Saturday, September 26, 2026
ਤਾਜਾ ਖਬਰਾਂ
• ਕੀਆ ਇੰਡੀਆ ਨੇ ਕੈਂਟੋਨਮੈਂਟ ਬੋਰਡ ਅੰਬਾਲਾ ਦੇ ਸਹਿਯੋਗ ਨਾਲ ਪ੍ਰੋਜੈਕਟ ਡੀ.ਆਰ.ਓ.ਪੀ. ਦੇ ਪੰਜਵੇਂ ਪੜਾਅ ਦੀ ਸ਼ੁਰੂਆਤ ਕੀਤੀ, ਇੰਡਿਅਨ ਪਾਲਿਊਸ਼ਨ ਕੰਟਰੋਲ ਐਸੋਸੀਏਸ਼ਨ ਵੱਲੋਂ ਕੀਤਾ ਗਿਆ ਲਾਗੂਕਰਨ • ਤਿੰਨ ਮਾਸੂਮ ਬੱਚਿਆਂ ਦੀ ਮੌਤ ਦਾ ਮਾਮਲਾ ਟਰੇਸ, ਮਾਂ ਹੀ ਨਿਕਲੀ ਬੱਚਿਆਂ ਦੀ ਕਾਤਿਲ • ਕੈਨੇਡਾ ਦੇ ਸਸਕੈਚਵਨ ਵਿੱਚ ਜਹਾਜ਼ ਹਾਦਸੇ ਵਿੱਚ ਦੋ ਭਾਰਤੀ ਸਿਖਲਾਈ ਪਾਇਲਟਾਂ ਦੀ ਮੌਤ • ਬੀਐਸਐਫ ਨੇ ਅਕਾਲ ਤਖ਼ਤ ਦੇ ਜਥੇਦਾਰ, ਸਿੱਖ ਸੰਗਤ ਨੂੰ ਜ਼ੀਰੋ ਲਾਈਨ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ; ਅਕਾਲ ਤਖ਼ਤ ਦੇ ਜਥੇਦਾਰ ਨੇ ਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਲਈ ਅਰਦਾਸ ਕੀਤੀ • ਮਾਲੇਰਕੋਟਲਾ ਦੇ ਡੀਸੀ 'ਤੇ ਸਟਾਫ ਨੂੰ 'ਅਪਮਾਨਿਤ' ਕਰਨ ਦਾ ਦੋਸ਼; ਕਰਮਚਾਰੀਆਂ ਨੇ 25 ਸਤੰਬਰ ਨੂੰ ਹੜਤਾਲ ਦਾ ਐਲਾਨ ਕੀਤਾ • ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ AAP ਸਰਕਾਰ ਦਾ ਧੋਖਾ, 8% DA ਵਧਾ ਕੇ ਆਪਣੀ ਪਿੱਠ ਥਪਥਪਾ ਰਹੀ ਸਰਕਾਰ: ਤਰੁਣ ਚੁਗ

Chandigarh

ਚੰਡੀਗੜ੍ਹ ਕੈਸ਼ੀਅਰ ਕਤਲ ਮਾਮਲਾ: ਪੁਲਿਸ ਵੱਲੋਂ ਚਾਰਜਸ਼ੀਟ ਦਾਖਲ

ਪੰਜਾਬ ਨਿਊਜ਼ ਐਕਸਪ੍ਰੈੱਸ | September 26, 2026 05:41 PM

ਚੰਡੀਗੜ੍ਹ, 26 ਸਤੰਬਰ : ਚੰਡੀਗੜ੍ਹ ਦੇ ਸੈਕਟਰ-11 ਸਥਿਤ ਸ੍ਰੀ ਕੁਮਾਰ ਕੈਮਿਸਟ ਸ਼ਾਪਸ ਦੇ ਕੈਸ਼ੀਅਰ ਜਾਨਕੀਦਾਸ ਕਤਲ ਮਾਮਲੇ ਵਿੱਚ ਪੁਲਿਸ ਨੇ ਜ਼ਿਲ੍ਹਾ ਅਦਾਲਤ ਵਿੱਚ 500 ਤੋਂ ਵੱਧ ਪੰਨਿਆਂ ਦੀ ਚਾਰਜਸ਼ੀਟ ਦਾਖਲ ਕੀਤੀ ਹੈ। ਚਾਰਜਸ਼ੀਟ ਵਿੱਚ ਕਤਲ ਦੀ ਕਥਿਤ ਸਾਜ਼ਿਸ਼ ਤੋਂ ਲੈ ਕੇ ਹਥਿਆਰਾਂ ਦੀ ਸਪਲਾਈ, ਸ਼ੂਟਰਾਂ ਦੇ ਚੰਡੀਗੜ੍ਹ ਪਹੁੰਚਣ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੱਕ ਦੀ ਕੜੀ ਦਾ ਵੇਰਵਾ ਦਿੱਤਾ ਗਿਆ ਹੈ। ਪੁਲਿਸ ਮੁਤਾਬਕ ਵਿਦੇਸ਼ ਵਿੱਚ ਬੈਠੇ ਰਾਣਾ ਢਿੱਲੋਂ ਅਤੇ ਗੋਲਡੀ ਢਿੱਲੋਂ ਨੇ ਕਥਿਤ ਤੌਰ ’ਤੇ ਕਤਲ ਦੀ ਸਾਜ਼ਿਸ਼ ਰਚੀ। ਮੁੱਖ ਸ਼ੂਟਰ ਸੈਨੀ ਮੇਹਰਾ ਅਤੇ ਉਸ ਦੇ ਸਾਥੀ ਅਮਿਤ ਉਰਫ਼ ਸ਼ਰਾਬੀ ਨੂੰ ਤਰਨਤਾਰਨ ਵਿੱਚ ਹਥਿਆਰ ਮੁਹੱਈਆ ਕਰਵਾਏ ਗਏ ਸਨ।

ਜਰਮਨੀ ਬੈਠੇ ਸਪਲਾਇਰ ਦਾ ਵੀ ਚਾਰਜਸ਼ੀਟ ’ਚ ਜ਼ਿਕਰ
ਚਾਰਜਸ਼ੀਟ ਵਿੱਚ ਜਰਮਨੀ ਵਿੱਚ ਰਹਿੰਦੇ ਸੁਮਨ ਨਾਮਕ ਵਿਅਕਤੀ ਦਾ ਵੀ ਜ਼ਿਕਰ ਹੈ। ਪੁਲਿਸ ਮੁਤਾਬਕ ਉਸ ਨੂੰ ਨਸ਼ੇ ਅਤੇ ਹਥਿਆਰਾਂ ਦਾ ਕਥਿਤ ਸਪਲਾਇਰ ਦੱਸਿਆ ਗਿਆ ਹੈ। ਪੁਲਿਸ ਦਾ ਦਾਅਵਾ ਹੈ ਕਿ ਸੁਮਨ ਨੇ ਤਰਨਤਾਰਨ ਦੇ ਆਕਾਸ਼ ਉਰਫ਼ ਮਨੀ (28) ਤੱਕ ਆਟੋਮੈਟਿਕ ਪਿਸਤੌਲ ਸਮੇਤ ਕਈ ਹਥਿਆਰ ਅਤੇ ਨਸ਼ੀਲੇ ਪਦਾਰਥ ਪਹੁੰਚਾਏ ਸਨ। ਬਾਅਦ ਵਿੱਚ ਇਹ ਹਥਿਆਰ ਚੰਡੀਗੜ੍ਹ ਭੇਜੇ ਗਏ ਸ਼ੂਟਰਾਂ ਤੱਕ ਪਹੁੰਚੇ।

ਚਾਰਜਸ਼ੀਟ ਮੁਤਾਬਕ ਹਥਿਆਰਾਂ ਵਿੱਚ ਤੁਰਕੀ ਮੇਡ ਜਿਗਾਨਾ ਪਿਸਤੌਲ ਅਤੇ .30 ਬੋਰ ਦੀ ਪਿਸਤੌਲ ਸ਼ਾਮਲ ਸੀ। ਤਰਨਤਾਰਨ ਵਿੱਚ ਬਾਦਸ਼ਾਹ ਉਰਫ਼ ਖਾਨ ਦੇ ਘਰ ਇਨ੍ਹਾਂ ਹਥਿਆਰਾਂ ਦੀ ਟੈਸਟ ਫਾਇਰਿੰਗ ਕੀਤੇ ਜਾਣ ਦੀ ਗੱਲ ਵੀ ਸਾਹਮਣੇ ਆਈ ਹੈ। ਸ਼ੂਟਰਾਂ ਨੂੰ ਹਥਿਆਰਾਂ ਦੇ ਨਾਲ 50 ਹਜ਼ਾਰ ਰੁਪਏ ਦਿੱਤੇ ਜਾਣ ਦਾ ਵੀ ਜ਼ਿਕਰ ਹੈ।

ਜੇਲ੍ਹ ’ਚ ਬੰਦ ਰੋਹਿਤ ਤੋਂ ਮਿਲਿਆ ਸੀ ਕਥਿਤ ਟਾਰਗੇਟ
ਪੁਲਿਸ ਚਾਰਜਸ਼ੀਟ ਅਨੁਸਾਰ ਮੁੱਖ ਸ਼ੂਟਰ ਸੈਨੀ ਮੇਹਰਾ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਵਾਰਦਾਤ ਤੋਂ ਕੁਝ ਦਿਨ ਪਹਿਲਾਂ ਅਮਿਤ ਉਰਫ਼ ਸ਼ਰਾਬੀ ਨੇ ਉਸ ਨੂੰ ਆਪਣੇ ਦੋਸਤ ਰੋਹਿਤ ਉਰਫ਼ ਮੱਖਣ ਬਾਰੇ ਦੱਸਿਆ ਸੀ। ਰੋਹਿਤ ਜੰਮੂ ਦੀ ਆਮਫਲਾ ਜੇਲ੍ਹ ਵਿੱਚ ਬੰਦ ਸੀ ਅਤੇ ਕਥਿਤ ਤੌਰ ’ਤੇ ਉਸ ਨੇ ਚੰਡੀਗੜ੍ਹ ਵਿੱਚ ਇੱਕ ਵੱਡਾ ਕੰਮ ਕਰਵਾਉਣ ਦੀ ਗੱਲ ਕੀਤੀ ਸੀ।

ਇਸ ਤੋਂ ਬਾਅਦ ਗੋਲਡੀ ਢਿੱਲੋਂ ਵੱਲੋਂ ਦੋਵਾਂ ਨੂੰ ਵੱਖ-ਵੱਖ ਹਦਾਇਤਾਂ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਉਨ੍ਹਾਂ ਨੂੰ ਸੈਕਟਰ-11 ਵਿੱਚ ਕੁਮਾਰ ਬ੍ਰਦਰਜ਼ ਦੀਆਂ ਦਵਾਈਆਂ ਦੀਆਂ ਦੁਕਾਨਾਂ ਬਾਰੇ ਦੱਸਿਆ ਗਿਆ। ਸ਼ੁਰੂ ਵਿੱਚ ਕਥਿਤ ਤੌਰ ’ਤੇ ਡਰਾਉਣ ਲਈ ਭੇਜਣ ਦੀ ਗੱਲ ਸੀ, ਪਰ ਬਾਅਦ ਵਿੱਚ ਕੈਸ਼ ਕਾਊਂਟਰ ’ਤੇ ਬੈਠੇ ਵਿਅਕਤੀ ਦਾ ਹੂਲੀਆ ਦੱਸਿਆ ਗਿਆ।

13 ਜੂਨ ਨੂੰ ਵਾਰਦਾਤ ਨੂੰ ਦਿੱਤਾ ਅੰਜਾਮ
ਚਾਰਜਸ਼ੀਟ ਮੁਤਾਬਕ 13 ਜੂਨ ਨੂੰ ਦੁਪਹਿਰ ਕਰੀਬ 2:10 ਵਜੇ ਸੈਨੀ ਮੇਹਰਾ ਅਤੇ ਅਮਿਤ ਸੈਕਟਰ-11 ਪਹੁੰਚੇ। ਉਨ੍ਹਾਂ ਦਾ ਤੀਜਾ ਸਾਥੀ ਆਰਿਆਨ ਬਾਈਕ ਲੈ ਕੇ ਪਹਿਲਾਂ ਹੀ ਉੱਥੇ ਮੌਜੂਦ ਸੀ। ਕੁਝ ਸਮੇਂ ਦੀ ਭਾਲ ਤੋਂ ਬਾਅਦ ਉਨ੍ਹਾਂ ਨੂੰ ਕੈਸ਼ ਕਾਊਂਟਰ ’ਤੇ ਦੱਸੇ ਹੂਲਿਏ ਨਾਲ ਮਿਲਦਾ ਵਿਅਕਤੀ ਨਜ਼ਰ ਆਇਆ। ਪੁਲਿਸ ਦੇ ਅਨੁਸਾਰ ਦੋਵੇਂ ਦੁਕਾਨ ਅੰਦਰ ਦਾਖਲ ਹੋਏ ਅਤੇ ਸੈਨੀ ਨੇ ਕੈਸ਼ੀਅਰ ਜਾਨਕੀਦਾਸ ’ਤੇ ਗੋਲੀਆਂ ਚਲਾ ਦਿੱਤੀਆਂ। ਹਮਲੇ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ।

ਕਤਲ ਤੋਂ ਪਹਿਲਾਂ ਦੋ ਵਾਰ ਚੰਡੀਗੜ੍ਹ ਆਏ ਸਨ ਸ਼ੂਟਰ
ਪੁਲਿਸ ਜਾਂਚ ਮੁਤਾਬਕ ਸ਼ੂਟਰ ਮਈ ਮਹੀਨੇ ਤੋਂ ਹੀ ਕਥਿਤ ਤੌਰ ’ਤੇ ਰੇਕੀ ਕਰ ਰਹੇ ਸਨ। 9 ਮਈ ਨੂੰ ਚਾਰ ਨੌਜਵਾਨ ਕਜਹੇੜੀ ਸਥਿਤ ਹਿਮਾਚਲ ਹੋਟਲ ਵਿੱਚ ਰੁਕੇ ਸਨ। ਹੋਟਲ ਰਿਕਾਰਡ ਅਨੁਸਾਰ ਉਨ੍ਹਾਂ ਨੇ ਇੱਕ ਰਾਤ ਬਿਤਾਈ ਅਤੇ ਅਗਲੇ ਦਿਨ ਚੈੱਕਆਊਟ ਕੀਤਾ। ਇਸ ਤੋਂ ਬਾਅਦ 10 ਜੂਨ ਨੂੰ ਮੁਲਜ਼ਮ ਮੁੜ ਉਸੇ ਹੋਟਲ ਵਿੱਚ ਪਹੁੰਚੇ ਅਤੇ 12 ਜੂਨ ਤੱਕ ਉੱਥੇ ਰਹੇ। ਹੋਟਲ ਛੱਡਣ ਤੋਂ ਬਾਅਦ ਉਹ ਨੇੜਲੇ ਅਮਰ ਹੋਟਲ ਵਿੱਚ ਚਲੇ ਗਏ, ਜਿੱਥੇ 13 ਜੂਨ ਦੀ ਦੁਪਹਿਰ ਤੱਕ ਰੁਕੇ। ਪੁਲਿਸ ਚਾਰਜਸ਼ੀਟ ਮੁਤਾਬਕ ਅਮਰ ਹੋਟਲ ਤੋਂ ਚੈੱਕਆਊਟ ਕਰਨ ਤੋਂ ਕੁਝ ਸਮੇਂ ਬਾਅਦ ਹੀ ਸੈਕਟਰ-11 ਵਿੱਚ ਜਾਨਕੀਦਾਸ ’ਤੇ ਗੋਲੀਆਂ ਚਲਾਈਆਂ ਗਈਆਂ। ਵਾਰਦਾਤ ਤੋਂ ਬਾਅਦ ਮੁਲਜ਼ਮ ਕਰੀਬ 50 ਮਿੰਟ ਤੱਕ ਚੰਡੀਗੜ੍ਹ ਵਿੱਚ ਰਹੇ ਅਤੇ ਫਿਰ ਫਰਾਰ ਹੋ ਗਏ।

Have something to say? Post your comment

google.com, pub-6021921192250288, DIRECT, f08c47fec0942fa0

Chandigarh

ਐਨਐਚਬੀ ਦੇ ਨਵੇਂ ਨਿਯਮਾਂ ਖ਼ਿਲਾਫ਼ 10 ਰਾਜਾਂ ਦੇ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ; ਪੌਲੀਹਾਊਸ ਕਿਸਾਨਾਂ ਨੇ 50 ਫ਼ੀਸਦੀ ਸਹਾਇਤਾ ਬਹਾਲ ਕਰਨ ਦੀ ਮੰਗ ਉਠਾਈ

ਚੰਡੀਗੜ੍ਹ ਹੈੱਡ ਕਾਂਸਟੇਬਲ ਨਿਤਿਨ ਮਾਮਲਾ: ਪੁੱਤਰ ਅਰਮਾਨ 3 ਦਿਨ ਦੇ ਪੁਲਿਸ ਰਿਮਾਂਡ ’ਤੇ

ਸੀਸੀਐਚ, ਸੀਜੀਸੀ ਲਾਂਡਰਾਂ ਨੇ ਰਸੋਈ ਮੁਕਾਬਲੇ ‘ਕਹੀਂ ਗੁਮ ਨਾ ਹੋ ਜਾਏਂ ‘ ਸੀਜ਼ਨ-9 ਦੀ ਮੇਜ਼ਬਾਨੀ ਕੀਤੀ

ਚੰਡੀਗੜ੍ਹ ’ਚ ‘ਭਾਰਤ ਟੈਕਸੀ’ ਹੋਈ ਲਾਂਚ

ਮੋਬਾਈਲ ’ਤੇ ਰੀਲਾਂ ਦੇਖਣ ਤੋਂ ਰੋਕਿਆ ਤਾਂ ਘਰੋਂ ਭੱਜਿਆ 8 ਸਾਲਾ ਬੱਚਾ

ਚੰਡੀਗੜ੍ਹ ਦਾ ਐਪ-ਕੈਬ ਸੰਕਟ: ਉਬੇਰ, ਓਲਾ, ਇਨਡਰਾਈਵ ਅਤੇ ਰੈਪਿਡੋ ਮੁਅੱਤਲ, ਯਾਤਰੀ ਅਤੇ ਡਰਾਈਵਰ ਚਿੰਤਾ ਵਿੱਚ ਹਨ

ਸਕੂਲ ਬੰਕ ਕਰਨਾ ਹੋਵੇਗਾ ਮੁਸ਼ਕਲ, ਗੈਰਹਾਜ਼ਰ ਹੁੰਦੇ ਹੀ ਮਾਪਿਆਂ ਨੂੰ ਆਵੇਗਾ SMS

ਚੰਡੀਗੜ੍ਹ ਵਿੱਚ ਟੈਂਟ ਡੈਕੋਰ ਇੰਡੀਆ 2026 ਦਾ ਸ਼ਾਨਦਾਰ ਆਗਾਜ਼, ਪਹਿਲੇ ਹੀ ਦਿਨ ਭਾਰੀ ਭੀੜ

ਅੱਜ 5 ਸਤੰਬਰ ਤੋਂ ਚੰਡੀਗੜ੍ਹ ਵਿੱਚ ਪਹਿਲੀ ਵਾਰ ਲੱਗੀ ਟੈਂਟ ਅਤੇ ਡੈਕੋਰ ਇੰਡਸਟਰੀ ਦੀ ਸ਼ਾਨਦਾਰ ਪ੍ਰਦਰਸ਼ਨੀ

ਸੁੰਦਰ ਨਗਰ ਵਿੱਚ ਦੇਸ਼ ਭਗਤੀ ਦੇ ਰੰਗ ਵਿੱਚ ਮਨਾਇਆ ਆਜ਼ਾਦੀ ਦਿਹਾੜਾ, ਆਸਿਫ਼ ਚੌਧਰੀ ਨੇ ਲਹਿਰਾਇਆ ਤਿਰੰਗਾ