Sunday, October 25, 2026
ਤਾਜਾ ਖਬਰਾਂ
• ਸਾਂਝੀ ਤਾਲਮੇਲ ਕਮੇਟੀ ਦੇ ਸੱਦੇ ਤੇ ਸੈਂਕੜੇ ਮੁਲਾਜ਼ਮਾਂ, ਅਧਿਆਪਕਾਂ ਤੇ ਪੈਨਸ਼ਨਰਾਂ ਨੇ ਮੁੱਖ ਮੰਤਰੀ ਅਤੇ ਮੰਤਰੀਆਂ ਦਾ ਪੁਤਲਾ ਫੂਕ ਕੇ ਕੀਤੀ ਨਾਅਰੇਬਾਜੀ • ਸੀਬੀਆਈ ਟੀਮ ਅੱਧੀ ਰਾਤ ਨੂੰ ਮਾਨਸਾ ਪਹੁੰਚੀ, ਝੋਟਾ ਕਤਲ ਕੇਸ ਵਿੱਚ ਪੰਜਾਬ ਪੁਲਿਸ ਤੋਂ ਰਿਕਾਰਡ ਇਕੱਠੇ ਕੀਤੇ • ਨਾਬਾਲਿਗ ਨਾਲ ਕਥਿਤ ਕੁੱਟਮਾਰ: ਵਿਧਾਇਕ ਦੇਵ ਮਾਨ ਜਨਤਕ ਮੁਆਫ਼ੀ ਮੰਗਣ ਤੇ ਮੁਆਵਜ਼ਾ ਦੇਣ: ਪਰਮਜੀਤ ਕੈਂਥ • ਅਮਿਤ ਸ਼ਾਹ ਨੇ ਪੰਜਾਬ ਦੇ ਡਰੱਗ ਮਾਫੀਆ ਦੇ ਤਿੰਨ ਪੀੜਤਾਂ ਦੇ ਪਰਿਵਾਰਾਂ ਨੂੰ ਇਨਸਾਫ਼ ਦੀ ਉਮੀਦ ਦਿੱਤੀ • ਸੱਤ ਸਾਲਾਂ ਤੋਂ ਇਨਸਾਫ਼ ਦੀ ਮੰਗ ਕਰ ਰਹੀ ਨੇਹਾ ਸ਼ੋਰੀ ਦੇ ਮਾਪਿਆਂ ਨੂੰ ਪੰਜਾਬ ਪੁਲਿਸ ਨੇ ਮਾਨਸਾ ਵਿੱਚ ਅਮਿਤ ਸ਼ਾਹ ਨੂੰ ਮਿਲਣ ਤੋਂ ਰੋਕਿਆ • ਪੰਜਾਬ ਵਿੱਚ ਨਸ਼ਿਆਂ ਦੇ ਖਾਤਮੇ ਲਈ 2029 ਤੱਕ ਦੀ ਉਡੀਕ ਕਿਉਂ? ਸਿਆਸੀ ਇੱਛਾ ਸ਼ਕਤੀ ਅਤੇ 1997 ਤੋਂ ਹੁਣ ਤੱਕ ਦੇ ਸਾਰੇ ਡਰੱਗ ਮਾਮਲਿਆਂ ਦੀ ਸੀਬੀਆਈ ਜਾਂਚ ਹੋਵੇ: ਕਰਨੈਲ ਸਿੰਘ ਪੀਰ ਮੁਹੱমਦ

Punjab

ਬੀਤੇ ਦਿਨੀ ਹੋਏ ਬਰਸਾਤ ਨਾਲ ਹੋਏ ਖਰਾਬ ਹੋਈ ਝੋਨੇ ਦੀ ਫਸਲ ਦੀ ਜਲਦੀ ਕਰਵਾਈ ਜਾਵੇਗੀ ਗਿਰਦਾਵਰੀ - ਕੈਬਨਿਟ ਮੰਤਰੀ

ਪੰਜਾਬ ਨਿਊਜ਼ ਐਕਸਪ੍ਰੈੱਸ | October 25, 2026 06:51 PM

ਲੰਬੀ/ ਮਲੋਟ/ ਸ੍ਰੀ ਮੁਕਤਸਰ ਸਾਹਿਬ, 25 ਅਕਤੂਬਰ : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਾਲੀ ਸੂਬਾ ਸਰਕਾਰ ਕਿਸਾਨਾਂ ਦੀ ਭਲਾਈ ਲਈ ਹਰ ਸੰਭਵ ਸਹਾਇਤਾ ਕਰਨ ਲਈ ਤਿਆਰ ਹੈ, ਅਤੇ ਉਹਨਾਂ ਦੀ ਸਮੱਸਿਆਵਾਂ ਦਾ ਹੱਲ ਪਹਿਲ ਦੇ ਅਧਾਰ ਤੇ ਕਰ ਰਹੀ ਹੈ, ਇਹ ਪ੍ਰਗਟਾਵਾਂ ਅੱਜ ਖੇਤੀਬਾੜੀ ਅਤੇ ਕਿਸਾਨ ਭਲਾਈ, ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਪੰਜਾਬ ਸ.ਗੁਰਮੀਤ ਸਿੰਘ ਖੁੱਡੀਆ ਨੇ ਬੀਤੇ ਦਿਨੀ ਲੰਬੀ ਵਿਧਾਨ ਸਭਾ ਹਲਕੇ ਦੇ ਪਿੰਡ ਮਾਨਾਂ, ਬੀਦੋਵਾਲੀ, ਚੰਨੂ, ਰੋੜਾਂਵਾਲੀ, ਫਤੂਹੀ ਖੇੜਾ ਅਤੇ ਦਿਉਣ ਖੇੜਾ ਵਿਖੇ ਬੇਮੌਸਮੀ ਬਰਸਾਤ ਨਾਲ ਹੋਏ ਨੁਕਸਾਨ ਦਾ ਜਾਇਜਾ ਲੈਂਦਿਆਂ ਕੀਤਾ।

ਕੈਬਨਿਟ ਮੰਤਰੀ ਨੇ ਕਿਸਾਨਾਂ ਨੂੰ ਕਿਹਾ ਕਿ ਉਹਨਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ, ਪੰਜਾਬ ਸਰਕਾਰ ਮੁਸੀਬਤ ਦੀ ਘੜੀ ਵਿੱਚ ਉਹਨਾਂ ਨਾਲ ਖੜ੍ਹੀ ਹੈ ਅਤੇ ਜਲਦੀ ਬਰਸਾਤ ਨਾਲ ਹੋਏ ਨੁਕਸਾਨ ਦੀ ਗਿਰਦਾਵਰੀ ਕਰਵਾ ਕੇ ਬਣਦਾ ਮੁਆਵਜੇ ਉਹਨਾਂ ਨੂੰ ਦਿਵਾਇਆ ਜਾਵੇਗਾ।

ਕੈਬਨਿਟ ਮੰਤਰੀ ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਨੁਕਸਾਨ ਦੀ ਗਿਰਦਾਵਰੀ ਪੂਰੀ ਪਾਰਦਰਸ਼ਤਾ ਨਾਲ ਕੀਤੀ ਜਾਵੇ ਅਤੇ ਕੋਈ ਵੀ ਪੀੜਤ ਕਿਸਾਨ ਮੁਆਵਜ਼ੇ ਤੋਂ ਵਾਂਝਾ ਨਾ ਰਹੇ। ਉਹਨਾਂ ਭਰੋਸਾ ਦਿੱਤਾ ਕਿ ਜਿੱਥੇ ਫ਼ਸਲ ਦਾ 100 ਫ਼ੀਸਦੀ ਨੁਕਸਾਨ ਹੋਇਆ ਹੈ, ਉੱਥੇ ਗਿਰਦਾਵਰੀ ਵਿੱਚ ਵੀ ਨੁਕਸਾਨ 100 ਫ਼ੀਸਦੀ ਹੀ ਦਰਜ ਕੀਤਾ ਜਾਵੇਗਾ ਅਤੇ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜਾ ਦਿਵਾਉਣ ਲਈ ਲੋੜੀਦੀ ਕਾਰਵਾਈ ਕੀਤੀ।

ਇਸ ਮੌਕੇ ਗੁਰਬਾਜ ਸਿੰਘ ਬਣਨਵਾਲਾ ਚੇਅਰਮੈਨ ਮਾਰਕੀਟ ਕਮੇਟੀ, ਚੇਅਰਮੈਨ ਰਸ਼ਪਾਲ ਖੁੱਡਿਆਂ, ਨਾਇਬ ਤਹਿਸੀਲਦਾਰ ਰੁਪਿੰਦਰ ਕੌਰ, ਬੀਡੀਪੀਓ ਰਾਕੇਸ਼ ਬਿਸ਼ਨੋਈ, ਚੀਫ ਐਗਰੀਕਲਚਰ ਜਗਸੀਰ ਸਿੰਘ, ਖੇਤੀਬਾੜੀ ਅਫਸਰ, ਪਟਵਾਰੀ, ਸਰਪੰਚ ਜਾਗਵਿੰਦਰ ਸਿੰਘ ਕਾਲਾ, ਸੁਖਜੀਤ ਸਿੰਘ ਬਰਾੜ, ਪ੍ਰਧਾਨ ਤੇਜਾ ਸਿੰਘ, ਪ੍ਰਧਾਨ ਰਾਜਾ ਭਿਟੀਵਾਲਾ, ਸਾਬਕਾ ਸਰਪੰਚ ਜਸਵਿੰਦਰ ਸਿੰਘ ਭਾਗੂ, ਜਸਵਿੰਦਰ ਸਿੰਘ ਮੈਂਬਰ, ਭਿੰਦਾ ਸਿੰਘ ਸਾਬਕਾ ਮੈਂਬਰ, ਮੁਨਸ਼ੀ ਸਿੰਘ ਮੈਂਬਰ, ਰਾਜਵਿੰਦਰ ਸਿੰਘ ਲੱਡੂ, ਸ਼ਿੰਦੁ ਸਿੰਘ ਨੰਬਰਦਾਰ, ਪਰਮਜੀਤ ਸਿੰਘ ਜਸਕਰਨ ਸਿੰਘ, ਪ੍ਰਧਾਨ ਜੁਗਨੂ ਭੀਟੀਵਾਲਾ ਹਾਜ਼ਰ ਸਨ।

Have something to say? Post your comment

google.com, pub-6021921192250288, DIRECT, f08c47fec0942fa0

Punjab

ਅਸੀਂ ਪੰਜਾਬ ਨੂੰ ਸਿੱਖਿਆ ਦੇ ਧੁਰੇ ਵਜੋਂ ਵਿਕਸਤ ਕਰ ਰਹੇ ਹਾਂ: ਮੁੱਖ ਮੰਤਰੀ ਭਗਵੰਤ ਮਾਨ

ਸਾਬਕਾ ਕਾਂਗਰਸੀ ਵਿਧਾਇਕ ਰਮਿੰਦਰ ਸਿੰਘ ਆਵਲਾ ਅਕਾਲੀ ਦਲ ਵਿੱਚ ਸ਼ਾਮਲ

ਅਲੀਸ਼ੇਰ ਹਾਦਸੇ ਦੇ ਪੀੜਤ ਪਰਿਵਾਰਾਂ ਦੇ ਘਰ ਪੁੱਜੇ ਕੈਬਨਿਟ ਮੰਤਰੀ ਗੋਇਲ; ਦੁੱਖ ਸਾਂਝਾ ਕੀਤਾ ਅਤੇ ਜ਼ਖ਼ਮੀਆਂ ਦਾ ਹਾਲ ਜਾਣਿਆ

ਪੰਜਾਬ ਦੇ ਕਿਸਾਨਾਂ ਨੂੰ ਕਣਕ ਦੇ ਪ੍ਰਮਾਣਿਤ ਬੀਜਾਂ 'ਤੇ ਦਿੱਤੀ ਜਾਵੇਗੀ 50 ਫ਼ੀਸਦ ਸਬਸਿਡੀ: ਖੁੱਡੀਆਂ

ਵਿਧਵਾ ਅਤੇ ਨਿਆਸ਼ਰਿਤ ਔਰਤਾਂ ਨੂੰ ਹੁਣ ਤੱਕ 729 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਜਾਰੀ: ਡਾ. ਬਲਜੀਤ ਕੌਰ

ਦੱਖਣੀ ਕੋਰੀਆਈ ਪੁਰਸ਼ ਹਾਕੀ ਟੀਮ ਦਾ ਮੋਹਾਲੀ ਹਵਾਈ ਅੱਡੇ 'ਤੇ ਢੋਲ, ਭੰਗੜੇ ਅਤੇ ਫੁਲਕਾਰੀਆਂ ਨਾਲ ਨਿੱਘਾ ਸਵਾਗਤ

ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਦਾ ਪਰਦਾਫਾਸ਼; 49 ਵਿਅਕਤੀਆਂ ਨੂੰ ਛੁਡਵਾਇਆ, ਇੱਕ ਗ੍ਰਿਫ਼ਤਾਰ

ਅਕਾਲੀ-ਭਾਜਪਾ ਦਾ ਸੰਭਾਵੀ ਗਠਜੋੜ ‘ਜ਼ੀਰੋ ਜਮ੍ਹਾਂ ਜ਼ੀਰੋ’; ਪੰਜਾਬ ਦੇ ਲੋਕ ਵਿਕਾਸ ਅਤੇ ਕੰਮਾਂ ਦੀ ਰਾਜਨੀਤੀ ਨੂੰ ਦਿੰਦੇ ਹਨ ਤਰਜੀਹ: ਗੋਇਲ

‘ਗੈਂਗਸਟਰਾਂ ’ਤੇ ਵਾਰ’ ਦਾ 277ਵਾਂ ਦਿਨ: ਪੰਜਾਬ ਪੁਲਿਸ ਵੱਲੋਂ 527 ਥਾਵਾਂ ’ਤੇ ਛਾਪੇਮਾਰੀ; 223 ਕਾਬੂ

ਪੁੱਤਰ ਦੀ ਮੌਤ ਦਾ ਦਰਦ ਝੱਲ ਰਹੇ ਪਿਤਾ ਭੀਮ ਸਿੰਘ ਨੂੰ ਸਲਾਮ, ਪੰਜਾਬ ਲਈ ਲੜ ਰਹੇ ਹਨ ਇਨਸਾਫ਼ ਦੀ ਲੜਾਈ: ਪਰਗਟ ਸਿੰਘ