Thursday, September 17, 2026
ਤਾਜਾ ਖਬਰਾਂ
ਗੁਲਜਾਰ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਤਰਨ ਚੁੱਗ, ਇਨਸਾਫ ਲਈ ਹਰ ਸੰਭਵ ਮਦਦ ਦਾ ਦਿੱਤਾ ਭਰੋਸਾ‘ਮੇਰਾ ਪਟਿਆਲਾ ਮੈਂ ਹੀ ਸਵਾਰਾਂ’ ਦੀ ਪਹਿਲੀ ਵਰ੍ਹੇਗੰਢ ਮੌਕੇ ਲੀਲਾ ਭਵਨ ਚੌਕ ਵਿਖੇ ਜਾਗਰੂਕਤਾ ਮੁਹਿੰਮਪੰਜਾਬ ਸਰਕਾਰ ਨੇ ਬੇਅਦਬੀ ਕਾਨੂੰਨ ਨੂੰ ਲੈ ਕੇ 7 ਮੈਂਬਰੀ ਤਾਲਮੇਲ ਕਮੇਟੀ ਦਾ ਕੀਤਾ ਗਠਨਕਾਮਰੇਡ ਗੁਰਦੇਵ ਸਿੰਘ, ਬਜ਼ੁਰਗ ਮਾਰਕਸਵਾਦੀ-ਲੈਨਿਨਵਾਦੀ ਅਤੇ ਨਸਲਵਾਦ ਵਿਰੋਧੀ ਕਾਰਕੁਨ, ਦਾ 85 ਸਾਲ ਦੀ ਉਮਰ ਵਿੱਚ ਬਰੈਂਪਟਨ ਵਿੱਚ ਦੇਹਾਂਤ ਹੋ ਗਿਆਲੁਧਿਆਣਾ ਵਿੱਚ ਗੋਲੀਬਾਰੀ ਦੀ ਵੱਡੀ ਸਾਜ਼ਿਸ਼ ਨਾਕਾਮ; ਜਵਾਬੀ ਕਾਰਵਾਈ 'ਚ ਡੋਨੀ ਬੱਲ ਗਿਰੋਹ ਦੇ ਦੋ ਹਥਿਆਰਬੰਦ ਹਮਲਾਵਰ ਢੇਰ*ਚੰਡੀਗੜ੍ਹ ਦਾ ਐਪ-ਕੈਬ ਸੰਕਟ: ਉਬੇਰ, ਓਲਾ, ਇਨਡਰਾਈਵ ਅਤੇ ਰੈਪਿਡੋ ਮੁਅੱਤਲ, ਯਾਤਰੀ ਅਤੇ ਡਰਾਈਵਰ ਚਿੰਤਾ ਵਿੱਚ ਹਨ

National

ਝੀਰਮ ਘਾਟੀ ਕਤਲੇਆਮ ਮਾਮਲੇ ’ਚ 10 ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ, 13 ਸਾਲ ਬਾਅਦ ਆਇਆ ਫੈਸਲਾ

ਪੰਜਾਬ ਨਿਊਜ਼ ਐਕਸਪ੍ਰੈੱਸ | September 17, 2026 03:42 PM

- ਦੋ ਔਰਤਾਂ ਵੀ ਸ਼ਾਮਲ
- 2013 ’ਚ ਨਕਸਲੀ ਹਮਲੇ ਦੌਰਾਨ ਕਾਂਗਰਸ ਆਗੂਆਂ ਸਮੇਤ 29 ਲੋਕਾਂ ਦੀ ਹੋਈ ਸੀ ਮੌਤ

ਜਗਦਲਪੁਰ: ਛੱਤੀਸਗੜ੍ਹ ਦੇ ਚਰਚਿਤ ਝੀਰਮ ਘਾਟੀ ਕਤਲੇਆਮ ਮਾਮਲੇ ਵਿੱਚ 13 ਸਾਲ ਬਾਅਦ ਅਦਾਲਤ ਨੇ ਵੱਡਾ ਫੈਸਲਾ ਸੁਣਾਇਆ ਹੈ। ਜਗਦਲਪੁਰ ਦੀ NIA ਅਦਾਲਤ ਨੇ 10 ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਇਨ੍ਹਾਂ ਵਿੱਚ ਦੋ ਔਰਤਾਂ ਵੀ ਸ਼ਾਮਲ ਹਨ। ਇਸ ਤੋਂ ਪਹਿਲਾਂ 5 ਸਤੰਬਰ ਨੂੰ ਵਿਸ਼ੇਸ਼ ਜੱਜ ਅਭੈ ਸਿੰਘ ਰਾਜਪੂਤ ਦੀ ਅਦਾਲਤ ਨੇ ਸਾਰੇ 10 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਅਦਾਲਤ ਨੇ 101 ਗਵਾਹਾਂ ਦੇ ਬਿਆਨਾਂ, NIA ਵੱਲੋਂ ਪੇਸ਼ ਕੀਤੇ ਸਬੂਤਾਂ ਅਤੇ ਹੋਰ ਰਿਕਾਰਡ ਦੇ ਆਧਾਰ ’ਤੇ ਇਹ ਫੈਸਲਾ ਸੁਣਾਇਆ।

25 ਮਈ 2013 ਨੂੰ ਹੋਇਆ ਸੀ ਹਮਲਾ
25 ਮਈ 2013 ਨੂੰ ਦਰਭਾ ਘਾਟੀ ਦੇ ਝੀਰਮ ਵਿੱਚ ਕਾਂਗਰਸ ਦੀ ‘ਪਰਿਵਰਤਨ ਯਾਤਰਾ’ ਨੂੰ ਨਕਸਲੀਆਂ ਨੇ ਨਿਸ਼ਾਨਾ ਬਣਾਇਆ ਸੀ। ਹਮਲਾਵਰਾਂ ਨੇ ਯਾਤਰਾ ਵਿੱਚ ਸ਼ਾਮਲ ਆਗੂਆਂ ਅਤੇ ਹੋਰ ਲੋਕਾਂ ਨੂੰ ਘੇਰ ਕੇ ਗੋਲੀਬਾਰੀ ਕੀਤੀ ਸੀ। ਇਸ ਹਮਲੇ ਵਿੱਚ ਕਾਂਗਰਸ ਦੇ ਕਈ ਸੀਨੀਅਰ ਆਗੂਆਂ ਸਮੇਤ 29 ਲੋਕਾਂ ਦੀ ਮੌਤ ਹੋਈ ਸੀ। ਇਸ ਘਟਨਾ ਨੇ ਪੂਰੇ ਦੇਸ਼ ਵਿੱਚ ਹਲਚਲ ਮਚਾ ਦਿੱਤੀ ਸੀ।

ਇਨ੍ਹਾਂ 10 ਨੂੰ ਠਹਿਰਾਇਆ ਗਿਆ ਦੋਸ਼ੀ
ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਗਏ ਲੋਕਾਂ ਵਿੱਚ ਪ੍ਰਮਿਲਾ ਮੋਡਿਯਮ ਜੋਤੀ, ਚੈਤੂ ਲੇਕਾਮ, ਸੁਮਿਤਰਾ ਉਰਫ਼ ਸੁਮਿਤਰਾ ਪੁਨੇਮ ਮੋਡਿਯਮ, ਮੁੱਕਾ ਮੰਡਾਵੀ, ਕਵਾਸੀ ਕੋਸਾ, ਆਯਤਾ ਮਡਕਮ, ਮੜਕਮੀ ਦੇਵਾ, ਜੋਗਾ ਮੜਕਮੀ, ਬੰਜਾਮੀ ਸਨਾ ਅਤੇ ਮਹਾਦੇਵ ਸ਼ਾਮਲ ਹਨ। ਇਸਤਗਾਸਾ ਪੱਖ ਵੱਲੋਂ ਇਨ੍ਹਾਂ ਖ਼ਿਲਾਫ਼ ਹਮਲੇ ਵਿੱਚ ਸ਼ਾਮਲ ਹੋਣ, ਹਥਿਆਰ ਲੁੱਟਣ ਅਤੇ ਹਮਲੇ ਲਈ ਲੋਜਿਸਟਿਕ ਸਹਾਇਤਾ ਮੁਹੱਈਆ ਕਰਵਾਉਣ ਸਮੇਤ ਵੱਖ-ਵੱਖ ਭੂਮਿਕਾਵਾਂ ਦਾ ਜ਼ਿਕਰ ਕੀਤਾ ਗਿਆ ਸੀ। ਅਦਾਲਤ ਨੇ ਗਵਾਹੀਆਂ ਅਤੇ ਪੇਸ਼ ਕੀਤੇ ਸਬੂਤਾਂ ਦੇ ਆਧਾਰ ’ਤੇ ਇਨ੍ਹਾਂ ਨੂੰ ਦੋਸ਼ੀ ਮੰਨਿਆ।

ਬਚਾਅ ਪੱਖ ਵੱਲੋਂ ਹਾਈਕੋਰਟ ਜਾਣ ਦੀ ਤਿਆਰੀ
ਬਚਾਅ ਪੱਖ ਦੇ ਵਕੀਲ ਅਰਵਿੰਦ ਚੌਧਰੀ ਨੇ ਪਹਿਲਾਂ ਹੀ ਸੰਕੇਤ ਦਿੱਤਾ ਸੀ ਕਿ ਅਦਾਲਤ ਦੇ ਫੈਸਲੇ ਨੂੰ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਜਾਵੇਗੀ। 5 ਸਤੰਬਰ ਨੂੰ ਦੋਸ਼ ਤੈਅ ਹੋਣ ਤੋਂ ਬਾਅਦ ਉਨ੍ਹਾਂ ਕਿਹਾ ਸੀ ਕਿ ਫੈਸਲੇ ਦੀ ਕਾਪੀ ਮਿਲਣ ’ਤੇ ਪੂਰੇ ਜੱਜਮੈਂਟ ਦਾ ਅਧਿਐਨ ਕੀਤਾ ਜਾਵੇਗਾ ਅਤੇ ਇਸ ਤੋਂ ਬਾਅਦ ਹਾਈਕੋਰਟ ਵਿੱਚ ਅਪੀਲ ਦਾਇਰ ਕੀਤੀ ਜਾਵੇਗੀ।

Have something to say? Post your comment

google.com, pub-6021921192250288, DIRECT, f08c47fec0942fa0

National

ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਬਰਦਾਸ਼ਤ ਨਹੀਂ ਕਰੇਗਾ, ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਹੋਵੇਗੀ : ਐਨਐਚਆਰਸੀ ਸਪੈਸ਼ਲ ਮਾਨੀਟਰ ਬਾਲ ਕ੍ਰਿਸ਼ਨ ਗੋਇਲ

ਕੇਂਦਰੀ ਗ੍ਰਹਿ ਮੰਤਰਾਲੇ ਨੇ ਸ਼ਹਿਜ਼ਾਦ ਭੱਟੀ ਨੈੱਟਵਰਕ ਨੂੰ ਅੱਤਵਾਦੀ ਸੰਗਠਨ ਐਲਾਨਿਆ

ਮਲੇਸ਼ੀਆ ਦੇ ਪ੍ਰਧਾਨ ਮੰਤਰੀ ਵੱਲੋਂ ਰਾਹੁਲ ਗਾਂਧੀ ਨਾਲ ਮੁਲਾਕਾਤ, ਇਕੱਠੇ ਕੀਤਾ ਨਾਸ਼ਤਾ

BRICS ਦੇ ਸਾਂਝੇ ਬਿਆਨ ’ਚ ਪਹਿਲਗਾਮ ਹਮਲੇ ਦੀ ਨਿੰਦਾ, ਅੱਤਵਾਦੀ ਫੰਡਿੰਗ ਰੋਕਣ ’ਤੇ ਜ਼ੋਰ

ਅਮਰੀਕਾ-ਈਰਾਨ ਜੰਗ ਦਰਮਿਆਨ ਈਰਾਨੀ ਰਾਸ਼ਟਰਪਤੀ BRICS Summit ਲਈ ਪਹੁੰਚੇ ਭਾਰਤ

BRICS ਸੰਮੇਲਨ ’ਚ ਸ਼ੀ ਜਿਨਪਿੰਗ ਤੇ ਪੁਤਿਨ ਦੋਵੇਂ ਆਉਣਗੇ ਭਾਰਤ

ਦੁਨੀਆ ਦੇ ਨਵੇਂ ਨਕਸ਼ੇ ’ਤੇ ਭਾਰਤ ਨੇ ਜਤਾਇਆ ਵਿਰੋਧ

ਮੱਧ ਪ੍ਰਦੇਸ਼ ਜ਼ਹਿਰੀਲੀ ਸ਼ਰਾਬ ਕਾਂਡ, 3 ਆਬਕਾਰੀ ਅਫਸਰ ਸਸਪੈਂਡ: ਹੁਣ ਤੱਕ 11 ਮੌਤਾਂ

ਦਿੱਲੀ ’ਚ 5 ਮੰਜ਼ਿਲਾ ਇਮਾਰਤ ਡਿੱਗੀ, ਕਈ ਲੋਕ ਮਲਬੇ ਹੇਠਾਂ ਦੱਬੇ

ਜੀ ਗਰੁੱਪ ਦੇ ਸੰਸਥਾਪਕ ਸੁਭਾਸ਼ ਚੰਦਰਾ ਖ਼ਿਲਾਫ਼ FIR ਦਰਜ