Sunday, November 15, 2026

World

ਕੈਨੇਡਾ ਨੇ ਅਮਰੀਕੀ ਮਾਲ ’ਤੇ ਲਾਇਆ ਜਵਾਬੀ ਟੈਕਸ

ਪੰਜਾਬ ਨਿਊਜ਼ ਐਕਸਪ੍ਰੈੱਸ | August 26, 2026 03:28 PM

ਨਵੀਂ ਦਿੱਲੀ, 26 ਅਗਸਤ : ਅਮਰੀਕਾ ਅਤੇ ਕੈਨੇਡਾ ਵਿਚਾਲੇ ਵਪਾਰਕ ਤਣਾਅ ਹੋਰ ਵਧ ਗਿਆ ਹੈ। ਕੈਨੇਡਾ ਨੇ ਅਮਰੀਕੀ ਸਮਾਨ ’ਤੇ ਜਵਾਬੀ ਕਾਰਵਾਈ ਕਰਦਿਆਂ ਕਰੀਬ 20 ਅਰਬ ਡਾਲਰ ਮੁੱਲ ਦੀਆਂ ਵਸਤਾਂ ’ਤੇ ਨਵੇਂ ਟੈਕਸ ਲਗਾਉਣ ਦਾ ਐਲਾਨ ਕੀਤਾ ਹੈ। ਇਸ ਸੂਚੀ ਵਿੱਚ ਸਟੀਲ, ਡੇਅਰੀ ਉਤਪਾਦ, ਖੇਤੀਬਾੜੀ ਨਾਲ ਸਬੰਧਤ ਸਾਮਾਨ, ਪਨੀਰ, ਕੱਪੜੇ, ਕਾਸਮੈਟਿਕਸ ਅਤੇ ਟੌਇਲਟ ਪੇਪਰ ਵਰਗੀਆਂ ਵਸਤਾਂ ਸ਼ਾਮਲ ਹਨ।

ਕੈਨੇਡਾ ਵੱਲੋਂ ਲਗਾਏ ਗਏ ਇਹ ਨਵੇਂ ਟੈਰਿਫ 8 ਸਤੰਬਰ ਤੋਂ ਲਾਗੂ ਹੋਣਗੇ। ਇਨ੍ਹਾਂ ਤਹਿਤ 700 ਤੋਂ ਵੱਧ ਅਮਰੀਕੀ ਉਤਪਾਦਾਂ ’ਤੇ 15, 25 ਅਤੇ 50 ਫ਼ੀਸਦੀ ਤੱਕ ਡਿਊਟੀ ਲਗਾਈ ਜਾਵੇਗੀ। ਕੈਨੇਡੀਅਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਕਦਮ ਦਾ ਮਕਸਦ ਸਰਕਾਰੀ ਆਮਦਨ ਵਧਾਉਣਾ ਨਹੀਂ, ਸਗੋਂ ਦੇਸ਼ ਦੀਆਂ ਘਰੇਲੂ ਕੰਪਨੀਆਂ ਅਤੇ ਕਾਮਿਆਂ ਦੇ ਹਿੱਤਾਂ ਦੀ ਰੱਖਿਆ ਕਰਨਾ ਹੈ।

ਕੈਨੇਡਾ ਨੇ ਇਹ ਫੈਸਲਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਵੱਲੋਂ ਕੈਨੇਡੀਅਨ ਵਸਤਾਂ ’ਤੇ ਭਾਰੀ ਟੈਰਿਫ ਲਗਾਉਣ ਤੋਂ ਬਾਅਦ ਲਿਆ ਹੈ। ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਗੱਲਬਾਤ ਬੇਨਤੀਜਾ ਰਹਿਣ ਤੋਂ ਬਾਅਦ ਤਣਾਅ ਹੋਰ ਵਧਿਆ ਹੈ।

ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਮਰੀਕਾ ’ਤੇ ਕੈਨੇਡਾ ਦੇ ਮੁੱਖ ਉਦਯੋਗਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਆਪਣੀ ਭਾਸ਼ਾ, ਸੱਭਿਆਚਾਰ ਅਤੇ ਆਰਥਿਕ ਹਿੱਤਾਂ ਦੀ ਰੱਖਿਆ ਲਈ ਪਿੱਛੇ ਨਹੀਂ ਹਟੇਗਾ।

ਉੱਧਰ ਡੋਨਲਡ ਟਰੰਪ ਵੱਲੋਂ ਵੀ ਕੈਨੇਡਾ ਖ਼ਿਲਾਫ਼ ਹੋਰ ਸਖ਼ਤ ਕਦਮ ਚੁੱਕਣ ਦੀ ਚਿਤਾਵਨੀ ਦਿੱਤੀ ਗਈ ਹੈ। ਉਨ੍ਹਾਂ ਕੈਨੇਡੀਅਨ ਵਾਹਨਾਂ ਅਤੇ ਸਟੀਲ ’ਤੇ ਵਾਧੂ ਟੈਰਿਫ ਲਗਾਉਣ ਦੀ ਗੱਲ ਕੀਤੀ ਹੈ। ਇਸ ਤੋਂ ਇਲਾਵਾ ਓਂਟਾਰੀਓ ਝੀਲ ਦਾ ਨਾਂ ਬਦਲਣ ਸਬੰਧੀ ਉਨ੍ਹਾਂ ਦੀ ਟਿੱਪਣੀ ਨੇ ਵੀ ਦੋਵਾਂ ਦੇਸ਼ਾਂ ਵਿਚਾਲੇ ਵਿਵਾਦ ਨੂੰ ਹੋਰ ਹਵਾ ਦਿੱਤੀ ਹੈ।

ਵਪਾਰਕ ਟਕਰਾਅ ਦੇ ਪ੍ਰਭਾਵ ਨੂੰ ਘਟਾਉਣ ਲਈ ਕੈਨੇਡਾ ਸਰਕਾਰ ਨੇ ਪ੍ਰਭਾਵਿਤ ਕਾਮਿਆਂ ਅਤੇ ਕਾਰੋਬਾਰੀਆਂ ਲਈ 7.5 ਅਰਬ ਕੈਨੇਡੀਅਨ ਡਾਲਰ ਦੇ ਰਾਹਤ ਪੈਕੇਜ ਦਾ ਵੀ ਐਲਾਨ ਕੀਤਾ ਹੈ। ਦੋਵਾਂ ਦੇਸ਼ਾਂ ਦੀਆਂ ਸਪਲਾਈ ਚੇਨਾਂ ਆਪਸ ਵਿੱਚ ਡੂੰਘੀਆਂ ਜੁੜੀਆਂ ਹੋਣ ਕਾਰਨ ਮਾਹਿਰਾਂ ਵੱਲੋਂ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਸ ਟੈਰਿਫ ਜੰਗ ਦਾ ਅਸਰ ਕਾਰੋਬਾਰੀਆਂ ਦੇ ਨਾਲ-ਨਾਲ ਆਮ ਖ਼ਪਤਕਾਰਾਂ ’ਤੇ ਵੀ ਪੈ ਸਕਦਾ ਹੈ।

Have something to say? Post your comment

google.com, pub-6021921192250288, DIRECT, f08c47fec0942fa0

World

ਕੈਨੇਡਾ ਵਿੱਚ ਕਪਿਲ ਸ਼ਰਮਾ ਕੈਫੇ ਗੋਲੀਬਾਰੀ ਦੇ ਮਾਮਲੇ ਵਿੱਚ ਦੋ ਗ੍ਰਿਫ਼ਤਾਰ

ਸਪੇਨ ’ਚ ਦੋ ਟ੍ਰੇਨਾਂ ਦੀ ਭਿਆਨਕ ਟੱਕਰ, 10 ਲੋਕਾਂ ਦੀ ਮੌਤ

TikTok ਪੋਸਟ ਤੋਂ ਬਾਅਦ 13 ਸਾਲਾ ਵਿਦਿਆਰਥੀ ’ਤੇ ਅਧਿਆਪਕਾ ਤੇ ਸਾਥੀ ਵਿਦਿਆਰਥੀ ਨੂੰ ਚਾਕੂ ਮਾਰਨ ਦਾ ਦੋਸ਼

ਅਮਰੀਕਾ ’ਚ ਐਕਸਪ੍ਰੈੱਸਵੇਅ ’ਤੇ ਕ੍ਰੈਸ਼ ਹੋਇਆ ਛੋਟਾ ਜਹਾਜ਼, ਬੱਚੇ ਸਮੇਤ ਤਿੰਨ ਜਣੇ ਵਾਲ-ਵਾਲ ਬਚੇ

ਇਟਲੀ ’ਚ ਸਖ਼ਤ ਸੁਰੱਖਿਆ ਕਾਨੂੰਨ ਲਾਗੂ: ਨਾਬਾਲਗਾਂ ਵੱਲੋਂ ਕੀਤੀ ਤੋੜ-ਭੰਨ ਤੇ ਲੁੱਟਮਾਰ ਲਈ ਮਾਪੇ ਵੀ ਹੋਣਗੇ ਜ਼ਿੰਮੇਵਾਰ

ਅਮਰੀਕਾ ’ਚ ਇਮੀਗ੍ਰੇਸ਼ਨ ਨਿਯਮ ਸਖ਼ਤ, ਜੀਵਨ ਸਾਥੀਆਂ ਲਈ ਵਰਕ ਪਰਮਿਟ ਦੀ ਆਟੋਮੈਟਿਕ ਮਿਆਦ ਵਧਾਉਣ ਦੀ ਸਹੂਲਤ ਖ਼ਤਮ

61 ਸਾਲਾ ਮਹਿਲਾ ਨੇ 5 ਘੰਟੇ ਪਲੈਂਕ ਕਰਕੇ ਬਣਾਇਆ ਵਿਸ਼ਵ ਰਿਕਾਰਡ

ਭਾਰਤੀ-ਅਮਰੀਕੀ ਨਵਨੀਤਮ ਪਿੱਲੇ ਨੂੰ ਨੋਬਲ ਸ਼ਾਂਤੀ ਪੁਰਸਕਾਰ

ਲੰਡਨ ਦੇ ਭਾਰਤੀ ਰੈਸਟੋਰੈਂਟ ’ਚ ਅੱਗ ਲਾਉਣ ਵਾਲੇ ਦੋ ਨਾਬਾਲਗਾਂ ਨੂੰ 10-10 ਸਾਲ ਦੀ ਕੈਦ

ਕੈਨੇਡਾ ’ਚ ਜਬਰੀ ਵਸੂਲੀ ਦੇ ਮਾਮਲੇ ’ਚ 5 ਭਾਰਤੀ ਮੂਲ ਦੇ ਵਿਅਕਤੀ ਗ੍ਰਿਫ਼ਤਾਰ