Friday, September 11, 2026
ਤਾਜਾ ਖਬਰਾਂ
ਚੰਡੀਗੜ੍ਹ ਦਾ ਐਪ-ਕੈਬ ਸੰਕਟ: ਉਬੇਰ, ਓਲਾ, ਇਨਡਰਾਈਵ ਅਤੇ ਰੈਪਿਡੋ ਮੁਅੱਤਲ, ਯਾਤਰੀ ਅਤੇ ਡਰਾਈਵਰ ਚਿੰਤਾ ਵਿੱਚ ਹਨਪੰਜਾਬ ਦੇ ਕਰਮਚਾਰੀਆਂ ਦੀ ਹੜਤਾਲ ਤੇਜ਼: ਮਾਨ ਸਰਕਾਰ ਨੇ 'ਕੋਈ ਕੰਮ ਨਹੀਂ, ਕੋਈ ਤਨਖਾਹ ਨਹੀਂ' ਦਾ ਸੱਦਾ ਦਿੱਤਾ, ਸਖ਼ਤ ਕਾਰਵਾਈ ਦੀ ਚੇਤਾਵਨੀ ਦਿੱਤੀਕੈਨੇਡਾ ਵਿੱਚ 16 ਪੰਜਾਬੀਆਂ 'ਤੇ 56 ਦੋਸ਼ ਲੱਗੇ ਹਨ, ਜਿਨ੍ਹਾਂ 'ਤੇ ਫਿਰੌਤੀ ਦੀ ਕਾਰਵਾਈ ਕੀਤੀ ਜਾ ਰਹੀ ਹੈ; ਸੰਭਾਵਿਤ ਬਿਸ਼ਨੋਈ ਲਿੰਕਾਂ ਦੀ ਜਾਂਚ ਚੱਲ ਰਹੀ ਹੈ।ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਨੇ ਮਾਨ ਸਰਕਾਰ ਵੱਲੋਂ ਚੀਫ ਜਸਟਿਸ ਦੀ ਨਿਯੁਕਤੀ ਦੇ ਵਿਰੋਧ ਦੀ ਨਿੰਦਾ ਕੀਤੀਜਸਟਿਸ ਮਿਸ਼ਰਾ ਦੀ ਨਿਯੁਕਤੀ: ਮਾਨ ਸਰਕਾਰ ਦੀ ਸੰਵਿਧਾਨਕ ਚੁਣੌਤੀ ਨੇ ਰਾਜਨੀਤਿਕ ਸਵਾਲ ਖੜ੍ਹੇ ਕੀਤੇਸਚਿਨ ਪਾਇਲਟ ਨੂੰ ਪੰਜਾਬ ਕਾਂਗਰਸ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ, ਉਹ ਭੁਪੇਸ਼ ਬਘੇਲ ਦੀ ਥਾਂ ਲੈਣਗੇ

Crime-Justice

ਸਾਲ 2020-21 ਦੌਰਾਨ ਸਰਕਾਰੀ ਬੈਂਕਾਂ ਨਾਲ ਕੀਤੀ ਗਈ 81921.79 ਕਰੋੜ ਰੁਪਏ ਦੀ ਧੋਖਾਧੜੀ

PUNJAB NEWS EXPRESS | July 26, 2021 11:33 AM

ਇੰਦੌਰ (ਮੱਧ ਪ੍ਰਦੇਸ਼): ਕੋਵਿਡ-19 ਸੰਕਟ ਤੋਂ ਬੁਰੀ ਤਰ੍ਹਾਂ ਪ੍ਰਭਾਵਤ ਵਿੱਤੀ ਸਾਲ 2020-21 ਵਿਚ 12 ਜਨਤਕ ਖੇਤਰ ਦੇ ਬੈਂਕਾਂ ਵਿਚ 81, 921.79 ਕਰੋੜ ਰੁਪਏ ਦੀ ਧੋਖਾਧੜੀ ਦੇ ਕੁੱਲ 9, 935 ਮਾਮਲੇ ਸਾਹਮਣੇ ਆਏ ਹਨ, ਭਾਰਤੀ ਰਿਜ਼ਰਵ ਬੈਂਕ ਨੇ ਸੂਚਨਾ ਦੇ ਅਧਿਕਾਰ (ਆਰਟੀਆਈ) ਐਕਟ ਅਧੀਨ ਕੀਤੀ ਜਾਂਚ ਤੋਂ ਬਾਅਦ ਦੱਸਿਆ ਕਿ ਜਨਤਕ ਖੇਤਰ ਦੇ ਬੈਂਕਾਂ ਵਿਚ ਧੋਖਾਧੜੀ ਦੇ ਮਾਮਲੀ ਵਿੱਤੀ ਸਾਲ 2019-20 ਦੇ ਮੁਕਾਬਲੇ 44.75 ਪ੍ਰਤੀਸ਼ਤ ਘੱਟ ਹਨ।
ਇਸ ਦੌਰਾਨ ਸਰਕਾਰੀ ਬੈਂਕਾਂ ਦੀ ਗਿਣਤੀ 18 ਸੀ ਜੋ ਹੁਣ 12 ਰਹਿ ਗਈ। ਨੀਮਚ ਦੇ ਵਸਨੀਕ ਆਰਟੀਆਈ ਕਾਰਕੁਨ ਚੰਦਰਸ਼ੇਖਰ ਗੌੜ ਨੇ ਦੱਸਿਆ ਕਿ ਉਸ ਦੀ ਅਰਜ਼ੀ ’ਤੇ ਰਿਜ਼ਰਵ ਬੈਂਕ ਨੇ ਦੱਸਿਆ ਕਿ ਸਾਲ 2019-20 ਵਿਚ ਉਸ ਵੇਲੇ ਦੇ 18 ਬੈਂਕਾਂ ਵਿਚ 1, 48, 252.07 ਕਰੋੜ ਰੁਪਏ ਦੀ ਧੋਖਾਧੜੀ ਦੇ ਕੁੱਲ 12, 458 ਮਾਮਲੇ ਸਾਹਮਣੇ ਆਏ ਸਨ।
ਸਾਲ 2020-21 ਵਿਚ ਬੈਂਕ ਆਫ ਇੰਡੀਆ ਧੋਖਾਧੜੀ ਦਾ ਸਭ ਤੋਂ ਵੱਡਾ ਸਕਿਾਰ ਬਣਿਆ। ਇਸ ਵਿਚ 12, 184.66 ਕਰੋੜ ਰੁਪਏ ਦੀ ਧੋਖਾਧੜੀ ਦੇ 177 ਮਾਮਲੇ ਸਾਹਮਣੇ ਆਏ। ਇਸ ਸੂਚੀ ਵਿਚ ਦੂਜਾ ਸਭ ਤੋਂ ਵੱਡਾ ਨਾਮ ਬੈਂਕ ਸਟੇਟ ਬੈਂਕ ਹੈ, ਜਿਸ ਵਿਚ 10, 879.28 ਕਰੋੜ ਰੁਪਏ ਦੀ ਧੋਖਾਧੜੀ ਦੇ 5, 725 ਮਾਮਲੇ ਸਾਹਮਣੇ ਆਏ ਹਨ। ਪਿਛਲੇ ਵਿੱਤੀ ਵਰ੍ਹੇ ਦੌਰਾਨ ਯੂਨੀਅਨ ਬੈਂਕ ਆਫ ਇੰਡੀਆ ਵੱਲੋਂ 10, 434.56 ਕਰੋੜ ਰੁਪਏ ਦੀ ਧੋਖਾਧੜੀ ਦੇ 657 ਮਾਮਲੇ ਅਤੇ ਪੰਜਾਬ ਨੈਸਨਲ ਬੈਂਕ ਦੁਆਰਾ ਧੋਖਾਧੜੀ ਦੇ 700 ਮਾਮਲੇ 10, 066.15 ਕਰੋੜ ਰੁਪਏ ਦੇ ਸਨ। ਅੰਕੜਿਆਂ ਦੇ ਅਨੁਸਾਰ 2020-21 ਵਿੱਚ, ਬੈਂਕ ਆਫ ਬੜੌਦਾ ਨੇ 7, 997.74 ਕਰੋੜ ਰੁਪਏ ਦੇ 244 ਕੇਸ, ਕੇਨਰਾ ਬੈਂਕ ਨੇ 7, 830.73 ਕਰੋੜ ਰੁਪਏ ਦੇ 153 ਕੇਸ, ਸੈਂਟਰਲ ਬੈਂਕ ਆਫ ਇੰਡੀਆ ਦੇ 4, 518.32 ਕਰੋੜ ਰੁਪਏ ਦੇ 1, 025 ਕੇਸ, ਇੰਡੀਅਨ ਓਵਰਸੀਜ ਬੈਂਕ ਨੇ 4, 148.06 ਕਰੋੜ ਰੁਪਏ ਦੇ 458 ਕੇਸ, ਪੰਜਾਬ ਐਂਡ ਸਿੰਧ ਬੈਂਕ ਦੇ 3, 825.86 ਕਰੋੜ ਰੁਪਏ ਦੇ 144, ਇੰਡੀਅਨ ਬੈਂਕ ਦੇ 3, 99.80 ਕਰੋੜ ਰੁਪਏ ਦੇ 219, ਯੂਕੋ ਬੈਂਕ ਦੇ 3, 96, .97 ਕਰੋੜ ਰੁਪਏ ਦੇ 379 ਤੇ ਬੈਂਕ ਆਫ ਮਹਾਰਸ਼ਟਰ ਨੇ 299.68 ਕਰੋੜ ਰੁਪਏ ਦੇ ਬੈਂਕ 54 ਕੇਸਾਂ ਬਾਰੇ ਰਿਪੋਰਟ ਕੀਤੀ।

Have something to say? Post your comment

google.com, pub-6021921192250288, DIRECT, f08c47fec0942fa0

Crime-Justice

ਚੰਡੀਗੜ੍ਹ ਅਦਾਲਤ ਨੇ ਨਾਈਜੀਰੀਅਨ ਵਿਅਕਤੀ ਦੀ ਜ਼ਮਾਨਤ ਪਟੀਸ਼ਨ ਕੀਤੀ ਰੱਦ, ਪੜ੍ਹੋ ਕੀ ਹੈ ਮਾਮਲਾ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 'ਆਪ' ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੂੰ ਨਿਯਮਤ ਜ਼ਮਾਨਤ ਦਿੱਤੀ

ਪੰਜਾਬ: ਗਾਇਕਾ ਦੀ ਲਾਸ਼ ਨਹਿਰ ਵਿੱਚੋਂ ਮਿਲੀ; ਪਰਿਵਾਰ ਨੇ ਕੈਨੇਡਾ ਸਥਿਤ ਵਿਅਕਤੀ ਨੂੰ ਦੋਸ਼ੀ ਠਹਿਰਾਇਆ

ਗੈਂਗਸਟਰਾਂ ‘ਤੇ ਵਾਰ ਦਾ 82ਵਾਂ ਦਿਨ: ਪੰਜਾਬ ਪੁਲਿਸ ਵੱਲੋਂ 522 ਥਾਵਾਂ ‘ਤੇ ਛਾਪੇਮਾਰੀ; 225 ਗ੍ਰਿਫ਼ਤਾਰ

ਵਿਜੀਲੈਂਸ ਬਿਊਰੋ ਵੱਲੋਂ 3 ਲੱਖ ਰੁਪਏ ਰਿਸ਼ਵਤ ਲੈਂਦਾ ਰੈਂਟ ਕੁਲੈਕਟਰ ਰੰਗੇ ਹੱਥੀਂ ਕਾਬੂ

ਸੈਕਟਰ 26 ਚੰਡੀਗੜ੍ਹ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਗੈਂਗਸਟਰ ਦੀ ਗੋਲੀ ਮਾਰ ਕੇ ਹੱਤਿਆ

50,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਡੀ.ਡੀ.ਪੀ.ਓ. ਦੀ ਰੀਡਰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

ਗੈਂਗਸਟਰ ਮਾਡਿਊਲ ਦੇ ਤਿੰਨ ਕਾਰਕੁਨ ਦੋ ਅਤਿ-ਆਧੁਨਿਕ ਪਿਸਤੌਲ ਸਮੇਤ ਕਾਬੂ

ਕਪੂਰਥਲਾ ਵਿੱਚ ਵਿਧਾਇਕ ਦੇ ਘਰ ਨੇੜੇ ਔਰਤ ਨੂੰ ਗੋਲੀ ਮਾਰੀ ਗਈ; ਪੁਲਿਸ ਨੇ ਮੁਲਜ਼ਮ ਦੀ ਭਾਲ ਸ਼ੁਰੂ ਕੀਤੀ

ਗਾਇਕ ਹਸਨ ਮਾਣਕ ਨੂੰ ਐਨਆਰਆਈ ਧੋਖਾਧੜੀ ਅਤੇ ਹਮਲੇ ਦੇ ਮਾਮਲੇ ਵਿੱਚ ਨਿਆਂਇਕ ਰਿਮਾਂਡ ’ਤੇ ਭੇਜਿਆ ਗਿਆ