Wednesday, August 05, 2026
ਤਾਜਾ ਖਬਰਾਂ
ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਪੰਜਾਬ ਵਿਧਾਨ ਸਭਾ ਵਿੱਚ ਲੋੜ-ਅਧਾਰਤ ਨੀਤੀ ਦਾ ਮੁੱਦਾ ਉਠਾਇਆਵਾਰ-ਵਾਰ ਹੋ ਰਹੀਆਂ ਹੜਤਾਲਾਂ ਨੇ ਠੇਕਾ ਰੁਜ਼ਗਾਰ ਖਤਮ ਕਰਨ ਵਿੱਚ ਪੰਜਾਬ ਸਰਕਾਰ ਦੀ ਅਸਫਲਤਾ ਨੂੰ ਉਜਾਗਰ ਕੀਤਾNAPA ਨੇ ਪਾਕਿਸਤਾਨ ਵਿੱਚ ਸਿੱਖ ਦੁਕਾਨਦਾਰ 'ਤੇ ਹਮਲੇ ਦੀ ਨਿੰਦਾ ਕੀਤੀ, ਘੱਟ ਗਿਣਤੀਆਂ ਲਈ ਸੁਰੱਖਿਆ ਨੂੰ ਮਜ਼ਬੂਤ ​​ਕਰਨ ਦੀ ਅਪੀਲ ਕੀਤੀਪੰਜਾਬ ਪੁਲਿਸ ਵੱਲੋਂ 75,000 ਨਸ਼ਾ ਤਸਕਰ, 40,000 ਗੈਂਗਸਟਰ ਗ੍ਰਿਫ਼ਤਾਰ - ਪਰ ਉਹ ਸਾਰੇ ਕਿੱਥੇ ਗਏ?ਚੰਨੀ ਦੀ ਖੁੱਲੀ ਬਾਗਵਤ ਨੇ ਪੰਜਾਬ ਕਾਂਗਰਸ ਨੂੰ ਚੌਰਾਹੇ 'ਤੇ ਖੜ੍ਹਾ ਕੀਤਾ : ਕੀ ਉਹ ਪਾਰਟੀ ਛੱਡਣ ਦੀ ਤਿਆਰੀ ਕਰ ਰਹੇ ਹਨ?ਹਰਿਆਣਾ ਦਾ ਭਿਵਾਨੀ ਬਣ ਗਿਆ ਹੈ ਨਕਲ ਦਾ ਗੜ੍ਹ; ਹਰਿਆਣਾ ਦੇ ਪਾਲੇ ਪੇਪਰ ਲੀਕ ਮਾਫੀਆ ਨੇ ਹਜ਼ਾਰਾਂ ਨੌਜਵਾਨਾਂ ਦੇ ਸੁਪਨਿਆਂ ਦਾ ਕਤਲ ਕੀਤਾ: ਹਰਜੋਤ ਸਿੰਘ ਬੈਂਸ

Punjab

ਵਿਜੀਲੈਂਸ ਵੱਲੋਂ 1 ਲੱਖ ਰੁਪਏ ਰਿਸ਼ਵਤ ਲੈਂਦੀ ਸੀਨੀਅਰ ਸਹਾਇਕ ਰੰਗੇ ਹੱਥੀਂ ਕਾਬੂ

ਪੰਜਾਬ ਨਿਊਜ਼ ਐਕਸਪ੍ਰੈੱਸ | August 05, 2026 03:26 PM

ਚੰਡੀਗੜ੍ਹ, 5 ਅਗਸਤ: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ, ਆਰ. ਆਈ. ਏ. ਸ਼ਾਖਾ, ਡੀ.ਸੀ ਦਫ਼ਤਰ ਐਸ ਏ ਐਸ ਨਗਰ ਵਿਖੇ ਤਾਇਨਾਤ ਸੀਨੀਅਰ ਸਹਾਇਕ ਭੁਪਿੰਦਰ ਕੌਰ ਨੂੰ ਇੱਕ ਲੱਖ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ ਹੈ।

ਅੱਜ ਇੱਥੇ ਇਹ ਜਾਣਕਾਰੀ ਸਾਂਝੀ ਕਰਦਿਆਂ, ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਦੋਸ਼ੀ ਨੂੰ ਪਿੰਡ ਚਿਤ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਦੇ ਇੱਕ ਨਿਵਾਸੀ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ 'ਤੇ ਗ੍ਰਿਫਤਾਰ ਕੀਤਾ ਗਿਆ ਹੈ।

ਬੁਲਾਰੇ ਨੇ ਦੱਸਿਆ ਕਿ ਦੋਸ਼ੀ ਸੀਨੀਅਰ ਸਹਾਇਕ ਨੇ ਸ਼ਿਕਾਇਤਕਰਤਾ ਤੋਂ ਸਕਾਈ ਰੌਕ ਵੈਲਫੇਅਰ ਸੁਸਾਇਟੀ, ਸੈਕਟਰ 111/112, ਮੋਹਾਲੀ ਵਿਖੇ ਨਿਲਾਮੀ ਪਲਾਟ ਦਿਵਾਉਣ ਬਦਲੇ 8, 00, 000 ਰੁਪਏ ਬਤੌਰ ਰਿਸ਼ਵਤ ਮੰਗੇ ਸਨ ।

ਗੈਰ-ਕਾਨੂੰਨੀ ਰਿਸ਼ਵਤ ਦੇਣ ਤੋਂ ਇਨਕਾਰੀ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਦੇ ਫਲਾਇੰਗ ਸਕੁਐਡ-1 ਐਸ. ਏ. ਐਸ. ਨਗਰ ਕੋਲ ਪਹੁੰਚ ਕੀਤੀ। ਉਸਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ, ਵਿਜੀਲੈਂਸ ਦੀ ਟੀਮ ਨੇ ਦੋਸ਼ੀ ਸੀਨੀਅਰ ਸਹਾਇਕ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ ਇੱਕ ਲੱਖ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ।

ਇਸ ਸਬੰਧ ਵਿੱਚ, ਦੋਸ਼ੀ ਵਿਰੁੱਧ ਵਿਜੀਲੈਂਸ ਬਿਊਰੋ ਪੁਲਿਸ ਥਾਣਾ ਐਸ. ਏ. ਐਸ. ਨਗਰ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।

Have something to say? Post your comment

google.com, pub-6021921192250288, DIRECT, f08c47fec0942fa0

Punjab

ਬਿਜਲੀ ਨੈੱਟਵਰਕ ਦੀ ਹੋਰ ਮਜ਼ਬੂਤੀ ਲਈ 1,296 ਨਵੇਂ ਫੀਡਰ ਅਤੇ 1.12 ਲੱਖ ਟ੍ਰਾਂਸਫਾਰਮਰ ਲਗਾਏ ਗਏ: ਬਿਜਲੀ ਮੰਤਰੀ

ਪੰਜਾਬ ਵਜ਼ਾਰਤ ਵੱਲੋਂ ਲਏ ਗਏ ਕਿਹੜੇ-ਕਿਹੜੇ ਵੱਡੇ ਫੈਸਲੇ, ਪੜ੍ਹੋ ਪੂਰਾ ਵੇਰਵਾ

ਮੋਹਿੰਦਰ ਭਗਤ ਵੱਲੋਂ ਮਧੂ ਮੱਖੀ ਪਾਲਣ, ਰੇਸ਼ਮ ਪਾਲਣ ਅਤੇ ਖੁੰਭ ਉਤਪਾਦਨ ਨਾਲ ਸਬੰਧਤ ਯੋਜਨਾਵਾਂ ਦੀ ਪ੍ਰਗਤੀ ਦਾ ਜਾਇਜ਼ਾ

ਵੱਡੀ ਖ਼ਬਰ: ਅੰਮ੍ਰਿਤਸਰ ਵਿੱਚ 10 ਕਿੱਲੋ ਹੈਰੋਇਨ ਸਮੇਤ ਦੋ ਵਿਅਕਤੀ ਗ੍ਰਿਫ਼ਤਾਰ

ਪੰਜਾਬ ਵਿਧਾਨ ਸਭਾ ਵੱਲੋਂ ਪੰਜਾਬ ਸਰਕਾਰ ਦੀ ਸ਼ਲਾਘਾ ਵਿੱਚ ਮਤਾ ਪਾਸ

ਅੰਮ੍ਰਿਤਸਰ ਵਿੱਚ ਬਿਹਤਰ ਸਵੱਛਤਾ ਸੇਵਾਵਾਂ ਯਕੀਨੀ ਬਣਾਉਣ ਲਈ 60 ਐਮ.ਐਲ.ਡੀ. ਸੀਵਰੇਜ ਟ੍ਰੀਟਮੈਂਟ ਪਲਾਂਟ ਨੂੰ ਮਨਜ਼ੂਰੀ, ਜਲਦ ਸ਼ੁਰੂ ਹੋਵੇਗਾ ਕੰਮ

‘ਮੁੱਖ ਮੰਤਰੀ ਸਿਹਤ ਯੋਜਨਾ’ ਦਾ ਲਾਭ ਸੂਬੇ ਦੇ ਹਰ ਜ਼ਿਲ੍ਹੇ ਦੇ ਪਰਿਵਾਰਾਂ ਤੱਕ ਪਹੁੰਚਿਆ; 2.91 ਲੱਖ ਮਰੀਜ਼ਾਂ ਨੂੰ ਮਿਲਿਆ ਕੈਸ਼ਲੈੱਸ ਇਲਾਜ - ਡਾ. ਬਲਬੀਰ ਸਿੰਘ

ਵਿਦੇਸ਼ ਜਾਣ ਦੀ ਪਿਰਤ ਨੂੰ ਤੋੜ ਕੇ ਨੌਜਵਾਨਾਂ ਲਈ ਆਪਣੇ ਹੀ ਸੂਬੇ ਵਿੱਚ ਸਨਮਾਨਜਨਕ ਰੁਜ਼ਗਾਰ ਦੇ ਨਵੇਂ ਮੌਕੇ ਸਿਰਜੇ - ਬਲਜੀਤ ਕੌਰ

ਟਰੈਵਲ ਏਜੰਟ ਦੀ ਠੱਗੀ ਤੋਂ ਤੰਗ ਆ ਕੇ 26 ਸਾਲਾ ਨੌਜਵਾਨ ਨੇ ਕੀਤੀ ਖੁਦਕੁਸ਼ੀ

ਵੱਡੀ ਲਾਪਰਵਾਹੀ ! ਆਰੋਗਿਆ ਕੇਂਦਰ ਦੇ ਵਾਸ਼ਰੂਮ ਵਿੱਚ ਰਾਤਭਰ ਬੰਦ ਰਹੀ ਬਜ਼ੁਰਗ ਮਹਿਲਾ, ਸਟਾਫ ਤਾਲਾ ਲਗਾ ਕੇ ਚਲਾ ਗਿਆ ਘਰ