ਪੰਚਕੂਲਾ: ਪੰਚਕੂਲਾ-ਹਰਿਆਣਾ ਦੇ ਅਡਿਸ਼ਨਲ ਪੁਲਿਸ ਨਿਰਦੇਸ਼ਕ (ਲਾਅ ਐਂਡ ਆਡਰ) ਨਵਦੀਪ ਸਿੰਘ ਵਿਰਕ ਨੇ ਪੰਚਕੂਲਾ ਪੁਲਿਸ ਲਾਇਨ ਵਿੱਚ ਇੱਕ ਮੀਟਿੰਗ ਕੀਤੀ। ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਕਿ ਗਣਤੰਤਰ ਦਿਵਸ ਦੇ ਮੱਦੇਨਜ਼ਰ ਸ਼ਹਿਰ ਵਿੱਚ ਟਰੈਕਟਰਾਂ ਨੂੰ ਆਉਣ ਦੀ ਮਨਾਹੀ ਹੋਵੇਗੀ।
ਗਣਤੰਤਰ ਦਿਵਸ ਦੇ ਮੱਦੇਨਜ਼ਰ ਸ਼ਹਿਰ ਵਿੱਚ 30 ਨਾਕੇ ਲਗਾਏ ਜਾਣਗੇ। ਪੰਚਕਲਾ ਦੀਆਂ ਇੰਟਰੀ ਪੁਆਂਇੰਟ ਤੇ 9 ਨਾਕੇ ਜਦਕਿ ਸ਼ਹਿਰ ਵਿੱਚ 21 ਜਗ੍ਹਾਂ ਤੇ ਪੁਲਿਸ ਤੈਨਾਤ ਰਹੇਗੀ। ਨਾਕਿਆਂ ਉੱਤੇ ਇੱਕ ਹਜ਼ਾਰ ਤੋਂ ਵੱਧ ਪੁਲਿਸ ਕਰਮਚਾਰੀਆਂ ਨੂੰ ਤੈਨਾਤ ਕੀਤਾ ਜਾਵੇਗਾ। ਸੁਰੱਖਿਆ ਦੇ ਮੱਦੇਨਜ਼ਰ ਕਮਾਂਡੋਂ ਦੀਆਂ ਵੀ ਦੋ ਰਿਜਰਵ ਬਟਾਲੀਅਨ ਮਧੂਬਨ ਤੋਂ ਮੰਗੀਆਂ ਗਈਆਂ ਹਨ। ਮੀਟਿੰਗ ਵਿੱਚ ਪੰਚਕਲਾ ਦੇ ਪੁਲਿਸ ਦੇ ਡਿਪਟੀ ਕਮਿਸ਼ਨਰ ਸੌਰਭ ਸਿੰਘ, ਪੁਲਿਸ ਕਮਿਸਨਰ ਮੋਹਿਤ ਹਾਂਡਾ, ਸਹਾਇਕ ਡਿਪਟੀ ਕਮਿਸ਼ਨਰ ਨੂਪੁਰ ਵਿਸ਼ਨੋਈ, ਏਸੀਪੀ ਸਤੀਸ਼ ਕੁਮਆਰ, ਏਸੀਪੀ ਮੁਕੇਸ਼ ਕੁਮਾਰ ਅਤੇ ਹੋਰ ਕਈ ਪੁਲਿਸ ਅਧਿਕਾਰੀ ਸ਼ਾਮਿਲ ਹੋਏ।
ਟਰੈਕਟਰ ਰੈਲੀ ਨੂੰ ਰੋਕੇਗੀ ਪੁਲਿਸ, ਵੀਡਿਓਗ੍ਰਾਫੀ ਵੀ ਕਰਵਾਏਗੀ -ਪੰਚਕਲਾ ਦੇ ਪੁਲਿਸ ਕਮਿਸ਼ਨਰ ਮੋਹਿਤ ਹਾਂਡਾ ਨੇ ਦੱਸਿਆ ਕਿ ਸ਼ਹਿਰ ਦੀ ਸੁਰੱਖਿਆ ਵਿਵਸਥਾ ਬਣਾਈ ਰੱਖਣ ਲਈ ਪੁਲਿਸ ਤੈਨਾਤ ਕੀਤੀ ਗਈ। ਕਿਸਾਨ ਅੰਦੋਲਨ ਦੇ ਮੱਦੇਨਜ਼ਰ ਕੁਝ ਸਗੰਠਨਾ ਅਤੇ ਅਸਮਾਜਿਕ ਤੱਤਾਂ ਦੁਆਰਾ ਗਣਤੰਤਰ ਦਿਵਸ ਉੱਤੇ ਅੜਚਨਾਂ ਪੈਦਾ ਕਰਨ ਵਾਲਿਆਂ ਉੱਤੇ ਪੁਲਿਸ ਰੋਕ ਲਗਾਵੇਗੀ।
ਪੁਲਿਸ ਦੁਆਰੇ ਸ਼ਹਿਰ ਦੇ ਹਰ ਨਾਕੇ ਉੱਤੇ ਪੁਲਿਸ ਜਵਾਨਾਂ ਦੀ ਤੈਨਾਤੀ ਦੰਗਿਆਂ ਦੀ ਰੋਕਥਾਮ ਯੰਤਰ ਨਾਲ ਕੀਤੀ ਗਈ ਹੈ। ਇਸ ਦੇ ਨਾਲ ਹੀ ਪੁਲਿਸ ਦੁਆਰਾ ਹਰੇਕ ਨਾਕੇ ਤੇ ਵੀਡਿਓਗ੍ਰਾਫ਼ੀ ਵੀ ਕੀਤੀ ਜਾਵੇਗੀ।