Sunday, November 15, 2026

World

ਤਿੱਬਤ 'ਚ ਮੁੜ ਫਟੀ ਝੀਲ, ਨੇਪਾਲ ਦੇ ਕਈ ਪਿੰਡ ਖਾਲੀ ਕਰਵਾਏ; 478 ਮੌਤਾਂ, 1500 ਤੋਂ ਵੱਧ ਲਾਪਤਾ

ਪੰਜਾਬ ਨਿਊਜ਼ ਐਕਸਪ੍ਰੈੱਸ | August 28, 2026 03:32 PM

ਨਵੀਂ ਦਿੱਲੀ, 28 ਅਗਸਤ : ਨੇਪਾਲ-ਤਿੱਬਤ ਸਰਹੱਦ ਨੇੜੇ ਇੱਕ ਹੋਰ ਝੀਲ ਫਟਣ ਕਾਰਨ ਹੜ੍ਹ ਦਾ ਖ਼ਤਰਾ ਵਧ ਗਿਆ ਹੈ। ਇਹ ਝੀਲ ਚੋਚੇਨ ਨਦੀ ਅਤੇ ਪੁਰੇਪੁ ਸਾਂਗਪੋ ਨਦੀ ਦੇ ਸੰਗਮ ਨੇੜੇ ਬਣੀ ਹੋਈ ਸੀ। ਚੀਨ ਵੱਲੋਂ ਇੱਕ ਦਿਨ ਪਹਿਲਾਂ ਹੀ ਇਸ ਝੀਲ ਦੇ ਫਟਣ ਦੀ ਸੰਭਾਵਨਾ ਬਾਰੇ ਚਿਤਾਵਨੀ ਜਾਰੀ ਕੀਤੀ ਗਈ ਸੀ।

ਝੀਲ ਫਟਣ ਤੋਂ ਬਾਅਦ ਪਾਣੀ ਦਾ ਪੱਧਰ ਤੇਜ਼ੀ ਨਾਲ ਵਧਣ ਲੱਗਾ ਹੈ। ਖ਼ਤਰੇ ਨੂੰ ਦੇਖਦਿਆਂ ਨੇਪਾਲ ਦੇ ਰਸੂਵਾ ਜ਼ਿਲ੍ਹੇ ਵਿੱਚ ਚੱਲ ਰਿਹਾ ਰਾਹਤ ਅਤੇ ਬਚਾਅ ਕਾਰਜ 90 ਮਿੰਟ ਲਈ ਰੋਕ ਦਿੱਤਾ ਗਿਆ ਹੈ।

ਪ੍ਰਸ਼ਾਸਨ ਵੱਲੋਂ ਭੋਟੇਕੋਸ਼ੀ, ਤ੍ਰਿਸ਼ੂਲੀ ਅਤੇ ਨਾਰਾਇਣੀ ਨਦੀਆਂ ਦੇ ਨੇੜੇ ਵਸੇ ਕਈ ਪਿੰਡਾਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ। ਲੋਕਾਂ ਅਤੇ ਸੁਰੱਖਿਆ ਬਲਾਂ ਨੂੰ ਤੁਰੰਤ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਕਿਹਾ ਗਿਆ ਹੈ।

ਚੀਨ ਨੇ ਵੀ ਰਾਹਤ ਕਾਰਜ ਰੋਕੇ
ਮੁੜ ਹੜ੍ਹ ਆਉਣ ਦੇ ਖ਼ਤਰੇ ਨੂੰ ਦੇਖਦਿਆਂ ਚੀਨ ਨੇ ਤਿੱਬਤ ਵਿੱਚ ਵੀ ਰਾਹਤ ਅਤੇ ਬਚਾਅ ਮੁਹਿੰਮ ਨੂੰ ਅਸਥਾਈ ਤੌਰ 'ਤੇ ਰੋਕ ਦਿੱਤਾ ਹੈ। ਚੀਨ ਵੱਲੋਂ ਲੈਵਲ-4 ਅਲਰਟ ਜਾਰੀ ਕਰਕੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਹਦਾਇਤ ਕੀਤੀ ਗਈ ਹੈ।

ਇਸ ਦੌਰਾਨ ਨੇਪਾਲ ਅਤੇ ਤਿੱਬਤ ਵਿੱਚ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ 478 ਤੱਕ ਪਹੁੰਚ ਗਈ ਹੈ, ਜਦਕਿ 1500 ਤੋਂ ਵੱਧ ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। ਲਾਪਤਾ ਲੋਕਾਂ ਵਿੱਚ ਕਰੀਬ 290 ਭਾਰਤੀ ਨਾਗਰਿਕ ਵੀ ਸ਼ਾਮਲ ਹਨ।

ਅਧਿਕਾਰੀਆਂ ਵੱਲੋਂ ਪ੍ਰਭਾਵਿਤ ਇਲਾਕਿਆਂ ਵਿੱਚ ਸਥਿਤੀ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਲੋਕਾਂ ਨੂੰ ਨਦੀਆਂ ਤੇ ਹੇਠਲੇ ਇਲਾਕਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ ਹੈ।

Have something to say? Post your comment

google.com, pub-6021921192250288, DIRECT, f08c47fec0942fa0

World

ਕੈਨੇਡਾ ਵਿੱਚ ਕਪਿਲ ਸ਼ਰਮਾ ਕੈਫੇ ਗੋਲੀਬਾਰੀ ਦੇ ਮਾਮਲੇ ਵਿੱਚ ਦੋ ਗ੍ਰਿਫ਼ਤਾਰ

ਸਪੇਨ ’ਚ ਦੋ ਟ੍ਰੇਨਾਂ ਦੀ ਭਿਆਨਕ ਟੱਕਰ, 10 ਲੋਕਾਂ ਦੀ ਮੌਤ

TikTok ਪੋਸਟ ਤੋਂ ਬਾਅਦ 13 ਸਾਲਾ ਵਿਦਿਆਰਥੀ ’ਤੇ ਅਧਿਆਪਕਾ ਤੇ ਸਾਥੀ ਵਿਦਿਆਰਥੀ ਨੂੰ ਚਾਕੂ ਮਾਰਨ ਦਾ ਦੋਸ਼

ਅਮਰੀਕਾ ’ਚ ਐਕਸਪ੍ਰੈੱਸਵੇਅ ’ਤੇ ਕ੍ਰੈਸ਼ ਹੋਇਆ ਛੋਟਾ ਜਹਾਜ਼, ਬੱਚੇ ਸਮੇਤ ਤਿੰਨ ਜਣੇ ਵਾਲ-ਵਾਲ ਬਚੇ

ਇਟਲੀ ’ਚ ਸਖ਼ਤ ਸੁਰੱਖਿਆ ਕਾਨੂੰਨ ਲਾਗੂ: ਨਾਬਾਲਗਾਂ ਵੱਲੋਂ ਕੀਤੀ ਤੋੜ-ਭੰਨ ਤੇ ਲੁੱਟਮਾਰ ਲਈ ਮਾਪੇ ਵੀ ਹੋਣਗੇ ਜ਼ਿੰਮੇਵਾਰ

ਅਮਰੀਕਾ ’ਚ ਇਮੀਗ੍ਰੇਸ਼ਨ ਨਿਯਮ ਸਖ਼ਤ, ਜੀਵਨ ਸਾਥੀਆਂ ਲਈ ਵਰਕ ਪਰਮਿਟ ਦੀ ਆਟੋਮੈਟਿਕ ਮਿਆਦ ਵਧਾਉਣ ਦੀ ਸਹੂਲਤ ਖ਼ਤਮ

61 ਸਾਲਾ ਮਹਿਲਾ ਨੇ 5 ਘੰਟੇ ਪਲੈਂਕ ਕਰਕੇ ਬਣਾਇਆ ਵਿਸ਼ਵ ਰਿਕਾਰਡ

ਭਾਰਤੀ-ਅਮਰੀਕੀ ਨਵਨੀਤਮ ਪਿੱਲੇ ਨੂੰ ਨੋਬਲ ਸ਼ਾਂਤੀ ਪੁਰਸਕਾਰ

ਲੰਡਨ ਦੇ ਭਾਰਤੀ ਰੈਸਟੋਰੈਂਟ ’ਚ ਅੱਗ ਲਾਉਣ ਵਾਲੇ ਦੋ ਨਾਬਾਲਗਾਂ ਨੂੰ 10-10 ਸਾਲ ਦੀ ਕੈਦ

ਕੈਨੇਡਾ ’ਚ ਜਬਰੀ ਵਸੂਲੀ ਦੇ ਮਾਮਲੇ ’ਚ 5 ਭਾਰਤੀ ਮੂਲ ਦੇ ਵਿਅਕਤੀ ਗ੍ਰਿਫ਼ਤਾਰ