Wednesday, July 15, 2026

Editorial

ਪੰਜਾਬ ਨੂੰ ਬਚਾਓ, ਇਹ ਵਸਦਾ ਗੁਰਾਂ ਦੇ ਨਾਂ ਤੇ

SATINDER BAINS | February 03, 2022 07:18 AM
SATINDER BAINS EDITOR

ਜੇ ਇਹ ਸੱਚ ਹੈ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਤਾਂ 2022 ਦੀਆਂ ਵਿਧਾਨ ਸਭਾ ਚੋਂਣਾ ਜਰੂਰ ਕੋਈ ਅਜਿਹਾ ਰਾਹ ਦਿਖਾਉਣਗੀਆਂ ਕਿ ਪੰਜਾਬ ਨੂੰ ਇਸ ਵਾਰ ਰਾਜਸੀ ਮਾਫੀਆ ਤੋਂ ਰਾਹਤ ਮਿਲ ਜਾਵੇ | ਪੰਜਾਬ ਨੂੰ ਜਿਸ ਕਦਰ ਲੁਟਿਆ ਜਾ ਰਿਹਾ ਹੈ, ਇਹ ਦੇਖ ਕੇ ਅਤੇ ਸੁਨ ਕੇ ਰੂਹ ਕੰਬ ਜਾਂਦੀ ਹੈ | ਪੰਜਾਬ ਨੂੰ ਬਚਾਉਣਾ ਹੈ ਤਾ ਇਸ ਵਾਰ ਪੰਜਾਬ ਦੇ ਲੋਕਾਂ ਨੂੰ ਅਜਿਹਾ ਨਿਰਣਾ ਕਰਨਾ ਪਵੇਗਾ ਜਿਸ ਨਾਲ ਸਾਡਾ ਸੋਹਣਾ ਪੰਜਾਬ ਸਦਾ ਵਾਸਤੇ ਬਰਬਾਦੀ ਦੇ ਮਾਰਗ ਤੇ ਚਲਣ ਤੋਂ ਬਚ ਜਾਵੇ | ਪਿਛਲੇ 70 ਸਾਲ ਤੋਂ ਬਾਰੀ ਵੱਟਾ ਕਰਕੇ ਪੰਜਾਬ ਨੂੰ ਲੁੱਟ ਰਹੇ ਰਾਜਸੀ ਮਾਫੀਆ ਤੋਂ ਜੇ ਇਸ ਵਾਰ ਵੀ ਛੁਟਕਾਰਾ ਨਾ ਮਿਲਿਆ ਤਾ ਫਿਰ ਪੰਜਾਬ ਗੁਰਾਂ ਦਾ ਨਹੀਂ ਰਹਿਣਾ |

ਪੰਜਾਬ ਵਿਚ ਚੋਣ ਲਾਡ ਰਹੀਆਂ ਮਾਫੀਆ ਦੀਆਂ ਹਿੱਸੇਦਾਰ ਰਾਜਸੀ ਪਾਰਟੀਆਂ ਲੋਕਾਂ ਨੂੰ ਗੁਮਰਾਹ ਕਰਕੇ ਫਤਵਾ ਲੈਣ ਦੀ ਹਰ ਕੋਸ਼ਿਸ਼ ਕਰ ਰਹੀਆਂ ਹਨ | ਇਸ ਵਾਰ ਲੋਕ ਕਾਫੀ ਜਾਗਰੂਕ ਹਨ ਪਾਰ ਫੇਰ ਵੀ ਲੋਕਾਂ ਨੂੰ ਧਰਮ ਅਤੇ ਜਾਤ ਦੇ ਨਾਮ ਉੱਤੇ ਵੰਡਣ ਦੀ ਕੋਸ਼ਿਸ਼ ਹੋ ਰਹੀ ਹੈ | ਵੋਟਾਂ ਖਰੀਦਣ ਦੀ ਵੀ ਕੋਸ਼ਿਸ਼ ਕੀਤੀ ਜਾਵੇਗੀ | ਸਿਰਫ ਇਸ ਵਾਰ ਪੰਜਾਬ ਦੇ ਲੋਕ ਕਿਸੇ ਲਾਲਚ ਅਤੇ ਡਰ ਤੋਂ ਬਿਨਾ ਵੋਟ ਪਾ ਦੇਣ ਤਾ ਪੰਜਾਬ ਨੂੰ ਮਾਫੀਆ ਤੋਂ ਛੁਟਕਾਰਾ ਮਿਲ ਸਕਦਾ.

ਬਹੁਤੇ ਲੋਕ ਸਮਝਦੇ ਹਨ ਕਿ ਕਾਂਗਰਸ ਪਾਰਟੀ, ਅਕਾਲੀ ਦਲ, ਭਾਜਪਾ, ਸਯੁੰਕਤ ਸਮਾਜ ਮੋਰਚਾ, ਸਯੁੰਕਤ ਅਕਾਲੀ ਦਲ ਵੱਖ ਵੱਖ ਪਾਰਟੀਆਂ ਹਨ ਅਤੇ ਇਕ ਦੂੱਜੇ ਦੇ ਵਿਰੁੱਧ ਚੋਣ ਲੜ ਰਹੀਆਂ ਹਨ | ਅਸਲ ਵਿਚ ਇਹ ਰਾਜਸੀ ਮਾਫੀਆ ਦੇ ਵੱਖ ਵੱਖ ਨਾਮ ਹਨ ਤੇ ਗੁਮਰਾਹਕੁਨ ਹਨ | ਹਨ ਪਾਰਟੀਆਂ ਦੇ ਬਹੁਤੇ ਆਗੂਆਂ ਦੀਆਂ ਆਪਸ ਵਿਚ ਰਿਸ਼ਤੇਦਾਰੀਆਂ ਹਨ, ਵਿਓਪਾਰ ਸਾਂਝੇ ਹਨ, ਸ਼ਰਾਬ, ਟ੍ਰਾੰਸਪੋਰਟ ਅਤੇ ਮਾਈਨਿੰਗ ਵਿਚ ਸਾਂਝੇਦਾਰੀ ਹੈ | ਇਹ ਆਗੂ ਕਦੇ ਵੀ ਇੱਕ ਦੂਜੇ ਦੇ ਖਿਲਾਫ ਨਾ ਕਦੇ ਸੀ ਅਤੇ ਨਾਂ ਹੀ ਹੋ ਸਕਦੇ ਹਨ | ਕਿਓੰਕੇ ਰਾਜ ਸੱਤਾ ਹਾਸਿਲ ਕਰਨ ਲਈ ਸੰਵਿਧਾਨ ਦੀ ਲੋੜ ਅਨੁਸਾਰ ਚੋਂਣਾ ਲੜਨਾ ਇਹਨਾਂ ਦੀ ਮਜਬੂਰੀ ਹੈ ਤੇ ਇਹ ਲੜਦੇ ਹਨ |

ਚਾਹੇ ਕੋਈ ਵੀ ਪਾਰਟੀ ਸੱਤਾ ਵਿਚ ਆਉਂਦੀ ਹੈ, ਸਿੱਖਿਆ ਅਤੇ ਸਿਹਤ ਨੂੰ ਲੈਕੇ ਹਮੇਸ਼ਾ ਨੀਤੀ ਇੱਕੋ ਰਹੀ ਹੈ | ਇਹਨਾਂ ਦੋਹਾਂ ਖੇਤਰ ਦਾ ਬੱਜਟ ਘਾਟ ਕਰਨਾ ਰਾਜ ਸਰਕਾਰ ਦੀ ਵੀ ਅਤੇ ਕੇਂਦਰ ਸਰਕਾਰ ਦੀ ਵੀ ਨੀਤੀ ਰਹੀ ਹੈ | ਅਸਲ ਗੱਲ ਇਹ ਹੈ ਕਿ ਰਾਜ ਕਰਨ ਲਈ ਲੋਕਾਂ ਦਾ ਗਰੀਬ ਹੋਣਾ ਅਤੇ ਬਿਮਾਰ ਹੋਣਾ ਜਰੂਰੀ ਹੈ | ਪਿਛਲੀ ਅਕਾਲੀ ਸਰਕਾਰ ਨੇ ਪਿੰਡਾਂ ਵਿਚ ਹਜਾਰਾਂ ਸਕੂਲ ਬੰਦ ਕਰ ਦਿੱਤੇ, ਉਦੋਂ ਕਾਂਗਰਸ ਨੇ ਇਸ ਦੀ ਨਿੰਦਾ ਵੀ ਕੀਤੀ | ਪਰ ਕੀ ਕਾਂਗਰਸ ਸਰਕਾਰ ਨੇ ਇਹ ਸਕੂਲ ਮੁੜ ਖੋਹਲੇ ? ਨੀਤੀ ਵਿਚ ਕੋਇ ਤਬਦੀਲੀ ਨਹੀਂ ਹੋਈ | ਪਿਛਲੀ ਬਾਦਲ ਸਰਕਾਰ ਨੇ ਬਹਿਤ ਸਾਰੇ ਬਲਾਕ ਪੱਧਰ ਦੇ ਹਸਪਤਾਲ ਬੰਦ ਕਰ ਦਿੱਤੇ ਅਤੇ ਇਹਨਾਂ ਨੂੰ ਸਿਰਫ ਰੈਫਰਲ ਹਸਪਾਤਲ ਬਣਾ ਦਿੱਤਾ | ਕਿ ਕਾਂਗਰਸ ਸਰਕਾਰ ਨੇ ਅਕਾਲੀ ਸਰਕਾਰ ਦਾ ਇਹ ਫੈਸਲਾ ਰੱਦ ਕੀਤਾ | ਨਹੀਂ ਕੀਤਾ ਕਿਓੰਕੇ ਨੀਤੀ ਵਿਚ ਤਬਦੀਲੀ ਨਹੀਂ ਕੀਤੀ |

ਸਿਹਤ ਅਤੇ ਸਿੱਖਿਆ ਖੇਤਰ ਵਿਚ ਸਕੂਲ ਅਤੇ ਹਸਪਤਾਲ ਬੰਦ ਕਰਨ ਦੇ ਪਿਛੇ ਇੱਕ ਹੀ ਮੰਸ਼ਾ ਇਹ ਰਹੀ ਕੇ ਨਿੱਜੀ ਖੇਤਰ ਨੂੰ ਖੁਲ ਦਿੱਤੀ ਜਾਵੇ ਜਿਸ ਦਾ ਸਿੱਟਾ ਇਹ ਨਿਕਲੇ ਕਿ ਪੰਜਾਬ ਵਿਚ ਨਿੱਜੀ ਖੇਤਰ ਦੇ ਸਕੂਲ ਅਤੇ ਹਸਪਤਾਲ ਹਰ ਕਸਬੇ ਵਿਚ ਖੁਲ ਗਏ ਅਤੇ ਸਰਕਾਰੀ ਹਸਪਤਾਲ ਖਤਮ ਹੋ ਗਏ | ਹੀ ਪੰਜਾਬ ਦੀ ਤ੍ਰਾਸਦੀ ਹੈ ਕਿ ਲੋਕ ਸਿਰਫ ਗਲੀਆਂ ਨਾਲੀਆਂ ਪੱਕਾ ਕਰਨ ਨੂੰ ਹੀ ਵਿਕਾਸ ਸਮਝਦੇ ਹਨ ਅਤੇ ਰਾਜਸੀ ਮਾਫੀਆ ਨੂੰ ਵੀ ਇਸ ਨੂੰ ਹੀ ਵਿਕਾਸ ਦਾ ਨਾਮ ਦੇਕੇ ਲੋਕਾਂ ਨੂੰ ਬੇਫਕੂਫ਼ ਬਣਾਉਣਾ ਸੌਖਾ ਲੱਗਦਾ ਹੈ | ਇਹ ਵਿਕਾਸ ਨਹੀਂ ਹੈ ਇਹ ਵਿਨਾਸ਼ ਹੈ ਕਿਓੰਕੇ ਗਲੀਆਂ ਨਾਲੀਆਂ ਪੱਕੀਆਂ ਕਰਕੇ ਪਿੰਡ ਨਾ ਤਾ ਹੁਣ ਪਿੰਡ ਰਹੇ ਹਨ ਅਤੇ ਨਾ ਹੀ ਕਦੇ ਸ਼ਹਿਰ ਬਣ ਸਕਦੇ ਹਨ | ਪਿੰਡਾਂ ਵਿਚ ਛੋਟੀਆਂ ਸਨਅਤਾਂ ਦਾ ਵਿਕਾਸ ਕਰਨਾ ਚਾਹੀਦਾ ਸੀ ਜੋ ਕਿਸੇ ਸਰਕਾਰ ਨੇ ਨਹੀਂ ਕੀਤਾ ਜਿਸ ਦਾ ਨਤੀਜਾ ਇਹ ਹੈ ਕਿ ਪਿੰਡਾਂ ਦੇ ਲੋਕ ਰੋਜ਼ਗਾਰ ਲਈ ਸ਼ਹਿਰਾਂ ਵੱਲ ਭੱਜਦੇ ਹਨ | ਵਿਕਸਤ ਦੇਸ਼ਾਂ ਵਿਚ ਪਿੰਡਾਂ ਦੇ ਲੋਕਾਂ ਨੂੰ ਪਿੰਡਾਂ ਵਿਚ ਹੀ ਢੁਕਵਾਂ ਰੁਜ਼ਗਾਰ ਦਿੱਤਾ ਜਾਂਦਾ ਹੈ | ਚੀਨ ਇਸ ਕੰਮ ਵਿਚ ਮਿਸਾਲ ਹੈ ਜਿਥੇ ਹਰ ਪਿੰਡ ਨੂੰ ਸਨਅਤ ਲਗਾਕੇ ਵਿਕਸਤ ਕੀਤਾ ਗਿਆ ਹੈ |

ਮੇਰੇ ਕੇਹਨ ਦਾ ਮਤਲਬ ਸਿਰਫ ਇਹ ਹੈ ਕੇ 2022 ਦੀ ਵਿਧਾਨ ਸਭਾ ਚੋਣ ਸਿਰਫ ਇਸ ਮਸਲੇ ਨੂੰ ਲਾਇ ਕਿ ਹੋਣੀ ਚਾਹੀਦੀ ਹੈ ਕਿ ਕਿਹੜੀ ਪਾਰਟੀ ਸਿਹਤ ਅਤੇ ਸਿੱਖਿਆ ਵਿਚ ਪੰਜਾਬ ਨੂੰ ਅੱਗੇ ਲੈਕੇ ਜਾ ਸਕਦੀ ਹੈ | ਪੰਜਾਬ ਦੇ ਲੋਕ ਸੁਚੇਤ ਹਨ ਅਤੇ ਆਸ ਹੈ ਇਸ ਵਾਰ ਦਲਿਤ, ਜੱਟ, ਹਿੰਦੂ ਦੇ ਨਾਹਰੇ ਤੋਂ ਉੱਪਰ ਉੱਠ ਕੇ ਵੋਟ ਕਰਨਗੇ ਅਤੇ ਪੰਜਾਬ ਨੂੰ ਇੱਕ ਨਵੀ ਦਿਸ਼ਾ ਦੇਣਗੇ | ਕੌਈ ਅਜੇਹੀ ਧਿਰ ਨੂੰ ਮੌਕਾ ਦੇਣਾ ਚਾਹੀਦਾ ਜਿਸ ਵਲੋਂ ਸਿਹਤ ਅਤੇ ਸਿੱਖਿਆ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ ਕੋਇ ਨਵੀ ਸੋਚ ਲੈਕੇ ਕੋਈ ਪਾਰਟੀ ਈ ਹੋਵੇ ਤਾ ਉਹ ਨਵਾਂ ਰਾਹ ਦਿਖਾ ਸਕਦੀ ਹੈ | ਇੱਕ ਵਾਰ ਇਹ ਜਰੂਰ ਸੋਚੋ ਕਿ ਕਿ ਆਮ ਆਦਮੀ ਪਾਰਟੀ, ਅਕਾਲੀ ਦਲ, ਕਾਂਗਰਸ, ਭਾਜਪਾ ਅਤੇ ਇਹਨਾਂ ਦੀਆਂ ਸਹਿਯੋਗੀ ਪਾਰਟੀਆਂ ਤੁਹਾਡੇ ਨਾਲ ਚੰਗੀ ਸਿਹਤ ਅਤੇ ਸਿੱਖਿਆ ਦਾ ਵੱਡਾ ਕਰਦੀਆਂ ਹਨ | ਇਹਨਾਂ ਪਾਰਟੀਆਂ ਦਾ ਇਸ ਬਾਰੇ ਪਿਛਲੇ ਰਿਕਾਰਡ ਵੀ ਦੇਖ ਲੈਣਾ | ਬਾਕੀ ਸਭ ਗੱਲਾਂ ਭੁੱਲ ਜਾਇਓ ਇਸ ਵਾਰ | ਜੇ ਨੀਂਹ ਪੱਕੀ ਹੋਵੇਗੀ ਤਾ ਇਮਾਰਤ ਵੀ ਬੁਲੰਦ ਹੋਵੇਗੀ |

ਮੈਂ ਕਿਸੇ ਪਾਰਟੀ ਦਾ ਸਹਿਯੋਗੀ ਨਹੀਂ ਤੇ ਵਿਰੋਧੀ ਨਹੀਂ ਪਰ ਪੰਜਾਬ ਲਈ ਇੱਕ ਚੰਗੇ ਭਵਿੱਖ ਦਾ ਇੱਛੁਕ ਹਨ | ਮੈਨੂੰ ਪਤਾ ਰਾਜਸੀ ਮਾਫੀਆ ਪੰਜਾਬ ਨੂੰ ਦਲਦਲ ਵਿਚੋਂ ਨਹੀਂ ਕੱਢ ਸਕਦਾ ਕਿਓੰਕੇ ਇਹਨਾਂ ਨੇ ਹੀ ਇਹ ਸਥਿਤੀ ਪੈਦਾ ਕੀਤੀ ਹੈ | ਜੇ ਕੋਈ ਸੋਚਦਾ ਕਿ ਕਾਂਗਰਸ ਦੇ ਜਾਂ ਨਾਲ ਅਤੇ ਅਕਾਲੀ ਦਲ ਜਾਂ ਭਾਜਪਾ ਦੇ ਆਉਣ ਨਾਲ ਪੰਜਾਬ ਬਚ ਜਾਵੇਗਾ ਅਤੇ ਇਸਦੇ ਕੁਦਰਤੀ ਸੋਮੇ ਬਚ ਜਾਣਗੇ ਤਾ ਉਹ ਸਭ ਤੋਂ ਵੱਡਾ ਮੂਰਖ ਹੈ | ਕੁਛ ਲੋਗ ਨਿੱਜੀ ਸਵਾਰਥਾਂ ਕਰਕੇ ਮੇਰੀ ਗੱਲ ਨੂੰ ਨਹੀਂ ਸਮਝਣਗੇ ਪਰ ਇਹ ਹੀ ਸੱਚ ਹੈ ਕਿ ਰਵਾਇਤੀ ਪਾਰਟੀਆਂ ਐਨੀਆਂ ਭ੍ਰਿਸ਼ਟ ਹੋਈ ਚੁਕੀਆਂ ਹਨ ਕਿ ਹੁਣ ਇਹਨਾਂ ਤੋਂ ਕੋਇ ਆਸ ਨਹੀਂ ਰੱਖਣੀ ਚਾਹੀਦੀ |

ਪੰਜਾਬੀ ਕਾਵਿ ਪਾਸ ਦੀ ਕਵਿਤਾ ਦੀਆਂ ਇਹ ਸਤਰਾਂ ਬਹੁਤ ਕੁਝ ਬੋਲਦਿਆਂ ਹਨ ਤੇ ਪੰਜਾਬ ਦੇ ਲੋਕਾਂ ਨੂੰ ਹੱਕ ਦੀ ਲੜਾਈ ਲਾਡਾਂ ਲਈ ਪ੍ਰੇਰਤ ਕਰਦੀਆਂ ਹਨ

ਸਭ ਤੋਂ ਖ਼ਤਰਨਾਕ ਹੁੰਦਾ ਹੈ
ਮੁਰਦਾ ਸਾਂਤੀ ਨਾਲ ਭਰ ਜਾਣਾ,
ਨਾ ਹੋਣਾ ਤੜਪ ਦਾ, ਸਭ ਸਹਿਣ ਕਰ ਜਾਣਾ
ਘਰਾਂ ਤੋਂ ਨਿਕਲਣਾ ਕੰਮ ਤੇ
ਤੇ ਕੰਮ ਤੋਂ ਘਰ ਜਾਣਾ,
ਸਭ ਤੋਂ ਖ਼ਤਰਨਾਕ ਹੁੰਦਾ ਹੈ
ਸਾਡੇ ਸੁਪਨਿਆਂ ਦਾ ਮਰ ਜਾਣਾ ।

ਜੇ ਪੰਜਾਬ ਗੁਰਾਂ ਦੇ ਨਾਮ ਤੇ ਵਸਦਾ ਤੇ ਗੁਰੂ ਹੀ ਇਸ ਵਾਰ ਰਾਹ ਦਿਖਾਉਣਗੇ |

Have something to say? Post your comment