾਰ