Friday, July 10, 2026
ਤਾਜਾ ਖਬਰਾਂ
ਖਾਲੜਾ ਮਾਮਲਾ: ਪੰਜਾਬ 'ਆਪ' ਨੇ ਦੋਸ਼ੀਆਂ ਦੀ ਸਮੇਂ ਤੋਂ ਪਹਿਲਾਂ ਰਿਹਾਈ ਦੇ ਦੋਸ਼ਾਂ ਨੂੰ ਖਾਰਜ ਕੀਤਾਜਸਵੰਤ ਸਿੰਘ ਖਾਲੜਾ ਦੇ ਅਗਵਾ ਅਤੇ ਕਤਲ ਕੇਸ ਵਿੱਚ ਦੋਸ਼ੀ ਸਾਬਕਾ ਡੀਐਸਪੀ ਜਸਪਾਲ ਸਿੰਘ ਤਿੰਨ ਸਾਲਾਂ ਤੋਂ ਵੱਧ ਸਮੇਂ ਤੋਂ ਫਰਾਰਸਤਲੁਜ ਨੂੰ ਲੈ ਕੇ ਭਾਜਪਾ ਵੰਡੀ ਹੋਈ ਹੈ: ਬਿੱਟੂ ਨੇ ਸਤਲੁਜ ਮਾਮਲੇ 'ਤੇ ਪੰਜਾਬ ਭਾਜਪਾ ਮੁਖੀ ਦਾ ਵਿਰੋਧ ਕੀਤਾਬਿੱਟੂ ਨੇ ਸਤਲੁਜ 'ਤੇ ਦਿਲਜੀਤ ਦੋਸਾਂਝ ਦੀ ਨਿੰਦਾ ਕੀਤੀ, ਦੋਸ਼ ਲਗਾਇਆ ਕਿ ਫਿਲਮ ਪੰਜਾਬ ਅੱਤਵਾਦ ਦੇ ਇੱਕ-ਪਾਸੜ ਬਿਰਤਾਂਤ ਨੂੰ ਉਤਸ਼ਾਹਿਤ ਕਰਦੀ ਹੈਖਾਲੜਾ ਤੋਂ ਪਰੇ: ਵਕੀਲ ਕੁਲਵੰਤ ਸਿੰਘ ਦੀ ਭੁੱਲੀ ਹੋਈ ਕਹਾਣੀ, ਉਸਦੇ ਪਰਿਵਾਰ ਦੀ ਹੱਤਿਆ ਅਤੇ ਐਸਐਸਪੀ ਅਜੀਤ ਸਿੰਘ ਸੰਧੂ ਦਾ ਪਰਛਾਵਾਂਸਿਰਫ਼ ਖਾਲੜਾ ਹੀ ਨਹੀਂ, ਬੰਡਾਲਾ ਕੇਸ ਨੇ ਪੰਜਾਬ ਦੇ ਖਾੜਕੂ ਯੁੱਗ ਦੇ ਕਥਿਤ ਫਰਜ਼ੀ ਮੁਕਾਬਲੇ ਨੈੱਟਵਰਕ ਦਾ ਪਰਦਾਫਾਸ਼ ਕੀਤਾ

Punjab

ਅਮਨ ਅਰੋੜਾ ਵੱਲੋਂ ਸਟਾਰਟਅੱਪ ਵਿਕਾਸ ਨੂੰ ਵੱਡਾ ਹੁਲਾਰਾ ਦੇਣ ਲਈ ਪੰਜਾਬ ਨਿਵੇਸ਼ਕ ਸਰਕਲ ਅਤੇ ਨਿਊਰੋਨ 2.0 ਲਾਂਚ

ਪੰਜਾਬ ਨਿਊਜ਼ ਐਕਸਪ੍ਰੈੱਸ | July 10, 2026 03:37 PM

- *ਨਵੀਨਤਾ-ਸੰਚਾਲਿਤ ਉੱਦਮਾਂ ਲਈ ਪੰਜਾਬ ਨੂੰ ਭਾਰਤ ਦੀ ਸਭ ਤੋਂ ਪਸੰਦੀਦਾ ਥਾਂ ਵਜੋਂ ਸਥਾਪਤ ਕਰਨ ਲਈ ਕੀਤੀ ਦੋਹਰੀ ਸ਼ੁਰੂਆਤ: ਅਮਨ ਅਰੋੜਾ*
- *ਨਵੀਨਤਾ ਅਤੇ ਨਿਵੇਸ਼ ਵਿਚਲੇ ਪਾੜੇ ਨੂੰ ਪੂਰੇਗਾ ‘ਨਿਵੇਸ਼ਕ ਸਰਕਲ’ ; ਨਿਊਰੋਨ 2.0 ਉੱਨਤ ਹੁਨਰ ਅਤੇ ਸਾਈਬਰ ਸੁਰੱਖਿਆ ’ਤੇ ਕੇਂਦਰਿਤ : ਉਦਯੋਗ ਮੰਤਰੀ*
- *ਪੰਜਾਬ ਵਿੱਚ 2500 ਤੋਂ ਵੱਧ ਡੀ ਪੀ ਆਈ ਆਈ ਟੀ-ਮਾਨਤਾ ਪ੍ਰਾਪਤ ਸਟਾਰਟਅੱਪਸ; 6.8 ਕਰੋੜ ਰੁਪਏ ਦੀ ਸੀਡ ਫੰਡਿੰਗ ਵੰਡੀ : ਅਮਨ ਅਰੋੜਾ*
- *ਸ਼ੁਰੂਆਤੀ ਸਮਾਗਮ ਮੌਕੇ ਫੰਡਿੰਗ, ਰਣਨੀਤਕ ਮਾਰਗਦਰਸ਼ਨ ਅਤੇ ਲੰਬੇ ਸਮੇਂ ਦੀ ਭਾਈਵਾਲੀ ਲਈ ਨਿਵੇਸ਼ਕਾਂ ਅੱਗੇ 14 ਸਟਾਰਟਅੱਪਸ ਕੀਤੇ ਪੇਸ਼*

ਚੰਡੀਗੜ੍ਹ/ਐਸ ਏ ਐਸ ਨਗਰ, 10 ਜੁਲਾਈ (ਹਰਜਿੰਦਰ ਸਿੰਘ ਭੱਟੀ): ਸੂਬੇ ਨੂੰ ਤਕਨੀਕ ਦੇ ਨਵੇਂ ਯੁੱਗ ਵਜੋਂ ਸਥਾਪਤ ਕਰਨ ਲਈ ਵੱਡਾ ਹੰਭਲਾ ਮਾਰਦਿਆਂ ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸ੍ਰੀ ਅਮਨ ਅਰੋੜਾ ਨੇ ਅੱਜ ਦੋ ਅਹਿਮ ਪਹਿਲਕਦਮੀਆਂ ਦੀ ਸ਼ੁਰੂਆਤ ਕੀਤੀ। ਇਸ ਲੜੀ ਤਹਿਤ ਪਹਿਲਾ ਵੱਡਾ ਉਪਰਾਲਾ ‘ਪੰਜਾਬ ਨਿਵੇਸ਼ਕ ਸਰਕਲ’ ਹੈ, ਜੋ ਉੱਚ-ਸੰਭਾਵੀ ਸਟਾਰਟਅੱਪਾਂ ਨੂੰ ਉੱਦਮ ਪੂੰਜੀਪਤੀਆਂ, ਵੱਡੇ ਉਦਯੋਗ ਆਗੂਆਂ ਅਤੇ ਈਕੋਸਿਸਟਮ ਸਮਰਥਕਾਂ ਨਾਲ ਜੋੜਨ ਲਈ ਇੱਕ ਸਮਰਪਿਤ ਮੰਚ ਪ੍ਰਦਾਨ ਕਰਦਾ ਹੈ ਅਤੇ ਦੂਜੀ ਅਹਿਮ ਪੇਸ਼ਕਦਮੀ ਹੈ ‘ਸਟਾਰਟਅੱਪ ਪੰਜਾਬ ਹੱਬ - ਨਿਊਰੋਨ 2.0’, ਜੋ ਡੂੰਘੀ-ਤਕਨੀਕੀ ਇਨਕਿਊਬੇਸ਼ਨ ਅਤੇ ਉੱਨਤ ਹੁਨਰ ਨੂੰ ਉਤਸ਼ਾਹਿਤ ਕਰਨ ਤੇ ਕੇਂਦਰਿਤ ਹੈ। ਇਨ੍ਹਾਂ ਦੋਵਾਂ ਪਹਿਲਕਦਮੀਆਂ ਦਾ ਉਦੇਸ਼ ਨਵੀਨਤਾ-ਸੰਚਾਲਿਤ ਉੱਦਮਾਂ ਲਈ ਪੰਜਾਬ ਨੂੰ ਭਾਰਤ ਦੇ ਸਭ ਤੋਂ ਪਸੰਦੀਦਾ ਸਥਾਨਾਂ ਵਜੋਂ ਸਥਾਪਿਤ ਕਰਨਾ ਹੈ।

ਸਟਾਰਟਅੱਪ ਪੰਜਾਬ ਵੱਲੋਂ ਮੋਹਾਲੀ ਵਿਖੇ ਇੰਸਟੀਚਿਊਟ ਆਫ਼ ਨੈਨੋ ਸਾਇੰਸ ਐਂਡ ਟੈਕਨਾਲੋਜੀ ਵਿਖੇ ਕਰਵਾਏ ਉਦਘਾਟਨੀ ਸਮਾਗਮ ਵਿੱਚ ਸੂਚਨਾ ਤਕਨਾਲੋਜੀ, ਸਿਹਤ ਸੰਭਾਲ, ਖੇਤੀਬਾੜੀ, ਨਿਰਮਾਣ ਅਤੇ ਡੂੰਘੀ ਤਕਨਾਲੋਜੀ ਸਮੇਤ ਖੇਤਰਾਂ ਦੇ 14 ਨਵੀਨਤਾਕਾਰੀ ਉੱਦਮਾਂ ਵੱਲੋਂ ਪਿੱਚਿੰਗ ਸੈਸ਼ਨ ਪੇਸ਼ ਕੀਤੇ ਗਏ। ਇਸ ਸਮਾਗਮ ਨੇ ਉੱਦਮੀਆਂ, ਨਿਵੇਸ਼ਕਾਂ ਅਤੇ ਸਲਾਹਕਾਰਾਂ ਨੂੰ ਇੱਕ ਛਤ ਥੱਲੇ ਇਕੱਠੇ ਹੋ ਕੇ ਸਟਾਰਟਅੱਪਸ ਸਬੰਧੀ ਆਪਣੀਆਂ ਵਿਕਾਸ ਯੋਜਨਾਵਾਂ ਪੇਸ਼ ਕਰਨ ਦੇ ਨਾਲ-ਨਾਲ ਫੰਡਿੰਗ, ਰਣਨੀਤਕ ਮਾਰਗਦਰਸ਼ਨ ਅਤੇ ਲੰਬੇ ਸਮੇਂ ਦੀ ਭਾਈਵਾਲੀ ਸਬੰਧੀ ਮੌਕਿਆਂ ਦੀ ਪੜਚੋਲ ਲਈ ਵੀ ਢੁਕਵਾਂ ਮੰਚ ਪ੍ਰਦਾਨ ਕੀਤਾ ।

ਇਕੱਠ ਨੂੰ ਸੰਬੋਧਨ ਕਰਦਿਆਂ ਉਦਯੋਗ ਅਤੇ ਵਣਜ ਮੰਤਰੀ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਮਲੀ, ਨਵੀਨਤਾਕਾਰੀ ਤੇ ਨਰੋਈ ਅਰਥਵਿਵਸਥਾ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ।

ਉਨ੍ਹਾਂ ਕਿਹਾ, “ਸਟਾਰਟਅੱਪ ਪੰਜਾਬ ਨੇ ਨੀਤੀਗਤ ਪ੍ਰੋਤਸਾਹਨ, ਸੀਡ ਫੰਡਿੰਗ ਅਤੇ ਇਨਕਿਊਬੇਸ਼ਨ ਸਹਾਇਤਾ ਪ੍ਰਦਾਨ ਕੀਤੀ ਹੈ। ਪੰਜਾਬ ਇਨਵੈਸਟਰ ਸਰਕਲ ਨਾਲ, ਅਸੀਂ ਹੁਣ ਨਵੀਨਤਾ ਅਤੇ ਨਿਵੇਸ਼ ਵਿਚਕਾਰਲੇ ਮਹੱਤਵਪੂਰਨ ਪਾੜੇ ਨੂੰ ਪੂਰਨ ਲਈ ਲੰਬੇ ਸਮੇਂ ਦਾ ਸੰਸਥਾਗਤ ਮੰਚ ਤਿਆਰ ਕਰ ਰਹੇ ਹਾਂ। ਸਰਕਾਰ ਇੱਕ ਸਮਰੱਥ ਈਕੋਸਿਸਟਮ ਤਿਆਰ ਕਰ ਸਕਦੀ ਹੈ, ਪਰ ਟਿਕਾਊ ਵਿਕਾਸ ਲਈ ਨਿਵੇਸ਼ਕਾਂ ਨਾਲ ਮਜ਼ਬੂਤ ਭਾਈਵਾਲੀ ਦੀ ਲੋੜ ਹੁੰਦੀ ਹੈ।”

ਸ੍ਰੀ ਅਮਨ ਅਰੋੜਾ ਨੇ ਸੂਬੇ ਵਿੱਚ ਵਧ ਰਹੇ ਸਟਾਰਟਅੱਪਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੌਜੂਦਾ ਸਮੇਂ ਪੰਜਾਬ ਵਿੱਚ 2500 ਤੋਂ ਵੱਧ ਡੀ.ਪੀ.ਆਈ.ਆਈ.ਟੀ.-ਮਾਨਤਾ ਪ੍ਰਾਪਤ ਸਟਾਰਟਅੱਪ ਹਨ। ਉਨ੍ਹਾਂ ਕਿਹਾ ਕਿ ਸਟਾਰਟਅੱਪ ਪੰਜਾਬ ਨੇ 6.8 ਕਰੋੜ ਰੁਪਏ ਤੋਂ ਵੱਧ ਦੇ ਸੀਡ ਫੰਡਿੰਗ ਰਾਹੀਂ 222 ਤੋਂ ਵੱਧ ਸਟਾਰਟਅੱਪਸ ਦੀ ਸਹਾਇਤਾ ਕੀਤੀ ਹੈ। ਸੂਬੇ ਦੇ ਸਮਾਵੇਸ਼ੀ ਵਿਕਾਸ ਦੇ ਪ੍ਰਮਾਣ ਵਜੋਂ, ਇਨ੍ਹਾਂ ਮਾਨਤਾ ਪ੍ਰਾਪਤ ਸਟਾਰਟਅੱਪਸ ਵਿੱਚੋਂ ਲਗਭਗ ਅੱਧੇ ਸਟਾਰਟਅੱਪਸ ਵਿੱਚ ਘੱਟੋ-ਘੱਟ ਇੱਕ ਮਹਿਲਾ ਨਿਰਦੇਸ਼ਕ ਹੈ, ਜੋ ਕਿ ਪੰਜਾਬ ਦੇ ਆਰਥਿਕ ਖੇਤਰ ਵਿੱਚ ਮਹਿਲਾ ਉੱਦਮੀਆਂ ਦੀ ਵੱਧ ਰਹੀ ਪ੍ਰਮੁੱਖਤਾ ਦਾ ਪ੍ਰਤੱਖ ਪ੍ਰਮਾਣ ਹੈ।

ਉਦਯੋਗ ਮੰਤਰੀ ਨੇ ਸਟਾਰਟਅੱਪ ਪੰਜਾਬ ਹੱਬ - ਨਿਊਰੋਨ 2.0 ਦਾ ਵੀ ਉਦਘਾਟਨ ਕੀਤਾ, ਜੋ ਕਿ ਪਹਿਲਾਂ ਦੇ ਪ੍ਰੋਗਰਾਮ ਦਾ ਅਪਗ੍ਰੇਡਿਡ ਵਰਜ਼ਨ ਹੈ। ਉਨ੍ਹਾਂ ਕਿਹਾ ਕਿ ਨਿਊਰੋਨ ਪਹਿਲਕਦਮੀ ਨੇ 114 ਤਕਨੀਕੀ ਸਟਾਰਟਅੱਪਸ ਨੂੰ ਪ੍ਰਫੁੱਲਿਤ ਕੀਤਾ, 67 ਇੰਟਲੈਕਚੂਆਲ ਪ੍ਰਾਪਰਟੀ ਫਾਈਲਿੰਗ ਦੀ ਸਹੂਲਤ ਦਿੱਤੀ, ਲਗਭਗ 2700 ਨੌਕਰੀਆਂ ਪੈਦਾ ਕੀਤੀਆਂ ਅਤੇ ਸਟਾਰਟਅੱਪਸ ਨੂੰ ਲਗਭਗ 890 ਕਰੋੜ ਰੁਪਏ ਦੇ ਕੁੱਲ ਮੁੱਲਾਂਕਣ ਨੂੰ ਪ੍ਰਾਪਤ ਕਰਨ ਵਿੱਚ ਸਹਾਇਤਾ ਕੀਤੀ। ਨਵੇਂ ਵਰਜ਼ਨ ਨਿਊਰੋਨ 2.0 ਦਾ ਟੀਚਾ ਇੱਕ ਸਮਰਪਿਤ ਸਾਈਬਰ ਸੁਰੱਖਿਆ ਲੈਬ ਅਤੇ ਅਤਿ-ਆਧੁਨਿਕ ਹੁਨਰ ਬੁਨਿਆਦੀ ਢਾਂਚਾ ਸਥਾਪਤ ਕਰਕੇ ਈਕੋਸਿਸਟਮ ਨੂੰ ਹੋਰ ਮਜ਼ਬੂਤ ਕਰਨਾ ਹੈ।

ਇਸ ਸਮਾਗਮ ਵਿੱਚ ਸਟਾਰਟਅੱਪਸ, ਨਿਵੇਸ਼ਕਾਂ ਅਤੇ ਸਲਾਹਕਾਰਾਂ ਵਿਚਕਾਰ ਨੈੱਟਵਰਕਿੰਗ ਸੈਸ਼ਨ ਵੀ ਹੋਏ, ਜਿਸ ਨਾਲ ਭਵਿੱਖੀ ਨਿਵੇਸ਼ਾਂ ਅਤੇ ਰਣਨੀਤਕ ਸਹਿਯੋਗ ਲਈ ਰਾਹ ਪੱਧਰਾ ਹੋਇਆ। ਇਨ੍ਹਾਂ ਦੋ ਪਹਿਲਕਦਮੀਆਂ ਦੀ ਸ਼ੁਰੂਆਤ ਨਾਲ, ਪੰਜਾਬ ਸਰਕਾਰ ਨੇ ਸਟਾਰਟਅੱਪਸ ਅਤੇ ਨਵੀਨਤਾ-ਸੰਚਾਲਿਤ ਉੱਦਮਾਂ ਲਈ ਸੂਬੇ ਨੂੰ ਭਾਰਤ ਦੇ ਸਭ ਤੋਂ ਪਸੰਦੀਦਾ ਸਥਾਨਾਂ ‘ਚੋਂ ਇੱਕ ਵਜੋਂ ਸਥਾਪਿਤ ਕਰਨ ਦੀ ਆਪਣੀ ਵਚਨਬੱਧਤਾ ਦ੍ਰਿੜਾਈ ਹੈ।

ਇਸ ਮੌਕੇ ਉਦਯੋਗ ਤੇ ਵਣਜ ਦੇ ਪ੍ਰਸ਼ਾਸਕੀ ਸਕੱਤਰ ਸ੍ਰੀ ਗੁਰਕੀਰਤ ਕਿਰਪਾਲ ਸਿੰਘ, ਪੰਜਾਬ ਵਿਕਾਸ ਕਮਿਸ਼ਨ ਦੀ ਵਾਈਸ ਚੇਅਰਪਰਸਨ ਸ੍ਰੀਮਤੀ ਸੀਮਾ ਬਾਂਸਲ, ਇਨਵੈਸਟ ਪੰਜਾਬ ਦੇ ਸੀ ਈ ਓ ਸ੍ਰੀ ਅਮਿਤ ਢਾਕਾ, ਡਾਇਰੈਕਟਰ ਸ੍ਰੀ ਜਸਪ੍ਰੀਤ ਸਿੰਘ ਅਤੇ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

Have something to say? Post your comment

google.com, pub-6021921192250288, DIRECT, f08c47fec0942fa0

Punjab

ਪੰਜਾਬ ਸਰਕਾਰ ਸੇਵਾਮੁਕਤ ਕਰਮਚਾਰੀਆਂ ਨੂੰ ਦਿੱਤੀ ਰਾਹਤ: ਗ੍ਰੈਚੁਟੀ ਅਤੇ ਲੀਵ ਐਨਕੈਸ਼ਮੈਂਟ ਦਾ ਮਿਲੇਗਾ ਲਾਭ

ਮੰਤਰੀ ਸੰਜੀਵ ਅਰੋੜਾ ਖਿਲਾਫ ਈਡੀ ਵੱਲੋਂ ਚਾਰਜਸ਼ੀਟ ਦਾਖਲ, ਹੋਏ ਵੱਡੇ ਖੁਲਾਸੇ

‘ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ’ ਬਣੀ ਪੰਜਾਬ ਦਾ ਨਵਾਂ ਸੋਸ਼ਲ ਮੀਡੀਆ ਟ੍ਰੈਂਡ

'ਮੇਰੀ ਰਸੋਈ ਸਕੀਮ' ਤਹਿਤ ਰਾਸ਼ਨ ਕਿੱਟਾਂ ਦੀ ਵੰਡ ਨੇ 25 ਲੱਖ ਦਾ ਅੰਕੜਾ ਕੀਤਾ ਪਾਰ

ਪੁਲਿਸ ਵੱਲੋਂ 31,000 ਨਸ਼ੀਲੀਆਂ ਗੋਲੀਆਂ ਸਮੇਤ ਦੋ ਵਿਅਕਤੀ ਕਾਬੂ

ਜਸਵੰਤ ਸਿੰਘ ਖਾਲੜਾ ਦੇ ਕੇਸ ’ਚ ਸਜ਼ਾ ਭੁਗਤ ਰਹੇ ਪੁਲਿਸ ਅਧਿਕਾਰੀ ਪ੍ਰਤੀ ਸਰਕਾਰ ਦੀ ਨਰਮੀ ਵੱਡੇ ਸਵਾਲ ਵਾਲੀ - ਐਡਵੋਕੇਟ ਧਾਮੀ

ਖਾਲੜਾ ਮਾਮਲਾ: ਪੰਜਾਬ 'ਆਪ' ਨੇ ਦੋਸ਼ੀਆਂ ਦੀ ਸਮੇਂ ਤੋਂ ਪਹਿਲਾਂ ਰਿਹਾਈ ਦੇ ਦੋਸ਼ਾਂ ਨੂੰ ਖਾਰਜ ਕੀਤਾ

ਜਸਵੰਤ ਸਿੰਘ ਖਾਲੜਾ ਦੇ ਅਗਵਾ ਅਤੇ ਕਤਲ ਕੇਸ ਵਿੱਚ ਦੋਸ਼ੀ ਸਾਬਕਾ ਡੀਐਸਪੀ ਜਸਪਾਲ ਸਿੰਘ ਤਿੰਨ ਸਾਲਾਂ ਤੋਂ ਵੱਧ ਸਮੇਂ ਤੋਂ ਫਰਾਰ

ਬਜ਼ੁਰਗਾਂ ਦੀ ਭਲਾਈ ਅਤੇ ਸੁਰੱਖਿਆ ਲਈ ਪੰਜਾਬ ਐਲਡਰਲਾਈਨ ਹੈਲਪਲਾਈਨ ਬਣੀ ਸਹਾਰਾ

ਬਰਿੰਦਰ ਕੁਮਾਰ ਗੋਇਲ ਵੱਲੋਂ ਸਸਰਾਲੀ ਕਾਲੋਨੀ ਵਿਖੇ ਸਤਲੁਜ ਧੁੱਸੀ ਬੰਨ੍ਹ ਦੇ ਕਾਰਜਾਂ ਦਾ ਜਾਇਜ਼ਾ