Friday, October 16, 2026
ਤਾਜਾ ਖਬਰਾਂ
• ਨੇਹਾ ਸ਼ੋਰੀ ਤੋਂ ਪਰਵਿੰਦਰ ਝੋਟਾ ਤੱਕ: ਕਤਲਾਂ ਨੇ ਪੰਜਾਬ ਦੇ ਕਥਿਤ ਡਰੱਗ-ਪੁਲਿਸ ਗਠਜੋੜ 'ਤੇ ਸਵਾਲ ਉਠਾਏ • ਝੋਟਾ ਕਤਲ: ਅਪਰਾਧ ਸਥਾਨ ਨੂੰ ਢਾਹੁਣ ਨਾਲ ਪਰਦਾ ਪਾਉਣ ਦੇ ਦੋਸ਼ ਲੱਗੇ, ਮਾਨ ਸਰਕਾਰ ਅਤੇ ਪੁਲਿਸ ਜਾਂਚ ਦੇ ਘੇਰੇ ਵਿੱਚ  • ਝੋਟਾ ਕਤਲ ਮਾਮਲੇ 'ਤੇ 15 ਅਕਤੂਬਰ ਨੂੰ ਪੰਜਾਬ ਬੰਦ ਨੂੰ ਕਿਸਾਨ ਯੂਨੀਅਨਾਂ, ਸ਼੍ਰੋਮਣੀ ਕਮੇਟੀ, ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਦਾ ਸਮਰਥਨ ਪ੍ਰਾਪਤ  • ਸੰਤ ਸੀਚੇਵਾਲ ਨੇ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਨੂੰ ਮੰਦਭਾਗਾ ਦੱਸਿਆ, ਪੰਜਾਬ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਰਸਤਿਆਂ 'ਤੇ ਸਵਾਲ ਉਠਾਏ • ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਅੰਮ੍ਰਿਤਸਰ ਅਤੇ ਬਠਿੰਡਾ ਵਿੱਚ 78 ਕਰੋੜ ਰੁਪਏ ਦੀ ਜ਼ਮੀਨ ਖਰੀਦੇ ਜਾਣ 'ਤੇ ਈਡੀ ਨੇ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ • ਗੈਂਗਸਟਰਾਂ ਨਾਲ ਸਬੰਧ ਰੱਖਣ ਵਾਲੇ ਅੰਮ੍ਰਿਤਸਰ ਦੇ ਦੋ ਨੌਜਵਾਨ ਜ਼ਖਮੀ, ਪੰਚਕੂਲਾ ਪੁਲਿਸ ਨਾਲ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ

World

ਚੜ੍ਹਦੇ ਪੰਜਾਬ ਦੇ ਅਦਾਕਾਰ, ਲੇਖਕਾਂ ਤੇ ਸਾਹਿਤਕਾਰਾਂ ਨੇ ਸ੍ਰੀ ਨਨਕਾਣਾ ਸਾਹਿਬ ਦੇ ਕੀਤੇ ਦਰਸ਼ਨ

ਜਗਤਾਰ ਸਿੰਘ ਭੁੱਲਰ | March 09, 2024 08:54 AM

ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
ਸ੍ਰੀ ਨਨਕਾਣਾ ਸਾਹਿਬ :  ਅੱਜ ਵਿਸ਼ਵ ਪੰਜਾਬੀ ਕਾਂਗਰਸ ਵਲੋਂ ਕਾਰਵਾਈ ਗਈ 33ਵੀਂ ਵਿਸ਼ਵ ਪੰਜਾਬੀ ਕਾਨਫਰੰਸ 'ਚ ਪੁੱਜੇ 53 ਮੈਂਬਰੀ ਵਫ਼ਦ ਨੇ ਸ੍ਰੀ ਨਨਕਾਣਾ ਸਾਹਿਬ ਵਿਖੇ ਮੱਥਾ ਟੇਕਿਆ , ਜਿੱਥੇ ਸ੍ਰੀ ਨਨਕਾਣਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਦਇਆ ਸਿੰਘ ਨੇ ਜਿੱਥੇ ਵਫ਼ਦ ਦਾ ਗੁਲਦਸਤਾ ਦੇਕੇ ਸਨਮਾਨਿਤ ਕੀਤਾ ਨਾਲ ਹੀ ਜੈਕਾਰਿਆਂ ਦੀ ਗੂੰਜ ਵਿੱਚ ਵਫ਼ਦ 'ਤੇ ਫੁੱਲ ਵੀ ਵਰਸਾਏ ਗਏ ।

ਇਸ ਵਫ਼ਦ ਦੀ ਸਾਂਝੇ ਤੌਰ ਤੇ ਲਾਹੌਰ ਤੋਂ ਨਨਕਾਣਾ ਸਾਹਿਬ ਵਿਖੇ ਗਏ ਵਫ਼ਦ ਦੀ ਅਗਵਾਈ ਚੀਫ਼ ਕੁਆਰਡੀਨੇਟਰ ਸਹਿਜਪ੍ਰੀਤ ਸਿੰਘ ਮਾਂਗਟ ਅਤੇ ਡਾਕਟਰ ਸੁਗੜਾ ਸਦਫ਼ ਸਾਬਕਾ ਡਾਇਰੈਕਟਰ ਪੰਜਾਬ ਕਲਾ ਤੇ ਆਰਟਸ ਵਿਭਾਗ ਨੇ ਕੀਤੀ । ਜਿੱਥੇ ਭਾਈ ਦਇਆ ਸਿੰਘ ਸਿੰਘ ਨੇ ਅਰਦਾਸ ਕਰਕੇ ਸਰਬਤ ਦੇ ਭਲੇ ਦੀ ਮੰਗ ਕੀਤੀ ਉਥੇ ਹੀ ਵਿਸ਼ਵ ਪੰਜਾਬੀ ਕਾਂਗਰਸ ਭਾਰਤੀ ਚੈਪਟਰ ਦੇ ਮੀਤ ਪ੍ਰਧਾਨ ਗੁਰਭਜਨ ਗਿੱਲ ਨੇ ਸੰਬੋਧਨ ਕਰਦੇ ਹੋਏ ਕਿਹਾ ਅਸੀਂ ਸ਼ੁਕਰਗੁਜ਼ਾਰ ਹਾਂ ਕਿ ਲਹਿੰਦੇ ਪੰਜਾਬ ਵਿੱਚ ਪਹਿਲਾ ਸਿੱਖ ਰਮੇਸ਼ ਸਿੰਘ ਅਰੋੜਾ ਨੂੰ ਕੈਬਨਿਟ ਮੰਤਰੀ ਬਣਾਇਆ । ਉਨ੍ਹਾਂ ਨਾਲ ਹੀ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਭੇਂਟ ਕੀਤੀ ਅਤੇ ਉਨ੍ਹਾਂ ਨੂੰ ਸਮਰਪਿਤ ਰਚਨਾਵਾਂ ਵੀ ਬੜੀ ਸ਼ਰਧਾ ਨਾਲ ਪੜੀਆਂ ਗਈਆਂ। ਇਸਤੋਂ ਇਲਾਵਾ ਪੰਜਾਬੀ ਗਾਇਕ ਤੇ ਫ਼ਿਲਮੀ ਹੀਰੋ ਰਵਿੰਦਰ ਗਰੇਵਾਲ ਨੇ ਧਾਰਮਿਕ ਗੀਤਾਂ ਰਾਹੀਂ ਸ਼ਰਧਾਂ ਭੇਂਟ ਕੀਤੀ।

ਇਸ ਦੌਰਾਨ ਦਿਆਲ ਸਿੰਘ ਰਿਸਰਚ ਐਂਡ ਕਲਚਰ ਫੋਰਮ ਦੇ ਡਾਇਰੈਕਟਰ ਡਾਕਟਰ ਅਬਦੁਲ ਰਜ਼ਾਕ ਸ਼ਾਹਿਦ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਡੀ ਕੋਸ਼ਿਸ਼ ਰਹੇਗੀ ਅਗਰ ਕਿਸੇ ਨੇ ਆਪਣੇ ਪਰਿਵਾਰ ਨਾਲ ਵੀ ਲਾਹੌਰ ਅਤੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਲਈ ਆਉਣਾ ਹੋਵੇਗਾ ਤਾਂ ਅਸੀਂ ਪ੍ਰਬੰਧ ਕਰਿਆ ਕਰਾਂਗੇ। ਇਸੇ ਤਰ੍ਹਾਂ ਡਾਕਟਰ ਸਦਫ਼ ਨੇ ਕਿਹਾ ਇਸ ਸਾਲ ਦੇ ਅੰਤ ਤੱਕ ਦੋਹਾਂ ਪੰਜਾਬਾਂ ਦੇ ਕਵੀਆਂ ਨੂੰ ਲੈਕੇ ਅੰਤਰਾਸ਼ਟਰੀ ਮੁਸ਼ਹਿਰਾ ਸਮਲੇਨ ਵੀ ਕਰਵਾਇਆ ਜਾਵੇ ਜਿਸ ਵਿੱਚ ਦੁਨੀਆਂ ਭਰ ਵਿੱਚ ਵਸਦੇ ਪੰਜਾਬੀ ਆਉਣ। ਇਸ ਵਫ਼ਦ ਵਿੱਚ ਸੁਖਵਿੰਦਰ ਅੰਮ੍ਰਿਤ, ਗੁਰਭਜਨ ਗਿੱਲ, ਬਲਵਿੰਦਰ ਸੰਧੂ, ਜੰਗ ਬਹਾਦਰ ਗੋਇਲ , ਨੀਲਮ ਗੋਇਲ, ਸੁਸ਼ੀਲ ਦੁਸਾਂਝ, ਕਮਲ ਦੁਸਾਂਝ, ਜਸਦੇਵ ਸਿੰਘ ਸੇਖੋਂ, ਰਵੀ ਰਵਿੰਦਰ, ਜੰਗ ਬਹਾਦੁਰ ਗੋਇਲ, ਬਲਕਾਰ ਸਿੰਘ ਸਿੱਧੂ, ਹਰਵਿੰਦਰ ਸਿੰਘ ਚੰਡੀਗੜ੍ਹ, ਸੁਸ਼ੀਲ ਦੁਸਾਂਝ, ਇੰਗਲੈਂਡ ਤੋਂ ਅਜ਼ੀਮ ਸ਼ੇਖਰ, ਇੰਗਲੈਂਡ ਤੋਂ ਜਸਵਿੰਦਰ ਸਿੰਘ, ਦਿੱਲੀ ਯੂਨੀਵਰਸਿਟੀ ਤੋਂ ਡਾਕਟਰ ਗੁਰਦੀਪ ਕੌਰ , ਪੰਜਾਬੀ ਅਦਾਕਾਰ ਸੁਨੀਤਾ ਧੀਰ, ਅਨੀਤਾ ਸ਼ਬਦੀਸ਼, ਸ਼ਬਦੀਸ਼ ਮਨਜੀਤ ਕੌਰ ਪੱਡਾ, ਸੇਵਾ ਮੁਕਤ ਆਈ ਏ ਐਸ ਮਾਧਵੀ ਕਟਾਰੀਆ, ਕੇਂਦਰੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਗੁਰਤੇਜ ਸਿੰਘ ਕੋਹਾਰਵਾਲਾ ਅਤੇ ਪੰਜਾਬੀ ਸਿਨੇਮਾ ਦੇ ਅਦਾਕਾਰ ਸਵੈਰਾਜ ਸਿੰਘ ਸੰਧੂ , ਰਤਨ ਸਿੰਘ ਢਿੱਲੋਂ, ਹਰਵਿੰਦਰ ਸਿੰਘ ਚੰਡੀਗੜ੍ਹ, ਐਚ ਐਮ ਵੀ ਕਾਲਜ ਜਲੰਧਰ ਦੇ ਪ੍ਰੋਫੈਸਰ ਨਵਰੂਪ ਕੌਰ, ਐਸ ਡੀ ਕਾਲਜ ਬਰਨਾਲਾ ਦੇ ਪ੍ਰੋਫੈਸਰ ਤਰਸਪਾਲ ਕੌਰ, ਸੁਨੀਲ ਕਟਾਰੀਆ, ਪੱਤਰਕਾਰ ਸ਼ਵਿੰਦਰ ਸਿੰਘ , ਪੱਤਰਕਾਰ ਸੁਖਜਿੰਦਰ ਮਾਨ, ਲੇਖਕ ਦਲਜੀਤ ਸਿੰਘ ਸ਼ਾਹੀ , ਗੁਰਚਰਨ ਕੌਰ ਕੋਛੜ, ਬਲਵਿੰਦਰ ਸਿੰਘ ਸੰਧੂ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਭੁਪਿੰਦਰ ਕੌਰ ਪ੍ਰੀਤ, ਜਗਦੀਪ ਸਿੰਘ ਸਿੱਧੂ, ਜੈ ਇੰਦਰ ਚੌਹਾਨ, ਰਾਜਵੰਤ ਕੌਰ ਬਾਜਵਾ ਆਦਿ ਸ਼ਾਮਿਲ ਸਨ । ਭਲਕੇ ਚੜ੍ਹਦੇ ਪੰਜਾਬ ਤੋਂ ਆਇਆ ਵਫ਼ਦ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋਣ ਜਾਵੇਗਾ ।

Have something to say? Post your comment

google.com, pub-6021921192250288, DIRECT, f08c47fec0942fa0

World

61 ਸਾਲਾ ਮਹਿਲਾ ਨੇ 5 ਘੰਟੇ ਪਲੈਂਕ ਕਰਕੇ ਬਣਾਇਆ ਵਿਸ਼ਵ ਰਿਕਾਰਡ

ਭਾਰਤੀ-ਅਮਰੀਕੀ ਨਵਨੀਤਮ ਪਿੱਲੇ ਨੂੰ ਨੋਬਲ ਸ਼ਾਂਤੀ ਪੁਰਸਕਾਰ

ਲੰਡਨ ਦੇ ਭਾਰਤੀ ਰੈਸਟੋਰੈਂਟ ’ਚ ਅੱਗ ਲਾਉਣ ਵਾਲੇ ਦੋ ਨਾਬਾਲਗਾਂ ਨੂੰ 10-10 ਸਾਲ ਦੀ ਕੈਦ

ਕੈਨੇਡਾ ’ਚ ਜਬਰੀ ਵਸੂਲੀ ਦੇ ਮਾਮਲੇ ’ਚ 5 ਭਾਰਤੀ ਮੂਲ ਦੇ ਵਿਅਕਤੀ ਗ੍ਰਿਫ਼ਤਾਰ

ਨੇਪਾਲ ’ਚ ਮੁੜ ਹੜ੍ਹ ਤੇ ਲੈਂਡਸਲਾਈਡ, 6 ਦੀ ਮੌਤ; ਘਰ-ਪੁਲ ਰੁੜ੍ਹੇ, ਹਾਈਵੇਅ ਬੰਦ

ਇਟਲੀ ਦੇ ਸਕੂਲਾਂ ’ਚ ਬੁਰਕਾ-ਨਕਾਬ ’ਤੇ ਪਾਬੰਦੀ

ਪਾਕਿਸਤਾਨ ਵਿੱਚ ਨਮਾਜ਼ ਦੌਰਾਨ ਆਤਮਘਾਤੀ ਬੰਬ ਧਮਾਕਾ; 16 ਮੌਤਾਂ, 50 ਤੋਂ ਵੱਧ ਜ਼ਖਮੀ

ਕੈਨੇਡਾ ਵਿੱਚ 16 ਪੰਜਾਬੀਆਂ 'ਤੇ 56 ਦੋਸ਼ ਲੱਗੇ ਹਨ, ਜਿਨ੍ਹਾਂ 'ਤੇ ਫਿਰੌਤੀ ਦੀ ਕਾਰਵਾਈ ਕੀਤੀ ਜਾ ਰਹੀ ਹੈ; ਸੰਭਾਵਿਤ ਬਿਸ਼ਨੋਈ ਲਿੰਕਾਂ ਦੀ ਜਾਂਚ ਚੱਲ ਰਹੀ ਹੈ।

ਪੰਜਾਬੀ ਮਹਿਲਾ ਸਰਬਜੀਤ ਕੌਰ ਦੇ ਪਾਕਿਸਤਾਨੀ ਪਤੀ ਦੀ ਪਹਿਲੀ ਪਤਨੀ ਅਦਾਲਤ ਪੁੱਜੀ, ਘਰੋਂ ਕੱਢਣ ਦੇ ਲਾਏ ਦੋਸ਼

ਨਾਈਜੀਰੀਆ ’ਚ ਕੱਚਾ ਤੇਲ ਚੋਰੀ ਕਰਨ ਦੌਰਾਨ ਵੱਡਾ ਹਾਦਸਾ, ਜ਼ਹਿਰੀਲੀ ਗੈਸ ਨਾਲ 37 ਮੌਤਾਂ