Friday, April 26, 2024

National

ਆਲ ਇੰਡੀਆ ਜੱਟ ਮਹਾਂ ਸਭਾ ਵੱਲੋਂ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਅਤੇ ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਦੀ ਮੰਗ

PUNJAB NEWS EXPRESS | October 15, 2020 11:34 AM
ਚੰਡੀਗੜ੍ਹ :ਆਲ ਇੰਡੀਆ ਜੱਟ ਮਹਾਂ ਸਭਾ ਚੰਡੀਗੜ੍ਹ ਅਤੇ ਪੰਜਾਬ ਦੇ ਅਹੁਦੇਦਾਰਾਂ ਦੀ ਸਾਂਝੀ ਬੈਠਕ ਸਭਾ ਦੇ ਕੌਮੀ ਡੈਲੀਗੇਟ ਚੰਡੀਗੜ੍ਹ ਦੇ ਸੂਬਾ ਪ੍ਰਧਾਨ ਅਤੇ ਪੰਜਾਬ ਮੰਡੀ ਬੋਰਡ ਦੇ ਡਾਇਰੈਕਟਰ ਰਾਜਿੰਦਰ ਸਿੰਘ ਬਡਹੇੜੀ  ਦੀ ਪ੍ਰਧਾਨਗੀ ਹੇਠ ਹੋਈ  ਕਿਸਾਨ ਭਵਨ ਚੰਡੀਗੜ੍ਹ ਵਿਖੇ ਹੋਈ ਜਿਸ ਵਿੱਚ ਨਵੇਂ ਸੋਧੇ ਹੋਏ ਖੇਤੀ ਬਿੱਲਾਂ ਨਾਲ ਅਸਿਹਮਤੀ ਪ੍ਰਗਟਾਈ ਗਈ ਅਤੇ ਪੁਰਾਣਾ ਸਿਸਟਮ ਚਾਲੂ ਰੱਖਣ ਦੀ ਵਕਾਲਤ ਕਰਦਿਆਂ ਕਿਹਾ ਕਿ “ਇਹ ਬਿਲ ਕਿਸਾਨਾਂ ਦੀ ਮੌਤ ਦੇ ਵਾਰੰਟ” ਹਨ ਪੰਜਾਬ ਦੇ ਕਿਸਾਨਾਂ ਨੂੰ ਇੱਕ ਭਾਵੁਕ ਅਤੇ ਤਰਕਸੰਗਤ ਅਪੀਲ ਕਰਦਿਆਂ ਆਖਿਆ ਹੈ ਕਿ ਮੇਰੇ ਪੰਜਾਬੀ ਕਿਸਾਨ ਵੀਰੋ, ਸਿਰਫ ਸੜਕਾਂ ਤੇ ਧਰਨਿਆਂ ਨਾਲ ਕੋਈ ਅਸਰ ਨਹੀਂ ਹੋਣਾ। ਮੋਦੀ ਅਤੇ ਬਾਦਲਾਂ ਦਾ ਗੱਠਜੋੜ ਅਡਾਨੀ-ਅੰਬਾਨੀ ਨੂੰ ਖੁਸ਼ ਕਰਨ ਲਈ ਕਿਸਾਨ ਮਾਰੂ ਨੀਤੀਆਂ ਅਤੇ ਅਖੌਤੀ ਖੇਤੀ ਸੁਧਾਰ ਬਿਲ ਇਹ ਸਭ ਕੁਝ ਕਿਸਾਨੀ ਨੂੰ ਬਰਬਾਦ ਕਰਨ ਲਈ ਕਰ ਰਿਹਾ ਹੈ।ਪਰ ਜੇਕਰ ਅਸੀਂ ਚਾਹੀਏ ਤਾਂ ਇਹਨਾਂ ਦੀ ਖੇਡ ਆਪਣੇ ਹੱਥ ਕਰ ਸਕਦੇ ਹਾਂ। ਮੇਰੇ ਵਿਚਾਰ ਅਨੁਸਾਰ ਸਾਨੂੰ ਇਹਨਾਂ ਕੰਪਨੀਆਂ ਦਾ ਮੁਕੰਮਲ ਬਾਈਕਾਟ ਕਰਨਾ ਚਾਹੀਦਾ ਹੈ, ਰਿਲਾਇੰਸ ਦੇ ਪੰਪਾਂ ਤੋਂ ਕੋਈ ਵੀ ਤੇਲ ਨਾ ਪਵਾਉ, ਜੀਓ ਦੇ ਕੁਨੈਕਸ਼ਨ ਸਾਰੇ ਦੂਸਰੀਆਂ ਕੰਪਨੀਆਂ ਵਿੱਚ ਪੋਰਟ ਕਰਾਓ, ਕੋਈ ਵੀ ਆੜ੍ਹਤੀਆ ਜਾਂ ਜਿਮੀਂਦਾਰ ਅਡਾਨੀ ਗਰੁੱਪ ਡਗਰੂ (ਮੋਗਾ) ਵਿਖੇ ਅਨਾਜ ਦਾ ਇਕ ਵੀ ਦਾਣਾ ਨਾ ਵੇਚੋ, ਸਾਰੇ ਪੰਜਾਬ ਵਿੱਚ ਰਿਲਾਇੰਸ ਕੰਪਨੀ ਦੇ ਜਿੰਨੇ ਵੀ ਸ਼ੋਰੂਮ ਹਨ, ਉਹਨਾਂ ਤੋਂ ਕੁੱਝ ਵੀ ਖਰੀਦਦਾਰੀ ਨਾ ਕੀਤੀ ਜਾਵੇ। ਜੇਕਰ ਠੀਕ ਸਮਝਦੇ ਹੋ ਤਾਂ ਇਹ ਗੱਲ  ਹਰ ਪੰਜਾਬੀ, ਕਿਸਾਨ ਅਤੇ ਆਮ ਨਾਗਰਿਕ ਤੱਕ ਪਹੁੰਚਾ ਦਿੱਤਾ ਜਾਵੇ , ਸਮਝਾ ਦਿੱਤਾ ਜਾਵੇ ।ਪੰਜਾਬ ਮੰਡੀ ਬੋਰਡ ਕਿਸਾਨਾਂ, ਆੜ੍ਹਤੀਆਂ, ਪੱਲੇਦਾਰਾਂ ਅਤੇ ਖੇਤ ਮਜ਼ਦੂਰਾਂ ਦਾ ਹਮਦਰਦ ਅਦਾਰਾ ਹੈ ਇਸ ਨੂੰ ਬਚਾਉਣਾ ਵੀ ਜ਼ਰੂਰੀ ਹੈ ਜੋ ਪਿੰਡਾਂ ਦੀਆਂ ਸੰਪਰਕ ਸੜ੍ਹਕਾਂ ਬਣਾਉਂਦਾ ਹੈ ਅਤੇ ਦੇਖ ਰੇਖ ਕਰਦਾ ਹੈ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਵੀ ਮੁਹੱਈਆ ਕਰਵਾਉਂਦਾ ਹੈ।ਕਿਸੇ ਵੀ ਅਜਿਹੀ ਸਿਆਸੀ ਪਾਰਟੀ ਦੇ ਗੁਲਾਮ ਨਾ ਬਣੋ ਭਾਵੁਕ ਹੋ ਕੇ ਨਾਲ਼ ਖੰਨਾ ਲੱਗੋ ਜੋ ਤੁਹਾਡੀਆਂ ਵੋਟਾਂ ਲੈ ਕੇ ਉਦਯੋਗਿਕ ਘਰਾਣਿਆਂ ਦੇ ਫੰਡਾਂ ਨਾਲ਼ ਚੱਲਦੀਆਂ ਹਨ ਪੰਜਾਬ ਅਤੇ ਸਿੱਖਾਂ ਦਾ ਮਾਲੀ ਨੁਕਸਾਨ ਕਰਦੀਆਂ ਹੋਣ ਇਥੇ ਹੀ ਬੱਸ ਨਹੀਂ “ਇੰਡੀਅਨ ਤੰਬਾਕੂ ਕੰਪਨੀ” ITC ਤੋਂ ਚੋਣ ਫੰਡ ਲੈਣ ਵਿੱਚ ਸ਼ਰਮ ਨਹੀਂ ਕਰਦੀਆਂ ਇਸ ਲਈ ਸੁਚੇਤ ਹੋ ਕੇ ਚੱਲੋ ਤਾਂ ਜੋ ਕਿਸਾਨ ਵੀ ਬਚ ਜਾਵੇ, ਉਦਯੋਗਿਕ ਘਰਾਣਿਆਂ ਅਤੇ ਬਾਦਲ ਮੋਦੀ ਗੱਠਜੋੜ ਦੀਆਂ ਕਿਸਾਨ ਮਾਰੂ ਨੀਤੀਆਂ ਵੀ ਅਸਫਲ ਕਰ ਸਕੀਏ ਆਪਣੇ ਬੱਚਿਆਂ ਦਾ ਭਵਿੱਖ ਵੀ ਚੰਗਾ ਹੋਵੇ ।ਇਸ ਦੇ ਨਾਲ ਹੀ ਸਭਾ ਦੇ ਅਹੁਦੇਦਾਰਾਂ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਦੀ ਮੰਗ ਕੀਤੀ ਤਾਂ ਜੋ 2022 ਦੀਆਂ ਵਿਧਾਨ ਸਭਾ ਚੋਣਾਂ ਅਸਾਨੀ ਨਾਲ਼ ਜਿੱਤੀਆਂ ਜਾ ਸਕਣ ਅੱਜ ਦੀ ਬੈਠਕ ਵਿੱਚ ਹੋਰਨਾਂ ਤੋਂ ਇਲਾਵਾ ਕਿਰਨਜੀਤ ਸਿੰਘ ਮਿੱਠਾ ਮਾੜੀ ਮੇਘਾ, ਤਜਿੰਦਰ ਸਿੰਘ ਪੂਨੀਆ, ਦਲਜੋਧਨ ਸਿੰਘ ਬਰਾੜ ਸਾਰੇ ਸੂਬਾ ਜਨਰਲ ਸਕੱਤਰ ਪੰਜਾਬ, ਦਲਜੀਤ ਸਿੰਘ ਮਨਾਣਾ ਜ਼ਿਲ੍ਹਾ ਪ੍ਰਧਾਨ ਮੋਹਾਲੀ, ਬੀਬੀ ਜੀਤ ਕੌਰ ਕਰੌਰਾਂ ਮੁਹਾਲੀ, ਅਮਰਬੀਰ ਸਿੰਘ ਸੰਧੂ ਨਾਰਲੀ ਸੂਬਾ ਸਕੱਤਰ ਪੰਜਾਬ, ਬੀਬੀ ਗੁਰਤੇਜ ਕੌਰ ਸਿੱਧੂ ਸੂਬਾ ਪ੍ਰਧਾਨ ਚੰਡੀਗੜ੍ਹ ਮਹਿਲਾ ਵਿੰਗ, ਨਿਰਮਲ ਸਿੰਘ ਢਿੱਲੋਂ ਪ੍ਰਧਾਨ ਚੰਡੀਗੜ੍ਹ ਸ਼ਹਿਰ, ਕੁਲਦੀਪ ਸਿੰਘ ਗਿੱਲ ਜਨਰਲ ਸਕੱਤਰ ਚੰਡੀਗੜ੍ਹ ਆਦਿ ਨੇ ਹਿੱਸਾ ਲਿਆ ।

Have something to say? Post your comment

google.com, pub-6021921192250288, DIRECT, f08c47fec0942fa0

National

ਭਾਰਤ ਦੇ ਚੋਣ ਕਮਿਸ਼ਨਰ ਨੇ ਦਿੱਤਾ ਅਸਤੀਫਾ

ਐੱਸਕੇਐੱਮ ਵੱਲੋਂ 26 ਫਰਵਰੀ ਨੂੰ ਡਬਲਿਊ ਟੀ ਓ. ਛੱਡਣ ਦਿਵਸ ਵਜੋਂ ਮਨਾਉਣ ਲਈ ਸੱਦਾ , ਰਾਸ਼ਟਰੀ ਅਤੇ ਰਾਜ ਮਾਰਗਾਂ 'ਤੇ ਕਿਸਾਨ ਕਰਨਗੇ ਟਰੈਕਟਰ ਪ੍ਰਦਰਸ਼ਨ

ਕਿਰਤੀ ਕਿਸਾਨ ਯੂਨੀਅਨ ਅਤੇ ਇਫਟੂ ਨੇ ਅਮਿਤ ਸ਼ਾਹ, ਮਨੋਹਰ ਖੱਟਰ ਤੇ ਅਨਿਲ ਵਿੱਜ ਦਾ ਫੂਕਿਆ ਪੁਤਲਾ

ਸੰਯੁਕਤ ਕਿਸਾਨ ਮੋਰਚੇ ਵੱਲੋਂ ਪੂਰੇ ਭਾਰਤ ਵਿੱਚ ਵਿਆਪਕ ਤੌਰ 'ਤੇ ਮਨਾਇਆ ਗਿਆ ਕਾਲਾ ਦਿਵਸ 

ਸ਼ੁਭਕਰਨ ਦੇ ਕਾਤਲਾਂ ਨੂੰ ਮਿਸਾਲੀ ਸਜ਼ਾ ਦਿਵਾਈ ਜਾਵੇਗੀ-ਮੁੱਖ ਮੰਤਰੀ ਦਾ ਐਲਾਨ,  ਨੌਜਵਾਨ ਦੀ ਮੌਤ ਕੇਂਦਰ ਅਤੇ ਹਰਿਆਣਾ ਸਰਕਾਰ ਦੀਆਂ ਆਪਹੁਦਰੀਆਂ ਦਾ ਨਤੀਜਾ

ਸਿੱਖਾਂ ਦੇ ਧਾਰਮਿਕ ਮਸਲਿਆਂ ਦੇ ਵਿੱਚ ਮਹਾਰਾਸ਼ਟਰ ਸਰਕਾਰ ਦਖਲ ਅੰਦਾਜੀ ਨਾ ਕਰੇ ਅਸੀਂ ਆਪਣੇ ਧਾਰਮਿਕ ਸਥਾਨਾਂ ਦੀ ਸਾਂਭ ਸੰਭਾਲ ਕਰਨੀ ਚੰਗੀ ਤਰ੍ਹਾਂ ਜਾਣਦੇ ਹਾਂ: ਐਮਪੀ ਗੁਰਜੀਤ ਸਿੰਘ ਔਜਲਾ

ਇਨਕਲਾਬੀ ਕੇਂਦਰ ਪੰਜਾਬ ਵੱਲੋਂ ਸੁਰੱਖਿਆ ਕੌਂਸਲ 'ਚ ਜੰਗਬੰਦੀ ਰੋਕਣ ਦੇ ਮਤੇ ਨੂੰ ਅਮਰੀਕਾ ਵੱਲੋਂ ਵੀਟੋ ਕਰਕੇ ਖ਼ਾਰਜ ਕਰਨ ਦੀ ਸਖ਼ਤ ਨਿੰਦਾ

ਬਲਬੀਰ ਸਿੱਧੂ ਵਲੋਂ ਮੋਹਾਲੀ ਵਿਧਾਨ ਸਭਾ ਹਲਕੇ ਵਿਚ ਸਿਆਸੀ ਬਦਲਾਖੋਰੀ ਤਹਿਤ ਕਰਵਾਏ ਗਏ ਝੂਠੇ ਪਰਚੇ ਤੁਰੰਤ ਰੱਦ ਕਰਨ ਦੀ ਮੰਗ

ਮਨੀਪੁਰ ਫਿਰਕੂ-ਫਾਸ਼ੀ ਮੁਹਿੰਮ ਵਿਰੁੱਧ ਹਜ਼ਾਰਾਂ ਔਰਤਾਂ ਵੱਲੋਂ ਗਵਰਨਰ ਹਾਊਸ ਚੰਡੀਗੜ੍ਹ ਵੱਲ ਰੋਹ-ਭਰਪੂਰ ਰੋਸ ਮਾਰਚ

ਦੇਸ਼ ਦੀ ਆਪਣੀ ਤਰ੍ਹਾਂ ਦੀ ਪਹਿਲੀ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਲਈ ਪੰਜਾਬ ਤਿਆਰ-ਬਰ-ਤਿਆਰਃ ਭਗਵੰਤ ਮਾਨ