Saturday, April 27, 2024

National

ਹੁਸ਼ਿਆਰਪੁਰ ਚ ਰਾਜਨੀਤਿਕ ਧਮਾਕਾ ਸਮਾਜਸੇਵੀ ,ਵਰਿੰਦਰ ਪ੍ਰਹਾਰ ਬਣੇ ਹਾਥੀ ਦੇ ਸਾਥੀ

PUNJAB NEWS EXPRESS | September 24, 2021 07:01 PM

ਬਸਪਾ ਹੁਸ਼ਿਆਰਪੁਰ ਚ ਮਜ਼ਬੂਤੀ ਨਾਲ ਚੋਣ ਲੜੇਗੀ ਰਣਧੀਰ ਸਿੰਘ ਬੇਨੀਵਾਲ 24 ਸਤੰਬਰ 2021 ਜਲੰਧਰ
ਬਹੁਜਨ ਸਮਾਜ ਪਾਰਟੀ ਹੁਸ਼ਿਆਰਪੁਰ ਚ ਉਸ ਵੇਲੇ ਮਜ਼ਬੂਤ ਨਜ਼ਰ ਆਉਣ ਲੱਗੀ ਜਦੋਂ ਇਲਾਕੇ ਦੇ ਵੱਡੇ ਸਮਾਜ ਸੇਵੀ ਸ਼੍ਰੀ ਵਰਿੰਦਰ ਸਿੰਘ ਪਰਹਾਰ ਬਸਪਾ ਦੇ ਹਾਥੀ ਦੇ ਸਾਥੀ ਬਣ ਗਏ।
ਅਮਰੀਕਨ ਯੂਨੀਵਰਸਿਟੀ ਤੋਂ ਪੜ੍ਹੇ ਲਿਖੇ ਸ਼੍ਰੀ ਵਰਿੰਦਰ ਸਿੰਘ ਪਰਹਾਰ ਸਮਾਜ ਸੇਵੀ ਦੇ ਨਾਲ ਲੇਖਕ ਵੀ ਹਨ।
ਓਹ ਹੋਮ ਫਾਰ ਹੋਮਲੈਸੱ ਨਾਲ ਦੀ ਸਮਾਜਿਕ ਸੰਸਥਾ ਚਲਾ ਰਹੇ ਹਨ ਜਿਸ ਤਹਿਤ ਉਹਨਾਂ ਨੇ 60 ਬੇਘਰਿਆਂ ਨੂੰ ਘਰ ਬਣਾਕੇ ਦਿੱਤੇ, ਚਾਰ ਪੁਸਤਕਾਂ ਸਮਾਜ ਦੀ ਝੋਲੀ ਪਾਈਆਂ।
ਇਸ ਮੌਕੇ ਜਲੰਧਰ ਪ੍ਰੈਸ ਕਲੱਬ ਚ ਹੋਏ ਸਾਦਾ ਪ੍ਰੋਗਰਾਮ ਤਹਿਤ ਪੰਜਾਬ ਦੇ ਇੰਚਾਰਜ ਸ਼੍ਰੀ ਰਣਧੀਰ ਸਿੰਘ ਬੈਨੀਵਾਲ ਜੀ ਨੇ ਪਾਰਟੀ ਚ ਸ਼੍ਰੀ ਪਰਹਾਰ ਨੂੰ ਸ਼ਾਮਿਲ ਕਰਵਾਉਦਿਆਂ
ਕਿਹਾ ਕਿ ਬਸਪਾ ਹੁਸ਼ਿਆਰਪੁਰ ਵਿਧਾਨ ਸਭਾ ਮਜ਼ਬੂਤੀ ਨਾਲ ਲੜੇਗੀ ਤੇ ਵਰਿੰਦਰ ਸਿੰਘ ਪਰਹਾਰ ਨੂੰ ਵਿਧਾਨ ਸਭਾ ਦਾ ਹਲਕਾ ਇੰਚਾਰਜ ਲਗਾਇਆ ਜਾਂਦਾ ਹੈ। ਇਸ ਮੌਕੇ ਹੀ ਪਿਛਲੇ ਦਿਨੀਂ ਬਸਪਾ ਚ ਸ਼ਾਮਿਲ ਹੋਏ ਸ਼੍ਰੀ ਸਰਪੰਚ ਰਾਕੇਸ਼ ਕੁਮਾਰ ਮਹਾਸ਼ਾ ਨੂੰ ਵੀ ਹਲਕਾ ਭੋਆ ਤੋਂ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ।
ਦੱਸਣਯੋਗ ਹੈ ਕਿ ਬਸਪਾ ਸ਼੍ਰੋਮਣੀ ਅਕਾਲੀ ਦਲ ਗਠਜੋੜ ਤਹਿਤ ਵੀਹ ਵਿਧਾਨ ਸਭਾ ਹਲਕਿਆਂ ਤੋਂ ਚੋਣ ਲੜ ਰਹੀ ਹੈ। ਜਿਸ ਤਹਿਤ ਬਸਪਾ ਅੱਜ ਤੱਕ 13 ਵਿਧਾਨ ਸਭਾ ਹਲਕਿਆਂ ਤੋਂ ਆਪਣੇ ਹਲਕਾ ਇੰਚਾਰਜ ਘੋਸ਼ਿਤ ਕਰ ਚੁੱਕੀ ਹੈ। ਜਿਸ ਵਿਚ ਪ੍ਰਮੁੱਖ ਤੌਰ ਤੇ ਬਸਪਾ ਦੇ ਸੂਬਾ ਪ੍ਰਧਾਨ ਸ ਜਸਵੀਰ ਸਿੰਘ ਗੜ੍ਹੀ ਫਗਵਾੜਾ ਵਿਧਾਨ ਸਭਾ ਤੋ ਚੋਣ ਲੜ ਰਹੇ ਹਨ। ਬਸਪਾ ਦੇ ਹੁਣ ਤੱਕ ਐਲਾਨੇ ਚਿਹਰਿਆਂ ਵਿਚ ਰਵਿਦਾਸੀਆ, ਆਦਧਰਮੀ, ਮਜ਼ਬੀ ਸਿੱਖ, ਵਾਲਮੀਕਿ, ਲੁਬਾਣਾ ਸਿੱਖ, ਬ੍ਰਹਮਣ, ਸਿੱਖ ਰਾਜਪੂਤ ਤੇ ਮਹਾਸ਼ਾ ਭਾਈਚਾਰੇ ਵਿੱਚ ਹਲਕਾ ਇੰਚਾਰਜ ਲਗਾਇਆ ਜਾ ਚੁੱਕਾ ਹੈ। ਬਸਪਾ ਆਪਣੀ ਭਵਿੱਖ ਰਣਨੀਤੀ ਨੂੰ ਦੇਖਦੇ ਹੋਏ ਜਾਤੀ ਸਮੀਕਰਣਾਂ ਦਾ ਸਮਤੋਲ ਸੋਸ਼ਲ ਇੰਜਨੀਅਰਿੰਗ ਦੇ ਰੂਪ ਵਿਚ ਅੱਗੇ ਵਧਾ ਰਹੀ ਹੈ। ਸ਼੍ਰੀ ਬੈਨੀਵਾਲ ਨੇ ਕਿਹਾ ਕਿ ਬਸਪਾ ਸਰਬ ਜਾਤੀ ਤੇ ਸਰਬ ਧਰਮ ਦਾ ਸਤਿਕਾਰ ਕਰਨ ਵਾਲੀ ਪਾਰਟੀ ਹੈ ਤੇ ਪਾਰਟੀ ਇਸ ਕੋਸਿਸ ਵਿਚ ਹੈ ਕਿ ਸਾਰੀਆਂ ਜਾਤਾਂ ਤੇ ਸਾਰੇ ਧਰਮਾਂ ਨੂੰ ਬਣਦਾ ਸਤਿਕਾਰ ਮਿਲੇ । ਬਸਪਾ ਦੀ ਹੁਣ ਤੱਕ ਦੀ ਐਲਾਨੀ ਸੂਚੀ ਵਿਚ ਅਨੁਸੂਚਿਤ ਜਾਤੀ ਵਰਗ ਦੇ ਨਾਲ ਪੱਛੜਾ ਵਰਗ ਤੇ ਜਨਰਲ ਵਰਗ ਦੇ ਨਾਲ ਨਾਲ ਹਿੰਦੂ, ਸਿੱਖ ਚਿਹਰੇ ਵੀ ਪ੍ਰਮੁੱਖਤਾ ਨਾਲ ਸ਼ਾਮਿਲ ਹਨ । ਸ਼੍ਰੀ ਬੈਨੀਵਾਲ ਨੇ ਕਿਹਾ ਕਿ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ 25 ਸਤੰਬਰ ਨੂੰ ਪਾਰਟੀ ਦਫਤਰ ਜਲੰਧਰ ਵਿਖੇ ਬੁਲਾਈ ਗਈ ਹੈ ਜਿੱਥੇ ਅਗਲੀ ਰਣਨੀਤੀ ਤੇ ਵਿਚਾਰ ਕੀਤਾ ਜਾਏਗਾ। ਇਸ ਮੌਕੇ ਸੂਬਾ ਜਨਰਲ ਸ਼੍ਰੀ ਗੁਰਲਾਲ ਸੈਲਾ, ਜਨਰਲ ਸਕੱਤਰ ਰਣਜੀਤ ਕੁਮਾਰ, ਸਕੱਤਰ ਦਲਜੀਤ ਰਾਏ, ਜਨਰਲ ਸਕੱਤਰ ਸਮਿੱਤਰ ਸਿਕਰੀ , ਮਹਿੰਦਰ ਸਿੰਘ ਸੰਧਰਾ , ਜਿਲ੍ਹਾ ਪ੍ਰਧਾਨ ਸੋਮਨਾਥ ਬੈਂਸ , ਮੁੱਖ ਜੋਨ ਇੰਚਾਰਜ ਹੰਸ ਰਾਜ ਸੇਵੜਾ, ਜਿਲ੍ਹਾ ਪ੍ਰਧਾਨ ਪਠਾਨਕੋਟ ਧਰਮ ਪਾਲ ਭਗਤ , ਹਲਕਾ ਪ੍ਰਧਾਨ ਪਵਨ ਕੁਮਾਰ ਆਦਿ ਸ਼ਾਮਿਲ ਸਨ

Have something to say? Post your comment

google.com, pub-6021921192250288, DIRECT, f08c47fec0942fa0

National

ਭਾਰਤ ਦੇ ਚੋਣ ਕਮਿਸ਼ਨਰ ਨੇ ਦਿੱਤਾ ਅਸਤੀਫਾ

ਐੱਸਕੇਐੱਮ ਵੱਲੋਂ 26 ਫਰਵਰੀ ਨੂੰ ਡਬਲਿਊ ਟੀ ਓ. ਛੱਡਣ ਦਿਵਸ ਵਜੋਂ ਮਨਾਉਣ ਲਈ ਸੱਦਾ , ਰਾਸ਼ਟਰੀ ਅਤੇ ਰਾਜ ਮਾਰਗਾਂ 'ਤੇ ਕਿਸਾਨ ਕਰਨਗੇ ਟਰੈਕਟਰ ਪ੍ਰਦਰਸ਼ਨ

ਕਿਰਤੀ ਕਿਸਾਨ ਯੂਨੀਅਨ ਅਤੇ ਇਫਟੂ ਨੇ ਅਮਿਤ ਸ਼ਾਹ, ਮਨੋਹਰ ਖੱਟਰ ਤੇ ਅਨਿਲ ਵਿੱਜ ਦਾ ਫੂਕਿਆ ਪੁਤਲਾ

ਸੰਯੁਕਤ ਕਿਸਾਨ ਮੋਰਚੇ ਵੱਲੋਂ ਪੂਰੇ ਭਾਰਤ ਵਿੱਚ ਵਿਆਪਕ ਤੌਰ 'ਤੇ ਮਨਾਇਆ ਗਿਆ ਕਾਲਾ ਦਿਵਸ 

ਸ਼ੁਭਕਰਨ ਦੇ ਕਾਤਲਾਂ ਨੂੰ ਮਿਸਾਲੀ ਸਜ਼ਾ ਦਿਵਾਈ ਜਾਵੇਗੀ-ਮੁੱਖ ਮੰਤਰੀ ਦਾ ਐਲਾਨ,  ਨੌਜਵਾਨ ਦੀ ਮੌਤ ਕੇਂਦਰ ਅਤੇ ਹਰਿਆਣਾ ਸਰਕਾਰ ਦੀਆਂ ਆਪਹੁਦਰੀਆਂ ਦਾ ਨਤੀਜਾ

ਸਿੱਖਾਂ ਦੇ ਧਾਰਮਿਕ ਮਸਲਿਆਂ ਦੇ ਵਿੱਚ ਮਹਾਰਾਸ਼ਟਰ ਸਰਕਾਰ ਦਖਲ ਅੰਦਾਜੀ ਨਾ ਕਰੇ ਅਸੀਂ ਆਪਣੇ ਧਾਰਮਿਕ ਸਥਾਨਾਂ ਦੀ ਸਾਂਭ ਸੰਭਾਲ ਕਰਨੀ ਚੰਗੀ ਤਰ੍ਹਾਂ ਜਾਣਦੇ ਹਾਂ: ਐਮਪੀ ਗੁਰਜੀਤ ਸਿੰਘ ਔਜਲਾ

ਇਨਕਲਾਬੀ ਕੇਂਦਰ ਪੰਜਾਬ ਵੱਲੋਂ ਸੁਰੱਖਿਆ ਕੌਂਸਲ 'ਚ ਜੰਗਬੰਦੀ ਰੋਕਣ ਦੇ ਮਤੇ ਨੂੰ ਅਮਰੀਕਾ ਵੱਲੋਂ ਵੀਟੋ ਕਰਕੇ ਖ਼ਾਰਜ ਕਰਨ ਦੀ ਸਖ਼ਤ ਨਿੰਦਾ

ਬਲਬੀਰ ਸਿੱਧੂ ਵਲੋਂ ਮੋਹਾਲੀ ਵਿਧਾਨ ਸਭਾ ਹਲਕੇ ਵਿਚ ਸਿਆਸੀ ਬਦਲਾਖੋਰੀ ਤਹਿਤ ਕਰਵਾਏ ਗਏ ਝੂਠੇ ਪਰਚੇ ਤੁਰੰਤ ਰੱਦ ਕਰਨ ਦੀ ਮੰਗ

ਮਨੀਪੁਰ ਫਿਰਕੂ-ਫਾਸ਼ੀ ਮੁਹਿੰਮ ਵਿਰੁੱਧ ਹਜ਼ਾਰਾਂ ਔਰਤਾਂ ਵੱਲੋਂ ਗਵਰਨਰ ਹਾਊਸ ਚੰਡੀਗੜ੍ਹ ਵੱਲ ਰੋਹ-ਭਰਪੂਰ ਰੋਸ ਮਾਰਚ

ਦੇਸ਼ ਦੀ ਆਪਣੀ ਤਰ੍ਹਾਂ ਦੀ ਪਹਿਲੀ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਲਈ ਪੰਜਾਬ ਤਿਆਰ-ਬਰ-ਤਿਆਰਃ ਭਗਵੰਤ ਮਾਨ