Wednesday, August 05, 2026
ਤਾਜਾ ਖਬਰਾਂ
ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਪੰਜਾਬ ਵਿਧਾਨ ਸਭਾ ਵਿੱਚ ਲੋੜ-ਅਧਾਰਤ ਨੀਤੀ ਦਾ ਮੁੱਦਾ ਉਠਾਇਆਵਾਰ-ਵਾਰ ਹੋ ਰਹੀਆਂ ਹੜਤਾਲਾਂ ਨੇ ਠੇਕਾ ਰੁਜ਼ਗਾਰ ਖਤਮ ਕਰਨ ਵਿੱਚ ਪੰਜਾਬ ਸਰਕਾਰ ਦੀ ਅਸਫਲਤਾ ਨੂੰ ਉਜਾਗਰ ਕੀਤਾNAPA ਨੇ ਪਾਕਿਸਤਾਨ ਵਿੱਚ ਸਿੱਖ ਦੁਕਾਨਦਾਰ 'ਤੇ ਹਮਲੇ ਦੀ ਨਿੰਦਾ ਕੀਤੀ, ਘੱਟ ਗਿਣਤੀਆਂ ਲਈ ਸੁਰੱਖਿਆ ਨੂੰ ਮਜ਼ਬੂਤ ​​ਕਰਨ ਦੀ ਅਪੀਲ ਕੀਤੀਪੰਜਾਬ ਪੁਲਿਸ ਵੱਲੋਂ 75,000 ਨਸ਼ਾ ਤਸਕਰ, 40,000 ਗੈਂਗਸਟਰ ਗ੍ਰਿਫ਼ਤਾਰ - ਪਰ ਉਹ ਸਾਰੇ ਕਿੱਥੇ ਗਏ?ਚੰਨੀ ਦੀ ਖੁੱਲੀ ਬਾਗਵਤ ਨੇ ਪੰਜਾਬ ਕਾਂਗਰਸ ਨੂੰ ਚੌਰਾਹੇ 'ਤੇ ਖੜ੍ਹਾ ਕੀਤਾ : ਕੀ ਉਹ ਪਾਰਟੀ ਛੱਡਣ ਦੀ ਤਿਆਰੀ ਕਰ ਰਹੇ ਹਨ?ਹਰਿਆਣਾ ਦਾ ਭਿਵਾਨੀ ਬਣ ਗਿਆ ਹੈ ਨਕਲ ਦਾ ਗੜ੍ਹ; ਹਰਿਆਣਾ ਦੇ ਪਾਲੇ ਪੇਪਰ ਲੀਕ ਮਾਫੀਆ ਨੇ ਹਜ਼ਾਰਾਂ ਨੌਜਵਾਨਾਂ ਦੇ ਸੁਪਨਿਆਂ ਦਾ ਕਤਲ ਕੀਤਾ: ਹਰਜੋਤ ਸਿੰਘ ਬੈਂਸ

Punjab

ਅੰਮ੍ਰਿਤਸਰ ਵਿੱਚ ਬਿਹਤਰ ਸਵੱਛਤਾ ਸੇਵਾਵਾਂ ਯਕੀਨੀ ਬਣਾਉਣ ਲਈ 60 ਐਮ.ਐਲ.ਡੀ. ਸੀਵਰੇਜ ਟ੍ਰੀਟਮੈਂਟ ਪਲਾਂਟ ਨੂੰ ਮਨਜ਼ੂਰੀ, ਜਲਦ ਸ਼ੁਰੂ ਹੋਵੇਗਾ ਕੰਮ

ਪੰਜਾਬ ਨਿਊਜ਼ ਐਕਸਪ੍ਰੈੱਸ | August 05, 2026 05:08 PM

ਚੰਡੀਗੜ੍ਹ, 5 ਅਗਸਤ: ਸਾਲਾਂ ਤੋਂ ਅੰਮ੍ਰਿਤਸਰ ਦਾ ਸੀਵਰੇਜ ਸਿਸਟਮ ਇਸ ਪਵਿੱਤਰ ਸ਼ਹਿਰ ਦੀਆਂ ਲੋੜਾਂ ਮੁਤਾਬਿਕ ਪੂਰੀ ਤਰ੍ਹਾਂ ਸੁਚਾਰੂ ਸੇਵਾਵਾਂ ਪ੍ਰਦਾਨ ਕਰਨ ਨਹੀਂ ਜੂਝ ਰਿਹਾ ਸੀ। ਅਣਸੋਧਿਆ ਪਾਣੀ ਨਾਲ ਨਾਲੀਆਂ ਭਰੀਆਂ ਰਹਿੰਦੀਆਂ ਸਨ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਇਸ ਸਮੱਸਿਆ ਨਾਲ ਨਜਿੱਠਣ ਲਈ ਹੁਣ - ਅਮਰੁਤ 2.0 ਸਕੀਮ ਤਹਿਤ ਇੱਕ ਨਵੇਂ 60 ਐਮਐਲਡੀ (ਮਿਲੀਅਨ ਲੀਟਰ ਪ੍ਰਤੀ ਦਿਨ) ਸਮਰੱਥਾ ਦਾ ਸੀਵਰੇਜ ਟ੍ਰੀਟਮੈਂਟ ਪਲਾਂਟ ਅਤੇ ਇਸ ਲਈ ਲੋੜੀਂਦੇ ਪੰਪਿੰਗ ਸਟੇਸ਼ਨ ਨੂੰ ਮਨਜ਼ੂਰੀ ਦਿੱਤੀ ਗਈ ਹੈ। ਟੈਂਡਰ ਪਹਿਲਾਂ ਹੀ ਜਾਰੀ ਹੋ ਚੁੱਕਾ ਹੈ ਅਤੇ ਅਗਸਤ 2026 ਵਿੱਚ ਬੰਦ ਹੋ ਜਾਵੇਗਾ, ਜਿਸ ਤੋਂ ਤੁਰੰਤ ਬਾਅਦ ਕੰਮ ਸ਼ੁਰੂ ਹੋ ਜਾਵੇਗਾ।

ਇਸ ਪਲਾਂਟ ਦੇ ਤਿਆਰ ਹੋਣ ਬਾਅਦ, ਅੰਮ੍ਰਿਤਸਰ ਸ਼ਹਿਰ ਦੀ ਸੀਵਰੇਜ ਟ੍ਰੀਟਮੈਂਟ ਸਮਰੱਥਾ ਵਿੱਚ ਤੇਜ਼ੀ ਨਾਲ ਵਾਧਾ ਹੋਵੇਗਾ, ਪੁਰਾਣੇ, ਓਵਰਲੋਡ ਸਿਸਟਮ ਤੋਂ ਦਬਾਅ ਘਟੇਗਾ ਅਤੇ ਅਨਟ੍ਰੀਟਡ ਡਿਸਚਾਰਜ ਵਿੱਚ ਕਮੀ ਆਵੇਗੀ। ਇਸ ਪਲਾਂਟ ਰਾਹੀਂ ਵੇਸਟ ਨੂੰ ਬਾਇਓ-ਸੀਐਨਜੀ ਵਿੱਚ ਵੀ ਬਦਲਿਆ ਜਾਵੇਗਾ, ਜਿਸ ਨਾਲ ਸਾਫ਼, ਗਰੀਨ ਊਰਜਾ ਸ਼ਹਿਰ ਵਿੱਚ ਹੀ ਤਿਆਰ ਕੀਤੀ ਜਾ ਸਕੇਗੀ ।

ਇਹ ਪਹਿਲਕਦਮੀ ਪੰਜਾਬ ਸਰਕਾਰ ਦੀ ਸੂਬੇ ਭਰ ਦੇ ਸ਼ਹਿਰਾਂ ਵਿੱਚ ਸ਼ਹਿਰੀ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਲਈ ਵਿਸ਼ਾਲ ਅਮਰੁਤ 2.0 ਮੁਹਿੰਮ ਦਾ ਹਿੱਸਾ ਹੈ। ਜ਼ਿਕਰਰਯੋਗ ਹੈ ਕਿ ਅਮਰੁਤ 2.0 ਤਹਿਤ ਪੰਜਾਬ ਸਰਕਾਰ ਪਹਿਲਾਂ ਹੀ 64 ਤੋਂ ਵੱਧ ਪ੍ਰੋਜੈਕਟ ਸੂਬੇ ਨੂੰ ਸਮਰਪਿਤ ਕਰ ਚੁੱਕੀ ਹੈ ਅਤੇ ਲਗਭਗ 50-60 ਪ੍ਰੋਜੈਕਟ ਮਾਰਚ 2027 ਤੱਕ ਪੂਰੇ ਕੀਤੇ ਜਾਣਗੇ ।

ਇਸ ਪਹਿਲਕਦਮੀ ਬਾਰੇ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ, "ਅੰਮ੍ਰਿਤਸਰ ਸਾਡਾ ਪਵਿੱਤਰ ਸ਼ਹਿਰ ਹੈ ਅਤੇ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਇਸਦੀ ਸਾਰੀਆਂ ਸਮੱਸਿਆਵਾਂ ਦਾ ਸਫਲਤਾਪੂਰਵਕ ਹੱਲ ਕੱਢਿਆ ਜਾਵੇ ਭਾਵੇਂ ਉਹ ਸੀਵਰੇਜ ਦਾ ਮੁੱਦੇ ਹੋਵੇ ਜਾਂ ਕੂੜੇ-ਕਰਕਟ ਦਾ ਜਾਂ ਕੋਈ ਹੋਰ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਇਸੇ ਅਹਿਦ ‘ਤੇ ਡੱਟ ਕੇ ਪਹਿਰਾ ਦੇ ਰਹੀ ਹੈ ਕਿ ਖੜ੍ਹਾ ਕੀਤਾ ਜਾ ਰਿਹਾ ਬੁਨਿਆਦੀ ਢਾਂਚਾ ਲੰਬੇ ਸਮੇਂ ਲਈ ਕੰਮ ਕਰਦਾ ਰਹੇ।"

Have something to say? Post your comment

google.com, pub-6021921192250288, DIRECT, f08c47fec0942fa0

Punjab

ਬਿਜਲੀ ਨੈੱਟਵਰਕ ਦੀ ਹੋਰ ਮਜ਼ਬੂਤੀ ਲਈ 1,296 ਨਵੇਂ ਫੀਡਰ ਅਤੇ 1.12 ਲੱਖ ਟ੍ਰਾਂਸਫਾਰਮਰ ਲਗਾਏ ਗਏ: ਬਿਜਲੀ ਮੰਤਰੀ

ਪੰਜਾਬ ਵਜ਼ਾਰਤ ਵੱਲੋਂ ਲਏ ਗਏ ਕਿਹੜੇ-ਕਿਹੜੇ ਵੱਡੇ ਫੈਸਲੇ, ਪੜ੍ਹੋ ਪੂਰਾ ਵੇਰਵਾ

ਮੋਹਿੰਦਰ ਭਗਤ ਵੱਲੋਂ ਮਧੂ ਮੱਖੀ ਪਾਲਣ, ਰੇਸ਼ਮ ਪਾਲਣ ਅਤੇ ਖੁੰਭ ਉਤਪਾਦਨ ਨਾਲ ਸਬੰਧਤ ਯੋਜਨਾਵਾਂ ਦੀ ਪ੍ਰਗਤੀ ਦਾ ਜਾਇਜ਼ਾ

ਵੱਡੀ ਖ਼ਬਰ: ਅੰਮ੍ਰਿਤਸਰ ਵਿੱਚ 10 ਕਿੱਲੋ ਹੈਰੋਇਨ ਸਮੇਤ ਦੋ ਵਿਅਕਤੀ ਗ੍ਰਿਫ਼ਤਾਰ

ਪੰਜਾਬ ਵਿਧਾਨ ਸਭਾ ਵੱਲੋਂ ਪੰਜਾਬ ਸਰਕਾਰ ਦੀ ਸ਼ਲਾਘਾ ਵਿੱਚ ਮਤਾ ਪਾਸ

‘ਮੁੱਖ ਮੰਤਰੀ ਸਿਹਤ ਯੋਜਨਾ’ ਦਾ ਲਾਭ ਸੂਬੇ ਦੇ ਹਰ ਜ਼ਿਲ੍ਹੇ ਦੇ ਪਰਿਵਾਰਾਂ ਤੱਕ ਪਹੁੰਚਿਆ; 2.91 ਲੱਖ ਮਰੀਜ਼ਾਂ ਨੂੰ ਮਿਲਿਆ ਕੈਸ਼ਲੈੱਸ ਇਲਾਜ - ਡਾ. ਬਲਬੀਰ ਸਿੰਘ

ਵਿਦੇਸ਼ ਜਾਣ ਦੀ ਪਿਰਤ ਨੂੰ ਤੋੜ ਕੇ ਨੌਜਵਾਨਾਂ ਲਈ ਆਪਣੇ ਹੀ ਸੂਬੇ ਵਿੱਚ ਸਨਮਾਨਜਨਕ ਰੁਜ਼ਗਾਰ ਦੇ ਨਵੇਂ ਮੌਕੇ ਸਿਰਜੇ - ਬਲਜੀਤ ਕੌਰ

ਟਰੈਵਲ ਏਜੰਟ ਦੀ ਠੱਗੀ ਤੋਂ ਤੰਗ ਆ ਕੇ 26 ਸਾਲਾ ਨੌਜਵਾਨ ਨੇ ਕੀਤੀ ਖੁਦਕੁਸ਼ੀ

ਵੱਡੀ ਲਾਪਰਵਾਹੀ ! ਆਰੋਗਿਆ ਕੇਂਦਰ ਦੇ ਵਾਸ਼ਰੂਮ ਵਿੱਚ ਰਾਤਭਰ ਬੰਦ ਰਹੀ ਬਜ਼ੁਰਗ ਮਹਿਲਾ, ਸਟਾਫ ਤਾਲਾ ਲਗਾ ਕੇ ਚਲਾ ਗਿਆ ਘਰ

ਵਿਜੀਲੈਂਸ ਵੱਲੋਂ 1 ਲੱਖ ਰੁਪਏ ਰਿਸ਼ਵਤ ਲੈਂਦੀ ਸੀਨੀਅਰ ਸਹਾਇਕ ਰੰਗੇ ਹੱਥੀਂ ਕਾਬੂ