Friday, April 26, 2024

World

ਭਾਰਤ-ਅਮਰੀਕਾ ਦਰਮਿਆਨ ਰਣਨੀਤਕ ਰੱਖਿਆ ਸਮਝੌਤੇ 'ਤੇ ਦਸਤਖ਼ਤ

PUNJAB NEWS EXPRESS | October 28, 2020 02:33 PM

ਨਵੀਂ ਦਿੱਲੀ: ਭਾਰਤ ਅਤੇ ਅਮਰੀਕਾ ਨੇ ਅੱਜ ਇੱਥੇ ਰੱਖਿਆ ਖੇਤਰ ਵਿੱਚ ਸਹਿਯੋਗ ਨੂੰ ਹੋਰ ਵਧਾਉਣ ਲਈ ਰਣਨੀਤਕ ਰੱਖਿਆ ਸਮਝੌਤੇ ਬੇਸਿਕ ਐਕਸਚੇਂਜ ਐਂਡ ਕੋਆਪਰੇਸ਼ਨ ਐਗਰੀਮੈਂਟ (ਬੇਕਾ) 'ਤੇ ਦਸਤਖ਼ਤ ਕੀਤੇ, ਜਿਸ ਤਹਿਤ ਭਾਰਤ ਨੂੰ ਅਮਰੀਕੀ ਉਪ ਗ੍ਰਹਾਂ ਤੋਂ ਅਤਿ ਸੰਵੇਦਨਸ਼ੀਲ ਫੌਜੀ ਡਾਟਾ ਹਾਸਲ ਹੋ ਸਕੇਗਾ। ਦੋਵੇਂ ਦੇਸ਼ਾਂ ਦੇ ਰੱਖਿਆ ਅਤੇ ਵਿਦੇਸ਼ ਮੰਤਰੀਆਂ ਦੇ ਦਰਮਿਆਨ ਮੰਗਲਵਾਰ ਨੂੰ ਇੱਥੇ ਤੀਜੀ 2+2 ਮੰਤਰੀ ਪੱਧਰ ਦੀ ਗੱਲਬਾਤ ਦੌਰਾਨ ਇਸ ਸਮਝੌਤੇ 'ਤੇ ਦਸਤਖ਼ਤ ਕੀਤੇ ਗਏ।
ਇਸ ਬੈਠਕ ਵਿੱਚ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਤੇ ਰੱਖਿਆ ਮੰਤਰੀ ਮਾਰਕ ਐਸਪਰ ਅਤੇ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਮੌਜੂਦ ਸਨ।
ਇਸ 'ਚ ਰੱਖਿਆ ਤੇ ਸੁਰੱਖਿਆ ਸਬੰਧਾਂ ਦੇ ਨਾਲ-ਨਾਲ ਮੁੱਖ ਖੇਤਰੀ ਤੇ ਗਲੋਬਲ ਮੁੱਦਿਆਂ 'ਤੇ ਚਰਚਾ ਕੀਤੀ ਗਈ । ਇਹ ਮੀਟਿੰਗ ਅਜਿਹੇ ਸਮੇਂ 'ਤੇ ਹੋਈ, ਜਦੋਂ ਭਾਰਤ ਦੇ ਚੀਨ ਨਾਲ ਸਰਹੱਦ ਵਿਵਾਦ ਜਾਰੀ ਹੈ।
ਰੱਖਿਆ ਮੰਤਰਾਲੇ ਤੋਂ ਇਲਾਵਾ ਸਕੱਤਰ ਦੀਵੇਸ਼ ਨੰਦਨ ਨੇ ਭਾਰਤ ਵੱਲੋਂ ਬੇਕਾ ਸਮਝੌਤਿਆਂ 'ਤੇ ਦਸਤਖ਼ਤ ਕੀਤੇ  । ਇਸ ਸਮਝੌਤੇ ਨਾਲ ਭਾਰਤ ਨੂੰ ਅਮਰੀਕੀ ਕਰੂਜ ਮਿਜ਼ਾਇਲਾਂ ਬੈਲੀਸਿਟਕ ਮਿਜ਼ਾਇਲਾਂ ਨਾਲ ਜੁੜੀ ਤਕਨੀਕ ਮਿਲਣ ਦਾ ਰਸਤਾ ਆਸਾਨ ਹੋ ਜਾਵੇਗਾ । ਨਾਲ ਹੀ ਭਾਰਤ ਅਮਰੀਕਾ ਨਾਲ ਸੰਵੇਦਨਸ਼ੀਲ ਸੇਟੇਲਾਈਟ ਡਾਟਾ ਵੀ ਲੈ ਸਕੇਗਾ । ਇਸ ਨਾਲ ਦੁਸ਼ਮਣ ਦੇਸ਼ਾਂ ਦੀ ਹਰ ਗਤੀਵਿਧੀ 'ਤੇ ਲਗਭਗ ਨਜ਼ਰ ਰੱਖੀ ਜਾ ਸਕੇਗੀ।
ਅਮਰੀਕਾ ਰੱਖਿਆ ਸਕੱਤਰ ਮਾਰਕ ਐਸਪਰ ਨੇ ਕਿਹਾ ਅਸੀਂ ਪਿਛਲੇ ਸਾਲ ਦੌਰਾਨ ਵਿਸ਼ੇਸ਼ ਰੂਪ ਨਾਲ ਆਪਣੀ ਰੱਖਿਆ ਤੇ ਸੁਰੱਖਿਆ ਸਾਂਝੇਦਾਰੀ ਨੂੰ ਮਜ਼ਬੂਤ ਕੀਤਾ ਹੈ । ਸਾਡਾ ਸਹਿਯੋਗ ਇਕ ਸੁਤੰਤਰ ਤੇ ਖੁੱਲ੍ਹੇ ਇੰਡੋ-ਪੈਸੀਫਿਕ ਖੇਤਰ ਦੇ ਸਿਧਾਂਤਾਂ ਦੀਆਂ ਚੁਣੌਤੀਆਂ ਨੂੰ ਪੂਰਾ ਕਰਦਾ ਹੈ । ਟੂ ਪਲੱਸ ਟੂ ਬੈਠਕ 'ਚ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕਿਹਾ ਕਿ ਅੱਜ ਦੋ ਮਹਾਨ ਲੋਕਤੰਤਰਾਂ ਦੇ ਤੇ ਲਗਭਗ ਆਉਣ ਦਾ ਸ਼ਾਨਦਾਰ ਮੌਕਾ ਹੈ । ਰਾਜਨਾਥ ਸਿੰਘ ਨੇ ਕਿਹਾ ਕਿ ਸਾਨੂੰ ਖ਼ੁਸ਼ੀ ਹੈ ਕਿ ਅਸੀਂ ਬੇਕਾ (ਬੇਸਿਕ ਐਕਸਚੇਂਜ ਐਂਡ ਕੋਆਪਰੇਸ਼ਨ ਐਗਰੀਮੈਂਟ) ਪੂਰਾ ਕਰ ਲਿਆ ਹੈ, ਜਿਸ ਨਾਲ ਸੂਚਨਾ ਸਾਂਝੇਕਰਨ 'ਚ ਨਵੇਂ ਰਸਤੇ ਖੁੱਲ੍ਹਣਗੇ । ਅਸੀਂ ਅਮਰੀਕਾ ਨਾਲ ਅੱਗੇ ਦੇ ਮੁੱਦਿਆਂ 'ਤੇ ਚਰਚਾ ਕਰਨ ਲਈ ਉਤਸ਼ਾਹਿਤ ਹਾਂ।
ਭਾਰਤ-ਅਮਰੀਕਾ 2+2 ਗੱਲਬਾਤ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਸਾਡੀ ਅਰਥਵਿਵਸਥਾ ਨੂੰ ਨੁਕਸਾਨ ਹੋਇਆ ਹੈ । ਅਸੀਂ ਉਦਯੋਗਾਂ ਤੇ ਸੇਵਾਂ ਖੇਤਰਾਂ ਨੂੰ ਪੁਨਰਜੀਵਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ । ਸਾਡੀ ਸਾਂਝੇਦਾਰੀ ਮੌਜੂਦਾ ਚੁਣੌਤੀਆਂ ਦੇ ਮੱਦੇਨਜ਼ਰ ਤੇ ਮਹੱਤਵਪੂਰਨ ਹੋ ਜਾਂਦੀ ਹੈ । ਅਸੀਂ ਦੋਵੇਂ ਨਿਯਮ ਅਸੀਂ ਦੋਵੇਂ ਨਿਯਮ ਆਧਾਰਿਤ ਆਦੇਸ਼ ਤੇ ਲੋਕਤੰਤਰ 'ਚ ਵਿਸ਼ਵਾਸ ਕਰਦੇ ਹਾਂ।
ਇਸ ਤੋਂ ਪਹਿਲਾਂ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਦਿੱਲੀ ਸਥਿਤ ਵਾਰ ਮੈਮੋਰੀਅਲ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ।
ਇਸ ਦੌਰਾਨ ਉਨ੍ਹਾਂ ਨਾਲ ਅਮਰੀਕਾ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਦਿੱਲੀ ਸਥਿਤ ਵਾਰ ਮੈਮੋਰੀਅਲ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ । ਇਸ ਦੌਰਾਨ ਉਨ੍ਹਾਂ ਨਾਲ ਅਮਰੀਕੀ ਰੱਖਿਆ ਮੰਤਰੀ ਮਾਰਕ ਐਸਪਰ ਵੀ ਮੌਜੂਦ ਰਹੇ ।

Have something to say? Post your comment

google.com, pub-6021921192250288, DIRECT, f08c47fec0942fa0

World

ਚੜ੍ਹਦੇ ਪੰਜਾਬ ਦੇ ਅਦਾਕਾਰ, ਲੇਖਕਾਂ ਤੇ ਸਾਹਿਤਕਾਰਾਂ ਨੇ ਸ੍ਰੀ ਨਨਕਾਣਾ ਸਾਹਿਬ ਦੇ ਕੀਤੇ ਦਰਸ਼ਨ

ਲਾਹੌਰ ਵਿਖੇ 33ਵੀਂ ਵਿਸ਼ਵ ਪੰਜਾਬੀ ਕਾਨਫਰੰਸ ਇੱਕ ਚੰਗੇ ਸਾਰਥਕ ਸੁਨੇਹੇ ਨਾਲ ਹੋਈ ਸਮਾਪਤ

ਅਲਗੋਮਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਪੱਕਾ ਧਰਨਾ ਹੋਇਆ 12ਵੇਂ ਦਿਨ 'ਚ ਦਾਖਲ 

18 ਦਿਨ ਦੇ ਦਿਨ , ਰਾਤ ਦੇ ਧਰਨੇ ਤੋ ਬਾਅਦ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵੱਡੀ ਜਿੱਤ ਤੋ ਬਾਅਦ ਮੋਰਚਾ ਚੁੱਕਿਆ

ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋ ਲਾਇਆ ਪੱਕਾ ਧਰਨਾ 15ਵੇਂ ਦਿਨ ਵਿੱਚ ਦਾਖਲ

ਨੀਦਰਲੈਂਡ ਦੇ ਪ੍ਰਸਿੱਧ ਉਦਯੋਗਪਤੀ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਨਕਿਊਬੇਸ਼ਨ ਸੈਂਟਰ ਦਾ ਦੌਰਾ

ਅਮਰੀਕੀ ਸੂਬੇ ਟੈਕਸਾਸ ਦੇ ਮਾਲ 'ਚ ਗੋਲੀਬਾਰੀ,8 ਲੋਕਾਂ ਦੀ ਮੌਤ, 7 ਜ਼ਖਮੀ

ਪਾਕਿਸਤਾਨ ‘ਚ ਘੱਟ ਗਿਣਤੀਆਂ ‘ਤੇ ਹਮਲੇ ਜਾਰੀ, ਦਿਨ-ਦਿਹਾੜੇ ਸਿੱਖ ਦੁਕਾਨਦਾਰ ਦੀ ਗੋਲੀਆਂ ਮਾਰ ਕੇ ਹੱਤਿਆ

Turkey ‘ਚ ਭਾਰੀ ਬਰਫਵਾਰੀ ਕਾਰਨ 54 ਵਾਹਨਾਂ ਦੀ ਟੱਕਰ

ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਚੱਲੇਗਾ ਅਪਰਾਧਿਕ ਮੁਕੱਦਮਾ