Thursday, September 03, 2026
ਤਾਜਾ ਖਬਰਾਂ
'ਮਿਲਣੀ' ਪ੍ਰੋਗਰਾਮ ਦੌਰਾਨ ਭਗਵੰਤ ਮਾਨ ਤੋਂ ਨਸ਼ਿਆਂ ਬਾਰੇ ਸਵਾਲ ਕਰਨ ਵਾਲੇ ਸਿੱਖ ਨੌਜਵਾਨ ਨੂੰ ਪੁਲਿਸ ਹਿਰਾਸਤ ਵਿੱਚ ਤਸੀਹੇ ਦਿੱਤੇ ਗਏਵੜਿੰਗ ਨੇ ਮਾਨ ਨੂੰ OPS ਬਹਾਲ ਕਰਨ ਅਤੇ ਪੰਜਾਬ ਦੇ ਮੁਲਾਜ਼ਮਾਂ ਦੇ 14,191 ਕਰੋੜ ਦੇ ਬਕਾਇਆ DA ਦੀ ਅਦਾਇਗੀ ਕਰਨ ਦੀ ਕੀਤੀ ਮੰਗਸਾਉਣੀ ਸੀਜ਼ਨ ਵਿੱਚ ਝੋਨੇ ਦੀ ਸੁਚਾਰੂ ਤੇ ਨਿਰਵਿਘਨ ਖ਼ਰੀਦ ਲਈ ਪੰਜਾਬ ਤਿਆਰ-ਬਰ-ਤਿਆਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨਕੀ ED ਪੰਜਾਬ ਪੁਲਿਸ ਨਾਲ ਮਿਲ ਕੇ ‘ਫਿਕਸ ਮੈਚ’ ਖੇਡ ਰਹੀ ਹੈ? - ਵੜਿੰਗ5 ਕਰੋੜ ਰੁਪਏ ਦੇ ਬਲਾਤਕਾਰ ਮਾਮਲੇ ਦਾ ਵਿਵਾਦ ਹੋਰ ਡੂੰਘਾ: ਆਡੀਓ ਕਲਿੱਪਾਂ ਨੇ ਗੁਰੀ ਚਾਹਲ ਦੀ ਜ਼ਮਾਨਤ ਅਤੇ ਪੰਜਾਬ ਦੇ ਮੁੱਖ ਮੰਤਰੀ ਦੀ ਪਤਨੀ ਦੀ ਭੂਮਿਕਾ 'ਤੇ ਸਵਾਲ ਖੜ੍ਹੇ ਕੀਤੇਛੋਟੇ ਸਾਹਿਬਜ਼ਾਦਿਆਂ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਮੀਰੀ ਪੀਰੀ ਖਾਲਸਾ ਮਾਰਚ ਰਵਾਨਾ

World

ਕੈਨੇਡਾ ’ਚ ਸਿੱਖ ਨੌਜਵਾਨ ’ਤੇ ਚਾਕੂ ਨਾਲ ਹਮਲਾ, ਨਸਲੀ ਟਿੱਪਣੀਆਂ ਕਰਨ ਦੇ ਦੋਸ਼; ਪੁਲਿਸ ਵੱਲੋਂ ਜਾਂਚ ਸ਼ੁਰੂ

ਪੰਜਾਬ ਨਿਊਜ਼ ਐਕਸਪ੍ਰੈੱਸ | September 03, 2026 03:47 PM

ਨਵੀਂ ਦਿੱਲੀ: ਕੈਨੇਡਾ ਦੇ ਟੋਰਾਂਟੋ ਵਿੱਚ ਇੱਕ ਸਿੱਖ ਵਿਅਕਤੀ ’ਤੇ ਚਾਕੂ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਟੋਰਾਂਟੋ ਪੁਲਿਸ ਇਸ ਘਟਨਾ ਨੂੰ ਸੰਭਾਵਿਤ ਹੇਟ-ਮੋਟੀਵੇਟਿਡ ਕ੍ਰਾਈਮ ਵਜੋਂ ਜਾਂਚ ਰਹੀ ਹੈ। ਪੁਲਿਸ ਮੁਤਾਬਕ ਹਮਲੇ ਦੌਰਾਨ ਸ਼ੱਕੀ ਵਿਅਕਤੀ ਨੇ ਸਿੱਖ ਵਿਰੋਧੀ ਅਤੇ ਨਸਲੀ ਟਿੱਪਣੀਆਂ ਕੀਤੀਆਂ।

ਬਿਨਾਂ ਕਿਸੇ ਉਕਸਾਵੇ ਦੇ ਹਮਲਾ ਕਰਨ ਦਾ ਦੋਸ਼
ਪੁਲਿਸ ਮੁਤਾਬਕ ਸ਼ਨੀਵਾਰ ਨੂੰ ਉਨ੍ਹਾਂ ਨੂੰ ਚਾਕੂ ਲੈ ਕੇ ਘੁੰਮ ਰਹੇ ਇੱਕ ਵਿਅਕਤੀ ਸਬੰਧੀ ਸੂਚਨਾ ਮਿਲੀ ਸੀ। ਜਾਂਚ ਵਿੱਚ ਸਾਹਮਣੇ ਆਇਆ ਕਿ ਸ਼ੱਕੀ ਵਿਅਕਤੀ ਨੇ ਇੱਕ ਸਿੱਖ ਵਿਅਕਤੀ ਅਤੇ ਇੱਕ ਗਵਾਹ ਨਾਲ ਬਿਨਾਂ ਕਿਸੇ ਉਕਸਾਵੇ ਦੇ ਗੱਲਬਾਤ ਸ਼ੁਰੂ ਕੀਤੀ। ਇਸ ਦੌਰਾਨ ਉਸ ਨੇ ਕਥਿਤ ਤੌਰ ’ਤੇ ਸਿੱਖ ਵਿਰੋਧੀ ਅਤੇ ਨਸਲੀ ਗਾਲ੍ਹਾਂ/ਟਿੱਪਣੀਆਂ ਕੀਤੀਆਂ ਅਤੇ ਫਿਰ ਹਥਿਆਰ ਨਾਲ ਸਿੱਖ ਵਿਅਕਤੀ ’ਤੇ ਹਮਲਾ ਕਰ ਦਿੱਤਾ। ਹਮਲੇ ਵਿੱਚ ਪੀੜਤ ਦੇ ਪੱਟ ’ਤੇ ਚਾਕੂ ਲੱਗਾ। ਉਸ ਨੂੰ ਸੱਟਾਂ ਲੱਗੀਆਂ ਹਨ, ਪਰ ਪੁਲਿਸ ਮੁਤਾਬਕ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।

ਸ਼ੱਕੀ ਦੀ ਭਾਲ ’ਚ ਪੁਲਿਸ
ਟੋਰਾਂਟੋ ਪੁਲਿਸ ਨੇ ਸੋਮਵਾਰ ਨੂੰ ਜਾਰੀ ਬਿਆਨ ਵਿੱਚ ਲੋਕਾਂ ਤੋਂ ਸ਼ੱਕੀ ਵਿਅਕਤੀ ਦੀ ਪਛਾਣ ਕਰਨ ਵਿੱਚ ਮਦਦ ਮੰਗੀ ਹੈ ਅਤੇ ਉਸ ਦੀ ਤਸਵੀਰ ਵੀ ਜਾਰੀ ਕੀਤੀ ਹੈ। ਸ਼ੱਕੀ ਦੀ ਉਮਰ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ, ਪਰ ਉਸ ਨੂੰ ਕਰੀਬ 5 ਫੁੱਟ 6 ਇੰਚ ਕੱਦ ਵਾਲਾ ਅਤੇ ਕਾਲੇ ਵਾਲਾਂ ਵਾਲਾ ਵਿਅਕਤੀ ਦੱਸਿਆ ਗਿਆ ਹੈ। ਪੁਲਿਸ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ Hate Crime Unit ਵੱਲੋਂ ਕੀਤੀ ਜਾ ਰਹੀ ਹੈ। ਜੇਕਰ ਕਿਸੇ ਅਪਰਾਧ ਦੇ ਪਿੱਛੇ ਪੱਖਪਾਤ, ਪੂਰਵਾਗ੍ਰਹਿ ਜਾਂ ਨਫ਼ਰਤ ਦੀ ਭਾਵਨਾ ਸਾਬਤ ਹੁੰਦੀ ਹੈ ਤਾਂ ਕੈਨੇਡਾ ਵਿੱਚ ਸਜ਼ਾ ਸੁਣਾਉਣ ਸਮੇਂ ਅਦਾਲਤ ਇਸ ਨੂੰ ਗੰਭੀਰ ਕਰਨ ਵਾਲੇ ਕਾਰਕ ਵਜੋਂ ਵਿਚਾਰ ਸਕਦੀ ਹੈ।

ਪੁਲਿਸ ਨੇ ਇਹ ਵੀ ਸਪੱਸ਼ਟ ਕੀਤਾ ਕਿ ਨਫ਼ਰਤ ਫੈਲਾਉਣ ਜਾਂ ਨਸਲਕੁਸ਼ੀ ਦੀ ਵਕਾਲਤ ਵਰਗੇ ਮਾਮਲੇ ਹੇਟ ਪ੍ਰਾਪੇਗੈਂਡਾ ਅਪਰਾਧਾਂ ਅਧੀਨ ਆਉਂਦੇ ਹਨ ਅਤੇ ਇਨ੍ਹਾਂ ਵਿੱਚ ਦੋਸ਼ ਤੈਅ ਕਰਨ ਲਈ ਅਟਾਰਨੀ ਜਨਰਲ ਦੀ ਮਨਜ਼ੂਰੀ ਦੀ ਲੋੜ ਹੁੰਦੀ ਹੈ। ਇਹ ਘਟਨਾ ਕੈਨੇਡਾ ਵਿੱਚ ਭਾਰਤੀ ਮੂਲ ਦੇ ਲੋਕਾਂ ਅਤੇ ਖ਼ਾਸ ਕਰਕੇ ਸਿੱਖ ਭਾਈਚਾਰੇ ਖ਼ਿਲਾਫ਼ ਕਥਿਤ ਨਫ਼ਰਤੀ ਬਿਆਨਾਂ ਅਤੇ ਹਮਲਿਆਂ ਨੂੰ ਲੈ ਕੇ ਚਿੰਤਾਵਾਂ ਦੇ ਵਿਚਕਾਰ ਸਾਹਮਣੇ ਆਈ ਹੈ। ਕੈਨੇਡਾ ਵਿੱਚ ਇਮੀਗ੍ਰੇਸ਼ਨ ਅਤੇ ਐਂਟੀ-ਇਮੀਗ੍ਰੈਂਟ ਰੇਟੋਰਿਕ ਨੂੰ ਲੈ ਕੇ ਚੱਲ ਰਹੀ ਬਹਿਸ ਕਾਰਨ ਵੀ ਅਜਿਹੇ ਮਾਮਲਿਆਂ ’ਤੇ ਚਿੰਤਾ ਪ੍ਰਗਟ ਕੀਤੀ ਜਾਂਦੀ ਰਹੀ ਹੈ।

Have something to say? Post your comment

google.com, pub-6021921192250288, DIRECT, f08c47fec0942fa0

World

ਤਿੱਬਤ 'ਚ ਮੁੜ ਫਟੀ ਝੀਲ, ਨੇਪਾਲ ਦੇ ਕਈ ਪਿੰਡ ਖਾਲੀ ਕਰਵਾਏ; 478 ਮੌਤਾਂ, 1500 ਤੋਂ ਵੱਧ ਲਾਪਤਾ

ਕੈਨੇਡਾ ਨੇ ਅਮਰੀਕੀ ਮਾਲ ’ਤੇ ਲਾਇਆ ਜਵਾਬੀ ਟੈਕਸ

ਬੰਗਲਾਦੇਸ਼ ’ਚ ਹਿੰਦੂ ਪਰਿਵਾਰ ਦੇ 4 ਮੈਂਬਰਾਂ ਦੀਆਂ ਲਾਸ਼ਾਂ ਘਰ ’ਚੋਂ ਬਰਾਮਦ

ਅਮਰੀਕਾ ਨਾਲ ਵਪਾਰਕ ਗੱਲਬਾਤ ਅਸਫਲ ਹੋਣ ਤੋਂ ਬਾਅਦ, ਕੈਨੇਡੀਅਨ ਪ੍ਰਧਾਨ ਮੰਤਰੀ ਅਮਰੀਕਾ ਵਿਰੁੱਧ ਪਰਸਪਰ ਟੈਰਿਫ ਲਗਾਉਣਗੇ

ਜੇ ਹੁਣ H-1B ਵੀਜ਼ਾ ਵਾਲਿਆਂ ਦੀ ਗਈ ਨੌਕਰੀ ਤਾਂ ਛੱਡਣਾ ਪਵੇਗਾ ਅਮਰੀਕਾ !

ਜੰਗ ਤੋਂ ਬਾਅਦ ਈਰਾਨ ਦੇ ਸੁਪਰੀਮ ਲੀਡਰ ਮੁਜਤਬਾ ਖਮੇਨੀ ਦਾ ਪਹਿਲਾ ਵੀਡੀਓ ਆਇਆ

ਪਾਕਿਸਤਾਨ, ਸਾਊਦੀ ਅਰਬ ਅਤੇ ਤੁਰਕੀ ਨੇ ਰੱਖਿਆ ਸਮਝੌਤੇ 'ਤੇ ਕੀਤੇ ਦਸਤਖਤ: ਕਿਸੇ ਇੱਕ ਦੇਸ਼ 'ਤੇ ਹਮਲਾ ਤਿੰਨਾਂ 'ਤੇ ਮੰਨਿਆ ਜਾਵੇਗਾ

ਅਮਰੀਕਾ ਵਿੱਚ 'ਬਰਥ-ਟੂਰਿਜਮ' 'ਤੇ ਪਾਬੰਦੀ: ਹੁਣ ਵਿਦੇਸ਼ੀਆਂ ਦੇ ਪੈਦਾ ਹੋਏ ਬੱਚਿਆਂ ਨੂੰ ਨਹੀਂ ਮਿਲੇਗੀ ਨਾਗਰਿਕਤਾ

ਯਮਨ ਅਤੇ ਸਾਊਦੀ ਅਰਬ ‘ਤੇ ਹੂਤੀ ਬਾਗੀਆਂ ਦਾ ਹਮਲਾ: ਯਮਨ ਦੇ 58 ਸੈਨਿਕਾਂ ਦੀ ਮੌਤ

ਥਾਈਲੈਂਡ 'ਚ 9ਵੀਂ ਜਮਾਤ ਦੇ ਵਿਦਿਆਰਥੀ ਨੇ ਦਾਦਾ-ਦਾਦੀ ਤੋਂ ਬਾਅਦ ਸਕੂਲ ਜਾ ਕੇ ਛੇ ਜਣੇ ਹੋ ਕੀਤੇ ਹਲਾਕ