Saturday, April 27, 2024

Sports

ਪੰਜਾਬ ਸਰਕਾਰ ਨੇ ਏਸ਼ੀਅਨ ਖੇਡਾਂ ‘ਚੋਂ ਸੋਨ ਤਗਮੇ ਜਿੱਤਣ ਵਾਲੀ ਮਨਦੀਪ ਚੀਮਾਂ ਨੂੰ ਬਣਾਇਆ ਡੀ.ਐਸ.ਪੀ.

ਪੰਜਾਬ ਨਿਊਜ਼ ਐਕਸਪ੍ਰੈਸ | August 30, 2020 10:07 PM

ਚੰਡੀਗੜ੍ਹ: ਤਿੰਨ ਵਾਰ ਏਸ਼ੀਅਨ ਖੇਡਾਂ ‘ਚੋਂ ਸੋਨ ਤਗਮੇ ਜਿੱਤਣ ਵਾਲੀ ਅਥਲੀਟ ਮਨਦੀਪ ਕੌਰ ਚੀਮਾਂ ਨੂੰ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ‘ਚ ਉਪ ਕਪਤਾਨ ਪੁਲਿਸ (ਡੀ.ਐਸ.ਪੀ.) ਨਿਯੁਕਤ ਕੀਤਾ ਗਿਆ ਹੈ। ਲੰਬੇ ਅਰਸੇ ਤੋਂ ਪਟਿਆਲਾ ਨੂੰ ਆਪਣੀਆਂ ਖੇਡ ਸਰਗਰਮੀਆਂ ਦਾ ਕੇਂਦਰ ਬਣਾਉਣ ਵਾਲੀ ਮਨਦੀਪ ਕੌਰ ਤਰਨਤਾਰਨ ਜਿਲ੍ਹੇ ਦੇ ਪਿੰਡ ਚੀਮਾਂ ਖੁਰਦ ਦੀ ਜੰਮਪਲ ਹੈ ਅਤੇ ਉਸ ਨੇ ਕੋਚ ਬਲਜਿੰਦਰ ਸਿੰਘ ਕੈਰੋ (ਪੰਜਾਬ ਪੁਲਿਸ) ਤੋਂ ਖੇਡ ਸਫਰ ਦੀ ਸ਼ੁਰੂਆਤ ਕੀਤੀ ਸੀ।

400 ਮੀਟਰ ਦੌੜ ਦੀ ਮਾਹਿਰ ਅਥਲੀਟ ਕਈ ਵਾਰ ਕੌਮੀ ਚੈਪੀਅਨ ਬਣਨ ਉਪਰੰਤ 4 ਗੁਣਾ 400 ਮੀਟਰ ਰੀਲੇਅ ਦੌੜ ‘ਚ ਤਿੰਨ ਵਾਰ ਏਸ਼ੀਅਨ ਖੇਡਾਂ ‘ਚੋਂ ਸੋਨ ਤਗਮੇ, ਰਾਸ਼ਟਰ ਮੰਡਲ ਖੇਡਾਂ ‘ਚੋਂ ਸੋਨ ਤਗਮਾ ਤੇ ਏਸ਼ੀਅਨ ਚੈਪੀਅਨਸ਼ਿਪਾਂ ‘ਚੋਂ ਤਗਮੇ ਜਿੱਤ ਚੁੱਕੀ ਹੈ। ਮਨਦੀਪ ਕੌਰ ਉਲੰਪਿਕ ਖੇਡਾਂ ਤੇ ਵਿਸ਼ਵ ਅਥਲੈਟਿਕਸ ਚੈਪੀਅਨਸ਼ਿਪ ‘ਚ ਵੀ ਦੇਸ਼ ਦੀ ਨੁਮਾਇੰਦਗੀ ਕਰ ਚੁੱਕੀ ਹੈ। ਮਨਦੀਪ ਨੇ ਆਪਣੇ ਖੇਡ ਜੀਵਨ ਦੌਰਾਨ ਕੌਮਾਂਤਰੀ ਪੱਧਰ ‘ਤੇ 28 ਤਗਮੇ ਜਿੱਤੇ, ਜਿੰਨ੍ਹਾਂ ‘ਚੋਂ 26 ਸੋਨ ਤਗਮੇ ਹਨ। ਆਪਣੇ ਖੇਡ ਜੀਵਨ ‘ਚ ਬਹੁਤ ਸਾਰੇ ਉਤਰਾਅ ਚੜਾਅ ਆਉਣ ਦੇ ਬਾਵਜ਼ੂਦ ਮਨਦੀਪ ਕੌਰ ਨੇ ਆਪਣੇ-ਆਪ ਨੂੰ ਚੋਟੀ ਦੀ ਅਥਲੀਟ ਸਾਬਤ ਕੀਤਾ ਅਤੇ ਦੇਸ਼ ਦਾ ਕੌਮਾਂਤਰੀ ਖੇਡ ਮੰਚ ‘ਤੇ ਮਾਣ ਵਧਾਇਆ।

Have something to say? Post your comment

google.com, pub-6021921192250288, DIRECT, f08c47fec0942fa0

Sports

7ਵਾਂ ਆਲ ਇੰਡੀਆ ਅੰਤਰ-ਵਰਸਿਟੀ ਗੱਤਕਾ ਟੂਰਨਾਮੈਂਟ 8 ਮਾਰਚ ਤੋਂ ਐਲ.ਐਨ.ਸੀ.ਟੀ. ਯੂਨੀਵਰਸਿਟੀ ਭੋਪਾਲ 'ਚ ਹੋਵੇਗਾ ਸ਼ੁਰੂ

ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਤੇ ਸਪੋਰਟਸ ਯੂਨੀਵਰਸਿਟੀ ਦੇ ਵੀ.ਸੀ. ਵੱਲੋਂ ਖੇਡ ਸੱਭਿਆਚਾਰ ਪ੍ਰਫੁਲਤ ਕਰਨ ਬਾਰੇ ਚਰਚਾ

ਯੂਨੀਵਰਸਿਟੀ ਕਾਲਜ ਬੇਨੜਾ ਵਿਖੇ 7ਵੀਂ ਸਲਾਨਾ ਅਥਲੈਟਿਕਸ ਮੀਟ ਕਰਵਾਈ

ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਤਕਨੀਕੀ ਅਧਿਕਾਰੀਆਂ ਲਈ ਰਿਫਰੈਸ਼ਰ ਕੈਂਪ

ਪਿੰਡ ਖਟਕੜ ਕਲਾਂ ਵਿੱਚ ਆਯੋਜਿਤ ਕਬੱਡੀ ਕੱਪ ਵਿੱਚ ਸ਼ਾਮਲ ਹੋਏ ਸੰਸਦ ਮੈਂਬਰ ਮਨੀਸ਼ ਤਿਵਾੜੀ

ਪੰਜਾਬ ਖੇਡਾਂ ਲਈ ਵੱਡੇ ਬਜਟ ਦੀ ਯੋਜਨਾ ਬਣਾ ਰਿਹਾ ਹੈ: ਹਰਪਾਲ ਸਿੰਘ ਚੀਮਾ

ਹਰ ਗੁਰਦੁਆਰੇ ਤੇ ਖਾਲਸਾ ਸਕੂਲਾਂ 'ਚ ਗੱਤਕਾ ਅਖਾੜੇ ਖੋਲੇ ਜਾਣ ਤੇ ਗੱਤਕਾ ਕੋਚ ਰੱਖੇ ਜਾਣ : ਗਰੇਵਾਲ ਵੱਲੋਂ ਅਪੀਲ

ਗੱਤਕਾ ਫੈਡਰੇਸ਼ਨ ਯੂ.ਕੇ. ਵੱਲੋਂ ਗੱਤਕਾ ਖੇਡ ਨੂੰ ਭਾਰਤੀ ਨੈਸ਼ਨਲ ਖੇਡਾਂ 'ਚ ਸ਼ਾਮਲ ਕੀਤੇ ਜਾਣ 'ਤੇ ਖੁਸ਼ੀ ਦਾ ਪ੍ਰਗਟਾਵਾ

ਨਵੀਂ ਖੇਡ ਨੀਤੀ ਪੰਜਾਬ ‘ਚ ਖੇਡ ਸੱਭਿਆਚਾਰ ਦੀ ਮੁੜ ਸੁਰਜੀਤੀ ਨੂੰ ਹੁਲਾਰਾ ਦੇਵੇਗੀ : ਮੀਤ ਹੇਅਰ

ਕੌਮੀ ਖੇਡਾਂ 'ਚ "ਗੱਤਕਾ ਖੇਡ" ਨੂੰ ਸ਼ਾਮਲ ਕਰਵਾਉਣ ਵਾਲੀ ਗੁਰਸਿੱਖ ਸ਼ਖਸੀਅਤ ਦਾ ਸ਼੍ਰੋਮਣੀ ਕਮੇਟੀ ਕਰੇ ਵਿਸ਼ੇਸ਼ ਸਨਮਾਨ : ਪ੍ਰੋ. ਬਡੂੰਗਰ