Saturday, April 27, 2024

World

ਦਿੱਲੀ 'ਚ ਚੱਲ ਰਹੇ ਕਿਸਾਨ ਮਜ਼ਦੂਰ ਅੰਦੋਲਨ ਦੇ ਹੱਕ 'ਚ ਪੂਰਾ ਮੈਲਬੌਰਨ ਹੋਇਆ ਪੱਬਾਂ ਭਾਰ

PUNJAB NEWS EXPRESS | December 08, 2020 12:36 PM

ਮੈਲਬੌਰਨ: ਜਿੱਥੇ ਇੱਕ ਪਾਸੇ ਭਾਰਤ ਭਰ ਤੋਂ ਮੋਦੀ ਲਾਣੇ ਦੇ ਸਤਾਏ ਲੋਕ ਦਿੱਲੀ ਵਿੱਚ ਚੱਲ ਰਹੇ ਕਿਸਾਨ ਮਜ਼ਦੂਰ ਅੰਦੋਲਨ ਵਿੱਚ ਵੱਧ ਚੜ ਕੇ ਕਿਸਾਨਾਂ ਦਾ ਸਾਥ ਦੇ ਰਹੇ ਨੇ ਉੱਥੇ ਹੀ ਪ੍ਰਦੇਸਾਂ ਵਿੱਚ ਵੱਸਦੇ ਸਮੂਹ ਪੰਜਾਬੀ ਤੇ ਭਾਰਤੀ ਭਾਈਚਾਰਾ ਵੀ ਕਿਸਾਨਾਂ ਨਾਲ ਕੀਤੇ ਜਾ ਰਹੇ ਧੱਕੇ ਦੇ ਖ਼ਿਲਾਫ਼ ਕਿਸਾਨਾਂ ਨਾਲ ਡਟ ਗਏ ਹਨ । ਬੀਤੇ ਦਿਨ ਮੈਲਬੌਰਨ ਦੇ ਵੱਖ ਵੱਖ ਇਲਾਕਿਆਂ ਵਿੱਚ ਕਿਸਾਨ ਅੰਦੋਲਨ ਦੇ ਹੱਕ ਵਿੱਚ ਵੱਡੀ ਗਿਣਤੀ ਵਿੱਚ ਪ੍ਰਦਰਸ਼ਨ ਹੋਏ ।
ਮੋਦੀ ਸਰਕਾਰ ਦੇ ਜਬਰ ਵਿਰੋਧੀ ਨਾਹਰਿਆਂ ਅਤੇ ਬੈਨਰਾਂ ਨਾਲ ਇੱਕ ਕਾਰ ਰੈਲੀ ਮੈਲਬੌਰਨ ਸ਼ਹਿਰ ਦੇ ਐਨ ਵਿਚਾਲੇ ਪੈਂਦੇ ਇਲਾਕੇ ਫੈਡਰੇਸ਼ਨ ਸੁਕੇਅਰ ਤੋਂ ਸ਼ੁਰੂ ਹੋ ਕੇ ਸੈਂਕੜੇ ਗੱਡੀਆਂ ਦਾ ਕਾਫ਼ਲਾ ਕਰੇਗੀਬਰਨ ਪਹੁੰਚਿਆ। ਇੱਕ ਹੋਰ ਉਲੀਕੇ ਪ੍ਰੋਗਰਾਮ ਅਨੁਸਾਰ ਕਾਫ਼ਲਾ ਕਰੇਗੀਬਰਨ ਗੁਰੂ ਘਰ ਤੋਂ ਚੱਲ ਕੇ ਪਲੰਪਟਨ ਗੁਰੂ ਘਰ ਪੁੱਜਾ । ਖ਼ਬਰ ਲਿਖੇ ਜਾਣ ਤੱਕ ਆਸਟਰੇਲੀਆ ਦੀ ਰਾਜਧਾਨੀ ਕੈਨਬਰਾ ਵਿੱਚ ਵੀ ਜ਼ਬਰਦਸਤ ਰੋਸ ਮੁਜ਼ਾਹਰਾ ਚੱਲ ਰਿਹਾ ਸੀ। ਜ਼ਿਕਰਯੋਗ ਹੈ ਕਿ ਆਉਂਦੇ ਦਿਨਾਂ ਵਿੱਚ ਵੀ ਮੈਲਬੌਰਨ ਦੇ ਹੋਰ ਕਈ ਇਲਾਕਿਆਂ ਵਿੱਚ ਸ਼ਾਂਤਮਈ ਧਰਨੇ ਤੇ ਰੋਸ ਪ੍ਰਦਰਸ਼ਨ ਦੇ ਪ੍ਰੋਗਰਾਮ ਉਲੀਕੇ ਜਾ ਚੁੱਕੇ ਹਨ ਜਿਨਾਂ ਵਿੱਚ ਭਾਰਤੀ ਸਫ਼ਾਰਤਖ਼ਾਨਿਆਂ ਅੱਗੇ ਵੀ ਮੋਦੀ ਲਾਣੇ ਦਾ ਪਿੱਟ ਸਿਆਪਾ ਕੀਤਾ ਜਾਵੇਗਾ।

Have something to say? Post your comment

google.com, pub-6021921192250288, DIRECT, f08c47fec0942fa0

World

ਚੜ੍ਹਦੇ ਪੰਜਾਬ ਦੇ ਅਦਾਕਾਰ, ਲੇਖਕਾਂ ਤੇ ਸਾਹਿਤਕਾਰਾਂ ਨੇ ਸ੍ਰੀ ਨਨਕਾਣਾ ਸਾਹਿਬ ਦੇ ਕੀਤੇ ਦਰਸ਼ਨ

ਲਾਹੌਰ ਵਿਖੇ 33ਵੀਂ ਵਿਸ਼ਵ ਪੰਜਾਬੀ ਕਾਨਫਰੰਸ ਇੱਕ ਚੰਗੇ ਸਾਰਥਕ ਸੁਨੇਹੇ ਨਾਲ ਹੋਈ ਸਮਾਪਤ

ਅਲਗੋਮਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਪੱਕਾ ਧਰਨਾ ਹੋਇਆ 12ਵੇਂ ਦਿਨ 'ਚ ਦਾਖਲ 

18 ਦਿਨ ਦੇ ਦਿਨ , ਰਾਤ ਦੇ ਧਰਨੇ ਤੋ ਬਾਅਦ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵੱਡੀ ਜਿੱਤ ਤੋ ਬਾਅਦ ਮੋਰਚਾ ਚੁੱਕਿਆ

ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋ ਲਾਇਆ ਪੱਕਾ ਧਰਨਾ 15ਵੇਂ ਦਿਨ ਵਿੱਚ ਦਾਖਲ

ਨੀਦਰਲੈਂਡ ਦੇ ਪ੍ਰਸਿੱਧ ਉਦਯੋਗਪਤੀ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਨਕਿਊਬੇਸ਼ਨ ਸੈਂਟਰ ਦਾ ਦੌਰਾ

ਅਮਰੀਕੀ ਸੂਬੇ ਟੈਕਸਾਸ ਦੇ ਮਾਲ 'ਚ ਗੋਲੀਬਾਰੀ,8 ਲੋਕਾਂ ਦੀ ਮੌਤ, 7 ਜ਼ਖਮੀ

ਪਾਕਿਸਤਾਨ ‘ਚ ਘੱਟ ਗਿਣਤੀਆਂ ‘ਤੇ ਹਮਲੇ ਜਾਰੀ, ਦਿਨ-ਦਿਹਾੜੇ ਸਿੱਖ ਦੁਕਾਨਦਾਰ ਦੀ ਗੋਲੀਆਂ ਮਾਰ ਕੇ ਹੱਤਿਆ

Turkey ‘ਚ ਭਾਰੀ ਬਰਫਵਾਰੀ ਕਾਰਨ 54 ਵਾਹਨਾਂ ਦੀ ਟੱਕਰ

ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਚੱਲੇਗਾ ਅਪਰਾਧਿਕ ਮੁਕੱਦਮਾ