ਨਵੀਂ ਦਿੱਲੀ: ਭਾਰਤ ਸਰਕਾਰ ਨੇ ਇੰਗਲੈਂਡ ਤੋਂ ਆਉਣ ਵਾਲ਼ੀਆਂ ਸਾਰੀਆਂ ਹਵਾਈ ਉਡਾਣਾਂ ਉੱਤੇ 7, ਜਨਵਰੀ ਤਕ ਪਾਬੰਦੀ ਲਗਾ ਦਿੱਤੀ ਹੈ | ਸਰਕਾਰ ਨੇ ਇਹ ਫੈਸਲਾ ਇੰਗਲੈਂਡ ਵਿਚ ਫੇਲ ਰਹੇ ਕੋਰੋਨਾ ਵਾਇਰਸ ਦੇ ਨਵੇਂ ਰੂਪ ਕਾਰਣ ਲਾਗੈ ਹੈ | ਹੁਣ ਤਕ ਭਾਰਤ ਵਿਚ ਤੇਜੀ ਨਾਲ ਫੈਲਣ ਵਾਲੇ ਇਸ ਕੋਰੋਨਾ ਵਾਇਰਸ ਦੇ 20, ਕੇਸ ਸਾਹਮਣੇ ਆਏ ਹਨ |
ਕੇਂਦਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੂਰੀ ਨੇ ਕਿਹਾ ਹੈ ਕਿ ਪਹਿਲਾਂ ਇਹ ਪਾਬੰਦੀ 31, ਦਸੰਬਰ ਤਕ ਸੀ ਪਾਰ ਹੁਣ ਜਹਾਜਾਂ ਦੀ ਆਵਾਜਾਈ ਤੇ ਪਾਬੰਦੀ ਵਧਾਈ ਗਈ ਹੈ ਤਾ ਜੋ ਵਾਇਰਸ ਨੂੰ ਰੋਕਿਆ ਜਾ ਸਕੇ |
ਭਾਰਤ ਅਤੇ ਇੰਗਲੈਂਡ ਵਿਚਾਲੇ ਹਰ ਰੋਜ 60, ਉਡਾਣਾਂ ਚੱਲਦੀਆਂ ਜੋ ਇਸ ਸਮੇ ਬੰਦ ਹਨ |