Friday, April 26, 2024

Sports

ਗੱਤਕਾ ਐਸੋਸੀਏਸ਼ਨ ਵੱਲੋਂ ਰੈਫਰੀਆਂ ਲਈ ਦੋ ਰੋਜ਼ਾ ਗੱਤਕਾ ਰਿਫਰੈਸ਼ਰ ਕੋਰਸ

PUNJAB NEWS EXPRESS | March 21, 2021 10:36 PM

 

ਚੰਡੀਗੜ੍ਹ :  ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਵੱਲੋਂ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ ਦੇ ਸਹਿਯੋਗ ਨਾਲ ਸੈਕਟਰ 53 ਦੇ ਗੁਰਦੁਆਰਾ ਸਾਹਿਬ ਵਿੱਚ ਰੈਫਰੀਆਂ ਲਈ ਦੋ ਰੋਜ਼ਾ ਮੁਫ਼ਤ ਗੱਤਕਾ ਰਿਫਰੈਸ਼ਰ ਕੋਰਸ ਲਗਾਇਆ ਗਿਆ ਜਿਸ ਵਿੱਚ ਪੰਜਾਬ ਤੇ ਹਰਿਆਣਾ ਦੇ 45 ਰੈਫਰੀਆਂ ਨੇ ਭਾਗ ਲਿਆ।

ਇਸ ਕੋਰਸ ਵਿੱਚ ਆਪਣੇ ਸੰਬੋਧਨ ਵਿੱਚ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਸਟੇਟ ਐਵਾਰਡੀ ਨੇ  ਰੈਫਰੀਆਂ ਨੂੰ ਗੱਤਕਾ ਟੂਰਨਾਮੈਂਟਾਂ ਤੇ ਸਿਖਲਾਈ ਕੈਂਪਾਂ ਦੇ ਸਫਲ ਆਯੋਜਨ,  ਪ੍ਰਬੰਧ ਤੇ ਸੰਚਾਲਨ ਵਿਧੀ ਸਬੰਧੀ ਚਾਨਣਾ ਪਾਇਆ ਉੱਥੇ ਹੀ "ਵਿਜ਼ਨ ਡਾਕੂਮੈਂਟ-2030" ਤਹਿਤ ਇਸ ਦਹਾਕੇ ਦੌਰਾਨ ਗੱਤਕੇ ਦੇ ਵਿਕਾਸ ਤੇ ਪ੍ਰਫੁੱਲਤਾ ਲਈ ਉਲੀਕੇ ਪ੍ਰੋਗਰਾਮਾਂ ਤੇ ਗਤੀਵਿਧੀਆਂ ਬਾਰੇ ਵਿਸਥਾਰ ਵਿੱਚ ਜਾਣੂ ਕਰਵਾਇਆ। ਗੱਤਕਾ ਪ੍ਰਮੋਟਰ ਗਰੇਵਾਲ ਨੇ ਐਲਾਨ ਕੀਤਾ ਕਿ ਇਸ ਰਿਫਰੈਸ਼ਰ ਕੋਰਸ ਵਿੱਚੋਂ ਚੁਣੇ ਗਏ ਮੁੱਖ ਰੈਫਰੀਆਂ ਲਈ ਇੱਕ ਹਫ਼ਤੇ ਦਾ ਗੱਤਕਾ ਕਲੀਨਿਕ ਲਾਇਆ ਜਾਵੇਗਾ ਜਿਸ ਵਿੱਚ ਵੱਖ-ਵੱਖ ਵਿਸ਼ਾ ਮਾਹਿਰ ਆਪਣੇ ਵਿਚਾਰ ਰੱਖਣਗੇ।

ਇਸ ਕੈਂਪ ਦੌਰਾਨ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜਲੰਧਰ ਦੇ ਡਾਇਰੈਕਟਰ ਖੇਡਾਂ ਡਾ. ਪ੍ਰੀਤਮ ਸਿੰਘ,  ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਅਵਤਾਰ ਸਿੰਘ ਪਟਿਆਲਾ ਮੁੱਖ ਕੋਚ,  ਸੰਯੁਕਤ ਸਕੱਤਰ ਡਾ. ਪੰਕਜ ਧਮੀਜਾ,  ਗੱਤਕਾ ਐਸੋਸੀਏਸ਼ਨ ਪੰਜਾਬ ਦੇ ਜਨਰਲ ਸਕੱਤਰ ਤਲਵਿੰਦਰ ਸਿੰਘ ਅਤੇ ਮੁੱਖ ਰੈਫਰੀ ਬਖ਼ਸ਼ੀਸ਼ ਸਿੰਘ ਨੇ ਵੀ ਵੱਖ-ਵੱਖ ਵਿਸ਼ਿਆਂ ਤੇ ਵਿਚਾਰ ਪੇਸ਼ ਕੀਤੇ।

ਰਿਫਰੈਸ਼ਰ ਕੋਰਸ ਵਿੱਚ ਭਾਗ ਲੈਣ ਆਏ ਰੈਫਰੀਆਂ ਦੀ ਤਰਫੋਂ ਵਿਚਾਰ ਸਾਂਝੇ ਕਰਦਿਆਂ ਗੁਰਪ੍ਰੀਤ ਸਿੰਘ ਰਾਜਾ ਅੰਮਿ੍ਤਸਰ ਨੇ ਆਖਿਆ ਕਿ ਉਹ ਸਾਲ 2008 ਤੋਂ ਲੈ ਕੇ ਹੁਣ ਤੱਕ ਗੱਤਕਾ ਐਸੋਸੀਏਸ਼ਨ ਵੱਲੋਂ ਲਗਵਾਏ ਜਾ ਰਹੇ ਸਿਖਲਾਈ ਕੈਂਪਾਂ ਅਤੇ ਰਿਫਰੈਸ਼ਰ ਕੋਰਸਾਂ ਵਿੱਚ ਸ਼ਾਮਲ ਹੁੰਦੇ ਆ ਰਹੇ ਹਨ ਅਤੇ ਅਜਿਹੇ ਕੈਂਪਾਂ ਅਤੇ ਕੋਰਸਾਂ ਤੋਂ ਖਿਡਾਰੀਆਂ ਅਤੇ ਰੈਫਰੀਆਂ ਨੂੰ ਬਹੁਤ ਵਡਮੁੱਲੀ ਜਾਣਕਾਰੀ ਮਿਲਦੀ ਹੈ ਅਤੇ ਐਸੋਸੀਏਸ਼ਨ ਦੇ ਨਿਯਮਾਂ ਅਤੇ ਟੂਰਨਾਮੈਂਟਾਂ ਸੰਬੰਧੀ ਸੂਚਨਾਵਾਂ ਬਾਰੇ ਅਪਡੇਟ ਹੋਣ ਦਾ ਮੌਕਾ ਪ੍ਰਦਾਨ ਹੁੰਦਾ ਹੈ। ਕੋਰਸ ਵਿਚ ਭਾਗ ਲੈਣ ਆਏ ਸਮੂਹ ਰੈਫਰੀਆਂ ਨੇ ਦੋਵੇਂ ਦਿਨ  ਗੱਤਕਾ ਗਰਾਊਂਡ ਵਿਚ ਡਿਜੀਟਲ ਸਕੋਰਬੋਰਡ ਰਾਹੀਂ ਹੋਏ ਪ੍ਰੈਕਟੀਕਲਾਂ ਵਿੱਚ ਭਾਗ ਲਿਆ ਅਤੇ ਇਸ ਕੈਂਪ ਦੇ ਆਯੋਜਨ ਉਤੇ ਖੁਸ਼ੀ ਜ਼ਾਹਰ ਕਰਦਿਆਂ ਮੰਗ ਰੱਖੀ ਕਿ ਅਜਿਹੇ ਕੋਰਸ ਦਾ ਸਮਾਂ ਇੱਕ ਹਫ਼ਤਾ ਰੱਖਿਆ ਜਾਵੇ।

ਇਸ ਕੋਰਸ ਦੌਰਾਨ ਰੈਫਰੀ ਸਰਬਜੀਤ ਸਿੰਘ ਲੁਧਿਆਣਾ,  ਸੁਖਚੈਨ ਸਿੰਘ ਹਰਿਆਣਾ,  ਅਮਰੀਕ ਸਿੰਘ ਕਪੂਰਥਲਾ,  ਲਖਵਿੰਦਰ ਸਿੰਘ ਫ਼ਿਰੋਜ਼ਪੁਰ,  ਹਰਜਿੰਦਰ ਸਿੰਘ ਤਰਨਤਾਰਨ,  ਯੋਗਰਾਜ ਸਿੰਘ ਮੋਹਾਲੀ,  ਵਿਜੈਪ੍ਰਤਾਪ ਸਿੰਘ ਹੁਸ਼ਿਆਰਪੁਰ ਨੇ ਵੀ ਮਾਹਿਰਾਂ ਨਾਲ ਸਵਾਲਾਂ-ਜਵਾਬਾਂ ਦੇ ਸਮੇਂ ਦੌਰਾਨ ਖੇਡ ਦੀਆਂ ਬਾਰੀਕੀਆਂ ਨੂੰ ਸਮਝਿਆ। ਇਸ ਮੌਕੇ ਸਮੂਹ ਰੈਫਰੀਆਂ ਨੂੰ ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਸਰਟੀਫਿਕੇਟ ਵੀ ਦਿੱਤੇ ਗਏ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਮੁਹਾਲੀ ਦੇ ਸਕੱਤਰ ਹਰਪ੍ਰੀਤ ਸਿੰਘ ਸਰਾਓ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ ਦੇ ਜੁਆਇੰਟ ਸਕੱਤਰ ਪ੍ਰਭਜੋਤ ਸਿੰਘ ਜਲੰਧਰ,  ਵਿੱਤ ਸਕੱਤਰ ਬਲਜੀਤ ਸਿੰਘ ਸੈਣੀ,  ਸਕੱਤਰ ਹਰਜਿੰਦਰ ਕੁਮਾਰ ਅਤੇ ਮੁਖਤਿਆਰ ਸਿੰਘ ਪਟਿਆਲਾ ਵੀ ਹਾਜ਼ਰ ਸਨ।

Have something to say? Post your comment

google.com, pub-6021921192250288, DIRECT, f08c47fec0942fa0

Sports

7ਵਾਂ ਆਲ ਇੰਡੀਆ ਅੰਤਰ-ਵਰਸਿਟੀ ਗੱਤਕਾ ਟੂਰਨਾਮੈਂਟ 8 ਮਾਰਚ ਤੋਂ ਐਲ.ਐਨ.ਸੀ.ਟੀ. ਯੂਨੀਵਰਸਿਟੀ ਭੋਪਾਲ 'ਚ ਹੋਵੇਗਾ ਸ਼ੁਰੂ

ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਤੇ ਸਪੋਰਟਸ ਯੂਨੀਵਰਸਿਟੀ ਦੇ ਵੀ.ਸੀ. ਵੱਲੋਂ ਖੇਡ ਸੱਭਿਆਚਾਰ ਪ੍ਰਫੁਲਤ ਕਰਨ ਬਾਰੇ ਚਰਚਾ

ਯੂਨੀਵਰਸਿਟੀ ਕਾਲਜ ਬੇਨੜਾ ਵਿਖੇ 7ਵੀਂ ਸਲਾਨਾ ਅਥਲੈਟਿਕਸ ਮੀਟ ਕਰਵਾਈ

ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਤਕਨੀਕੀ ਅਧਿਕਾਰੀਆਂ ਲਈ ਰਿਫਰੈਸ਼ਰ ਕੈਂਪ

ਪਿੰਡ ਖਟਕੜ ਕਲਾਂ ਵਿੱਚ ਆਯੋਜਿਤ ਕਬੱਡੀ ਕੱਪ ਵਿੱਚ ਸ਼ਾਮਲ ਹੋਏ ਸੰਸਦ ਮੈਂਬਰ ਮਨੀਸ਼ ਤਿਵਾੜੀ

ਪੰਜਾਬ ਖੇਡਾਂ ਲਈ ਵੱਡੇ ਬਜਟ ਦੀ ਯੋਜਨਾ ਬਣਾ ਰਿਹਾ ਹੈ: ਹਰਪਾਲ ਸਿੰਘ ਚੀਮਾ

ਹਰ ਗੁਰਦੁਆਰੇ ਤੇ ਖਾਲਸਾ ਸਕੂਲਾਂ 'ਚ ਗੱਤਕਾ ਅਖਾੜੇ ਖੋਲੇ ਜਾਣ ਤੇ ਗੱਤਕਾ ਕੋਚ ਰੱਖੇ ਜਾਣ : ਗਰੇਵਾਲ ਵੱਲੋਂ ਅਪੀਲ

ਗੱਤਕਾ ਫੈਡਰੇਸ਼ਨ ਯੂ.ਕੇ. ਵੱਲੋਂ ਗੱਤਕਾ ਖੇਡ ਨੂੰ ਭਾਰਤੀ ਨੈਸ਼ਨਲ ਖੇਡਾਂ 'ਚ ਸ਼ਾਮਲ ਕੀਤੇ ਜਾਣ 'ਤੇ ਖੁਸ਼ੀ ਦਾ ਪ੍ਰਗਟਾਵਾ

ਨਵੀਂ ਖੇਡ ਨੀਤੀ ਪੰਜਾਬ ‘ਚ ਖੇਡ ਸੱਭਿਆਚਾਰ ਦੀ ਮੁੜ ਸੁਰਜੀਤੀ ਨੂੰ ਹੁਲਾਰਾ ਦੇਵੇਗੀ : ਮੀਤ ਹੇਅਰ

ਕੌਮੀ ਖੇਡਾਂ 'ਚ "ਗੱਤਕਾ ਖੇਡ" ਨੂੰ ਸ਼ਾਮਲ ਕਰਵਾਉਣ ਵਾਲੀ ਗੁਰਸਿੱਖ ਸ਼ਖਸੀਅਤ ਦਾ ਸ਼੍ਰੋਮਣੀ ਕਮੇਟੀ ਕਰੇ ਵਿਸ਼ੇਸ਼ ਸਨਮਾਨ : ਪ੍ਰੋ. ਬਡੂੰਗਰ