Friday, April 26, 2024

World

ਟਰੰਪ ਨੇ ਬਿਡੇਨ ਨਾਲ ਡਿਜੀਟਲ ਡਿਬੇਟ 'ਚ ਹਿੱਸਾ ਲੈਣ ਤੋਂ ਕੀਤਾ ਇਨਕਾਰ

PUNJAB NEWS EXPRESS | October 09, 2020 03:26 PM

ਵਾਸ਼ਿੰਗਟਨ:ਆਗਾਮੀ ਦੋ ਪ੍ਰੈਜ਼ੀਡੈਂਸ਼ੀਅਲ ਡਿਬੇਟ ਦੀ ਤਾਰੀਕ ਅੱਗੇ ਵਧਾਉਣ ਦੇ ਟਰੰਪ ਕੈਂਪੇਨ ਦੇ ਪ੍ਰਸਤਾਵ ਨੁੰ ਬਿਡੇਨ ਕੈਂਪੇਨ ਨੇ ਖਾਰਜ ਕਰ ਦਿੱਤਾ ਹੈ। ਦੱਸ ਦੇਈਏ ਕਿ ਅਗਲੇ ਹਫ਼ਤੇ ਵੀਰਵਾਰ ਨੂੰ ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਡੈਮੋਕਰੇਟ ਉਮੀਦਵਾਰ ਜੋਅ ਬਿਡੇਨ ਦੇ ਵਿਚ ਪ੍ਰੈਜ਼ੀਡੈਂਸ਼ੀਅਲ ਡਿਬੇਟ ਹੋਣੀ ਹੈ ਅਤੇ ਇਸ ਤੋਂ ਬਾਅਦ 22 ਅਕਤੂਬਰ ਨੂੰ ਤੀਜੀ ਡਿਬੇਟ ਦਾ ਆਯੋਜਨ ਹੋਵੇਗਾ। ਇਸ ਨੂੰ ਲੈ ਕੇ ਟਰੰਪ ਕੈਂਪੇਨ ਨੇ ਤਾਰੀਕਾਂ ਨੂੰ ਪਿੱਛੇ ਹਟਾਉਣ  ਦਾ ਪ੍ਰਸਤਾਵ ਦਿੱਤਾ ਸੀ, ਜਿਸ ਨੂੰ ਬਿਡੇਨ ਕੈਂਪੇਨ ਨੇ ਤੁਰੰਤ ਹੀ ਖਾਰਜ ਕਰ ਦਿੱਤਾ।

ਟਰੰਪ ਕੈਂਪੇਨ ਵਲੋਂ ਇਹ ਪ੍ਰਸਤਾਵ ਰਾਸ਼ਟਰਪਤੀ ਦੀ ਡਿਬੇਟ 'ਤੇ ਨਾਨਪਾਰਟੀਸਨ ਕਮਿਸ਼ਨ ਦੇ ਉਸ ਫ਼ੈਸਲੇ ਤੋਂ ਬਾਅਦ ਆਇਆ ਜਿਸ ਵਿਚ ਕਿਹਾ ਗਿਆ ਸੀ ਕਿ 15 ਅਕਤੂਬਰ ਨੂੰ ਮਿਆਮੀ ਵਿਚ ਹੋਣ ਵਾਲੀ ਦੂਜੀ ਡਿਬੇਟ ਇੱਕ ਟਾਊਨ ਮੀਟਿੰਗ ਦੇ ਰੂਪ ਵਿਚ ਹੋਵੇਗੀ। ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਸੀ ਕਿ ਇਸ ਡਿਬੇਟ ਵਿਚ ਉਮੀਦਵਾਰ ਅਲੱਗ ਅਲੱਗ, ਦੂਰ ਜਗ੍ਹਾ ਤੋਂ ਹਿੱਸਾ ਲੈਣਗੇ। ਕਮਿਸ਼ਨ ਨੇ ਸਾਰਿਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰਖਦੇ ਹੋਏ ਇਸ ਦੂਜੀ ਡਿਬੇਟ ਨੂੰ ਆਨਲਾਈਨ ਕਰਨ ਦਾ ਫ਼ੈਸਲਾ ਲਿਆ ਹੈ, ਲੇਕਿਨ ਟਰੰਪ ਨੇ ਇਸ ਨੂੰ ਸਮੇਂ ਦੀ ਬਰਬਾਦੀ ਕਰਾਰ ਦਿੰਦੇ ਹੋਏ ਹਿੱਸਾ ਲੈਣ ਤੋਂ ਇਨਕਾਰ ਕੀਤਾ ਹੈ। ਉਨ੍ਹਾ ਨੇ ਫਾਕਸ ਨਿਊਜ਼ ਨੂੰ ਇੱਕ ਟੈਲੀਫੋਨਿਕ ਇੰਟਰਵਿਊ ਵਿਚ ਕਿਹਾ ਕਿ ਮੈਂ ਵਰਚੁਅਲ ਡਿਬੇਟ ਵਿਚ ਸ਼ਾਮਲ ਹੋਣ ਨਹੀਂ ਜਾ ਰਿਹਾ ਹਾਂ। ਮੈਂ ਵਰਚੁਅਲ ਡਿਬੇਟ ਵਿਚ ਅਪਣਾ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦਾ। ਉਨ੍ਹਾਂ ਕਿਹਾ, ਗੱਲ ਇਹ ਨਹੀਂ ਹੈ ਕਿ ਇਹ ਡਿਬੇਟ ਕਿਸ ਲਈ ਹੈ। ਇਹ ਹਾਸੋਹੀਣਾ ਹੈ ਅਤੇ ਆਨਲਾਈਨ ਡਿਬੇਟ ਵਿਚ ਉਹ ਜਦ ਚਾਹੁਣ ਕੱਟ ਲਗਾ ਦਿੰਦੇ ਹਨ। ਟਰੰਪ ਕੈਂਪੇਨ ਦਾ ਕਹਿਣਾ ਹੈ ਕਿ ਡਿਬੇਟ ਦਾ ਫਾਰਮੈਟ ਬਦਲਣ ਦੀ ਬਜਾਏ ਤਾਰੀਕ ਬਦਲੀ ਜਾਣੀ ਚਾਹੀਦੀ।

Have something to say? Post your comment

google.com, pub-6021921192250288, DIRECT, f08c47fec0942fa0

World

ਚੜ੍ਹਦੇ ਪੰਜਾਬ ਦੇ ਅਦਾਕਾਰ, ਲੇਖਕਾਂ ਤੇ ਸਾਹਿਤਕਾਰਾਂ ਨੇ ਸ੍ਰੀ ਨਨਕਾਣਾ ਸਾਹਿਬ ਦੇ ਕੀਤੇ ਦਰਸ਼ਨ

ਲਾਹੌਰ ਵਿਖੇ 33ਵੀਂ ਵਿਸ਼ਵ ਪੰਜਾਬੀ ਕਾਨਫਰੰਸ ਇੱਕ ਚੰਗੇ ਸਾਰਥਕ ਸੁਨੇਹੇ ਨਾਲ ਹੋਈ ਸਮਾਪਤ

ਅਲਗੋਮਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਪੱਕਾ ਧਰਨਾ ਹੋਇਆ 12ਵੇਂ ਦਿਨ 'ਚ ਦਾਖਲ 

18 ਦਿਨ ਦੇ ਦਿਨ , ਰਾਤ ਦੇ ਧਰਨੇ ਤੋ ਬਾਅਦ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵੱਡੀ ਜਿੱਤ ਤੋ ਬਾਅਦ ਮੋਰਚਾ ਚੁੱਕਿਆ

ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋ ਲਾਇਆ ਪੱਕਾ ਧਰਨਾ 15ਵੇਂ ਦਿਨ ਵਿੱਚ ਦਾਖਲ

ਨੀਦਰਲੈਂਡ ਦੇ ਪ੍ਰਸਿੱਧ ਉਦਯੋਗਪਤੀ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਨਕਿਊਬੇਸ਼ਨ ਸੈਂਟਰ ਦਾ ਦੌਰਾ

ਅਮਰੀਕੀ ਸੂਬੇ ਟੈਕਸਾਸ ਦੇ ਮਾਲ 'ਚ ਗੋਲੀਬਾਰੀ,8 ਲੋਕਾਂ ਦੀ ਮੌਤ, 7 ਜ਼ਖਮੀ

ਪਾਕਿਸਤਾਨ ‘ਚ ਘੱਟ ਗਿਣਤੀਆਂ ‘ਤੇ ਹਮਲੇ ਜਾਰੀ, ਦਿਨ-ਦਿਹਾੜੇ ਸਿੱਖ ਦੁਕਾਨਦਾਰ ਦੀ ਗੋਲੀਆਂ ਮਾਰ ਕੇ ਹੱਤਿਆ

Turkey ‘ਚ ਭਾਰੀ ਬਰਫਵਾਰੀ ਕਾਰਨ 54 ਵਾਹਨਾਂ ਦੀ ਟੱਕਰ

ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਚੱਲੇਗਾ ਅਪਰਾਧਿਕ ਮੁਕੱਦਮਾ