ਚੰਡੀਗੜ੍ਹ ਬਿਜ਼ਨਸ ਸਕੂਲ ਆਫ਼ ਐਡਮਿਨਿਸਟ੍ਰੇਸ਼ਨ (ਸੀਬੀਐੱਸਏ), ਸੀਜੀਸੀ ਲਾਂਡਰਾਂ ਦੇ ਕੰਪਿਊਟਰ ਐਪਲੀਕੇਸ਼ਨ ਵਿਭਾਗ ਵੱਲੋਂ ਅਕਾਦਮਿਕ ਮਾਹਰਾਂ ਲਈ ਡੇਟਾ ਸਾਇੰਸ ਦੇ ਬੁਨਿਆਦੀ ਸਿਧਾਂਤ (ਡੇਟਾ ਸਾਇੰਸ ਇਸੈਂਸ਼ਲਜ਼ ਫਾਰ ਐਕੇਡੈਮੀਅਨ) ਵਿਸ਼ੇ ਸੰਬੰਧੀ ਛੇ ਰੋਜ਼ਾ ਆਫਲਾਈਨ ਏਆਈਸੀਟੀਈ ਅਟੱਲ ਸਪਾਂਸਰਡ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ (ਐਫਡੀਪੀ) ਦਾ ਆਯੋਜਨ ਕੀਤਾ ਗਿਆ।ਇਸ ਪ੍ਰੋਗਰਾਮ ਵਿੱਚ ਅਕਾਦਮਿਕ ਅਤੇ ਉਦਯੋਗਿਕ ਖੇਤਰ ਦੇ ਮਾਹਰਾਂ ਨੇ ਸ਼ਿਰਕਤ ਕੀਤੀ।ਇਸ ਦਾ ਉਦੇਸ਼ ਅਧਿਆਪਨ ਅਤੇ ਖੋਜ ਕਾਰਜਾਂ ਵਿੱਚ ਸਮਕਾਲੀ ਡੇਟਾ ਸਾਇੰਸ ਸੰਕਲਪਾਂ, ਵਿਸ਼ਲੇਸ਼ਣਾਤਮਕ ਤਕਨੀਕਾਂ ਅਤੇ ਉਨ੍ਹਾਂ ਦੇ ਉਪਯੋਗਾਂ ਬਾਰੇ ਅਕਾਦਮਿਕ ਮਾਹਰਾਂ ਦੀ ਸਮਝ ਨੂੰ ਹੋਰ ਮਜ਼ਬੂਤ ਕਰਨਾ ਸੀ।
ਐਫਡੀਪੀ ਦੇ ਪਹਿਲੇ ਦਿਨ ਦੀ ਸ਼ੁਰੂਆਤ ਇੱਕ ਉਦਘਾਟਨ ਸਮਾਰੋਹ ਨਾਲ ਹੋਈ, ਜਿਸ ਉਪਰੰਤ ਡਾ.ਸਰਬਜੀਤ ਸਿੰਘ, ਪ੍ਰੋਫੈਸਰ, ਯੂਨੀਵਰਸਿਟੀ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ‘ਐਡਵਾਂਸਡ ਡੇਟਾ ਸਾਇੰਸ ਲੈਂਡਸਕੇਪ’ ਵਿਸ਼ੇ ’ਤੇ ਇੱਕ ਸੈਸ਼ਨ ਕਰਵਾਇਆ। ਸ਼੍ਰੀ ਜੋਸਫ਼ ਜੂਡ, ਚੀਫ਼ ਟੈਕਨਾਲੋਜੀ ਅਫ਼ਸਰ, ਨੈੱਟ ਸਲਿਊਸ਼ਨਜ਼ ਨੇ ‘ਪਾਈਥਨ ਪ੍ਰੋਗਰਾਮਿੰਗ ਫਾਰ ਡੇਟਾ ਸਾਇੰਸ’ ’ਤੇ ਇੱਕ ਸੈਸ਼ਨ ਦਾ ਸੰਚਾਲਨ ਕੀਤਾ। ਦੂਜੇ ਦਿਨ, ਡਾ.ਪ੍ਰਸ਼ਾਂਤ ਸਿੰਘ ਰਾਣਾ, ਡਾਇਰੈਕਟਰ ਅਤੇ ਸਹਿ ਸੰਸਥਾਪਕ, ਐਮਐਲਟੂਲ ਟੈਕਨਾਲੋਜੀਜ਼ ਪ੍ਰਾਇਵੇਟ ਲਿਮਟਿਡ ਨੇ ‘ਡੇਟਾ ਕਲੈਕਸ਼ਨ ਐਂਡ ਡੇਟਾ ਪ੍ਰੀਪ੍ਰੋਸੈਸਿੰਗ ਟੈਕਨੀਕਸ ਅਤੇ ਐਕਸਪਲੋਰੇਟਰੀ ਡੇਟਾ ਵਿਸ਼ਲੇਸ਼ਣ’ (ਈਡੀਏ) ਨੂੰ ਕਵਰ ਕੀਤਾ, ਜੋ ਡੇਟਾਸੈੱਟ ਤਿਆਰ ਕਰਨ ਅਤੇ ਸਮਝਣ ਦੇ ਜ਼ਰੂਰੀ ਪੜਾਵਾਂ ਨੂੰ ਉਜਾਗਰ ਕਰਦੇ ਹਨ।ਇਸੇ ਤਰ੍ਹਾਂ ਤੀਜੇ ਦਿਨ, ਡਾ.ਨਵਦੀਪ ਕੌਰ, ਪ੍ਰੋਫੈਸਰ (ਕੰਪਿਊਟਰ ਸਾਇੰਸ) ਅਤੇ ਡੀਨ ਰਿਸਰਚ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਨੇ ‘ਡੇਟਾ ਵਿਜ਼ੂਅਲਾਈਜ਼ੇਸ਼ਨ ਟੈਕਨੀਕਸ’ ਵਿਸ਼ੇ ’ਤੇ ਸੈਸ਼ਨ ਕਰਵਾਇਆ। ਟੈਕਲਾਈਵ ਸਲਿਊਸ਼ਨਜ਼ ਦੇ ਮਾਰਕੀਟਿੰਗ ਹੈੱਡ, ਸ਼੍ਰੀ ਨਵਨੀਤ ਸਿੰਘ ਨੇ ਡੇਟਾ ਸਾਇੰਸ ਲਈ ਸਟੈਟਿਸਟੀਕਲ ਫਾਊਂਡੇਸ਼ਨਜ਼ ’ਤੇ ਚਰਚਾ ਕੀਤੀ। ਚੌਥਾ ਦਿਨ ਮਸ਼ੀਨ ਲਰਨਿੰਗ ’ਤੇ ਕੇਂਦ੍ਰਿਤ ਸੀ, ਜਿਸ ਵਿੱਚ ਸ਼੍ਰੀ ਨਵਨੀਤ ਸਿੰਘ ਨੇ ਕੋਰ ਮਸ਼ੀਨ ਲਰਨਿੰਗ ਸੰਕਲਪਾਂ ਦੀ ਸ਼ੁਰੂਆਤ ਕੀਤੀ ਅਤੇ ਸ਼੍ਰੀ ਤਰਨਜੀਤ ਸਿੰਘ ਬਖਸ਼ੀ, ਏਆਈ ਦੇ ਮੁਖੀ, ਗ੍ਰੈਜ਼ਿਟੀ ਇੰਟਰਐਕਟਿਵ, ਰਿਗਰੈਸ਼ਨ ਅਤੇ ਕਲਾਸੀਫਿਕੇਸ਼ਨ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ। ਇਨ੍ਹਾਂ ਸੈਸ਼ਨਾਂ ਵਿੱਚ ਬੁਨਿਆਦੀ ਸੰਕਲਪਾਂ ਨੂੰ ਵਿਸ਼ਲੇਸ਼ਣਾਤਮਕ ਅਤੇ ਭਵਿੱਖਬਾਣੀ ਕਰਨ ਵਾਲੀਆਂ ਐਪਲੀਕੇਸ਼ਨਾਂ ਨਾਲ ਜੋੜਿਆ ਗਿਆ। ਪੰਜਵੇਂ ਦਿਨ ਸੀਡੀਏਸੀ ਮੋਹਾਲੀ ਵਿੱਚ ਪ੍ਰਸਤਾਵਿਤ ਦੌਰੇ ਦੇ ਨਾਲ ਦੁਪਹਿਰ ਦੇ ਸੈਸ਼ਨ ਵਿੱਚ ਕੁਲਦੀਪ ਕੁਮਾਰ, ਅਸਿਸਟੈਂਟ ਪ੍ਰੋਫੈਸਰ ਗ੍ਰੇਡ 1, ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀਠ ਕੁਰੂਕਸ਼ੇਤਰ ਨੇ ਮਾਡਲ ਇਵੈਲੁਏਸ਼ਨ ਐਂਡ ਵੈਲੀਡੇਸ਼ਨ ਮੈਥਡਸ ਵਿਸ਼ੇ ’ਤੇ ਜਾਣਕਾਰੀ ਦਿੱਤੀ। ਛੇਵੇਂ ਦਿਨ ਡਾ.ਅਮਿਤ ਡੋਗਰ, ਐਸੋਸੀਏਟ ਪ੍ਰੋਫੈਸਰ, ਨੈਸ਼ਨਲ ਇੰਸਟੀਚਿਊਟ ਆਫ ਟੈਕਨੀਕਲ ਟੀਚਰਜ਼ ਟ੍ਰੇਨਿੰਗ ਐੱਡ ਰਿਸਰਚ, ਚੰਡੀਗੜ੍ਹ ਨੇ ਬਿਗ ਡੇਟਾ ਅਤੇ ਕਲਾਊਡ ਪਲੇਟਫਾਰਮਾਂ ਦੀ ਜਾਣ-ਪਹਿਚਾਣ ਵਿਸ਼ੇ ਸੰਬੰਧੀ ਸੈਸ਼ਨ ਕਰਵਾਇਆ।
ਮਾਹਰਾਂ ਵੱਲੋਂ ਕਰਵਾਏ ਗਏ ਸੈਸ਼ਨਾਂ ਤੋਂ ਇਲਾਵਾ, ਐਫਡੀਪੀ ਨੇ ‘ਡੇਟਾ ਸਾਇੰਸ ਐਂਡ ਐਨਾਲਿਟਕਸ: ਡੇਟਾ ਡਰਾਈਵਨ ਸਮਾਰਟ ਕੰਪਿਊਟਿੰਗ, ਡਿਸੀਜ਼ਨ ਮੇਕਿੰਗ ਐਂਡ ਐਪਲੀਕੇਸ਼ਨ ਪਰਸਪੈਕਟਿਵ ਤੋਂ ਇੱਕ ਓਵਰਵਿਊ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਡੇਟਾ ਸਾਇੰਸ ਵਿੱਚ ਤਰੱਕੀ: ਮਾਡਲ, ਐਪਲੀਕੇਸ਼ਨ ਅਤੇ ਚੁਣੌਤੀਆਂ ਵਿਸ਼ਿਆਂ ’ਤੇ ਲੇਖ ਚਰਚਾਵਾਂ ਕਰਵਾਈਆਂ ਗਈਆਂ। ਸ਼ਾਮਲ ਕੀਤੇ ਗਏ ਸੰਕਲਪਾਂ ਦੀ ਵਿਹਾਰਕ ਸ਼ਮੂਲੀਅਤ ਦਾ ਸਮਰਥਨ ਕਰਨ ਲਈ ਹੱਥੀਂ ਸਿਖਲਾਈ ਅਤੇ ਪ੍ਰਯੋਗਸ਼ਾਲਾ ਗਤੀਵਿਧੀਆਂ ਨੂੰ ਵੀ ਸ਼ਾਮਲ ਕੀਤਾ ਗਿਆ। ਛੇ ਦਿਨਾਂ ਦੇ ਐਫਡੀਪੀ ਨੇ ਪੇਸ਼ੇਵਰ ਵਿਕਾਸ ਲਈ ਇੱਕ ਮੰਚ ਪ੍ਰਦਾਨ ਕੀਤਾ ਅਤੇ ਅਕਾਦਮਿਕ ਹਦਾਇਤਾਂ ਅਤੇ ਖੋਜ ਵਿੱਚ ਡੇਟਾ ਡਰਾਈਵਡ ਪਹੁੰਚਾਂ ਦੀ ਸਾਰਥਕਤਾ ਨੂੰ ਉਜਾਗਰ ਕੀਤਾ। ਇਸਨੇ ਭਾਗੀਦਾਰਾਂ ਨੂੰ ਆਪਣੇ ਪੇਸ਼ੇਵਰ ਕਾਰਜਾਂ ਵਿੱਚ ਸਮਕਾਲੀ ਵਿਸ਼ਲੇਸ਼ਣਾਤਮਕ ਸਾਧਨਾਂ ਅਤੇ ਤਕਨੀਕਾਂ ਨੂੰ ਏਕੀਕ੍ਰਿਤ ਕਰਨ ਲਈ ਉਤਸ਼ਾਹਿਤ ਕੀਤਾ।