Tuesday, September 08, 2026
ਤਾਜਾ ਖਬਰਾਂ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਨੇ ਮਾਨ ਸਰਕਾਰ ਵੱਲੋਂ ਚੀਫ ਜਸਟਿਸ ਦੀ ਨਿਯੁਕਤੀ ਦੇ ਵਿਰੋਧ ਦੀ ਨਿੰਦਾ ਕੀਤੀਜਸਟਿਸ ਮਿਸ਼ਰਾ ਦੀ ਨਿਯੁਕਤੀ: ਮਾਨ ਸਰਕਾਰ ਦੀ ਸੰਵਿਧਾਨਕ ਚੁਣੌਤੀ ਨੇ ਰਾਜਨੀਤਿਕ ਸਵਾਲ ਖੜ੍ਹੇ ਕੀਤੇਸਚਿਨ ਪਾਇਲਟ ਨੂੰ ਪੰਜਾਬ ਕਾਂਗਰਸ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ, ਉਹ ਭੁਪੇਸ਼ ਬਘੇਲ ਦੀ ਥਾਂ ਲੈਣਗੇਪ੍ਰਦਰਸ਼ਨਕਾਰੀ ਮੁਲਾਜ਼ਮਾਂ ਨੂੰ ਵੰਡਣ ਦੀ ਕੋਸ਼ਿਸ਼ ਵਿੱਚ ਪੰਜਾਬ ਸਰਕਾਰ ਨੇ ਜੁਲਾਈ 2020 ਤੋਂ ਬਾਅਦ ਭਰਤੀ ਕੀਤੇ ਗਏ ਮੁਲਾਜ਼ਮਾਂ ਲਈ ਡੀਏ ਵਧਾ ਕੇ 60 ਪ੍ਰਤੀਸ਼ਤ ਕਰਨ ਦਾ ਪ੍ਰਸਤਾਵ ਰੱਖਿਆ ਸ਼੍ਰੋਮਣੀ ਕਮੇਟੀ ਦਾ ਵਫ਼ਦ ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋਏ ਨੌਜਵਾਨ ਨੂੰ ਮਿਲਿਆ ਅਤੇ ਉਸਦੀ ਸਿਹਤ ਬਾਰੇ ਪੁੱਛਿਆ ਹਾਲਤਸੁਖਬੀਰ ਬਾਦਲ ਨੇ ਹਸਪਤਾਲ ਵਿੱਚ ਪੀੜਤ ਮੋਹਨਜੀਤ ਸਿੰਘ ਨੂੰ ਮਿਲ ਕੇ ਪੁਲਿਸ ਦੀ ਬੇਰਹਿਮੀ ਦੀ ਨਿੰਦਾ ਕੀਤੀ; ਪੁੱਛਿਆ ਕਿ ‘ਇੱਕ ਪ੍ਰਦਰਸ਼ਨਕਾਰੀ ਨਾਲ ਅੱਤਵਾਦੀ ਵਰਗਾ ਵਿਵਹਾਰ ਕਰਨ ਦੀ ਹਿੰਮਤ ਕਿਵੇਂ ਹੋਈ?’

Punjab

ਰਾਘਵ ਚੱਢਾ ਦੇ ਵੋਟ ਵਿਵਾਦ ’ਚ AAP ਦੀ ਐਂਟਰੀ, ਮੋਹਾਲੀ ਫਲੈਟ ਦੀ ਵੀਡੀਓ ਦਿਖਾ ਕੇ ਚੁੱਕੇ ਸਵਾਲ

ਪੰਜਾਬ ਨਿਊਜ਼ ਐਕਸਪ੍ਰੈੱਸ | September 08, 2026 03:32 PM

ਚੰਡੀਗੜ੍ਹ: ਚੰਡੀਗੜ੍ਹ: ਭਾਜਪਾ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਵੋਟ ਨੂੰ ਲੈ ਕੇ ਚੱਲ ਰਹੇ ਵਿਵਾਦ ਵਿਚ ਆਮ ਆਦਮੀ ਪਾਰਟੀ ਨੇ ਵੀ ਮੋਰਚਾ ਖੋਲ੍ਹ ਦਿੱਤਾ ਹੈ। AAP ਆਗੂ ਅਨੁਰਾਗ ਢਾਂਡਾ ਨੇ ਮੋਹਾਲੀ ਦੇ ਫਲੈਟ ਨੰਬਰ 103 ਦੀ ਵੀਡੀਓ ਦਿਖਾਉਂਦਿਆਂ ਦਾਅਵਾ ਕੀਤਾ ਕਿ ਉੱਥੇ ਕੋਈ ਨਹੀਂ ਰਹਿੰਦਾ। ਉਨ੍ਹਾਂ ਨੇ ਰਾਘਵ ਚੱਢਾ ’ਤੇ ਬੈਕਡੇਟ ਵਿੱਚ ਵੋਟ ਬਣਵਾਉਣ ਦੇ ਦੋਸ਼ ਲਗਾਉਂਦਿਆਂ ਕਈ ਸਵਾਲ ਖੜ੍ਹੇ ਕੀਤੇ। ਢਾਂਡਾ ਨੇ ਕਿਹਾ ਕਿ ਜੇਕਰ 30 ਅਗਸਤ ਤੋਂ ਬਾਅਦ ਦਿੱਲੀ ਦੀ ਡਰਾਫਟ ਵੋਟਰ ਲਿਸਟ ਵਿੱਚ ਰਾਘਵ ਚੱਢਾ ਦਾ ਨਾਮ ਨਹੀਂ ਸੀ ਤਾਂ ਬਾਅਦ ਵਿੱਚ ਇਹ ਕਿਵੇਂ ਸ਼ਾਮਲ ਹੋ ਗਿਆ। ਉਨ੍ਹਾਂ ਸਵਾਲ ਕੀਤਾ ਕਿ ਬਿਨਾਂ ਫਾਰਮ ਭਰੇ ਵੋਟਰ ਲਿਸਟ ਵਿੱਚ ਨਾਮ ਕਿਵੇਂ ਜੋੜਿਆ ਗਿਆ। ਉਨ੍ਹਾਂ ਭਾਜਪਾ ’ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਪਾਰਟੀ ਕਿਸੇ ਦੀ ਵੀ ਵੋਟ ਕਟਵਾ ਸਕਦੀ ਹੈ।

ਮੋਹਾਲੀ ਦੇ ਫਲੈਟ ਦੀ ਵੀਡੀਓ ਦਿਖਾਈ
ਪ੍ਰੈੱਸ ਕਾਨਫਰੰਸ ਦੌਰਾਨ AAP ਨੇ ਇੱਕ ਵੀਡੀਓ ਜਾਰੀ ਕੀਤੀ। ਇਸ ਵਿੱਚ ਇੱਕ ਪੱਤਰਕਾਰ ਸੁਰੱਖਿਆ ਗਾਰਡ ਨਾਲ ਮੋਹਾਲੀ ਸਥਿਤ ਫਲੈਟ ਨੰਬਰ 103 ਵਿੱਚ ਜਾਂਦਾ ਦਿਖਾਈ ਦਿੰਦਾ ਹੈ। ਵੀਡੀਓ ਵਿੱਚ ਗਾਰਡ ਕਹਿੰਦਾ ਹੈ ਕਿ ਉਸ ਨੇ ਰਾਘਵ ਚੱਢਾ ਨੂੰ ਕਦੇ ਉੱਥੇ ਨਹੀਂ ਦੇਖਿਆ ਅਤੇ ਫਲੈਟ ਵਿੱਚ ਵੀ ਕੋਈ ਰਹਿੰਦਾ ਨਹੀਂ ਦਿਖਾਈ ਦਿੰਦਾ। AAP ਨੇ ਫਲੈਟ ਦੀ ਹਾਲਤ ਅਤੇ ਉੱਥੇ ਮੌਜੂਦ ਘੱਟ ਸਾਮਾਨ ਦੇ ਆਧਾਰ ’ਤੇ ਰਾਘਵ ਚੱਢਾ ਦੇ ਪੰਜਾਬ ਦੇ ਵੋਟਰ ਹੋਣ ਦੇ ਦਾਅਵੇ ’ਤੇ ਸਵਾਲ ਚੁੱਕੇ।

ਦਿੱਲੀ ਦੀ ਵੋਟਰ ਲਿਸਟ ਦਾ ਵੀ ਕੀਤਾ ਜ਼ਿਕਰ
ਢਾਂਡਾ ਨੇ ਦਾਅਵਾ ਕੀਤਾ ਕਿ 31 ਅਗਸਤ ਨੂੰ ਜਾਰੀ ਦਿੱਲੀ ਦੀ ਡਰਾਫਟ ਵੋਟਰ ਲਿਸਟ ਵਿੱਚ ਰਾਜਿੰਦਰ ਨਗਰ ਤੋਂ ਰਾਘਵ ਚੱਢਾ ਦਾ ਨਾਮ ਨਹੀਂ ਸੀ। ਉਨ੍ਹਾਂ ਕਿਹਾ ਕਿ ਜੇਕਰ ਉਹ ਦਿੱਲੀ ਵਿੱਚ ਵੋਟ ਬਣਵਾਉਣਾ ਚਾਹੁੰਦੇ ਹਨ ਤਾਂ ਨਿਰਧਾਰਤ ਪ੍ਰਕਿਰਿਆ ਤਹਿਤ ਵੋਟ ਟਰਾਂਸਫਰ ਕਰਵਾਉਣੀ ਪਵੇਗੀ। AAP ਆਗੂ ਨੇ ਇਹ ਵੀ ਕਿਹਾ ਕਿ SIR ਪ੍ਰਕਿਰਿਆ ਤਹਿਤ ਵੋਟਾਂ ਜੋੜਨ ਅਤੇ ਕੱਟਣ ਵਿੱਚ ਮਨਮਾਨੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਚੋਣ ਕਮਿਸ਼ਨ ਤੋਂ ਪੂਰੀ ਪ੍ਰਕਿਰਿਆ ਪਾਰਦਰਸ਼ੀ ਢੰਗ ਨਾਲ ਕਰਵਾਉਣ ਅਤੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਦੀ ਮੰਗ ਕੀਤੀ।

Have something to say? Post your comment

google.com, pub-6021921192250288, DIRECT, f08c47fec0942fa0

Punjab

3 ਮਹੀਨੇ ਦੀ ਗਰਭਵਤੀ ਮਹਿਲਾ ਦੀ ਸ਼ੱਕੀ ਹਾਲਾਤਾਂ ’ਚ ਮੌਤ, ਪਤੀ ’ਤੇ ਕਤਲ ਦੇ ਦੋਸ਼

ਹਿਮਾਚਲ ਦੇ ਬੋਰਡਿੰਗ ਸਕੂਲ ’ਚ ਸਿੱਖ ਬੱਚੇ ਨਾਲ ਰੈਗਿੰਗ ਦੀ ਘਟਨਾ ਮੰਦਭਾਗੀ - ਐਡਵੋਕੇਟ ਧਾਮੀ

ਅਦਾਲਤ ਦੇ ਹੁਕਮ ’ਤੇ ਸਕੂਲ ਨੇ ਵਿਦਿਆਰਥਣ ਨੂੰ ਦਿੱਤਾ ਦਾਖਲਾ

ਪੰਜਾਬ ਕਾਂਗਰਸ ਇੰਚਾਰਜ ਸਚਿਨ ਪਾਇਲਟ ਰਾਹੁਲ ਅਤੇ ਪ੍ਰਿਯੰਕਾ ਨੂੰ ਮਿਲੇ

ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿੱਚ ਸੁਖਬੀਰ ਬਾਦਲ ਨੂੰ ਮੁੜ ਸੰਮਨ

ਚੰਡੀਗੜ੍ਹ ਵਿੱਚ ਪੰਜਾਬ ਕਾਂਗਰਸ ਦੇ ਪ੍ਰਦਰਸ਼ਨਕਾਰੀਆਂ ’ਤੇ ਵਾਟਰ ਕੈਨਨ, ਰਾਜਾ ਵੜਿੰਗ ਸਮੇਤ ਕਈ ਆਗੂ ਹਿਰਾਸਤ ਵਿੱਚ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਨੇ ਮਾਨ ਸਰਕਾਰ ਵੱਲੋਂ ਚੀਫ ਜਸਟਿਸ ਦੀ ਨਿਯੁਕਤੀ ਦੇ ਵਿਰੋਧ ਦੀ ਨਿੰਦਾ ਕੀਤੀ

ਜਸਟਿਸ ਮਿਸ਼ਰਾ ਦੀ ਨਿਯੁਕਤੀ: ਮਾਨ ਸਰਕਾਰ ਦੀ ਸੰਵਿਧਾਨਕ ਚੁਣੌਤੀ ਨੇ ਰਾਜਨੀਤਿਕ ਸਵਾਲ ਖੜ੍ਹੇ ਕੀਤੇ

ਪਿੰਡ ਕੁੱਬਾ ਦੇ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਵਿੱਚ ਸਿਆਸੀ ਸ਼ਹਿ ’ਤੇ ਦਖ਼ਲਅੰਦਾਜ਼ੀ ਦੀ ਐਡਵੋਕੇਟ ਧਾਮੀ ਨੇ ਕੀਤੀ ਸਖ਼ਤ ਨਿੰਦਾ

ਪੰਜਾਬ ਵਿੱਚ ਸਵਾਈਨ ਫਲੂ ਨਾਲ ਪਹਿਲੀ ਸ਼ੱਕੀ ਮੌਤ