Thursday, August 20, 2026

National

ਹਿਸਾਰ ਕੋਰਟ ਕੰਪਲੈਕਸ ’ਚ ਗੈਂਗਸਟਰ ਦੀ ਗੋਲੀ ਮਾਰ ਕੇ ਹੱਤਿਆ

ਪੰਜਾਬ ਨਿਊਜ਼ ਐਕਸਪ੍ਰੈੱਸ | August 20, 2026 03:53 PM

ਹਿਸਾਰ, 20 ਅਗਸਤ : ਹਿਸਾਰ ਦੇ ਕੋਰਟ ਕੰਪਲੈਕਸ ਵਿੱਚ ਵੀਰਵਾਰ ਦੁਪਹਿਰ ਕਰੀਬ ਪੌਣੇ 3 ਵਜੇ ਅਣਪਛਾਤੇ ਹਮਲਾਵਰਾਂ ਨੇ ਤਾਬੜਤੋੜ ਗੋਲੀਬਾਰੀ ਕਰਕੇ ਗੈਂਗਸਟਰ ਵਿਨੋਦ ਕਾਣਾ ਦੀ ਹੱਤਿਆ ਕਰ ਦਿੱਤੀ। ਦਿਨ-ਦਿਹਾੜੇ ਹੋਈ ਇਸ ਵਾਰਦਾਤ ਤੋਂ ਬਾਅਦ ਕੋਰਟ ਕੰਪਲੈਕਸ ਵਿੱਚ ਹਫੜਾ-ਦਫੜੀ ਮਚ ਗਈ। ਜਾਣਕਾਰੀ ਅਨੁਸਾਰ ਥੁਰਾਣਾ ਪਿੰਡ ਦੇ ਰਹਿਣ ਵਾਲੇ ਵਿਨੋਦ ਕਾਣਾ ਨੂੰ ਹਮਲਾਵਰਾਂ ਨੇ ਨੇੜਿਓਂ ਗੋਲੀਆਂ ਮਾਰੀਆਂ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਮਲੇ ਵਿੱਚ ਇੱਕ ਹੋਰ ਵਿਅਕਤੀ ਦੇ ਗੰਭੀਰ ਜ਼ਖਮੀ ਹੋਣ ਦੀ ਜਾਣਕਾਰੀ ਹੈ, ਜਿਸ ਨੂੰ ਇਲਾਜ ਲਈ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਮੁੱਢਲੀ ਜਾਂਚ ਵਿੱਚ ਪੁਰਾਣੀ ਰੰਜਿਸ਼ ਕਾਰਨ ਹਮਲਾ ਕੀਤੇ ਜਾਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਇਹ ਵੀ ਸ਼ੱਕ ਹੈ ਕਿ ਹਮਲਾਵਰ ਪਾਨੂ ਗੈਂਗ ਨਾਲ ਸਬੰਧਤ ਹੋ ਸਕਦੇ ਹਨ, ਹਾਲਾਂਕਿ ਪੁਲਿਸ ਜਾਂਚ ਤੋਂ ਬਾਅਦ ਹੀ ਇਸ ਦੀ ਪੁਸ਼ਟੀ ਹੋਵੇਗੀ। ਘਟਨਾ ਦੀ ਸੂਚਨਾ ਮਿਲਦੇ ਹੀ ਭਾਰੀ ਪੁਲਿਸ ਬਲ ਕੋਰਟ ਕੰਪਲੈਕਸ ਵਿੱਚ ਪਹੁੰਚ ਗਿਆ। ਪੁਲਿਸ ਵੱਲੋਂ ਹਮਲਾਵਰਾਂ ਦੀ ਭਾਲ ਲਈ ਜ਼ਿਲ੍ਹੇ ਦੇ ਸਾਰੇ ਨਾਕਿਆਂ ’ਤੇ ਅਲਰਟ ਜਾਰੀ ਕੀਤਾ ਗਿਆ ਹੈ। ਪੁਲਿਸ ਕੋਰਟ ਕੰਪਲੈਕਸ ਦੇ ਪ੍ਰਵੇਸ਼ ਦੁਆਰਾਂ ਅਤੇ ਆਸ-ਪਾਸ ਲੱਗੇ CCTV ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ। ਹਮਲਾਵਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਕਾਬੂ ਕਰਨ ਲਈ ਜਾਂਚ ਜਾਰੀ ਹੈ।

Have something to say? Post your comment

google.com, pub-6021921192250288, DIRECT, f08c47fec0942fa0

National

ਦੋ ਟਰੱਕਾਂ ਦੀ ਭਿਆਨਕ ਟੱਕਰ, 4 ਦੀ ਮੌਤ ਤੇ 7 ਜ਼ਖ਼ਮੀ

CJP ਦਾ ਸੰਸਦ ਮਾਰਚ ਗੈਰ-ਕਾਨੂੰਨੀ ਸੀ, ਅਸੀਂ ਜ਼ਿਆਦਾ ਤਾਕਤ ਦੀ ਵਰਤੋਂ ਨਹੀਂ ਕੀਤੀ: ਦਿੱਲੀ ਪੁਲਿਸ

ਕੋਲਕਾਤਾ ਵਿੱਚ ਅਨੂੰਰੀਤ ਪਾਲ ਕੌਰ ਦਾ ‘ਅਪਰਾਜੀਤਾ 2026’ ਸਨਮਾਨ ਨਾਲ ਸਨਮਾਨ

ਹਰਿਆਣਾ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ 27 ਅਗਸਤ ਤੋਂ

ਨਕਦੀ ਮਾਮਲੇ ਵਿੱਚ ਹਾਈ ਕੋਰਟ ਦੇ ਜਸਟਿਸ ਵਰਮਾ ਵਿਰੁੱਧ ਦੋਸ਼ ਸਾਬਤ: ਸਬੂਤਾਂ ਨਾਲ ਛੇੜਛਾੜ ਕੀਤੀ ਗਈ - ਜਾਂਚ ਕਮੇਟੀ

ਮਮਤਾ ਬੈਨਰਜੀ ਨੇ ਲਾਏ ਵੱਡੇ ਦੋਸ਼ - ਲੋਕਾਂ ਨੇ ਪੁਲਿਸ ਦੇ ਸਾਹਮਣੇ ਮੇਰੇ 'ਤੇ ਕੀਤਾ ਹਮਲਾ

Gen Z ਅੰਦੋਲਨ ਤੋਂ ਬਾਅਦ ਪਾਰਟੀਆਂ ਆਪਣੀਆਂ ਰਣਨੀਤੀ ਬਦਲਣ ਲੱਗੀਆਂ

ਹਿਮਾਚਲ ਪ੍ਰਦੇਸ਼ 'ਚ ਯਾਤਰੀਆਂ ਨਾਲ ਭਰੀ ਬੱਸ ਪਲਟੀ, 7 ਮੌਤਾਂ

ਬੰਬੇ ਹਾਈ ਕੋਰਟ ਨੇ 2013 ਦੇ ਬਲਾਤਕਾਰ ਮਾਮਲੇ ਵਿੱਚ ਤਰੁਣ ਤੇਜਪਾਲ ਨੂੰ 10 ਸਾਲ ਦੀ ਸਜ਼ਾ ਸੁਣਾਈ, ਬਰੀ ਹੋਣ ਦੀ ਸਜ਼ਾ ਪਲਟ ਦਿੱਤੀ

ਮਾਫੀਆ ਡੌਨ ਅਤੀਕ ਅਹਿਮਦ ਦੇ ਪੁੱਤਰ ਦੀ ਸੜਕ ਹਾਦਸੇ 'ਚ ਮੌਤ