Sunday, October 25, 2026
ਤਾਜਾ ਖਬਰਾਂ
• ਸਾਂਝੀ ਤਾਲਮੇਲ ਕਮੇਟੀ ਦੇ ਸੱਦੇ ਤੇ ਸੈਂਕੜੇ ਮੁਲਾਜ਼ਮਾਂ, ਅਧਿਆਪਕਾਂ ਤੇ ਪੈਨਸ਼ਨਰਾਂ ਨੇ ਮੁੱਖ ਮੰਤਰੀ ਅਤੇ ਮੰਤਰੀਆਂ ਦਾ ਪੁਤਲਾ ਫੂਕ ਕੇ ਕੀਤੀ ਨਾਅਰੇਬਾਜੀ • ਸੀਬੀਆਈ ਟੀਮ ਅੱਧੀ ਰਾਤ ਨੂੰ ਮਾਨਸਾ ਪਹੁੰਚੀ, ਝੋਟਾ ਕਤਲ ਕੇਸ ਵਿੱਚ ਪੰਜਾਬ ਪੁਲਿਸ ਤੋਂ ਰਿਕਾਰਡ ਇਕੱਠੇ ਕੀਤੇ • ਨਾਬਾਲਿਗ ਨਾਲ ਕਥਿਤ ਕੁੱਟਮਾਰ: ਵਿਧਾਇਕ ਦੇਵ ਮਾਨ ਜਨਤਕ ਮੁਆਫ਼ੀ ਮੰਗਣ ਤੇ ਮੁਆਵਜ਼ਾ ਦੇਣ: ਪਰਮਜੀਤ ਕੈਂਥ • ਅਮਿਤ ਸ਼ਾਹ ਨੇ ਪੰਜਾਬ ਦੇ ਡਰੱਗ ਮਾਫੀਆ ਦੇ ਤਿੰਨ ਪੀੜਤਾਂ ਦੇ ਪਰਿਵਾਰਾਂ ਨੂੰ ਇਨਸਾਫ਼ ਦੀ ਉਮੀਦ ਦਿੱਤੀ • ਸੱਤ ਸਾਲਾਂ ਤੋਂ ਇਨਸਾਫ਼ ਦੀ ਮੰਗ ਕਰ ਰਹੀ ਨੇਹਾ ਸ਼ੋਰੀ ਦੇ ਮਾਪਿਆਂ ਨੂੰ ਪੰਜਾਬ ਪੁਲਿਸ ਨੇ ਮਾਨਸਾ ਵਿੱਚ ਅਮਿਤ ਸ਼ਾਹ ਨੂੰ ਮਿਲਣ ਤੋਂ ਰੋਕਿਆ • ਪੰਜਾਬ ਵਿੱਚ ਨਸ਼ਿਆਂ ਦੇ ਖਾਤਮੇ ਲਈ 2029 ਤੱਕ ਦੀ ਉਡੀਕ ਕਿਉਂ? ਸਿਆਸੀ ਇੱਛਾ ਸ਼ਕਤੀ ਅਤੇ 1997 ਤੋਂ ਹੁਣ ਤੱਕ ਦੇ ਸਾਰੇ ਡਰੱਗ ਮਾਮਲਿਆਂ ਦੀ ਸੀਬੀਆਈ ਜਾਂਚ ਹੋਵੇ: ਕਰਨੈਲ ਸਿੰਘ ਪੀਰ ਮੁਹੱমਦ

Punjab

ਦੱਖਣੀ ਕੋਰੀਆਈ ਪੁਰਸ਼ ਹਾਕੀ ਟੀਮ ਦਾ ਮੋਹਾਲੀ ਹਵਾਈ ਅੱਡੇ 'ਤੇ ਢੋਲ, ਭੰਗੜੇ ਅਤੇ ਫੁਲਕਾਰੀਆਂ ਨਾਲ ਨਿੱਘਾ ਸਵਾਗਤ

ਪੰਜਾਬ ਨਿਊਜ਼ ਐਕਸਪ੍ਰੈੱਸ | October 25, 2026 03:34 PM

- *ਏਸ਼ੀਅਨ ਚੈਂਪੀਅਨਜ਼ ਟਰਾਫੀ-2026 ਲਈ ਸਾਰੀਆਂ 6 ਭਾਗੀਦਾਰ ਟੀਮਾਂ ਪੰਜਾਬ ਪੁੱਜੀਆਂ*
- *ਪੰਜਾਬ ਸਰਕਾਰ ਵੱਲੋਂ ਅੰਤਰਰਾਸ਼ਟਰੀ ਹਾਕੀ ਟੀਮਾਂ ਲਈ ਵਿਸ਼ਵ ਪੱਧਰੀ ਸਹੂਲਤਾਂ ਅਤੇ ਨਿੱਘੀ ਪਰਾਹੁਣਚਾਰੀ ਦੇ ਪੁਖ਼ਤਾ ਪ੍ਰਬੰਧ*

ਐਸਏਐਸ ਨਗਰ (ਮੋਹਾਲੀ), 25 ਅਕਤੂਬਰ : ਦੱਖਣੀ ਕੋਰੀਆਈ ਪੁਰਸ਼ ਹਾਕੀ ਟੀਮ ਦਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚਣ 'ਤੇ ਸ਼ਾਨਦਾਰ ਪੰਜਾਬੀ ਅੰਦਾਜ਼ ਵਿੱਚ ਸਵਾਗਤ ਕੀਤਾ ਗਿਆ, ਜਿਸ ਦੇ ਨਾਲ ਏਸ਼ੀਅਨ ਚੈਂਪੀਅਨਜ਼ ਟਰਾਫੀ ਹਾਕੀ ਟੂਰਨਾਮੈਂਟ 2026 ਵਿੱਚ ਭਾਗ ਲੈਣ ਵਾਲੀਆਂ ਸਾਰੀਆਂ ਛੇ ਟੀਮਾਂ ਪੰਜਾਬ ਪਹੁੰਚ ਗਈਆਂ ਹਨ । ਇਸ ਦੌਰਾਨ ਖਿਡਾਰੀਆਂ ਅਤੇ ਸਹਾਇਤਾ ਸਟਾਫ ਦਾ ਢੋਲ ਦੀਆਂ ਤਾਲਾਂ , ਸਥਾਨਕ ਕਲਾਕਾਰਾਂ ਵੱਲੋਂ ਭੰਗੜੇ ਦੇ ਦਿਲ -ਖਿੱਚਵੇਂ ਪ੍ਰਦਰਸ਼ਨ ਅਤੇ ਰੰਗੀਨ ਫੁਲਕਾਰੀਆਂ ਨਾਲ ਸਵਾਗਤ ਕੀਤਾ ਗਿਆ, ਜਿਸ ਨਾਲ ਉਨ੍ਹਾਂ ਨੂੰ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਅਤੇ ਖੁੱਲ੍ਹ-ਦਿਲੀ ਪਰਾਹੁਣਚਾਰੀ ਦੀ ਸੰਖੇਪ ਝਲਕ ਦੇਖਣ ਨੂੰ ਮਿਲੀ।

ਜ਼ਿਕਰਯੋਗ ਹੈ ਕਿ 27 ਅਕਤੂਬਰ ਤੋਂ 5 ਨਵੰਬਰ, 2026 ਤੱਕ ਜਲੰਧਰ ਦੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਅਤੇ ਮੋਹਾਲੀ ਦੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਇੰਟਰਨੈਸ਼ਨਲ ਹਾਕੀ ਸਟੇਡੀਅਮ ਵਿੱਚ ਹੋਣ ਵਾਲਾ ਇਹ ਟੂਰਨਾਮੈਂਟ , ਚੋਟੀ ਦੀਆਂ ਏਸ਼ੀਆਈ ਹਾਕੀ ਟੀਮਾਂ ਦੇ ਦਿਲਚਸਪ ਮੁਕਾਬਲੇ ਦਾ ਗਵਾਹ ਬਣਨ ਜਾ ਰਿਹਾ ਹੈ । ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਟੂਰਨਾਮੈਂਟ 'ਚ ਭਾਗ ਲੈਣ ਵਾਲੇ ਸਾਰੇ ਦੇਸ਼ਾਂ ਲਈ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ, ਨਿਰਵਿਘਨ ਲੌਜਿਸਟਿਕਸ ਅਤੇ ਨਿੱਘੀ ਮਹਿਮਾਨਨਿਵਾਜ਼ੀ ਨੂੰ ਯਕੀਨੀ ਬਣਾਉਣ ਲਈ ਪੁਖ਼ਤਾ ਪ੍ਰਬੰਧ ਕੀਤੇ ਹਨ।

ਦੱਖਣੀ ਕੋਰੀਆਈ ਦਲ 20 ਮੈਂਬਰੀ ਟੀਮ ਦੇ ਨਾਲ ਪਹੁੰਚਿਆ ਹੈ, ਜਿਸ ਵਿੱਚ ਕਿਮ ਜੈਹਯੋਂਗ ਅਤੇ ਸੋਨ ਤਾਇਮੀਨ ਗੋਲਕੀਪਰ ਵਜੋਂ ਖੇਡਣਗੇ ਜਦਕਿ ਬਾਕੀ ਖਿਡਾਰੀਆਂ ਵਿੱਚ ਪਾਰਕ ਗਿਓਨੋਵੂ, ਜਿਓਂਗ ਜੰਸੀਓਂਗ,
ਗੋ ਸੌਂਗ ਹੂਨ, ਕਿਮ ਜੈਹੋ, ਸੋਨ ਡੇਨ, ਕਿਮ ਯੋਂਗ ਬੋਕ, ਚੁਨ ਸੇਮਿਨ, ਸੋਂਗ ਜੀਓਂਗਸੀਓਬ, ਯੂ ਹਯੋਗੁਕ, ਕੋਂਗ ਯੂਨਹੋ, ਓਮ ਜੂਨਯੋਂਗ, ਕਵੋਨ ਯੇਚਨ, ਸੋਂਗ ਹਾਇਸੋਂਗ, ਬੇ ਸੋਂਗ ਮਿਨ, ਹਾਨ ਸੰਗਜੁਨ, ਕਿਮ ਡੇਹਯੂਨ, ਚੋਈ ਗਾਜਿਨ ਅਤੇ ਕਿਮ ਡੋਂਗਗੇਓਨ ਸ਼ਾਮਲ ਹਨ।

ਸੂਬਾ ਸਰਕਾਰ ਨੇ ਟੀਮਾਂ ਦੀ ਰਿਹਾਇਸ਼, ਆਵਾਜਾਈ, ਸੁਰੱਖਿਆ ਅਤੇ ਅਭਿਆਸ ਸਬੰਧੀ ਸਹੂਲਤਾਂ ਲਈ ਪੁਖ਼ਤਾ ਪ੍ਰਬੰਧ ਕੀਤੇ ਹਨ ਤਾਂ ਜੋ ਪੂਰੇ ਟੂਰਨਾਮੈਂਟ ਦੌਰਾਨ ਸੁਚਾਰੂ ਅਤੇ ਯਾਦਗਾਰੀ ਅਨੁਭਵ ਯਕੀਨੀ ਬਣਾਇਆ ਜਾ ਸਕੇ। ਇਹ ਤਿਆਰੀਆਂ ਅੰਤਰਰਾਸ਼ਟਰੀ ਖੇਡ ਸਮਾਗਮਾਂ ਨੂੰ ਉਤਸ਼ਾਹਿਤ ਕਰਨ ਅਤੇ ਖਿਡਾਰੀਆਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਪ੍ਰਦਾਨ ਕਰਨ ਲਈ ਪੰਜਾਬ ਦੀ ਵਚਨਬੱਧਤਾ ਦਾ ਪ੍ਰਤੱਖ ਪ੍ਰਮਾਣ ਹਨ।

ਟੂਰਨਮੈਂਟ ਵਿੱਚ ਭਾਗ ਲੈਣ ਵਾਲੀਆਂ ਸਾਰੀਆਂ ਛੇ ਟੀਮਾਂ ਹੁਣ ਪੰਜਾਬ ਵਿੱਚ ਹਨ, ਇਸ ਲਈ ਖੇਡ ਪ੍ਰੇਮੀਆਂ ਵਿੱਚ ਟੂਰਨਾਮੈਂਟ ਲਈ ਤਾਂਘ ਅਤੇ ਉਮੀਦਾਂ ਵਧ ਰਹੀਆਂ ਹਨ I ਆਉਣ ਵਾਲੇ ਦਿਨਾਂ ਵਿੱਚ ਲੋਕਾਂ ਨੂੰ ਉੱਚ-ਤੀਬਰਤਾ ਵਾਲੇ ਹਾਕੀ ਐਕਸ਼ਨ ਦੇਖਣ ਨੂੰ ਮਿਲ ਸਕਦੇ ਹਨ । ਜਲੰਧਰ ਅਤੇ ਮੋਹਾਲੀ ਵਿੱਚ ਵੱਕਾਰੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਨਾ ਸਿਰਫ ਭਾਰਤੀ ਹਾਕੀ ਵਿੱਚ ਪੰਜਾਬ ਦੇ ਸਥਾਈ ਯੋਗਦਾਨ ਨੂੰ ਹੋਰ ਉਜਾਗਰ ਕਰੇਗੀ ਸਗੋਂ ਖੇਡਾਂ ਲਈ ਦੇਸ਼ ਦੇ ਪ੍ਰਮੁੱਖ ਕੇਂਦਰਾਂ ਵਜੋਂ ਇਸਦੀ ਸਾਖ਼ ਅਤੇ ਰੁਤਬੇ ਨੂੰ ਵੀ ਮਜ਼ਬੂਤ ਕਰੇਗੀ।

Have something to say? Post your comment

google.com, pub-6021921192250288, DIRECT, f08c47fec0942fa0

Punjab

ਸਾਬਕਾ ਕਾਂਗਰਸੀ ਵਿਧਾਇਕ ਰਮਿੰਦਰ ਸਿੰਘ ਆਵਲਾ ਅਕਾਲੀ ਦਲ ਵਿੱਚ ਸ਼ਾਮਲ

ਅਲੀਸ਼ੇਰ ਹਾਦਸੇ ਦੇ ਪੀੜਤ ਪਰਿਵਾਰਾਂ ਦੇ ਘਰ ਪੁੱਜੇ ਕੈਬਨਿਟ ਮੰਤਰੀ ਗੋਇਲ; ਦੁੱਖ ਸਾਂਝਾ ਕੀਤਾ ਅਤੇ ਜ਼ਖ਼ਮੀਆਂ ਦਾ ਹਾਲ ਜਾਣਿਆ

ਪੰਜਾਬ ਦੇ ਕਿਸਾਨਾਂ ਨੂੰ ਕਣਕ ਦੇ ਪ੍ਰਮਾਣਿਤ ਬੀਜਾਂ 'ਤੇ ਦਿੱਤੀ ਜਾਵੇਗੀ 50 ਫ਼ੀਸਦ ਸਬਸਿਡੀ: ਖੁੱਡੀਆਂ

ਵਿਧਵਾ ਅਤੇ ਨਿਆਸ਼ਰਿਤ ਔਰਤਾਂ ਨੂੰ ਹੁਣ ਤੱਕ 729 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਜਾਰੀ: ਡਾ. ਬਲਜੀਤ ਕੌਰ

ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਦਾ ਪਰਦਾਫਾਸ਼; 49 ਵਿਅਕਤੀਆਂ ਨੂੰ ਛੁਡਵਾਇਆ, ਇੱਕ ਗ੍ਰਿਫ਼ਤਾਰ

ਅਕਾਲੀ-ਭਾਜਪਾ ਦਾ ਸੰਭਾਵੀ ਗਠਜੋੜ ‘ਜ਼ੀਰੋ ਜਮ੍ਹਾਂ ਜ਼ੀਰੋ’; ਪੰਜਾਬ ਦੇ ਲੋਕ ਵਿਕਾਸ ਅਤੇ ਕੰਮਾਂ ਦੀ ਰਾਜਨੀਤੀ ਨੂੰ ਦਿੰਦੇ ਹਨ ਤਰਜੀਹ: ਗੋਇਲ

‘ਗੈਂਗਸਟਰਾਂ ’ਤੇ ਵਾਰ’ ਦਾ 277ਵਾਂ ਦਿਨ: ਪੰਜਾਬ ਪੁਲਿਸ ਵੱਲੋਂ 527 ਥਾਵਾਂ ’ਤੇ ਛਾਪੇਮਾਰੀ; 223 ਕਾਬੂ

ਪੁੱਤਰ ਦੀ ਮੌਤ ਦਾ ਦਰਦ ਝੱਲ ਰਹੇ ਪਿਤਾ ਭੀਮ ਸਿੰਘ ਨੂੰ ਸਲਾਮ, ਪੰਜਾਬ ਲਈ ਲੜ ਰਹੇ ਹਨ ਇਨਸਾਫ਼ ਦੀ ਲੜਾਈ: ਪਰਗਟ ਸਿੰਘ

ਪੰਜਾਬ ਵਿੱਚ ਝੋਨੇ ਦੀ ਖ਼ਰੀਦ ਵਿੱਚ 4,000 ਕਰੋੜ ਰੁਪਏ ਦੇ ਘੁਟਾਲੇ ਦਾ ਦੋਸ਼, ਸੂਬੇ ਨੂੰ ਲੁੱਟਣ ਵਿੱਚ ਲੱਗੇ ਦਿੱਲੀ ਦੇ ਲੁਟੇਰੇ: ਪਰਗਟ ਸਿੰਘ

ਮਾਈਨਿੰਗ ਵਿਭਾਗ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਭੱਲਾਣ ’ਚ ਨਾਜਾਇਜ਼ ਮਾਈਨਿੰਗ ਵਿਰੁੱਧ ਸਖ਼ਤ ਕਾਰਵਾਈ