Friday, August 14, 2026

Chandigarh

ਨੱਕਾਲ ਅਸ਼ਵਿਨ ਅਫਰਾਦ ਦੁਆਰਾ ਫ਼ਾਰਸੀ ਨਾਟਕੀ ਪੇਸ਼ਕਾਰੀ “ਨੱਕਾਲੀ” ਰਾਹੀਂ ਮਹਾਨ ਫ਼ਾਰਸੀ ਕਵੀ ਅਤੇ ਦਾਰਸ਼ਨਿਕ ਰੂਮੀ ਦੇ ਜੀਵਨ ਬਾਰੇ ਇੱਕ ਘੰਟਾ ਲੰਬੀ ਪੇਸ਼ਕਾਰੀ ਕੀਤੀ

PUNJAB NEWS EXPRESS | December 26, 2022 12:50 PM
ਚੰਡੀਗੜ੍ਹ: ਸੈਕਟਰ 28 ਏ , ਸਥਿਤ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵਿਖੇ ਨੱਕਾਲ ਅਸ਼ਵਿਨ ਅਫਰਾਦ ਦੁਆਰਾ ਫ਼ਾਰਸੀ ਨਾਟਕੀ ਪੇਸ਼ਕਾਰੀ “ਨੱਕਾਲੀ” ਰਾਹੀਂ ਮਹਾਨ ਫ਼ਾਰਸੀ ਕਵੀ ਅਤੇ ਦਾਰਸ਼ਨਿਕ ਰੂਮੀ ਦੇ ਜੀਵਨ ਬਾਰੇ ਇੱਕ ਘੰਟਾ ਲੰਬੀ ਪੇਸ਼ਕਾਰੀ ਕੀਤੀ 
 
ਪੂਨੇ  ਦੇ ਰਹਿਣ ਵਾਲੇ ਅਸ਼ਵਿਨ, ਜਿਸ ਨੇ ਫ਼ਾਰਸੀ ਵਿੱਚ ਫਲਸਫੇ ਦੀ ਮਾਸਟਰਜ ਕੀਤੀ ਹੋਈ ਹੈ ਨੇ ਫ਼ਾਰਸੀ ਵਿੱਚ ਗ਼ਜ਼ਲਾਂ ਅਤੇ ਆਸ਼ਾਰ ਰਾਹੀਂ ਰੂਮੀ ਦੇ ਜੀਵਨ ਅਤੇ ਫ਼ਲਸਫ਼ੇ ਦਾ ਪ੍ਰਦਰਸ਼ਨ ਕੀਤਾ ਅਤੇ ਨਾਲ ਦੀ ਨਾਲ ਹਿੰਦੀ-ਉਰਦੂ ਵਿੱਚ ਉਸਦਾ ਅਨੁਵਾਦ ਕੀਤਾ।ਨੱਕਾਲੀ ਈਰਾਨ ਵਿੱਚ ਨਾਟਕੀ ਪ੍ਰਦਰਸ਼ਨ ਦਾ ਸਭ ਤੋਂ ਪੁਰਾਣਾ ਰੂਪ ਹੈ।  ਕਲਾਕਾਰ -ਨੱਕਾਲ - ਇਸ਼ਾਰਿਆਂ ਅਤੇ ਹਾਵ ਭਾਵਾਂ, ਅਤੇ ਕਈ ਵਾਰ ਯੰਤਰ ਸੰਗੀਤ ਦੇ ਨਾਲ ਕਵਿਤਾ ਜਾਂ ਗੱਦ ਵਿੱਚ ਕਹਾਣੀਆਂ ਸੁਣਾਉਂਦਾ ਹੈ। ਅਸ਼ਵਿਨ ਦੁਆਰਾ ਚੰਡੀਗੜ੍ਹ ਵਿੱਚ ਨੱਕਾਲੀ ਦਾ ਇਹ ਪਹਿਲਾ ਪ੍ਰਦਰਸ਼ਨ ਹੈ ।ਉਸਨੇ ਪੂਰੇ ਭਾਰਤ ਵਿੱਚ ਅਜਿਹੇ 60 ਤੋਂ ਵੱਧ ਸ਼ੋਅ ਕੀਤੇ ਹਨ।
 
 ਇਸ ਪ੍ਰੋਗਰਾਮ ਦਾ ਆਯੋਜਨ ਡਾ: ਅਮਨਦੀਪ ਕੌਰ, ਅਸਿਸਟੈਂਟ ਪ੍ਰੋਫੈਸਰ (ਇਤਿਹਾਸ) ਐਸ.ਡੀ.ਕਾਲਜ, ਚੰਡੀਗੜ੍ਹ ਨੇ ਕੀਤਾ |

Have something to say? Post your comment

google.com, pub-6021921192250288, DIRECT, f08c47fec0942fa0

Chandigarh

ਚੰਡੀਗੜ੍ਹ ਪੁਲਿਸ ਨੇ ਮ੍ਰਿਤਕ ਸਾਬਕਾ MLA ਦਾ ਨਾਂਅ FIR 'ਚੋਂ ਹਟਾਇਆ

ਕੋਠੀ ਦਾ ਕਬਜ਼ਾ ਲੈਣ ਆਈ ਮਹਿਲਾ ਨੂੰ ਇੱਕ ਵਕੀਲ ਨੇ ਮਾਰੀ ਗੋਲੀ

ਪੁਲਿਸ ਮੁਲਾਜ਼ਮ ਨੇ ਨੌਜਵਾਨ ਦੇ ਸ਼ਰੇਆਮ ਮਾਰੇ ਥੱਪੜ, ਪੜ੍ਹੋ ਕੀ ਹੈ ਮਾਮਲਾ ?

ਚੰਡੀਗੜ੍ਹ ਵਿੱਚ ਇਮਾਰਤ ਢਹਿ-ਢੇਰੀ, ਕਈ ਲੋਕਾਂ ਦੇ ਮਲਬੇ ਹੇਠ ਫਸੇ ਹੋਣ ਦਾ ਖਦਸ਼ਾ

ਪੰਜਾਬ ਯੂਨੀਵਰਸਿਟੀ ਦੀ ਸੈਨੇਟ ਬਹਾਲੀ ਪੰਜਾਬੀ ਕਲਚਰਲ ਕੌਂਸਲ ਵੱਲੋਂ ਲੋਕਤੰਤਰੀ ਕਦਰਾਂ-ਕੀਮਤਾਂ ਦੀ ਜਿੱਤ ਕਰਾਰ

‘ਦੇਸ਼ ਭਗਤਾਂ ਤੋਂ ਰਾਖਿਆਂ ਤੱਕ: ਮਾਨ ਨੇ ਚੰਡੀਗੜ੍ਹ ਵਿਖੇ ਇਤਿਹਾਸਕ ਪਦਯਾਤਰਾ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਹਲਫ਼ ਲਿਆ

ਜੇਐਨਐਨਯੂਆਰਐਮ ਤਹਿਤ ਮਲੋਯਾ ਵਿੱਚ ਬਣਾਏ ਗਏ ਘਰਾਂ ਵਿੱਚੋਂ ਕਰੀਬ 200 ਘਰ ਅਲਾਟ ਨਹੀਂ ਹੋਏ

ਪੰਜਾਬੀ ਗਾਇਕਾਂ ਨੇ ਚੰਡੀਗੜ੍ਹ ਵਿੱਚ ਸ਼ੋਅ ਕਰਣ ਤੋਂ ਕੀਤੀ ਤੋਬ੍ਹਾ

21 ਮਰੀਜ਼, ਜਿਨ੍ਹਾਂ ਵਿੱਚ ਜ਼ਿਆਦਾਤਰ ਨਾਬਾਲਗ ਹਨ, ਪਟਾਕਿਆਂ ਨਾਲ ਜ਼ਖਮੀ ਹੋਏ ਪੀਜੀਆਈ ਚੰਡੀਗੜ੍ਹ ਵਿੱਚ ਆਏ

ਸਮਾਜਿਕ ਕਾਰਕੁਨ ਅਤੇ ਪ੍ਰਸਿੱਧ ਕਾਰੋਬਾਰੀ ਵਿਜੈ ਪਾਸੀ ਨੇ ਗਰੀਬ ਹੋਣਹਾਰ ਵਿਿਦਆਰਥੀਆਂ ਦੀ ਭਲਾਈ ਲਈ ਪੰਜਾਬ ਦੇ ਰਾਜਪਾਲ ਨੂੰ 1.11 ਕਰੋੜ ਰੁਪਏ ਦਾ ਚੈੱਕ ਸੌਂਪਿਆ