ਬਿਹਾਰ, 15 ਅਪ੍ਰੈਲ: ਸਮਰਾਟ ਚੌਧਰੀ ਬਿਹਾਰ ਦੇ 24ਵੇਂ ਮੁੱਖ ਮੰਤਰੀ ਬਣੇ ਹਨ। ਉਨ੍ਹਾਂ ਨੂੰ ਰਾਜਪਾਲ ਸਈਦ ਅਤਾ ਹਸਨੈਨ ਨੇ ਸਵੇਰੇ 11 ਵਜੇ ਲੋਕ ਭਵਨ ਵਿਖੇ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ।
ਬਿਹਾਰ ਦੀ ਨਵੀਂ ਸਰਕਾਰ ਵਿੱਚ ਜੇਡੀਯੂ ਤੋਂ ਵਿਜੇ ਚੌਧਰੀ ਅਤੇ ਬਿਜੇਂਦਰ ਯਾਦਵ ਨੇ ਵੀ ਸਹੁੰ ਚੁੱਕੀ। ਦੋਵਾਂ ਨੂੰ ਉਪ ਮੁੱਖ ਮੰਤਰੀ ਨਿਯੁਕਤ ਕੀਤਾ ਗਿਆ ਹੈ। ਇਸ ਸਮਾਗਮ ਵਿੱਚ ਨਿਤੀਸ਼ ਕੁਮਾਰ ਮੌਜੂਦ ਸਨ। ਬਿਹਾਰ ਵਿੱਚ ਅਜੇ ਤੱਕ ਮੰਤਰੀ ਮੰਡਲ ਦਾ ਐਲਾਨ ਨਹੀਂ ਹੋਇਆ ਹੈ।