Friday, October 16, 2026
ਤਾਜਾ ਖਬਰਾਂ
• ਨੇਹਾ ਸ਼ੋਰੀ ਤੋਂ ਪਰਵਿੰਦਰ ਝੋਟਾ ਤੱਕ: ਕਤਲਾਂ ਨੇ ਪੰਜਾਬ ਦੇ ਕਥਿਤ ਡਰੱਗ-ਪੁਲਿਸ ਗਠਜੋੜ 'ਤੇ ਸਵਾਲ ਉਠਾਏ • ਝੋਟਾ ਕਤਲ: ਅਪਰਾਧ ਸਥਾਨ ਨੂੰ ਢਾਹੁਣ ਨਾਲ ਪਰਦਾ ਪਾਉਣ ਦੇ ਦੋਸ਼ ਲੱਗੇ, ਮਾਨ ਸਰਕਾਰ ਅਤੇ ਪੁਲਿਸ ਜਾਂਚ ਦੇ ਘੇਰੇ ਵਿੱਚ  • ਝੋਟਾ ਕਤਲ ਮਾਮਲੇ 'ਤੇ 15 ਅਕਤੂਬਰ ਨੂੰ ਪੰਜਾਬ ਬੰਦ ਨੂੰ ਕਿਸਾਨ ਯੂਨੀਅਨਾਂ, ਸ਼੍ਰੋਮਣੀ ਕਮੇਟੀ, ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਦਾ ਸਮਰਥਨ ਪ੍ਰਾਪਤ  • ਸੰਤ ਸੀਚੇਵਾਲ ਨੇ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਨੂੰ ਮੰਦਭਾਗਾ ਦੱਸਿਆ, ਪੰਜਾਬ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਰਸਤਿਆਂ 'ਤੇ ਸਵਾਲ ਉਠਾਏ • ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਅੰਮ੍ਰਿਤਸਰ ਅਤੇ ਬਠਿੰਡਾ ਵਿੱਚ 78 ਕਰੋੜ ਰੁਪਏ ਦੀ ਜ਼ਮੀਨ ਖਰੀਦੇ ਜਾਣ 'ਤੇ ਈਡੀ ਨੇ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ • ਗੈਂਗਸਟਰਾਂ ਨਾਲ ਸਬੰਧ ਰੱਖਣ ਵਾਲੇ ਅੰਮ੍ਰਿਤਸਰ ਦੇ ਦੋ ਨੌਜਵਾਨ ਜ਼ਖਮੀ, ਪੰਚਕੂਲਾ ਪੁਲਿਸ ਨਾਲ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ

Crime-Justice

ਪਟਿਆਲਾ ਪੁਲਿਸ ਵੱਲੋਂ ਪਾਤੜਾਂ ਕਾਰ ਖੋਹ ਮਾਮਲਾ ਹੱਲ

IANS | August 05, 2021 03:01 PM

ਪਟਿਆਲਾ:ਐਸ.ਐਸ.ਪੀ. ਪਟਿਆਲਾ ਡਾ. ਸੰਦੀਪ ਕੁਮਾਰ ਗਰਗ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜੂਨ ਮਹੀਨੇ 'ਚ ਪਾਤੜਾਂ ਕਾਰ ਬਜ਼ਾਰ ਤੋਂ ਖੋਹ ਕੀਤੀ ਗਈ ਵਰਨਾ ਕਾਰ ਬਰਾਮਦ ਕਰ ਲਈ ਗਈ ਹੈ ਅਤੇ ਕਾਰ ਚੋਰੀ ਦੇ ਗਿਰੋਹ 'ਚ ਸ਼ਾਮਲ ਦੋ ਕਥਿਤ ਦੋਸ਼ੀਆਂ ਨੂੰ ਵੀ ਪਟਿਆਲਾ ਪੁਲਿਸ ਨੇ ਗ੍ਰਿਫ਼ਤਾਰ ਕਰਨ 'ਚ ਕਾਮਯਾਬੀ ਹਾਸਲ ਕੀਤੀ ਹੈ।
ਇਸ ਸਬੰਧੀ ਵਿਸਥਾਰਪੂਰਵਕ ਜਾਣਥਾਰੀ ਦਿੰਦਿਆ ਡਾ. ਸੰਦੀਪ ਗਰਗ ਨੇ ਦੱਸਿਆ ਕਿ ਐਸ.ਪੀ. (ਇੰਨਵੈਸਟੀਗੇਸ਼ਨ) ਡਾ. ਮਹਿਤਾਬ ਸਿੰਘ ਤੇ ਐਸ.ਪੀ ਟਰੈਫ਼ਿਕ ਪਲਵਿੰਦਰ ਸਿੰਘ ਚੀਮਾ ਦੀ ਅਗਵਾਈ 'ਚ ਇੰਚਾਰਜ ਸੀ.ਟੀ ਵਿੰਗ ਇੰਸਪੈਕਟਰ ਸਮਿੰਦਰ ਸਿੰਘ ਵੱਲੋਂ ਵਰਨਾ ਕਾਰ ਸਮੇਤ ਲਵਪ੍ਰੀਤ ਸਿੰਘ ਉਰਫ਼ ਲਵ ਵਾਸੀ ਜ਼ਿਲ੍ਹਾ ਤਰਨਤਾਰਨ ਤੇ ਸੁਖਰਾਜ ਸਿੰਘ ਵਾਸੀ ਜ਼ਿਲ੍ਹਾ ਤਰਨਤਾਰਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਡਾ. ਗਰਗ ਨੇ ਅੱਗੇ ਦੱਸਿਆ ਕਿ ਮਿਤੀ 23 ਜੂਨ 2021 ਨੂੰ ਕੁੱਝ ਸਮਾਜ ਵਿਰੋਧੀ ਅਨਸਰਾਂ ਵੱਲੋਂ ਵਰਨਾ ਕਾਰ ਦੀ ਟਰਾਈ ਲੈਣ ਦੇ ਬਹਾਨੇ ਨੌਕਰ ਸਮੇਤ ਵਰਨਾ ਕਾਰ ਨੂੰ ਪਾਤੜਾਂ ਤੋਂ ਦਿੜ੍ਹਬਾ ਰੋਡ 'ਤੇ ਲੈ ਗਏ ਸਨ ਅਤੇ ਫਿਰ ਨੌਕਰ ਨੂੰ ਡਰਾ ਧਮਕਾ ਕੇ ਕਾਰ ਨੂੰ ਭਜਾ ਕੇ ਲੈ ਗਏ ਅਤੇ ਥੋੜ੍ਹੀ ਦੂਰ ਸੰਗਰੂਰ ਦੇ ਏਰੀਆ ਵਿੱਚ ਅੱਗੇ ਜਾਕੇ ਨੌਕਰ ਨੂੰ ਗੱਡੀ ਵਿੱਚੋਂ ਧੱਕਾ ਦੇ ਕੇ ਸੁੱਟ ਦਿੱਤਾ। ਜਿਸ ਸਬੰਧੀ ਮੁਕੱਦਮਾ ਨੰ 271 ਅ/ਧ 395, 411, 489 ਮਿਤੀ 23-06-2021 ਥਾਣਾ ਪਾਤੜਾਂ ਵਿਖੇ ਦਰਜ ਕੀਤਾ ਗਿਆ ਸੀ। ਜੋ ਇਸ ਮੁਕੱਦਮਾ ਦੀ ਤਫ਼ਤੀਸ਼ ਸਬੰਧੀ ਇੰਸਪੈਕਟਰ ਸਮਿੰਦਰ ਸਿੰਘ, ਇੰਚਾਰਜ ਸੀ.ਟੀ.ਵਿੰਗ ਪਟਿਆਲਾ, ਏ.ਐਸ.ਆਈ ਜਗਦੀਪ ਸਿੰਘ, ਏ.ਐਸ.ਆਈ ਪ੍ਰਗਟ ਕੁਮਾਰ, ਹੌਲਦਾਰ ਅਵਤਾਰ ਸਿੰਘ ਹੋਰਾਂ ਨੇ ਕਾਫ਼ੀ ਮਿਹਨਤ ਕੀਤੀ ਅਤੇ ਇਸ ਕੇਸ ਨੂੰ ਟਰੇਸ ਕਰਨ ਵਿੱਚ ਸਫਲਤਾ ਪ੍ਰਾਪਤ ਕਰ ਲਈ ਹੈ।
ਉਨ੍ਹਾਂ ਦੱਸਿਆ ਕਿ ਇਸ ਗਿਰੋਹ ਦੇ ਮੈਂਬਰ ਲਵਪ੍ਰੀਤ ਸਿੰਘ ਉਰਫ਼ ਲਵ 'ਤੇ ਪਹਿਲਾਂ ਵੀ ਐਨ.ਡੀ.ਪੀ.ਐਸ. ਐਕਟ ਦੇ ਮੁਕੱਦਮੇ ਦਰਜ ਰਜਿਸਟਰ ਹਨ। ਜੋ ਖੋਹੀ ਗਈ ਵਰਨਾ ਕਾਰ ਦੀ ਬਰਾਮਦਗੀ ਤੋਂ ਬਿਨਾ ਇਹਨਾਂ ਪਾਸੋਂ ਇੱਕ ਆਈ-20 ਗੱਡੀ ਜਿਸ ਦੀ ਵਰਤੋਂ ਇਹਨਾਂ ਨੇ ਪਾਤੜਾਂ ਤੋਂ ਵਰਨਾ ਕਾਰ ਦੀ ਖੋਹ ਨੂੰ ਅੰਜਾਮ ਦੇਣ ਲਈ ਕੀਤੀ ਸੀ, ਵੀ ਬਰਾਮਦ ਕਰ ਲਈ ਗਈ ਹੈ। ਇਸੇ ਹੀ ਗਿਰੋਹ ਦੇ ਹੋਰ ਮੈਂਬਰਾਂ ਵੱਲੋਂ ਥੋੜ੍ਹੇ ਦਿਨ ਪਹਿਲਾਂ ਮੋਗਾ ਕਾਰ ਬਜ਼ਾਰ ਵਿੱਚੋਂ ਸਵੀਫਟ ਕਾਰ ਦੀ ਖੋਹ ਕੀਤੀ ਗਈ ਸੀ, ਜੋ ਇਸ ਖੋਹ ਦੇ ਵਿੱਚ ਵਰਤੀ ਗਈ ਇੱਕ ਇਨੋਵਾ ਗੱਡੀ ਵੀ ਪਟਿਆਲਾ ਪੁਲਿਸ ਨੇ ਬਰਾਮਦ ਕੀਤੀ ਹੈ।
ਜੋ ਇਸ ਗਿਰੋਹ ਦੇ ਹੋਰ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਵੀ ਪਟਿਆਲਾ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਇਹਨਾਂ ਦੋਸ਼ੀਆਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਹੋਰ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਮੁਕੱਦਮਾ ਦੀ ਡੂੰਘਾਈ ਨਾਲ ਤਫ਼ਤੀਸ਼ ਕੀਤੀ ਜਾਵੇਗੀ।

Have something to say? Post your comment

google.com, pub-6021921192250288, DIRECT, f08c47fec0942fa0

Crime-Justice

ਸੋਸ਼ਲ ਮੀਡੀਆ ਇਨਫਲੂਐਂਸਰ ਮੈਡ ਸੰਧੂ ਦੀ ਗੋਲੀਆਂ ਮਾਰ ਕੇ ਹੱਤਿਆ

ਸਰਹੱਦ ਪਾਰਲੀ ਨਸ਼ਾ ਤਸਕਰੀ ਖ਼ਿਲਾਫ਼ ਤੀਜੀ ਵੱਡੀ ਸਫ਼ਲਤਾ: 17 ਕਿਲੋ ਹੋਰ ਹੈਰੋਇਨ ਬਰਾਮਦ; ਤਿੰਨ ਕਾਬੂ

ਅੰਮ੍ਰਿਤਸਰ ਵਿੱਚ 10 ਕਿਲੋ ਹੋਰ ਹੈਰੋਇਨ ਬਰਾਮਦ; ਮੁੱਖ ਕਾਰਕੁਨ ਗ੍ਰਿਫਤਾਰ

ਚੰਡੀਗੜ੍ਹ ਅਦਾਲਤ ਨੇ ਨਾਈਜੀਰੀਅਨ ਵਿਅਕਤੀ ਦੀ ਜ਼ਮਾਨਤ ਪਟੀਸ਼ਨ ਕੀਤੀ ਰੱਦ, ਪੜ੍ਹੋ ਕੀ ਹੈ ਮਾਮਲਾ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 'ਆਪ' ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੂੰ ਨਿਯਮਤ ਜ਼ਮਾਨਤ ਦਿੱਤੀ

ਪੰਜਾਬ: ਗਾਇਕਾ ਦੀ ਲਾਸ਼ ਨਹਿਰ ਵਿੱਚੋਂ ਮਿਲੀ; ਪਰਿਵਾਰ ਨੇ ਕੈਨੇਡਾ ਸਥਿਤ ਵਿਅਕਤੀ ਨੂੰ ਦੋਸ਼ੀ ਠਹਿਰਾਇਆ

ਗੈਂਗਸਟਰਾਂ ‘ਤੇ ਵਾਰ ਦਾ 82ਵਾਂ ਦਿਨ: ਪੰਜਾਬ ਪੁਲਿਸ ਵੱਲੋਂ 522 ਥਾਵਾਂ ‘ਤੇ ਛਾਪੇਮਾਰੀ; 225 ਗ੍ਰਿਫ਼ਤਾਰ

ਵਿਜੀਲੈਂਸ ਬਿਊਰੋ ਵੱਲੋਂ 3 ਲੱਖ ਰੁਪਏ ਰਿਸ਼ਵਤ ਲੈਂਦਾ ਰੈਂਟ ਕੁਲੈਕਟਰ ਰੰਗੇ ਹੱਥੀਂ ਕਾਬੂ

ਸੈਕਟਰ 26 ਚੰਡੀਗੜ੍ਹ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਗੈਂਗਸਟਰ ਦੀ ਗੋਲੀ ਮਾਰ ਕੇ ਹੱਤਿਆ

50,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਡੀ.ਡੀ.ਪੀ.ਓ. ਦੀ ਰੀਡਰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ