Sunday, November 15, 2026

World

ਪਾਕਿਸਤਾਨ ’ਚ ਇਕ ਹੋਰ ਇਤਿਹਾਸਕ ਗੁਰਦੁਆਰਾ ਢਾਹੁਣ ਦਾ ਦਾਅਵਾ, ਥਾਂ ’ਤੇ ਬਣਾਈ ‘ਹਵੇਲੀ’

ਪੰਜਾਬ ਨਿਊਜ਼ ਐਕਸਪ੍ਰੈੱਸ | September 05, 2026 03:22 PM

ਨਨਕਾਣਾ ਸਾਹਿਬ: ਪਾਕਿਸਤਾਨ ਵਿੱਚ ਇਤਿਹਾਸਕ ਸਿੱਖ ਧਾਰਮਿਕ ਅਸਥਾਨਾਂ ਨੂੰ ਲੈ ਕੇ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਦੇ ਪਿੰਡ ਚਿੱਟੀ ਜਾਤਰੀ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨਾਲ ਸਬੰਧਤ ਇਤਿਹਾਸਕ ਗੁਰਦੁਆਰਾ ਸਾਹਿਬ ਨੂੰ ਢਾਹ ਕੇ ਉਸ ਦੀ ਥਾਂ ‘ਡੋਗਰਾ ਦੀ ਹਵੇਲੀ’ ਬਣਾਏ ਜਾਣ ਦਾ ਦਾਅਵਾ ਕੀਤਾ ਗਿਆ ਹੈ। ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਹੈ ਜਦੋਂ ਕੁਝ ਦਿਨ ਪਹਿਲਾਂ ਕਵੇਟਾ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨੂੰ ਢਾਹ ਕੇ ਸ਼ਾਪਿੰਗ ਪਲਾਜ਼ਾ ਬਣਾਉਣ ਦੇ ਦਾਅਵੇ ਨੇ ਵੀ ਚਰਚਾ ਛੇੜੀ ਸੀ।

ਅਮਰੀਕਾ ਰਹਿੰਦੇ ਸਿੱਖ ਵਿਦਵਾਨ ਡਾ. ਤਰਨਜੀਤ ਸਿੰਘ ਬੁਤਾਲੀਆ ਨੇ ਇਸ ਸਥਾਨ ਦਾ ਦੌਰਾ ਕਰਨ ਤੋਂ ਬਾਅਦ ਇੱਥੇ ਇਤਿਹਾਸਕ ਅਵਸ਼ੇਸ਼ ਅਤੇ ਦਸਤਾਵੇਜ਼ ਮਿਲਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਮੁਤਾਬਕ ਸਥਾਨਕ ਬਜ਼ੁਰਗ ਰਾਣਾ ਮੁਹੰਮਦ ਨੇ ਵੀ ਪੁਸ਼ਟੀ ਕੀਤੀ ਕਿ ਇਸ ਥਾਂ ’ਤੇ ਪਹਿਲਾਂ ਛੋਟੀਆਂ ਨਾਨਕਸ਼ਾਹੀ ਇੱਟਾਂ ਨਾਲ ਬਣਿਆ ਸ੍ਰੀ ਮੰਜੀ ਸਾਹਿਬ ਹਾਲ ਮੌਜੂਦ ਸੀ।

ਡਾ. ਬੁਤਾਲੀਆ ਦੇ ਅਨੁਸਾਰ ਪੁਰਾਣੇ ਗੁਰਦੁਆਰਾ ਸਾਹਿਬ ਵਿੱਚ ਇੱਕ ਵਿਸ਼ਾਲ ਗੁੰਬਦ ਅਤੇ ਖੁੱਲ੍ਹਾ ਪ੍ਰਾਂਗਣ ਵੀ ਸੀ। ਉਨ੍ਹਾਂ ਵੱਲੋਂ ਇਨ੍ਹਾਂ ਦਾਅਵਿਆਂ ਦੇ ਸਮਰਥਨ ਵਿੱਚ ਇਤਿਹਾਸਕ ਦਸਤਾਵੇਜ਼ ਅਤੇ ਸਥਾਨ ’ਤੇ ਬਚੇ ਅਵਸ਼ੇਸ਼ਾਂ ਦਾ ਹਵਾਲਾ ਦਿੱਤਾ ਗਿਆ ਹੈ। ਇਸ ਮਾਮਲੇ ਨੇ ਪਾਕਿਸਤਾਨ ਵਿੱਚ ਸਿੱਖ ਭਾਈਚਾਰੇ ਨਾਲ ਸਬੰਧਤ ਇਤਿਹਾਸਕ ਧਾਰਮਿਕ ਸਥਾਨਾਂ ਦੀ ਸੰਭਾਲ ਅਤੇ ਸੁਰੱਖਿਆ ਨੂੰ ਲੈ ਕੇ ਮੁੜ ਸਵਾਲ ਖੜ੍ਹੇ ਕਰ ਦਿੱਤੇ ਹਨ।

Have something to say? Post your comment

google.com, pub-6021921192250288, DIRECT, f08c47fec0942fa0

World

ਕੈਨੇਡਾ ਵਿੱਚ ਕਪਿਲ ਸ਼ਰਮਾ ਕੈਫੇ ਗੋਲੀਬਾਰੀ ਦੇ ਮਾਮਲੇ ਵਿੱਚ ਦੋ ਗ੍ਰਿਫ਼ਤਾਰ

ਸਪੇਨ ’ਚ ਦੋ ਟ੍ਰੇਨਾਂ ਦੀ ਭਿਆਨਕ ਟੱਕਰ, 10 ਲੋਕਾਂ ਦੀ ਮੌਤ

TikTok ਪੋਸਟ ਤੋਂ ਬਾਅਦ 13 ਸਾਲਾ ਵਿਦਿਆਰਥੀ ’ਤੇ ਅਧਿਆਪਕਾ ਤੇ ਸਾਥੀ ਵਿਦਿਆਰਥੀ ਨੂੰ ਚਾਕੂ ਮਾਰਨ ਦਾ ਦੋਸ਼

ਅਮਰੀਕਾ ’ਚ ਐਕਸਪ੍ਰੈੱਸਵੇਅ ’ਤੇ ਕ੍ਰੈਸ਼ ਹੋਇਆ ਛੋਟਾ ਜਹਾਜ਼, ਬੱਚੇ ਸਮੇਤ ਤਿੰਨ ਜਣੇ ਵਾਲ-ਵਾਲ ਬਚੇ

ਇਟਲੀ ’ਚ ਸਖ਼ਤ ਸੁਰੱਖਿਆ ਕਾਨੂੰਨ ਲਾਗੂ: ਨਾਬਾਲਗਾਂ ਵੱਲੋਂ ਕੀਤੀ ਤੋੜ-ਭੰਨ ਤੇ ਲੁੱਟਮਾਰ ਲਈ ਮਾਪੇ ਵੀ ਹੋਣਗੇ ਜ਼ਿੰਮੇਵਾਰ

ਅਮਰੀਕਾ ’ਚ ਇਮੀਗ੍ਰੇਸ਼ਨ ਨਿਯਮ ਸਖ਼ਤ, ਜੀਵਨ ਸਾਥੀਆਂ ਲਈ ਵਰਕ ਪਰਮਿਟ ਦੀ ਆਟੋਮੈਟਿਕ ਮਿਆਦ ਵਧਾਉਣ ਦੀ ਸਹੂਲਤ ਖ਼ਤਮ

61 ਸਾਲਾ ਮਹਿਲਾ ਨੇ 5 ਘੰਟੇ ਪਲੈਂਕ ਕਰਕੇ ਬਣਾਇਆ ਵਿਸ਼ਵ ਰਿਕਾਰਡ

ਭਾਰਤੀ-ਅਮਰੀਕੀ ਨਵਨੀਤਮ ਪਿੱਲੇ ਨੂੰ ਨੋਬਲ ਸ਼ਾਂਤੀ ਪੁਰਸਕਾਰ

ਲੰਡਨ ਦੇ ਭਾਰਤੀ ਰੈਸਟੋਰੈਂਟ ’ਚ ਅੱਗ ਲਾਉਣ ਵਾਲੇ ਦੋ ਨਾਬਾਲਗਾਂ ਨੂੰ 10-10 ਸਾਲ ਦੀ ਕੈਦ

ਕੈਨੇਡਾ ’ਚ ਜਬਰੀ ਵਸੂਲੀ ਦੇ ਮਾਮਲੇ ’ਚ 5 ਭਾਰਤੀ ਮੂਲ ਦੇ ਵਿਅਕਤੀ ਗ੍ਰਿਫ਼ਤਾਰ