Wednesday, December 08, 2021

Crime-Justice

ਪਟਿਆਲਾ ਪੁਲਿਸ ਵੱਲੋਂ ਪਟਿਅਲਾ ਸਮਾਣਾ ਰੋਡ ਨੇੜੇ ਪਿੰਡ ਕਕਰਾਲਾ ਪਾਸੋ ਲੋਹੇ ਦੇ ਟਰੱਕ ਖੋਹਣ ਵਾਲਾ ਗਿਰੋਹ ਗ੍ਰਿਫਤਾਰ ਖੋਹੀ ਹੋਈਆ ਟਰੱਕ ਸਮੇਤ,ਲੋਹਾ 9 ਦੋਸੀ ਕਾਬੂ

PUNJAB NEWS EXPRESS | September 23, 2021 09:57 PM

ਸੰਦੀਪ ਕੁਮਾਰ ਗਰਗ ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਉਸ ਵਕਤ ਵੱਡੀ ਕਾਮਯਾਬੀ ਮਿਲੀ ਜਦੋ ਸ੍ਰੀ (ਡਾ:) ਮਹਿਤਾਬ ਸਿੰਘ ਕਪਤਾਨ ਪੁਲਿਸ ਇੰਨਵੈਸਟੀਗੇਸਨ ਪਟਿਆਲਾ ਅਤੇ ਸ੍ਰੀ ਕ੍ਰਿਸ਼ਨ ਕੁਮਾਰ ਪਾਂਥੇ, ਉਪ ਕਪਤਾਨ ਪੁਲਿਸ (ਸ਼ਪੈਸਲ ਕਰਾਇਮ, ਇੰਟੈਲੀਜੈਸ਼) ਪਟਿਆਲਾ, ਉਪ ਕਪਤਾਨ ਪੁਲਿਸ ਇੰਨਵੈਸਟੀਗੇਸਨ ਪਟਿਆਲਾ ਮੋਹਿਤ ਅਗਰਵਾਲ, DSP ਜਸਵਿੰਦਰ ਸਿੰਘ ਚਹਿਲ ਸਰਕਲ ਸਮਾਣਾ, DSP (R) ਸੁਖਮਿੰਦਰ ਸਿੰਘ ਚੋਹਾਨ ਦੀ ਅਗਵਾਈ ਵਿੱਚ DSP/SHO ਨੇਹਾ ਅਗਰਵਾਲ ਥਾਣਾ ਪਸਿਆਣਾ, ਇੰਸਪੈਕਟਰ ਰਾਹੁਲ ਕੌਸ਼ਲ ਇੰਚਾਰਜ ਸੀ.ਟੀ.ਵਿੰਗ ਪਟਿਆਲਾ ਅਤੇ ਮੁੱਖ ਅਫਸਰ ਥਾਣਾ ਸਦਰ ਪਟਿਆਲਾ SI ਸੁਖਦੇਵ ਸਿੰਘ ਦੀਆ ਟੀਮਾਂ ਬਣਾਇਆ ਗਿਆ ਜੋ ਟੈਕਨੀਕਲ ਅਨੈਲਸ਼ੀਜ ਦੇ ਅਧਾਰ ਪਰ ਡੂੰਘਾਈ ਨਾਲ ਵੱਖ-ਵੱਖ ਤੱਥਾ ਦੇ ਅਧਾਰ ਤੇ ਤਫਤੀਸ ਕਰਕੇ ਖੋਹਿਆ ਹੋਇਆ ਟਰੱਕ ਬ੍ਰਾਮਦ ਕਰ ਲਈ ਗਈ ਹੈ।

ਇਸ ਗਿਰੋਹ ਵਿੱਚ ਸਾਮਲ 11 ਕਥਿਤ ਦੋਸ਼ੀਆਨ ਵਿਚੋ 9 ਦੋਸੀਆਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ 1) ਬਿੱਲੂ ਰਾਮ ਉਰਫ ਬਿੱਲੂ ਪੁੱਤਰ ਚੁੰਨੀ ਲਾਲ ਵਾਸੀ ਨੇੜੇ ਸਰਕਾਰੀ ਸਕੂਲ ਪਿੰਡ ਜਾਗੋ ਥਾਣਾ ਮੂਲਾਪੁਰ ਜਿਲਾ ਫਤਿਹਗੜ ਸਾਹਿਬ 2) ਬੱਬੂ ਖਾਨ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਬੱਗਿਆ ਪੱਤੀ ਨਸਤਰਫਰ ਥਾਣਾ ਨਕਾਸਾ ਜਿਲਾ ਮੁਰਾਦਾਬਾਦ (U.P), ਹਾਲ ਅਬਾਦ ਕਿਰਾਏਦਾਰ ਪਿਆਰਾ ਸਿੰਗ ਵਾਸੀ ਬਾਬਾ ਬੀਰ ਸਿੰਘ ਧੀਰ ਸਿੰਘ ਕਲੋਨੀ ਲੱਕੜ ਮੰਡੀ ਪਟਿਆਲਾ 3) ਅਬਦੁਲ ਉਰਫ ਅਦੁੱਲ ਪੁੱਤਰ ਸ਼ਾਖੀਰ ਹੁਸੈਨ ਵਾਸੀ ਪਿੰਡ ਸੁੰਦਰਪੁਰ ਚਾਊਪੁਰਾ ਤਹਿ: ਕਾਠ ਜਿਲਾ ਮੁਰਾਦਾਬਾਦ, ਹਾਲ ਅਬਾਦ ਸਨੋਰ ਰੋਡ ਦਾਣਾ ਮੰਡੀ ਨੇੜੇ ਗਾਊਸਾਲਾ ਪਟਿਆਲਾ 4) ਡਾਕਟਰ ਦਵਿੰਦਰ ਸਿੰਘ ਪੁੱਤਰ ਰਤਨ ਸਿੰਘ ਵਾਸੀ ਮਕਾਨ ਨੰਬਰ 70 ਵਾਰਡ ਨੰਬਰ 8, ਪਠਾਣਾ ਵਾਲਾ ਮੁਹੱਲਾ ਸਨੋਰ ਥਾਣਾ ਸਨੋਰ ਜਿਲਾ ਪਟਿਆਲਾ 5) ਸੁਖਵਿੰਦਰ ਸਿੰਘ ਉਰਫ ਸਿੰਦਰ ਪੁੱਤਰ ਲਾਲ, ਮਕਾਨ ਨੰ 18 ਵਾਰਡ ਨੰ.1 ਕਸਾਬੀਆ ਮੁਹੱਲਾ ਸਨੋਰ ਥਾਣਾ ਸਨੋਰ ਜਿਲਾ ਪਟਿਆਲਾ 6)ਗੁਲਜਾਰ ਅਲੀ ਪੁੱਤਰ ਜੁਲਫੀਕਾਰ ਵਾਸੀ ਪਿੰਡ ਪੋਰਾਰੇ ਥਾਣਾ ਆਦਮਪੁਰ ਜਿਲਾ ਅਮਰੋਇਆ (U.P) ਹਾਲ ਅਬਾਦ ਕਾਲੂ ਦੇ ਪਲਾਂਟ ਵਿਚ ਝੂੱਗੀ ਪਾਈ ਹੋੋਈ ਹੈ ਨੇੜੇ ਸਬਜੀ ਮੰਡੀ ਸਨੋਰ ਰੋਡ ਪਟਿਆਲਾ ।7)ਰਾਜਪਾਲ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਜਾਗੋ ਚਨਾਰਥਲ ਬਸਤੀ ਥਾਣਾ ਮੂਲੇਪੁਰ ਜਿਲਾ ਫਤਿਹਗੜ ਸਾਹਿਬ । 8) ਫੈਜਲ ਪੁੱਤਰ ਸਿਦਲ ਸਾਹ ਵਾਸੀ ਕਨੈਟਾ ਥਾਣਾ ਨਗਲੀ ਜਿਲਾ ਅਮਰੋਹਾ (ਉਤਰ ਪ੍ਰਦੇਸ) ਹਾਲ ਅਬਾਦ ਕਿਰਾਏਦਾਰ ਬਾਬਾ ਬੀਰ ਸਿੰਘ ਧੀਰ ਸਿੰਘ ਕਲੋਨੀ ਨੇੜੇ ਦਰਗਾਹ ਉਪਰ ਰੋੜੀ ਕੁੱਟ ਮੁਹੱਲਾ , ਸਨੋਰੀ ਅੱਡਾ ਪਟਿਆਲਾ 9) ਰਵੀ ਕੁਮਾਰ ਉਰਫ ਰਵੀ ਪੁੱਤਰ ਦਰਸਨ ਲਾਲ, ਕੌਮ ਬਾਜੀਗਰ, ਵਾਸੀ ਧਰਮਕੋਟ, ਥਾਣਾ ਸਨੋਰ, ਜਿਲ੍ਹਾ ਪਟਿਆਲਾ ਨੂੰ ਮਿਤੀ 23-09-2021 ਨੂੰ ਜਿਲਾ ਪਟਿਆਲਾ ਤੋ ਵੱਖ- ਵੱਖਰੀ ਜਗ੍ਹਾਂ ਤੋਂ ਹਸਬ ਜਾਬਤਾ ਗ੍ਰਿਫਤਾਰ ਕਰ ਲਿਆ ਗਿਆ ਹੈ।
ਡਾ.ਗਰਗ ਜੀ ਨੇ ਅੱਗੇ ਦੱਸਿਆ ਕਿ ਮਿਤੀ 21-09-2021 ਨੂੰ ਸੁਰਿੰਦਰ ਪੁੱਤਰ ਰਾਮੇਸ ਕੁਮਾਰ ਵਾਸੀ ਵਾਰਡ ਨੰਬਰ 12 ਗਲੀ ਨੰਬਰ 12, ਨੇੜੇ SBI ਬੈਂਕ ਬੀਰਬਲ ਕਲੋਨੀ ਨਰਵਾਣਾ ਜੀਂਦ ਹਰਿਆਣਾ ਆਪਣੀ ਗੱਡੀ ਨੰਬਰ HR56 A7140 ਮਾਰਕਾ ਆਇਸ਼ਰ ਪਰ ਮੰਡੀ ਗੋਬਿੰਦਗੜ ਤੋ 16 ਟਨ ਸਰੀਆ ਅਤੇ ਪੱਤੀ ਲੋਹਾ ਲੋਡ ਕਰਕੇ ਉਚਾਣਾ ਮੰਡੀ ਜੀਂਦ ਹਰਿਆਣਾ ਨੂੰ ਪਟਿਆਲਾ ਸਮਾਣਾ ਰੋਡ ਨੇੜੇ ਪੈਟਰੋਲ ਪੰਪ ਬਾ ਹੱਦ ਪਿੰਡ ਕਕਰਾਲਾ ਪੁੱਜਾ ਸੀ ਤਾ ਦੋਸੀਆਨ ਵੱਲੋਂ ਗੱਡੀ ਇਨੋਵਾ ਨੰਬਰ PB 11 CL 7420 ਅਤੇ ਦੂਸਰੀ ਗੱਡੀ ਮਾਰਕਾ ਬੀਟ ਨੰਬਰ PB-35-B-9002 ਵਿਚ ਆ ਕੇ ਟਰੱਕ ਡਰਾਇਵਰ ਦੀ ਕੁੱਟ ਮਾਰ ਕਰਕੇ ਲੋਹੇ ਦੀਆ ਰਾੜਾ, ਸੂਆ ਅਤੇ ਗੰਨ ਪੁਆਇੰਟ ਦੀ ਮਦਦ ਨਾਲ ਉਸ ਦੇ ਕਬਜਾ ਵਿਚੋ ਉਕਤ ਟਰੱਕ ਨੰਬਰੀ ਸਮੇਤ ਲੋਹਾ ਖੋਹ ਕਰ ਲਿਆ ਸੀ ਜਿਸ ਪਰ ਮੁੱਕਦਮਾ ਨੰ 207 ਮਿਤੀ 22.09.2021 ਅ/ਧ 324, 307, 395 IPC, 25 A.Act ਥਾਣਾ ਪਸਿਆਣਾ ਵਿਖੇ ਦਰਜ ਕੀਤਾ ਗਿਆ ਸੀ। ਜੋ ਇਸ ਮੁੱਕਦਮਾ ਦੀ ਤਫਤੀਸ਼ ਕਰਨ ਉਪਰੰਤ ਇਸ ਕੇਸ ਨੂੰ ਟਰੇਸ ਕਰਨ ਵਿੱਚ ਸਫਲਤਾ ਪ੍ਰਾਪਤ ਕਰ ਲਈ ਹੈ।
ਇਸ ਸਬੰਧੀ ਡਾ: ਗਰਗ ਜੀ ਨੇ ਅੱਗੇ ਦੱਸਿਆ ਕਿ ਇਸ ਗਿਰੋਹ ਦਾ ਮੁੱਖੀ ਰਮੇਸ ਕੁਮਾਰ ਉਰਫ ਮੈਸੀ ਪੁੱਤਰ ਇੰਦਰ ਰਾਮ ਵਾਸੀ ਧਰਮਕੋਟ ਥਾਣਾ ਸਨੋਰ ਜਿਸ ਪਰ ਪਹਿਲਾ ਵੀ ਮੁੱਕਦਮਾ ਨੰਬਰ 79/21 ਅ/ਧ 379, 328, 34 IPC ਥਾਣਾ ਪਸਿਆਣਾ ਟਰੱਕ ਚੋਰੀ ਦਾ ਦਰਜ ਹੈ ।ਜਿਸ ਨੂੰ ਗ੍ਰਿਫਤਾਰ ਕਰਨ ਲਈ ਪਟਿਆਲਾ ਪੁਲਿਸ ਵੱਲੋ ਰੇਡਾਂ ਕੀਤੀਆ ਜਾ ਰਹੀਆ ਹਨ । ਗ੍ਰਿਫਤਾਰ ਦੋਸੀਆਨ ਨੂੰ ਪੇਸ਼ ਅਦਾਲਤ ਕਰਕੇ ਹੋਰ ਡੂੰਘਾਈ ਨਾਲ ਤਫਤੀਸ ਕੀਤੀ ਜਾਵੇਗੀ ।

Have something to say? Post your comment

Crime-Justice

ਪੰਜਾਬ ਪੁਲਿਸ ਨੇ ਗੁਰਦਾਸਪੁਰ ਤੋਂ ਟਿਫਿਨ ਬੰਬ ਤੇ 4 ਹੱਥ ਗੋਲੇ ਕੀਤੇ ਬਰਾਮਦ

ਪਟਿਆਲਾ ਪੁਲਿਸ ਵੱਲੋਂ ਚੋਰੀਆਂ ਕਰਨ ਵਾਲੇ 02 ਵਿਅਕਤੀ ਗ੍ਰਿਫ਼ਤਾਰ

ਔਰਤ ਦੇ ਕਤਲ ਦਾ ਦੋਸ਼ੀ ਮਹਿਜ ਕੁੱਝ ਹੀ ਘੰਟਿਆ ਵਿੱਚ ਪੁਲਿਸ ਵੱਲੋਂ ਕੀਤਾ ਗਿਆ ਗ੍ਰਿਫਤਾਰ’’

07 ਕਿਲੋ ਡੋਡੇ ਚੂਰਾ ਪੋਸਤ ਸਮੇਤ ਅਰੋਪੀ ਗ੍ਰਿਫਤਾਰ:ਥਾਣਾ ਮੁੱਖੀ

ਪਟਿਆਲਾ ਪੁਲਿਸ ਵੱਲੋਂ ਘਰਾਂ ਚੋਂ ਚੋਰੀਆਂ ਤੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ 4 ਮੈਂਬਰ ਕਾਬੂ-ਭੁੱਲਰ

ਪੰਜਾਬ ਪੁਲੀਸ ਵਲੋਂ ਕਰਤਾਰਪੁਰ ਤੋਂ 55 ਕਿਲੋ ਅਫੀਮ ਬਰਾਮਦ; ਇੱਕ ਗਿ੍ਰਫਤਾਰ

- "ਇਹ ਇੱਕ ਨਾ ਖਤਮ ਹੋਣ ਵਾਲੀ ਕਹਾਣੀ ਨਹੀਂ ਹੋ ਸਕਦੀ ... ਇਸ ਭਾਵਨਾ ਨੂੰ ਦੂਰ ਕਰੋ ਕਿ ਤੁਸੀਂ ਆਪਣੇ ਪੈਰ ਘਸੀਟ ਰਹੇ ਹੋ", ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਸਰਕਾਰ ਨੂੰ ਕਿਹਾ

ਫਾਜ਼ਿਲਕਾ ਵਿੱਚ ਭਾਰਤ-ਪਾਕਿ ਸਰਹੱਦ ‘ਤੇ ਬਰਾਮਦ ਹੋਈ 42 ਕਰੋੜ ਰੁਪਏ ਤੋਂ ਵੱਧ ਕੀਮਤ ਦੀ 8.5 ਕਿੱਲੋ ਹੈਰੋਇਨ; ਇੱਕ ਗਿ੍ਰਫਤਾਰ

ਵਿਜੀਲੈਂਸ ਨੇ 30,000 ਰੁਪਏ ਦੀ ਰਿਸ਼ਵਤ ਲੈਂਦਾ ਏ.ਐਸ.ਆਈ. ਰੰਗੇ ਹੱਥੀਂ ਦਬੋਚਿਆ

17 ਕਿੱਲੋ ਹੈਰੋਇਨ ਬਰਮਾਦਗੀ ਮਾਮਲਾ: ਪੰਜਾਬ ਪੁਲਿਸ ਦੇ ਨਿਰੰਤਰ ਯਤਨਾਂ ਸਦਕਾ ਜੰਮੂ ਤੇ ਕਸ਼ਮੀਰ ਅਧਾਰਤ ਨਸ਼ਾ ਤਸਕਰਾਂ ਕੋਲੋਂ 21 ਕਿੱਲੋ ਹੈਰੋਇਨ ਅਤੇ 1.9 ਕਰੋੜ ਰੁਪਏ ਦੀ ਡਰੱਗ ਮਨੀ ਬਰਾਮਦ