Wednesday, September 09, 2026
ਤਾਜਾ ਖਬਰਾਂ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਨੇ ਮਾਨ ਸਰਕਾਰ ਵੱਲੋਂ ਚੀਫ ਜਸਟਿਸ ਦੀ ਨਿਯੁਕਤੀ ਦੇ ਵਿਰੋਧ ਦੀ ਨਿੰਦਾ ਕੀਤੀਜਸਟਿਸ ਮਿਸ਼ਰਾ ਦੀ ਨਿਯੁਕਤੀ: ਮਾਨ ਸਰਕਾਰ ਦੀ ਸੰਵਿਧਾਨਕ ਚੁਣੌਤੀ ਨੇ ਰਾਜਨੀਤਿਕ ਸਵਾਲ ਖੜ੍ਹੇ ਕੀਤੇਸਚਿਨ ਪਾਇਲਟ ਨੂੰ ਪੰਜਾਬ ਕਾਂਗਰਸ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ, ਉਹ ਭੁਪੇਸ਼ ਬਘੇਲ ਦੀ ਥਾਂ ਲੈਣਗੇਪ੍ਰਦਰਸ਼ਨਕਾਰੀ ਮੁਲਾਜ਼ਮਾਂ ਨੂੰ ਵੰਡਣ ਦੀ ਕੋਸ਼ਿਸ਼ ਵਿੱਚ ਪੰਜਾਬ ਸਰਕਾਰ ਨੇ ਜੁਲਾਈ 2020 ਤੋਂ ਬਾਅਦ ਭਰਤੀ ਕੀਤੇ ਗਏ ਮੁਲਾਜ਼ਮਾਂ ਲਈ ਡੀਏ ਵਧਾ ਕੇ 60 ਪ੍ਰਤੀਸ਼ਤ ਕਰਨ ਦਾ ਪ੍ਰਸਤਾਵ ਰੱਖਿਆ ਸ਼੍ਰੋਮਣੀ ਕਮੇਟੀ ਦਾ ਵਫ਼ਦ ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋਏ ਨੌਜਵਾਨ ਨੂੰ ਮਿਲਿਆ ਅਤੇ ਉਸਦੀ ਸਿਹਤ ਬਾਰੇ ਪੁੱਛਿਆ ਹਾਲਤਸੁਖਬੀਰ ਬਾਦਲ ਨੇ ਹਸਪਤਾਲ ਵਿੱਚ ਪੀੜਤ ਮੋਹਨਜੀਤ ਸਿੰਘ ਨੂੰ ਮਿਲ ਕੇ ਪੁਲਿਸ ਦੀ ਬੇਰਹਿਮੀ ਦੀ ਨਿੰਦਾ ਕੀਤੀ; ਪੁੱਛਿਆ ਕਿ ‘ਇੱਕ ਪ੍ਰਦਰਸ਼ਨਕਾਰੀ ਨਾਲ ਅੱਤਵਾਦੀ ਵਰਗਾ ਵਿਵਹਾਰ ਕਰਨ ਦੀ ਹਿੰਮਤ ਕਿਵੇਂ ਹੋਈ?’

World

ਪੰਜਾਬੀ ਮਹਿਲਾ ਸਰਬਜੀਤ ਕੌਰ ਦੇ ਪਾਕਿਸਤਾਨੀ ਪਤੀ ਦੀ ਪਹਿਲੀ ਪਤਨੀ ਅਦਾਲਤ ਪੁੱਜੀ, ਘਰੋਂ ਕੱਢਣ ਦੇ ਲਾਏ ਦੋਸ਼

ਪੰਜਾਬ ਨਿਊਜ਼ ਐਕਸਪ੍ਰੈੱਸ | September 08, 2026 03:48 PM

ਚੰਡੀਗੜ੍ਹ: ਭਾਰਤ ਤੋਂ ਪਾਕਿਸਤਾਨ ਗਈ ਪੰਜਾਬੀ ਮਹਿਲਾ ਸਰਬਜੀਤ ਕੌਰ ਨਾਲ ਜੁੜੇ ਮਾਮਲੇ ਵਿੱਚ ਨਵਾਂ ਮੋੜ ਆਇਆ ਹੈ। ਉਸ ਦੇ ਪਾਕਿਸਤਾਨੀ ਪਤੀ ਨਾਸਿਰ ਹੁਸੈਨ ਦੀ ਪਹਿਲੀ ਪਤਨੀ ਸਾਇਮਾ ਨਾਸਰ ਨੇ ਲਾਹੌਰ ਹਾਈ ਕੋਰਟ ਦਾ ਰੁਖ ਕੀਤਾ ਹੈ। ਸਾਇਮਾ ਨੇ ਨਾਸਿਰ ਹੁਸੈਨ ਅਤੇ ਸਰਬਜੀਤ ਕੌਰ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦਿਆਂ ਦੋਸ਼ ਲਾਇਆ ਕਿ ਉਸ ਨੂੰ ਚਾਰ ਨਾਬਾਲਗ ਬੱਚਿਆਂ ਸਮੇਤ ਘਰੋਂ ਕੱਢ ਦਿੱਤਾ ਗਿਆ। ਸਾਇਮਾ ਦਾ ਦਾਅਵਾ ਹੈ ਕਿ ਨਾਸਿਰ ਨੇ ਉਸ ਦੀ ਜਾਣਕਾਰੀ ਅਤੇ ਸਹਿਮਤੀ ਤੋਂ ਬਿਨਾਂ ਸਰਬਜੀਤ ਕੌਰ ਨਾਲ ਦੂਜਾ ਨਿਕਾਹ ਕੀਤਾ। ਉਸ ਨੇ ਅਦਾਲਤ ਤੋਂ ਚਾਰਾਂ ਬੱਚਿਆਂ ਲਈ ਮਹੀਨਾਵਾਰ ਗੁਜ਼ਾਰਾ ਭੱਤਾ ਅਤੇ ਰਹਿਣ ਲਈ ਘਰ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ।

ਸਰਬਜੀਤ ’ਤੇ ਘਰ ’ਤੇ ਕਬਜ਼ੇ ਦਾ ਦੋਸ਼
ਸਾਇਮਾ ਮੁਤਾਬਕ, ਸਰਬਜੀਤ ਕੌਰ ਯਾਤਰਾ ਵੀਜ਼ੇ ’ਤੇ ਪਾਕਿਸਤਾਨ ਆਈ ਸੀ ਅਤੇ ਬਾਅਦ ਵਿੱਚ ਉਸ ਦੇ ਘਰ ’ਤੇ ਕਬਜ਼ਾ ਕਰ ਲਿਆ। ਉਸ ਦਾ ਦੋਸ਼ ਹੈ ਕਿ ਉਸ ਨੂੰ ਅਤੇ ਬੱਚਿਆਂ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਗਿਆ ਅਤੇ ਉਨ੍ਹਾਂ ਦੇ ਕੱਪੜੇ ਵੀ ਬਾਹਰ ਸੁੱਟ ਦਿੱਤੇ ਗਏ। ਸਾਇਮਾ ਦੇ ਵਕੀਲ ਅਲੀ ਚੰਗੇਜ਼ੀ ਸੰਧੂ ਨੇ ਦਾਅਵਾ ਕੀਤਾ ਕਿ ਪਾਕਿਸਤਾਨੀ ਕਾਨੂੰਨ ਤਹਿਤ ਦੂਜੇ ਨਿਕਾਹ ਲਈ ਪਹਿਲੀ ਪਤਨੀ ਦੀ ਲਿਖਤੀ ਮਨਜ਼ੂਰੀ ਸਮੇਤ ਕਾਨੂੰਨੀ ਪ੍ਰਕਿਰਿਆ ਦੀ ਵਿਵਸਥਾ ਹੈ। ਅਦਾਲਤ ਨੇ ਨਾਸਿਰ ਹੁਸੈਨ ਨੂੰ ਨੋਟਿਸ ਜਾਰੀ ਕੀਤਾ ਹੈ।

10 ਮਹੀਨਿਆਂ ਤੋਂ ਪਤੀ ਨਾਲ ਸੰਪਰਕ ਨਾ ਹੋਣ ਦਾ ਦਾਅਵਾ
ਸਾਇਮਾ ਨੇ ਕਿਹਾ ਕਿ ਕਰੀਬ 10 ਮਹੀਨਿਆਂ ਤੋਂ ਨਾਸਿਰ ਨੇ ਨਾ ਉਸ ਨਾਲ ਅਤੇ ਨਾ ਹੀ ਬੱਚਿਆਂ ਨਾਲ ਸੰਪਰਕ ਕੀਤਾ ਹੈ। ਉਸ ਦੇ ਮੁਤਾਬਕ, ਇਸ ਦੌਰਾਨ ਬੱਚਿਆਂ ਦੇ ਪਾਲਣ-ਪੋਸ਼ਣ ਲਈ ਕੋਈ ਰਕਮ ਨਹੀਂ ਦਿੱਤੀ ਗਈ ਅਤੇ ਨਾ ਹੀ ਮਹਿਰ ਦੀ ਰਕਮ ਅਦਾ ਕੀਤੀ ਗਈ। ਉਸ ਨੇ ਅਦਾਲਤ ਤੋਂ ਬੱਚਿਆਂ ਦੇ ਗੁਜ਼ਾਰੇ ਅਤੇ ਰਹਿਣ ਦੀ ਵਿਵਸਥਾ ਕਰਨ ਦੀ ਮੰਗ ਕੀਤੀ ਹੈ। ਸਾਇਮਾ ਨੇ ਸਰਬਜੀਤ ਅਤੇ ਨਾਸਿਰ ਦੇ ਰਹਿਣ-ਸਹਿਣ ਨੂੰ ਲੈ ਕੇ ਵੀ ਗੰਭੀਰ ਦੋਸ਼ ਲਗਾਏ ਹਨ। ਉਸ ਦਾ ਕਹਿਣਾ ਹੈ ਕਿ ਇਸ ਦਾ ਬੱਚਿਆਂ ’ਤੇ ਮਾੜਾ ਪ੍ਰਭਾਵ ਪੈ ਰਿਹਾ ਹੈ। ਇਹ ਦੋਸ਼ ਸਾਇਮਾ ਵੱਲੋਂ ਅਦਾਲਤ ਵਿੱਚ ਲਗਾਏ ਗਏ ਹਨ।

ਨਵੰਬਰ 2025 ਵਿੱਚ ਪਾਕਿਸਤਾਨ ਗਈ ਸੀ ਸਰਬਜੀਤ
ਕਪੂਰਥਲਾ ਦੀ ਰਹਿਣ ਵਾਲੀ ਸਰਬਜੀਤ ਕੌਰ 4 ਨਵੰਬਰ 2025 ਨੂੰ ਕਰੀਬ 1, 900 ਸਿੱਖ ਸ਼ਰਧਾਲੂਆਂ ਦੇ ਜਥੇ ਨਾਲ ਪਾਕਿਸਤਾਨ ਗਈ ਸੀ। ਧਾਰਮਿਕ ਯਾਤਰਾ ਮਗਰੋਂ ਉਹ ਭਾਰਤ ਵਾਪਸ ਨਹੀਂ ਆਈ ਅਤੇ ਪਾਕਿਸਤਾਨ ਵਿੱਚ ਹੀ ਰਹਿ ਗਈ। ਕੁਝ ਦਿਨਾਂ ਬਾਅਦ ਸਾਹਮਣੇ ਆਇਆ ਕਿ ਉਸ ਨੇ ਸ਼ੇਖੂਪੁਰਾ ਵਾਸੀ ਨਾਸਿਰ ਹੁਸੈਨ ਨਾਲ ਨਿਕਾਹ ਕਰ ਲਿਆ ਹੈ। ਨਿਕਾਹ ਤੋਂ ਪਹਿਲਾਂ ਉਸ ਵੱਲੋਂ ਇਸਲਾਮ ਕਬੂਲ ਕਰਨ ਅਤੇ ਨਾਮ ਨੂਰ ਹੁਸੈਨ ਰੱਖਣ ਦੀ ਗੱਲ ਵੀ ਸਾਹਮਣੇ ਆਈ ਸੀ। ਸਰਬਜੀਤ ਨੇ ਕਿਹਾ ਸੀ ਕਿ ਉਹ ਨਾਸਿਰ ਨੂੰ ਕਈ ਸਾਲਾਂ ਤੋਂ ਸੋਸ਼ਲ ਮੀਡੀਆ ਰਾਹੀਂ ਜਾਣਦੀ ਸੀ ਅਤੇ ਆਪਣੀ ਮਰਜ਼ੀ ਨਾਲ ਵਿਆਹ ਕੀਤਾ ਹੈ।

ਵੀਜ਼ਾ ਵਿਵਾਦ ਤੋਂ ਲੈ ਕੇ ਅਦਾਲਤੀ ਮਾਮਲੇ ਤੱਕ
ਨਿਕਾਹ ਤੋਂ ਬਾਅਦ ਸਰਬਜੀਤ ਅਤੇ ਨਾਸਿਰ ਨੇ ਲਾਹੌਰ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਦੋਸ਼ ਲਾਇਆ ਸੀ ਕਿ ਪੁਲਿਸ ਉਨ੍ਹਾਂ ’ਤੇ ਵਿਆਹ ਖ਼ਤਮ ਕਰਨ ਲਈ ਦਬਾਅ ਬਣਾ ਰਹੀ ਹੈ। ਅਦਾਲਤ ਨੇ ਪੁਲਿਸ ਨੂੰ ਦੋਵਾਂ ਨੂੰ ਪ੍ਰੇਸ਼ਾਨ ਨਾ ਕਰਨ ਦੇ ਨਿਰਦੇਸ਼ ਦਿੱਤੇ ਸਨ।

ਇਸ ਤੋਂ ਬਾਅਦ ਸਰਬਜੀਤ ਦੇ ਵੀਜ਼ੇ ਅਤੇ ਪਾਕਿਸਤਾਨ ਵਿੱਚ ਰਹਿਣ ਨੂੰ ਲੈ ਕੇ ਵਿਵਾਦ ਖੜ੍ਹਾ ਹੋਇਆ। ਜਨਵਰੀ 2026 ਵਿੱਚ ਕਥਿਤ ਵੀਜ਼ਾ ਉਲੰਘਣਾ ਸਬੰਧੀ ਮਾਮਲਾ ਵੀ ਅਦਾਲਤ ਵਿੱਚ ਪਹੁੰਚਿਆ। ਇਸ ਦੌਰਾਨ ਸਰਬਜੀਤ ਅਤੇ ਨਾਸਿਰ ਨੂੰ ਹਿਰਾਸਤ ਵਿੱਚ ਲਏ ਜਾਣ ਦੀਆਂ ਖ਼ਬਰਾਂ ਆਈਆਂ ਅਤੇ ਸਰਬਜੀਤ ਨੂੰ ਵਾਘਾ ਸਰਹੱਦ ਰਾਹੀਂ ਭਾਰਤ ਭੇਜਣ ਦੀ ਪ੍ਰਕਿਰਿਆ ਸ਼ੁਰੂ ਹੋਈ ਸੀ, ਪਰ ਲਾਹੌਰ ਹਾਈ ਕੋਰਟ ਵਿੱਚ ਮਾਮਲਾ ਚੱਲਣ ਕਾਰਨ ਇਹ ਪ੍ਰਕਿਰਿਆ ਰੁਕ ਗਈ।

ਭਾਰਤੀ ਪਤੀ ਵੀ ਕਰ ਚੁੱਕਾ ਹੈ ਅਦਾਲਤ ਦਾ ਰੁਖ
ਮਾਮਲੇ ਵਿੱਚ ਸਰਬਜੀਤ ਦੇ ਭਾਰਤੀ ਪਤੀ ਕਰਨੈਲ ਸਿੰਘ ਨੇ ਵੀ ਲਾਹੌਰ ਹਾਈ ਕੋਰਟ ਦਾ ਰੁਖ ਕਰਕੇ ਪਾਕਿਸਤਾਨ ਵਿੱਚ ਹੋਏ ਉਸ ਦੇ ਨਿਕਾਹ ਨੂੰ ਚੁਣੌਤੀ ਦਿੱਤੀ ਸੀ। ਅਪ੍ਰੈਲ 2026 ਵਿੱਚ ਅਦਾਲਤ ਨੇ ਕਰਨੈਲ ਸਿੰਘ ਨੂੰ ਮਾਮਲੇ ਨਾਲ ਸਬੰਧਤ ਵਾਧੂ ਦਸਤਾਵੇਜ਼ ਰਿਕਾਰਡ ’ਤੇ ਰੱਖਣ ਦੀ ਇਜਾਜ਼ਤ ਦਿੱਤੀ ਸੀ।

Have something to say? Post your comment

google.com, pub-6021921192250288, DIRECT, f08c47fec0942fa0

World

ਨਾਈਜੀਰੀਆ ’ਚ ਕੱਚਾ ਤੇਲ ਚੋਰੀ ਕਰਨ ਦੌਰਾਨ ਵੱਡਾ ਹਾਦਸਾ, ਜ਼ਹਿਰੀਲੀ ਗੈਸ ਨਾਲ 37 ਮੌਤਾਂ

ਪਾਕਿਸਤਾਨ ’ਚ ਇਕ ਹੋਰ ਇਤਿਹਾਸਕ ਗੁਰਦੁਆਰਾ ਢਾਹੁਣ ਦਾ ਦਾਅਵਾ, ਥਾਂ ’ਤੇ ਬਣਾਈ ‘ਹਵੇਲੀ’

ਭਾਰਤੀ ਮੂਲ ਦਾ ਅਮਰੀਕੀ ਨਾਗਰਿਕ FBI ਦੀ 'ਮੋਸਟ ਵਾਂਟੇਡ' ਸੂਚੀ ’ਚ ਸ਼ਾਮਲ

ਕੈਨੇਡਾ ’ਚ ਸਿੱਖ ਨੌਜਵਾਨ ’ਤੇ ਚਾਕੂ ਨਾਲ ਹਮਲਾ, ਨਸਲੀ ਟਿੱਪਣੀਆਂ ਕਰਨ ਦੇ ਦੋਸ਼; ਪੁਲਿਸ ਵੱਲੋਂ ਜਾਂਚ ਸ਼ੁਰੂ

ਤਿੱਬਤ 'ਚ ਮੁੜ ਫਟੀ ਝੀਲ, ਨੇਪਾਲ ਦੇ ਕਈ ਪਿੰਡ ਖਾਲੀ ਕਰਵਾਏ; 478 ਮੌਤਾਂ, 1500 ਤੋਂ ਵੱਧ ਲਾਪਤਾ

ਕੈਨੇਡਾ ਨੇ ਅਮਰੀਕੀ ਮਾਲ ’ਤੇ ਲਾਇਆ ਜਵਾਬੀ ਟੈਕਸ

ਬੰਗਲਾਦੇਸ਼ ’ਚ ਹਿੰਦੂ ਪਰਿਵਾਰ ਦੇ 4 ਮੈਂਬਰਾਂ ਦੀਆਂ ਲਾਸ਼ਾਂ ਘਰ ’ਚੋਂ ਬਰਾਮਦ

ਅਮਰੀਕਾ ਨਾਲ ਵਪਾਰਕ ਗੱਲਬਾਤ ਅਸਫਲ ਹੋਣ ਤੋਂ ਬਾਅਦ, ਕੈਨੇਡੀਅਨ ਪ੍ਰਧਾਨ ਮੰਤਰੀ ਅਮਰੀਕਾ ਵਿਰੁੱਧ ਪਰਸਪਰ ਟੈਰਿਫ ਲਗਾਉਣਗੇ

ਜੇ ਹੁਣ H-1B ਵੀਜ਼ਾ ਵਾਲਿਆਂ ਦੀ ਗਈ ਨੌਕਰੀ ਤਾਂ ਛੱਡਣਾ ਪਵੇਗਾ ਅਮਰੀਕਾ !

ਜੰਗ ਤੋਂ ਬਾਅਦ ਈਰਾਨ ਦੇ ਸੁਪਰੀਮ ਲੀਡਰ ਮੁਜਤਬਾ ਖਮੇਨੀ ਦਾ ਪਹਿਲਾ ਵੀਡੀਓ ਆਇਆ