Monday, May 19, 2025
ਤਾਜਾ ਖਬਰਾਂ
ਭਾਈ ਬਲਵੰਤ ਸਿੰਘ ਰਾਜੋਆਣਾ ਸੰਬੰਧੀ ਪਟੀਸ਼ਨ ਬਾਰੇ ਐਡਵੋਕੇਟ ਧਾਮੀ ਵੱਲੋਂ ਕਾਨੂੰਨੀ ਮਾਹਿਰਾਂ ਨਾਲ ਕੀਤੀ ਵਿਸ਼ੇਸ਼ ਮੀਟਿੰਗਪੰਜਾਬ ਵਿੱਚ 'ਆਪ' ਸਰਕਾਰ 'ਤੇ ਨਸ਼ਾ ਤਸਕਰੀ, ਭ੍ਰਿਸ਼ਟਾਚਾਰ ਅਤੇ ਅਨੈਤਿਕ ਗਤੀਵਿਧੀਆਂ ਵਿੱਚ ਸ਼ਾਮਲ ਪੁਲਿਸ ਅਧਿਕਾਰੀਆਂ ਵਿਰੁੱਧ ਚੋਣਵੀਂ ਕਾਰਵਾਈ ਕਰਨ ਦਾ ਦੋਸ਼ਖੇਲੋ ਇੰਡੀਆ ਯੂਥ ਗੇਮਜ਼ ਵਿੱਚ ਪੰਜਾਬ ਦਾ ਪ੍ਰਦਰਸ਼ਨ ਮਾੜਾ, ਖੇਡ ਫੰਡ ਮੁੱਖ ਮੰਤਰੀ ਦੀਆਂ ਮੀਡੀਆ ਮੁਹਿੰਮਾਂ 'ਤੇ ਬਰਬਾਦਲੋਕ ਸੰਪਰਕ ਵਿਭਾਗ ਵਿੱਚ ਤਰੱਕੀਆਂ; ਦੋ ਜੁਆਇੰਟ ਡਾਇਰੈਕਟਰ ਅਤੇ ਛੇ ਡਿਪਟੀ ਡਾਇਰੈਕਟਰ ਬਣੇਬਿੱਟੂ ਨੇ ਦਿੱਲੀ ਵਿੱਚ ਡਰੱਗ ਮਾਮਲੇ ਵਿੱਚ ਦੋਸ਼ੀ ਅਰਵਿੰਦ ਕੇਜਰੀਵਾਲ ਵਲੋਂ ਪੰਜਾਬ ਵਿਚ'ਨਸ਼ਾ ਮੁਕਤੀ ਯਾਤਰਾ' ਸ਼ੁਰੂ ਕਰਨ 'ਤੇ ਉਠਾਇਆ ਸਵਾਲਪੰਜਾਬ ਵਿੱਚ 'ਆਪ' ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਕਿਉਂ ਅਸਫਲ ਰਹੀ: ਕੇਜਰੀਵਾਲ ਕਨੈਕਸ਼ਨ

Chandigarh

ਪੰਜਾਬ ਸਿਵਲ ਸਕੱਤਰੇਤ ਦੇ ਮੁਲਾਜ਼ਮਾ ਨੇ ਸਕੱਤਰੇਤ ਕੀਤਾ ਬੰਦ

PUNJAB NEWS EXPRESS | February 16, 2024 10:01 PM

ਚੰਡੀਗੜ੍ਹ, : ਭਾਰਤ ਬੰਦ ਦੇ ਸੱਦੇ ਤੇ ਅੱਜ ਸਵੇਰੇ 9 ਵੱਜੇ ਪੰਜਾਬ ਸਕੱਤਰੇਤ ਦੀ ਜੁਆਂਇੰਟ ਐਕਸ਼ਨ ਕਮੇਟੀ ਨੇ ਪੰਜਾਬ ਸਿਵਲ ਸਕੱਤਰੇਤ ਦੇ ਗੇਟ ਬੰਦ ਕਰਕੇ ਰੈਲੀ ਸ਼ੁਰੂ ਕਰ ਦਿੱਤੀ ਅਤੇ ਸਕੱਤਰੇਤ ਦਾ ਸਾਰਾ ਕੰਮ ਠੱਪ ਕਰ ਦਿਤਾ ਗਿਆ। ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਇਸ ਰੈਲੀ ਦੇ ਕਾਰਨ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਇਕ ਅਹਿਮ ਮੀਟਿੰਗ ਜੋ ਸਕੱਤਰੇਤ ਵਿਖੇ ਸਵੇਰੇ 11:00 ਵਜੇ ਹੋਣੀ ਸੀ ਉਹ ਵੀ ਮੁਲਤਵੀ ਕਰਨੀ ਪਈ। ਸਕੱਤਰੇਤ ਦੇ ਮੁਲਾਜ਼ਮਾ ਵਿਚ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਗੁੱਸਾ ਦੇਖਣ ਨੂੰ ਮਿਲਿਆ।

ਇਸ ਰੈਲੀ ਦੀ ਖਾਸੀਅਤ ਇਹ ਰਹੀ ਕਿ ਇਸ ਰੈਲੀ ਦੌਰਾਨ ਮੁੱਖ ਮੰਤਰੀ ਨੂੰ ਸੰਬੋਧਿਤ ਹੁੰਦੇ ਹੋਏ ਹਜ਼ਾਰਾਂ ਦੀ ਤਾਦਾਤ ਵਿਚ ਬੈਠੇ ਮੁਲਾਜ਼ਮਾਂ ਰਾਹੀਂ ਹੱਥ ਖੜੇ ਕਰਵਾ ਕੇ ਸੰਸਦੀ ਚੋਣਾ ਵਿਚ ਵੋਟ ਪਾਉਣ ਲਈ ਸਰਵੇ ਕਰਵਾਇਆ ਗਿਆ। ਇਸ ਸਰਵੇ ਵਿਚ ਮੁਲਾਜਮਾਂ ਨੇ ਆਮ ਆਦਮੀ ਪਾਰਟੀ ਨੂੰ 2024 ਦੀਆਂ ਸੰਸਦੀ ਚੋਣਾ ਵਿਚ ਵੋਟਾਂ ਨਾ ਪਾਉਣ ਦੇ ਹੱਕ ਵਿਚ ਹੱਥ ਖੜੇ ਕਰਕੇ 100 ਪ੍ਰਤੀਸ਼ਤ ਹਾਮੀ ਭਰੀ। ਬੁਲਾਰਿਆ ਨੇ ਕਿਹਾ ਕਿ ਜੇਕਰ ਆਪ ਸਰਕਾਰ ਨੇ ਜਲਦੀ ਹੀ ਉਹਨਾ ਦੀਆਂ ਮੰਗਾਂ ਨਾ ਮੰਨੀਆਂ ਤਾਂ ਇਕ ਹਫਤੇ ਉਪਰੰਤ ਅਜਿਹੇ ਸੈਂਕੜੇ ਸਰਵੇ ਕਰਵਾ ਕੇ ਅਤੇ ਵੱਡੇ ਐਕਸ਼ਨਾ ਰਾਹੀਂ 2024 ਦੀਆਂ ਸੰਸਦੀ ਚੋਣਾ ਵਿਚ ਆਪ ਸਰਕਾਰ ਦਾ ਭੋਗ ਪਾਉਣ ਲਈ ਜਤਨ ਆਰੰਭ ਦਿੱਤੇ ਜਾਣਗੇ।

ਇਸ ਰੈਲੀ ਵਿਚ ਬੁਲਾਰਿਆਂ ਨੇ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ਤੇ ਲੈਂਦੇ ਹੋਏ ਤਕਰੀਰਾਂ ਕਰਦੇ ਹੋਏ ਕਿਹਾ ਕੀ ਇਹ ਪਾਰਟੀ ਝੁੱਠ ਮਾਰਨ ਅਤੇ ਮੁਲਾਜ਼ਮਾ ਦਾ ਸੋਸਣ ਕਰਨ ਵਿਚ ਪੰਜਾਬ ਦੀਆਂ ਰਿਵਾਇਤੀ ਪਾਰਟੀਆਂ ਨੂੰ ਵੀ ਪਿੱਛੇ ਛੱਡ ਗਈ ਹੈ। ਉਹਨਾ ਵੱਲੋਂ ਦੋਸ਼ ਲਗਾਇਆ ਗਿਆ ਕਿ ਆਪ ਪਾਰਟੀ ਨੇ ਪੰਜਾਬ ਦੀ ਸੱਤਾ ਤੇ ਕਾਬਜ ਹੋਣ ਲਈ ਮੁਲਾਜਮਾ ਨਾਲ ਕਈ ਵਾਅਦੇ ਕੀਤੇ ਅਤੇ ਮੁਲਾਜ਼ਮਾ ਦੀਆਂ ਰੈਲੀਆਂ ਵਿਚ ਸ਼ਾਮਿਲ ਹੋ ਕੇ ਬਾਕੀ ਰਾਜਨੀਤਕ ਪਾਰਟੀਆਂ ਤੇ ਦੋਸ਼ ਲਗਾਇਆ ਸੀ ਕੀ ਉਹ ਪੰਜਾਬ ਤੇ ਮੁਲਾਜ਼ਮਾ ਨਾਲ ਧੋਖਾ ਕਰ ਰਹੀਆਂ ਹਨ ਅਤੇ ਮੁਲਾਜ਼ਮਾ ਦੀਆਂ ਹੱਕੀ ਮੰਗਾਂ ਦੇਣ ਤੋਂ ਮੁਨਕਰ ਹਨ। ਜਦੋਂ ਕਿ ਹੁਣ ਆਮ ਆਦਮੀ ਪਾਰਟੀ ਪੰਜਾਬ ਦੀ ਸੱਤਾ ਤੇ ਕਾਬਜ ਹੋ ਕੇ ਉਹ ਸਭ ਕਰ ਰਹੀ ਹੈ ਜੋ ਕਿ ਰਿਵਾਇਤੀ ਪਾਰਟੀਆਂ ਕਰਦੀਆਂ ਸਨ। ਬੁਲਾਰਿਆ ਨੇ ਆਖਿਆ ਕੀ ਮੁਲਾਜਮਾ ਦੀਆਂ ਮੰਗਾਂ ਜਿਵੇਂ ਕਿ ਪੁਰਾਣੀ ਪੈਨਸ਼ਨ ਬਹਾਲੀ, 15.01.2015 ਦਾ ਪੱਤਰ ਵਾਪਸ ਲੈਣਾ, ਜਿਹਨਾ ਮੁਲਾਜ਼ਮਾ ਨੂੰ ਪਦ-ਉੱਨਤੀ ਤੇ 15% ਪੇਅ ਕਮਿਸ਼ਨ ਦਾ ਲਾਭ ਪ੍ਰਾਪਤ ਨਹੀਂ ਹੋਇਆ ਉਹਨਾ ਨੂੰ ਇਸ ਦਾ ਲਾਭ ਦੇਣਾ, ਡੀ.ਏ ਦੀਆਂ ਬਕਾਇਆ ਕਿਸਤਾ ਅਤੇ ਏਰੀਅਰ ਰਲੀਜ਼ ਕਰਨਾ ਆਦਿ ਜਿਊ ਦੀਆਂ ਤਿਊ ਬਕਾਇਆ ਹਨ।

 

ਮੁਲਾਜ਼ਮ ਆਗੂਆਂ ਨੇ ਪ੍ਰੈਸ ਨੂੰ ਦਸਿਆ ਕਿ ਜੇਕਰ ਪ੍ਰਸਾਸਨ ਜਾਂ ਸਰਕਾਰ ਨੇ ਉਹਨਾ ਦੀਆਂ ਮੰਗਾਂ ਵੱਲ ਅਗਲੇ ਹਫਤੇ ਧਿਆਨ ਨਾ ਦਿਤਾ ਤਾਂ ਅਗਲੇ ਹਫਤੇ ਦੇ ਅਖੀਰ ਵਿਚ ਸਕੱਤਰੇਤ-2 ਵਿਖੇ ਰੈਲੀ ਕਰਨ ਉਪਰੰਤ ਪੰਜਾਬ ਭਰ ਵਿਚ ਸਰਕਾਰ ਵਿਰੁੱਧ ਮੁਲਾਜ਼ਮ ਲਹਿਰ ਖੜੀ ਕਰ ਦਿੱਤੀ ਜਾਵੇਗੀ। ਇਸ ਰੈਲੀ ਨੂੰ ਮੁਲਾਜਮ ਆਗੂ ਸੁਖਚੈਨ ਖਹਿਰਾ, ਮਨਜੀਤ ਰੰਧਾਵਾ, ਮਲਕੀਤ ਔਜਲਾ, ਸ਼ੁਸ਼ੀਲ ਫੌਜੀ, ਸਾਹਿਲ ਸਰਮਾ, ਕੁਲਵੰਤ ਸਿੰਘ, ਅਲਕਾ ਚੋਪੜਾ, ਸ਼ੁਦੇਸ਼ ਕੁਮਾਰੀ, ਜਸਬੀਰ ਕੌਰ, ਅਮਨਦੀਪ ਕੌਰ, ਜਗਦੀਪ ਸੰਗਰ, ਨਵਪ੍ਰੀਤ ਸਿੰਘ, ਮਨਵੀਰ ਸਿੰਘ, ਇੰਦਰਪਾਲ ਭੰਗੂ, ਸੰਦੀਪ ਕੌਸ਼ਲ, ਸੰਦੀਪ ਕੁਮਾਰ,  ਬਲਰਾਜ ਸਿੰਘ ਦਾਊਂ,   ਜਗਤਾਰ ਸਿੰਘ, ਜਸਵੀਰ ਸਿੰਘ, ਮਹੇਸ਼ ਚੰਦਰ ਅਤੇ ਬਜਰੰਗ ਨੇ ਸੰਬੋਧਤ ਕੀਤਾ।

Have something to say? Post your comment

google.com, pub-6021921192250288, DIRECT, f08c47fec0942fa0

Chandigarh

‘ਦੇਸ਼ ਭਗਤਾਂ ਤੋਂ ਰਾਖਿਆਂ ਤੱਕ: ਮਾਨ ਨੇ ਚੰਡੀਗੜ੍ਹ ਵਿਖੇ ਇਤਿਹਾਸਕ ਪਦਯਾਤਰਾ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਹਲਫ਼ ਲਿਆ

ਜੇਐਨਐਨਯੂਆਰਐਮ ਤਹਿਤ ਮਲੋਯਾ ਵਿੱਚ ਬਣਾਏ ਗਏ ਘਰਾਂ ਵਿੱਚੋਂ ਕਰੀਬ 200 ਘਰ ਅਲਾਟ ਨਹੀਂ ਹੋਏ

ਪੰਜਾਬੀ ਗਾਇਕਾਂ ਨੇ ਚੰਡੀਗੜ੍ਹ ਵਿੱਚ ਸ਼ੋਅ ਕਰਣ ਤੋਂ ਕੀਤੀ ਤੋਬ੍ਹਾ

21 ਮਰੀਜ਼, ਜਿਨ੍ਹਾਂ ਵਿੱਚ ਜ਼ਿਆਦਾਤਰ ਨਾਬਾਲਗ ਹਨ, ਪਟਾਕਿਆਂ ਨਾਲ ਜ਼ਖਮੀ ਹੋਏ ਪੀਜੀਆਈ ਚੰਡੀਗੜ੍ਹ ਵਿੱਚ ਆਏ

ਸਮਾਜਿਕ ਕਾਰਕੁਨ ਅਤੇ ਪ੍ਰਸਿੱਧ ਕਾਰੋਬਾਰੀ ਵਿਜੈ ਪਾਸੀ ਨੇ ਗਰੀਬ ਹੋਣਹਾਰ ਵਿਿਦਆਰਥੀਆਂ ਦੀ ਭਲਾਈ ਲਈ ਪੰਜਾਬ ਦੇ ਰਾਜਪਾਲ ਨੂੰ 1.11 ਕਰੋੜ ਰੁਪਏ ਦਾ ਚੈੱਕ ਸੌਂਪਿਆ

ਚੰਡੀਗੜ੍ਹ ਦੇ ਮੇਅਰ ਦੀ ਚੋਣ ਬਾਰੇ ਸੁਪਰੀਮ ਕੋਰਟ ਦਾ ਫੈਸਲਾ ਜਮਹੂਰੀਅਤ ਅਤੇ ਸੱਚਾਈ ਦੀ ਜਿੱਤਃ ਮੁੱਖ ਮੰਤਰੀ

ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਸੈਕਟਰ 40-ਏ ਦੀ ਹੋਈ ਚੋਣ,  ਹਰਵਿੰਦਰ ਸਿੰਘ ਪ੍ਰਧਾਨ ਅਤੇ ਮਨਜੀਤ ਸਿੰਘ ਚਾਨਾ ਜਨਰਲ ਸਕੱਤਰ ਬਣੇ

ਚੰਡੀਗੜ੍ਹ ਦੇ ਮੇਅਰ ਦੀ ਚੋਣ ਨੂੰ ਭਾਜਪਾ ਨੇ ਭਾਜਪਾ ਲਈ ਅਤੇ ਭਾਜਪਾ ਲਈ ਬਣਾਉਣ ਦੀ ਕੋਸ਼ਿਸ਼ ਕੀਤੀ: ਅਰਸ਼ਪ੍ਰੀਤ ਖਡਿਆਲ

ਐਮਿਟੀ ਸਕੂਲ ਨੂੰ ਪੰਜਾਬੀ ਵਿਸ਼ਾ ਨਾ ਪੜ੍ਹਾਉਣ ਕਾਰਨ 50 ਹਜ਼ਾਰ ਰੁਪਏ ਜ਼ੁਰਮਾਨਾ: ਹਰਜੋਤ ਸਿੰਘ ਬੈਂਸ

ਡੇਰਾ ਸਿਰਸਾ ਮੁਖੀ ਨੇ ਕੀਤੀ ਸਿਆਸਤ ਤੋਂ ਤੌਬਾ, ਸਿਆਸੀ ਵਿੰਗ ਕੀਤਾ ਭੰਗ