Sunday, September 13, 2026
ਤਾਜਾ ਖਬਰਾਂ
ਚੰਡੀਗੜ੍ਹ ਦਾ ਐਪ-ਕੈਬ ਸੰਕਟ: ਉਬੇਰ, ਓਲਾ, ਇਨਡਰਾਈਵ ਅਤੇ ਰੈਪਿਡੋ ਮੁਅੱਤਲ, ਯਾਤਰੀ ਅਤੇ ਡਰਾਈਵਰ ਚਿੰਤਾ ਵਿੱਚ ਹਨਪੰਜਾਬ ਦੇ ਕਰਮਚਾਰੀਆਂ ਦੀ ਹੜਤਾਲ ਤੇਜ਼: ਮਾਨ ਸਰਕਾਰ ਨੇ 'ਕੋਈ ਕੰਮ ਨਹੀਂ, ਕੋਈ ਤਨਖਾਹ ਨਹੀਂ' ਦਾ ਸੱਦਾ ਦਿੱਤਾ, ਸਖ਼ਤ ਕਾਰਵਾਈ ਦੀ ਚੇਤਾਵਨੀ ਦਿੱਤੀਕੈਨੇਡਾ ਵਿੱਚ 16 ਪੰਜਾਬੀਆਂ 'ਤੇ 56 ਦੋਸ਼ ਲੱਗੇ ਹਨ, ਜਿਨ੍ਹਾਂ 'ਤੇ ਫਿਰੌਤੀ ਦੀ ਕਾਰਵਾਈ ਕੀਤੀ ਜਾ ਰਹੀ ਹੈ; ਸੰਭਾਵਿਤ ਬਿਸ਼ਨੋਈ ਲਿੰਕਾਂ ਦੀ ਜਾਂਚ ਚੱਲ ਰਹੀ ਹੈ।ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਨੇ ਮਾਨ ਸਰਕਾਰ ਵੱਲੋਂ ਚੀਫ ਜਸਟਿਸ ਦੀ ਨਿਯੁਕਤੀ ਦੇ ਵਿਰੋਧ ਦੀ ਨਿੰਦਾ ਕੀਤੀਜਸਟਿਸ ਮਿਸ਼ਰਾ ਦੀ ਨਿਯੁਕਤੀ: ਮਾਨ ਸਰਕਾਰ ਦੀ ਸੰਵਿਧਾਨਕ ਚੁਣੌਤੀ ਨੇ ਰਾਜਨੀਤਿਕ ਸਵਾਲ ਖੜ੍ਹੇ ਕੀਤੇਸਚਿਨ ਪਾਇਲਟ ਨੂੰ ਪੰਜਾਬ ਕਾਂਗਰਸ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ, ਉਹ ਭੁਪੇਸ਼ ਬਘੇਲ ਦੀ ਥਾਂ ਲੈਣਗੇ

Punjab

ਪੰਜਾਬ ਵਿੱਚ ਬਿਜਲੀ ਸੰਕਟ ਤੋਂ ਮਿਲੇਗੀ ਰਾਹਤ, ਰਾਜਪੁਰਾ ਤੇ ਤਲਵੰਡੀ ਸਾਬੋ ਦੀਆਂ ਸਾਰੀਆਂ ਯੂਨਿਟਾਂ ਚਾਲੂ

ਪੰਜਾਬ ਨਿਊਜ਼ ਐਕਸਪ੍ਰੈੱਸ | September 13, 2026 03:28 PM

- ਉਦਯੋਗਾਂ ਨੂੰ 10-11 ਘੰਟਿਆਂ ਤੱਕ ਲੱਗ ਰਹੇ ਕੱਟ ਹੋਣਗੇ ਬੰਦ
- ਦੋਵੇਂ ਪਲਾਂਟਾਂ ਤੋਂ 3300 ਮੈਗਾਵਾਟ ਉਤਪਾਦਨ ਸ਼ੁਰੂ

ਚੰਡੀਗੜ੍ਹ, 13 ਸਤੰਬਰ : ਪੰਜਾਬ ਵਿੱਚ ਬਿਜਲੀ ਸੰਕਟ ਹੁਣ ਘਟਣ ਦੀ ਉਮੀਦ ਹੈ। ਰਾਜਪੁਰਾ ਥਰਮਲ ਪਲਾਂਟ ਅਤੇ ਤਲਵੰਡੀ ਸਾਬੋ ਪਾਵਰ ਪਲਾਂਟ ਦੀਆਂ ਸਾਰੀਆਂ ਯੂਨਿਟਾਂ ਚਾਲੂ ਹੋਣ ਤੋਂ ਬਾਅਦ ਪਾਵਰਕਾਮ ਨੇ ਐਤਵਾਰ ਤੋਂ ਖੇਤੀਬਾੜੀ ਅਤੇ ਉਦਯੋਗਿਕ ਖੇਤਰ ਵਿੱਚ ਲਗਾਏ ਜਾ ਰਹੇ ਬਿਜਲੀ ਕੱਟ ਬੰਦ ਕਰਨ ਦਾ ਫੈਸਲਾ ਕੀਤਾ ਹੈ। ਦੋਵੇਂ ਪਲਾਂਟਾਂ ਤੋਂ ਕੁੱਲ ਕਰੀਬ 3300 ਮੈਗਾਵਾਟ ਬਿਜਲੀ ਦਾ ਉਤਪਾਦਨ ਸ਼ੁਰੂ ਹੋ ਗਿਆ ਹੈ।

ਕੋਲੇ ਦੀ ਕਮੀ ਕਾਰਨ ਵਧੀ ਸੀ ਸਮੱਸਿਆ
ਕੋਲੇ ਦੀ ਕਮੀ ਕਾਰਨ ਰਾਜਪੁਰਾ ਥਰਮਲ ਪਲਾਂਟ ਦੀ ਇੱਕ ਅਤੇ ਤਲਵੰਡੀ ਸਾਬੋ ਦੀਆਂ ਦੋ ਯੂਨਿਟਾਂ ਬੰਦ ਹੋ ਗਈਆਂ ਸਨ। ਇਸ ਕਾਰਨ ਸ਼ਾਮ ਸਮੇਂ ਉਦਯੋਗਾਂ ਵਿੱਚ ਅਣ-ਨਿਰਧਾਰਤ ਬਿਜਲੀ ਕੱਟ ਲਗਾਉਣੇ ਪਏ। ਸ਼ਹਿਰੀ ਇਲਾਕਿਆਂ ਵਿੱਚ 3 ਤੋਂ 4 ਘੰਟੇ ਅਤੇ ਪੇਂਡੂ ਖੇਤਰਾਂ ਵਿੱਚ ਕਰੀਬ 1 ਘੰਟੇ ਦੇ ਕੱਟ ਲੱਗ ਰਹੇ ਸਨ। ਲੁਧਿਆਣਾ, ਜਲੰਧਰ ਅਤੇ ਮੰਡੀ ਗੋਬਿੰਦਗੜ੍ਹ ਵਰਗੇ ਉਦਯੋਗਿਕ ਇਲਾਕਿਆਂ ਵਿੱਚ ਤਾਂ 10 ਤੋਂ 11 ਘੰਟਿਆਂ ਤੱਕ ਬਿਜਲੀ ਕੱਟ ਲੱਗ ਰਹੇ ਸਨ। ਕਿਸਾਨਾਂ ਨੂੰ ਟਿਊਬਵੈੱਲ ਚਲਾਉਣ ਲਈ ਵੀ ਲੋੜੀਂਦੀ ਬਿਜਲੀ ਨਹੀਂ ਮਿਲ ਰਹੀ ਸੀ।

ਸੂਬੇ ਦੀ ਬਿਜਲੀ ਮੰਗ 15, 762 ਮੈਗਾਵਾਟ
PSPCL ਦੇ ਤਾਜ਼ਾ ਅੰਕੜਿਆਂ ਮੁਤਾਬਕ ਪੰਜਾਬ ਵਿੱਚ ਬਿਜਲੀ ਦੀ ਮੰਗ 15, 762 ਮੈਗਾਵਾਟ ਤੱਕ ਪਹੁੰਚ ਗਈ ਹੈ। ਇਸ ਮੰਗ ਨੂੰ ਪੂਰਾ ਕਰਨ ਲਈ ਸੂਬਾ ਆਪਣੀ ਕੁੱਲ ਖਪਤ ਦੀ 70 ਫੀਸਦੀ ਤੋਂ ਵੱਧ ਬਿਜਲੀ ਕੇਂਦਰੀ ਗ੍ਰਿਡ ਤੋਂ ਲੈ ਰਿਹਾ ਹੈ। ਇਸ ਸਮੇਂ ਸੂਬੇ ਦਾ ਆਪਣਾ ਉਤਪਾਦਨ 4, 626 ਮੈਗਾਵਾਟ ਹੈ, ਜਦਕਿ ਕੇਂਦਰੀ ਗ੍ਰਿਡ ਤੋਂ ਕਰੀਬ 11, 138 ਮੈਗਾਵਾਟ ਬਿਜਲੀ ਲਈ ਜਾ ਰਹੀ ਹੈ।

ਪ੍ਰਾਈਵੇਟ ਥਰਮਲ ਪਲਾਂਟਾਂ ਤੋਂ 2, 119 ਮੈਗਾਵਾਟ
ਪੰਜਾਬ ਦੇ ਕੁੱਲ ਬਿਜਲੀ ਉਤਪਾਦਨ ਵਿੱਚ ਪ੍ਰਾਈਵੇਟ ਥਰਮਲ ਪਲਾਂਟਾਂ ਦਾ ਵੱਡਾ ਯੋਗਦਾਨ ਹੈ। ਇਨ੍ਹਾਂ ਤੋਂ 2, 119 ਮੈਗਾਵਾਟ ਬਿਜਲੀ ਮਿਲ ਰਹੀ ਹੈ। ਇਸ ਵਿੱਚ ਤਲਵੰਡੀ ਸਾਬੋ ਤੋਂ 1, 129 ਮੈਗਾਵਾਟ ਅਤੇ ਰਾਜਪੁਰਾ ਤੋਂ 990 ਮੈਗਾਵਾਟ ਸ਼ਾਮਲ ਹੈ। ਸੂਬੇ ਦੇ ਆਪਣੇ ਥਰਮਲ ਪਲਾਂਟਾਂ ਤੋਂ 1, 774 ਮੈਗਾਵਾਟ ਉਤਪਾਦਨ ਹੋ ਰਿਹਾ ਹੈ। ਇਸ ਵਿੱਚ ਲਹਿਰਾ ਮੁਹੱਬਤ 799 ਮੈਗਾਵਾਟ, ਗੋਇੰਦਵਾਲ ਸਾਹਿਬ 516 ਮੈਗਾਵਾਟ ਅਤੇ ਰੋਪੜ ਥਰਮਲ ਪਲਾਂਟ 459 ਮੈਗਾਵਾਟ ਬਿਜਲੀ ਪੈਦਾ ਕਰ ਰਹੇ ਹਨ।

ਕੋਲੇ ਦਾ ਸਟਾਕ
ਲਹਿਰਾ ਮੁਹੱਬਤ: 12 ਦਿਨ
ਗੋਇੰਦਵਾਲ: 17 ਦਿਨ
ਰੋਪੜ: 62 ਦਿਨ
ਰਾਜਪੁਰਾ: 5 ਦਿਨ
ਤਲਵੰਡੀ ਸਾਬੋ: 9 ਦਿਨ

ਮੰਤਰੀ ਨੇ ਕੇਂਦਰ ਤੋਂ ਮੰਗਿਆ ਪੰਜਾਬ ਦਾ ਹਿੱਸਾ
ਬਿਜਲੀ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਮਾਮਲੇ ਨੂੰ ਕੇਂਦਰ ਸਰਕਾਰ ਕੋਲ ਉਠਾ ਰਹੀ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਪੰਜਾਬ ਨੂੰ ਕੇਂਦਰੀ ਪਾਵਰ ਪੂਲ ਵਿੱਚੋਂ ਆਪਣੇ ਨਿਰਧਾਰਤ ਹਿੱਸੇ ਨਾਲੋਂ ਕਰੀਬ 1, 051 ਮੈਗਾਵਾਟ ਘੱਟ ਬਿਜਲੀ ਮਿਲ ਰਹੀ ਹੈ। ਮੰਤਰੀ ਨੇ ਕਿਹਾ ਕਿ ਇਸ ਸਬੰਧੀ ਕੇਂਦਰੀ ਬਿਜਲੀ ਮੰਤਰੀ ਨੂੰ ਲਿਖਤੀ ਤੌਰ ’ਤੇ ਜਾਣੂ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਪੰਜਾਬ ਨੂੰ ਉਸ ਦਾ ਬਣਦਾ ਬਿਜਲੀ ਹਿੱਸਾ ਮਿਲ ਜਾਂਦਾ ਹੈ ਤਾਂ ਸੰਕਟ ਨੂੰ ਕਾਫੀ ਹੱਦ ਤੱਕ ਘਟਾਇਆ ਜਾ ਸਕਦਾ ਹੈ।

Have something to say? Post your comment

google.com, pub-6021921192250288, DIRECT, f08c47fec0942fa0

Punjab

ਪਸ਼ੂਆਂ ਦੇ ਡਾਕਟਰ ਦਾ ਬੇਰਹਿਮੀ ਨਾਲ ਕਤਲ, ਖੇਤਾਂ ਵਿਚ ਬਣੀ ਸੁੰਨੀ ਕੋਠੀ ’ਚੋਂ ਮਿਲੀ ਲਾਸ਼

ਨਾਨੀ ਦੀ ਬਹਾਦਰੀ ਨਾਲ 9 ਸਾਲਾ ਦੋਹਤੀ ਅਗਵਾ ਹੋਣ ਤੋਂ ਬਚੀ

ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ ਭਰਾ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਟੇਕਿਆ ਮੱਥਾ

ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਯੂਨੀਵਰਸਿਟੀ ਵਿਖੇ ਪੀ ਜੀ ਸਿਲੇਬਸ ਵਿਚੋਂ ਪੰਜਾਬ ਦੇ ਇਤਿਹਾਸ ਨੂੰ ਕਵਰ ਕਰਦੇ ਚਾਰ ਪੇਪਰ ਹਟਾਉਣ ਦਾ ਜ਼ੋਰਦਾਰ ਵਿਰੋਧ

ਕੇਂਦਰੀ ਪੂਲ ਵਿੱਚੋਂ ਪੰਜਾਬ ਨੂੰ ਆਪਣੇ ਹਿੱਸੇ ਨਾਲੋਂ 1,051 ਮੈਗਾਵਾਟ ਬਿਜਲੀ ਘੱਟ ਮਿਲ ਰਹੀ: ਤਰੁਨਪ੍ਰੀਤ ਸੌਂਦ

ਰਾਸ਼ਟਰੀ ਲੋਕ ਅਦਾਲਤ ਦੌਰਾਨ ਪੰਜਾਬ ਰਾਜ ਵਿੱਚ 65,46,12 ਕੇਸਾਂ ਦੀ ਸੁਣਵਾਈ ਦੌਰਾਨ 5,99,283 ਕੇਸਾਂ ਦਾ ਨਿਪਟਾਰਾ

ਯੂਰਪ ਤੋਂ ਗੈਂਗਸਟਰ ਦੀ ਪਹਿਲੀ ਹਵਾਲਗੀ ਮਾਨ ਸਰਕਾਰ ਦੇ ਗੈਂਗਸਟਰਾਂ ਖ਼ਿਲਾਫ਼ ਸਖ਼ਤ ਸਟੈਂਡ ਦਾ ਪ੍ਰਮਾਣ: ਅਮਨ ਅਰੋੜਾ

ਰੋਪੜ ਦੇ MLA ਨੇ ਹਿਮਾਚਲ ਦੇ ਉਦਯੋਗਿਕ ਪ੍ਰਦੂਸ਼ਣ ਤੋਂ ਪੰਜਾਬ ਦੀ ਜੀਵਨ ਰੇਖਾ ਸਤਲੁਜ ਨੂੰ ਖ਼ਤਰੇ ਦਾ ਕੀਤਾ ਪਰਦਾਫਾਸ਼

ਵੜਿੰਗ ਨੇ ਲੁਧਿਆਣਾ ਵਰਗੇ ਸ਼ਹਿਰਾਂ ਵਿੱਚ 12 ਘੰਟੇ ਦੇ ਬਿਜਲੀ ਕੱਟਾਂ ਦਾ ਚੁੱਕਿਆ ਮੁੱਦਾ ; ਕਿਹਾ ਉਦਯੋਗ ਬੰਦ ਹੋ ਰਹੇ ਹਨ, ਝੋਨੇ ਦੀ ਫ਼ਸਲ ਸੁੱਕ ਰਹੀ

ਗੈਂਗਸਟਰਾਂ 'ਤੇ ਵਾਰ ਦਾ 235ਵਾਂ ਦਿਨ: ਪੰਜਾਬ ਪੁਲਿਸ ਵੱਲੋਂ 603 ਥਾਈਂ ਛਾਪੇਮਾਰੀ; 325 ਕਾਬੂ